ਕੈਟੇਗਰੀ

ਤੁਹਾਡੀ ਰਾਇ



ਸਰਬਜੀਤ ਸਿੰਘ ਘੁਮਾਣ
ਸ਼ਹੀਦੀ ਯਾਦਗਾਰ ਦਿੱਲੀ ਦਰਬਾਰ ਦੀ ਹਿੱਕ ਤੇ ਬਰੋਟਾ ਲੱਗ ਗਿਆ-
ਸ਼ਹੀਦੀ ਯਾਦਗਾਰ ਦਿੱਲੀ ਦਰਬਾਰ ਦੀ ਹਿੱਕ ਤੇ ਬਰੋਟਾ ਲੱਗ ਗਿਆ-
Page Visitors: 2971

      ਸ਼ਹੀਦੀ ਯਾਦਗਾਰ ਦਿੱਲੀ ਦਰਬਾਰ ਦੀ ਹਿੱਕ ਤੇ ਬਰੋਟਾ ਲੱਗ ਗਿਆ-
੧,ਜਿਥੇ ਪੰਜਵੇਂ ਪਾਤਸ਼ਾਹ ਸ਼ਹੀਦ ਹੋਏ ਸੀ,ਉਥੇ ਜੋ ਉਸ ਅਦੁਤੀ ਸ਼ਹੀਦੀ ਦੀ ਯਾਦਗਾਰ ਬਣਾਈ ਹੈ ਪੰਥ ਨੇ,ਉਹ ਗੁਰਦੁਆਰਾ ਡੇਹਰਾ ਸਾਹਿਬ ਹੈ,ਲਹੌਰ ਵਿਚ-ਕਿੰਨੇ ਸਿaਾਂਣੇ ਸਨ,ਇਸ ਯਾਦਗਾਰ ਨੂੰ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਉਸਾਰਨ ਵਾਲੇ,ਕਿ ਯਾਦਗਾਰ ਉਹ ਹੋਵੇ ਜਿਥੇ ਬੈਠਕੇ ਗੁਰੁ ਦੀ ਯਾਦ ਆਵੇ,ਗੁਰੁ ਦੀ ਗੱਲ ਕਰੀਏ,ਗੁਰਬਾਣੀ ਪੜੀਏ-ਸੁਣੀਏ-ਹੋਰ ਕਿਸੇ ਗੱਲ ਦੀ ਗੁੰਜਾਇਸ਼ ਹੀ ਨਾ ਰਵੇ!ਅੱਜ ਤੱਕ ਕਿਸੇ ਨੇ ਨਹੀ ਕਿਹਾ ਕਿ ਗੁਰੁ ਅਰਜਨ ਸਾਹਿਬ ਦੀ ਸ਼ਹੀਦੀ ਵਾਲੇ ਸਥਾਨ ਤੇ ਬਣੀ ਯਾਦਗਾਰ ਗਲਤ ਹੈ ਜਾਂ ਆਹ ਕਿਉਂ ਨਹੀ ਬਣਾਇਆਂ,ਐਹ ਕਿਉਂ ਬਣਾਇਆ- ਸਾਰਾ ਸਿੱਖ ਜਗਤ ਉਸ ਸਥਾਨ ਨੂੰ ਸੀਸ ਝੁਕਾਂਉਦਾ ਹੈ-
੨. ਨੌਵੇ ਪਾਤਸ਼ਾਹ ਦੀ ਸ਼ਹੀਦੀ ਚਾਂਦਨੀ ਚੌਂਕ ਦਿੱਲੀ ਹੋਈ ਜਿਥੇ ਉਸ ਵਿਲੱਖਣ ਸ਼ਹਾਦਤ ਦੀ ਸਦੀਵੀ ਯਾਦਗਾਰ ਗੁਰਦੁਆਰਾ ਸੀਸ ਗੰਜ ਸਾਹਿਬ ਸ਼ੁਸੋਭਿਤ ਹੈ-ਜਿਥੇ ਗੁਰੁ ਸਾਹਿਬ ਦੇ ਧੜ ਦਾ ਸਤਿਕਾਰ ਹੋਇਆ,ਉਥੇ ਵੀ ਯਾਦਗਾਰ ਵਜੋਂ ਗੁਰਦੁਆਰਾ ਰਕਾਬਗੰਜ ਹੈ-ਦਿੱਲੀ ਤੋਂ ਗੁਰੂ ਸਾਹਿਬ ਦਾ ਸੀਸ ਲੈਕੇ ਅਨੰਦਪੁਰ ਸਾਹਿਬ ਨੂੰ ਆਂਉਦੇ ਭਾਈ ਜੈਤਾ ਜੀ(ਭਾਈ ਜੀਵਨ ਸਿੰਘ ,ਰੰਘਰੇਟਾ,ਗੁਰ ਕਾ ਬੇਟਾ) ਨੇ ਜਿਥੇ ਟਿਕਾਣਾ ਕੀਤਾ ਸੀ.ਉਥੇ ਵੀ ਯਾਦਗਾਰ ਵਜੋਂੰ ਗੁਰੁਦੁਆਰਾ ਸਾਹਿਬ ਹੈ-
੩,ਵੱਡੇ ਤੇ ਛੋਟੇ ਸਾਹਿਜਾਦਿਆਂ ਦੀ ਸ਼ਹੀਦੀ ਦੀ ਯਾਦਗਾਰ ਵੀ ਚਮਕੌਰ ਸਾਹਿਬ ਤੇ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਬਣੇ ਹਨ-
੪. ਪੰਥ ਨੇ ਹੋਰ ਵੀ ਅਨੇਕਾਂ ਸ਼ਹੀਦਾਂ ਦੀਆਂ ਯਾਦਗਾਰਾਂ ਗੁਰਦੁਆਰਾ ਸਾਹਿਬ ਦੇ ਹੀ ਰੂਪ ਵਿਚ ਬਣਾਈਆਂ ਹਨ-ਇਹ ਇਕ ਤਰਾਂ ਦੀ ਮਰਿਆਦਾ ਹੀ ਹੈ ਕਿਉਂਕਿ ਸਿੱਖ ਸਿਧਾਂਤ ਸਾਨੂੰ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦਾ ਸੁਨੇਹਾ ਦਿੰਦਾ ਹੈ-ਗੁਰੁਦੁਆਰਾ ਸਾਹਿਬ ਦੇ ਅੰਦਰ ਗੁਰੁ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਵਿਚਾਰਧਾਰਾ ਦੀ ਚਰਚਾ ਕਰਨੀ ਹੀ ਸ਼ੋਭਦੀ ਹੈ-
੫. ਸਤਿਗੁਰਾਂ,ਸਿੱਖ ਸ਼ਹੀਦਾਂ ਤੇ ਹੋਰ ਗੁਰਸਿੱਖਾਂ ਨਾਲ ਸਬੰਧਤ ਚੀਜਾਂ-ਵਸਤਾਂ ਦੇ ਦਰਸ਼ਨ-ਦੀਦਾਰੇ ਕਰਨੇ ਹੋਰ ਗੱਲ ਹੈ ਪਰ ਇਨਾਂ ਦੀ ਪੂਜਾ ਦਾ ਕੋਈ ਵਿਧਾਨ ਸਿੱਖੀ ਵਿਚ ਨਹੀ-ਨਾ ਹੀ ਫੋਟੋਆਂ ਜਾਂ ਮੂਰਤੀਆਂ ਬਣਾਕੇ ਪੂਜਣ ਦਾ ਕੋਈ ਵਿਧਾਨ ਹੈ- ਇਹੋ ਜਿਹੀਆਂ ਚੀਜਾਂ ਤੇ ਗੱਲਾਂ ਲਈ ਵੱਖਰੇ ਸਥਾਨ ਬਣਾਏ ਜਾਂਦੇ ਹਨ- ਜਿਵੈਂ ਹਰ ਸ਼ਾਮ ਰਹਿਰਾਸ ਸਾਹਿਬ ਮਗਰੋਂ ਅਕਾਲ ਤਖਤ ਸਾਹਿਬ ਵਿਖੇ ਇਤਿਹਾਸਕ ਸ਼ਸ਼ਤਰਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਂਦੇ ਹਨ-ਇੰਝ ਹੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਫੋਟੋਆਂ ਤੇ ਹੋਰ ਸਮੱਗਰੀ ਰੱਖੀ ਗਈ ਹੈ।
੬. ਜਦੋਂ ਤੋਂ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦਗਾਰ ਬਨਣ ਦੀ ਚਰਚਾ ਸ਼ੁਰੂ ਹੋਈ ਹੈ, ਸਪੋਕਸਮੈਨ ਵਾਲੇ ਜੋਗਿੰਦਰ ਸਿੰਘ ਵਰਗੇ ਕੁਝ ਲੋਕਾਂ ਨੇ ਹਾਲ ਦੋਹਾਈ ਪਾਈ ਹੋਈ ਹੈ ਕਿ ਯਾਦਗਾਰ ਵਿਚ ਆਹ ਹੋਵੇ,ਔਹ ਹੋਵੇ-ਅਸਲ ਵਿਚ ਅਜੋਕੀ ਪੱਛਮੀ ਸੋਚ ਦੇ ਅਸਰ ਵਿਚ ਸਾਡੇ ਬਹੁਤ ਸਾਰੇ ਲੋਕਾਂ ਨੇ "ਯਾਦਗਾਰ" ਸ਼ਬਦ ਦੇ ਆਪਣੀ ਮਨਮਰਜ਼ੀ ਦੇ ਅਰਥ ਲੈ ਲਏ ਹਨ-ਸਿੱਖ ਧਰਮ ਤੇ ਸਿੱਖ ਸਿਧਾਂਤ ਵਿਚ ਜੋ ਸ਼ਹੀਦਾਂ ਦੀ ਯਾਦਗਾਰਾਂ ਬਾਰੇ ਰਾਹ ਹੈ,ਉਹ ਸਪੱਸ਼ਟ ਹੈ ਤੇ ਉਪਰ ਦੱਸੇ ਅਨੁਸਾਰ ਅਨੇਕਾਂ ਸ਼ਹੀਦੀਆਂ ਦੀਆਂ ਯਾਦਗਾਰਾਂ ਗੁਰਦੁਆਰਾ ਸਾਹਿਬਾਨ ਦੇ ਰੂਪ ਵਿਚ ਬਣੀਆਂ ਹੋਈਆਂ ਹਨ-ਜੇ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਬਣ ਗਈ ਤਾਂ ਇਹ ਕਿਵੇਂ ਗਲਤ ਹੈ? ਗਲਤ ਤਾਂ ਉਹ ਲੋਕ ਹਨ ਜੋ ਕੂੜ-ਪਰਚਾਰ ਕਰਦੇ ਹਨ ਕਿ "ਮੱਥੇ ਟਿਕਵਾਉਣ ਲਈ ਇੱਕ ਹੋਰ ਲੱਭ ਲਿਆ" ਇਕ ਪਾਸੇ ਜਿਥੇ ਜਾਇ ਬਹੈ ਮੇਰਾ ਸਤਿਗੁਰੂ ਦੀ ਗੱਲ ਕਰਦੇ ਹਾਂ ਕਿ ਸੋ ਥਾਨ ਸੁਹਾਵਾ ਹੋ ਜਾਂਦਾ ਹੈ,ਦੂਜੇ ਪਾਸੇ ਸਾਡੇ ਸਾਹਮਣੇ ਇਹ ਲੋਕ ਚੀਖ ਰਹੇ ਨੇ ਕਿ ਗੁਰਦੁਆਰਾ ਬਣਾਕੇ ਬੜਾ ਵੱਡਾ ਕੁਫਰ ਕਰ ਲਿਆ ਹੈ! ਗੁਰਦੁਆਰਾ ਹੀ ਬਣਾਇਆ ਹੈ ਕੋਈ ਹੋਰ ਗਲਤ ਚੀਜ ਤਾਂ ਨਹੀ ਬਣਾਤੀ! ਸ਼ੁਕਰ ਹੈ ਕਿ ਗੁਰਦੁਆਰਾ ਸਾਹਿਬ ਹੀ ਬਣਿਆ ਹੈ ਤੇ ਮਨਮਤੀਆਂ ਦੇ ਮਗਰ ਲੱਗਕੇ ਕੁਝ ਹੋਰ ਨਹੀ ਬਣਾਤਾ!
੭. ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਅਨੇਕਾਂ ਸਿੰਘ ਸ਼ਹੀਦ ਹੋਏ ਸਨ,ਵੱਡੇ ਤੇ ਛੋਟੇ ਘੱਲੂਘਾਰੇ ਮੌਕੇ ਵੀ ਅਨੇਕਾਂ ਿਸੰਘ-ਸਿੰਘਣੀਆਂ ਸ਼ਹੀਦ ਹੋਏ,ਇੰਝ ਹੀ ਜੂਨ ੧੯੮੪ ਮੌਕੇ ਸੰਤ ਭਿੰਡਰਾਂਵਾਲਿਆਂ ਦੇ ਨਾਲ ਅਨੇਕਾਂ ਸਿੱੰਘ-ਸਿੰਘਣੀਆਂ ਨੇ ਸ਼ਹੀਦੀ ਪਾਈ-ਜੇ ਪਹਿਲੀਆਂ ਸ਼ਹੀਦੀਆਂ ਦੇ ਸਥਾਨ ਅਜਾਇਬ-ਘਰਾਂ ਦੇ ਰੂਪ ਵਿਚ ਨਹੀ ਤਾਂ ਕੀ ਉਹ ਸ਼ਹੀਦ ਸਾਡੇ ਲਈ ਕਿਸੇ ਤਰਾਂ ਘੱਟ ਨੇ? ਪੰਥ ਤਾਂ ਉਨਾਂ ਦਾ ਰੱਜਕੇ ਸਤਿਕਾਰ ਕਰਦਾ ਹੈ- ਪਰ ਪਤਾ ਨਹੀ ਕਿਉਂ ਪੰਥ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਬਣਾਕੇ ਤਾਂ ਗੱਲ ਹੀ ਗਲਤ ਕਰਤੀ ਜੀ-ਤੇ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਬਹੁਤੇ ਉਹੀ ਲੋਕ ਇਸ ਸ਼ਹੀਦੀ ਯਾਦਗਾਰ ਦਾ ਵਿਰੋਧ ਕਰ ਰਹੇ ਨੇ ਜਿਹੜੇ ਸੰਤ ਭਿੰਡਰਾਂਵਾਲਿਆਂ ਦੀ ਸੋਚ ਦੇ ਧਾਰਨੀ ਵੀ ਨਹੀ!
੮. ਇਕ ਵਿਸ਼ੇਸ਼ ਨੁਕਤਾ ਧਿਆਨ ਮੰਗਦਾ ਹੈ ਕਿ ਸਿੱਖ ਭਾਰਤ ਵਿਚ ਉਸੇ ਹਿੰਦੂ ਸਾਮਰਾਜ ਦੇ ਗੁਲਾਮ ਹਨ ਜਿਸਨੇ ਜੂਨ ੧੯੮੪ ਵਿਚ ਕਹਿਰ ਢਾਹਿਆ ਸੀ-ਕਿਸੇ ਅਜਿਹੀ ਹਕੂਮਤ ਦੇ ਸਾਹਮਣੇ ਉਨਾਂ ਸ਼ਹੀਦਾਂ ਦੀ ਯਾਦਗਾਰ ਬਣਾਉਣਾ ਬੜਾ ਔਖਾ ਕਾਰਜ ਹੁੰਦਾ ਹੈ ਜਿਸਨੇ ਉਨਾਂ ਨੂੰ ਸ਼ਹੀਦ ਕੀਤਾ ਹੋਵੇ!ਦਿੱਲੀ ਦਰਬਾਰ ਨੂੰ ਤਾਂ ਇਹ ਗੁਰਦੁਆਰਾ ਵੀ ਮਨਜੂਰ ਨਹੀ।ਪਰ ਗੁਰਦੁਆਰਾ ਸਾਹਿਬ ਨੂੰ ਜੇ ਕਿਸੇ ਹਿੰਦੂ ਕੱਟੜਪੰਥੀ ਨੇ ਕੋਈ ਠੇਸ ਪਹੁੰਚਾਈ ਤਾਂ ਪੰਥ ਅੰਦਰੋਂ ਸੂਰਮੇ ਜਵਾਨ ਦੇਣ ਲਈ ਜਰੂਰ ਉਠ ਪੈਣਗੇ ਕਿ ਇਹ ਸਾਡੇ ਧਰਮ ਤੇ ਹਮਲਾ ਹੈ,ਇੰਝ ਖਾਲਿਸਤਾਨ ਦੇ ਸੰਘਰਸ਼ ਵਿਚ ਹੋਰ ਤੇਜੀ ਆਵੇਗੀ –
੯. ਇਹ ਹਕੀਕਤ ਕਬੂਲਣ ਦੀ ਲੋੜ ਹੈ ਕਿ ਗੁਲਾਮੀ ਦੀ ਅਵਸਥਾ ਵਿਚ ਇਹੋ ਜਿਹੀ ਯਾਦਗਾਰ ਬਣਾਈ ਜਾ ਸਕਦੀ ਹੈ,ਜਿਹੜੈ ਵੀਰ ਦੂਜੀਆਂ ਕੌਮਾਂ ਦੀਆਂ ਯਾਦਗਾਰਾਂ ਦੀ ਗੱਲ ਕਰਦੇ ਹਨ,ਉਹ ਭੂਲ ਜਾਂਦੇ ਹਨ ਕਿ ਸਾਡੇ ਲਈ ਸਿੱਖ ਸਿਧਾਂਤ ਪ੍ਰਮੁਖ ਹੈ ਤੇ ਦੂਜੀਆਂ ਕੌੰਾਂ ਨੇ ਆਪਣੇ ਹਿਸਾਬ ਨਾਲ ਯਾਦਗਾਰਾਂ ਬਣਾਈਆਂ ਹਨ-ਹਿਟਲਰ ਦੇ ਜੁਲਮਾਂ ਦੀ ਯਾਦਗਾਰ ਜੇ ਹਿਟਲਰ ਦੇ ਜਿਉਦਿਆਂ ਬਣਾਉਣੀ ਹੁੰਦੀ,ਫਿਰ ਪਤਾ ਲੱਗਦਾ ਕਿ ਕਿਹੋ ਜਿਹੀ ਬਣਦੀ ਹੈ? ਸੋ,ਿਜਦੋਂ ਖਾਲਸਾ ਰਾਜ ਆ ਗਿਆ,ਫਿਰ ਜਿਹੋ ਜਿਹੀ ਚਾਹੋ,ਬਣਾਈ ਜਾ ਸਕਦੀ ਹੈ ਹੁਣ ਤਾਂ ਇਹ ਵੀ ਅਗਲਿਆਂ ਨੂੰ ਚੁਭਦੀ ਹੈ-
੧੦,ਕਮਾਲ ਦੀ ਗੱਲ ਕਿ ਸਿੱਖੀ ਦੇ ਵੈਰੀ ਵੀ ਲਲਕਾਰੇ ਮਾਰ ਰਹੇ ਨੇ ਇਹ ਯਾਦਗਾਰ ਢਾਹ ਦਿਆਂਗੇ ਤੇ ਸਿੱਖ ਸੰਘਰਸ਼ ਦੇ ਸਮਰਥਕ ਵੀ ਕਹਿੰਦੇ ਢਾਹ ਦਿਆਂਗੇ! ਸਿੱਖ ਨੌਜਵਾਨਾਂ ਨੂੰ ਹਰ ਵੇਲੇ ਇਹੀ ਕਹਿਣਾ ਪਏਗਾ ਕਿ ਆ ਜਾਵੇ,ਜੀਹਨੇ ਢਾਹੁਣ ਆਉਣਾ ਹੈ,ਦਿਖਾ ਦਿਆਂਗੇ ਕਿ ਸਿੱਖ ਆਪਣੇ ਧਰਮ ਲਈ ਅੱਜ ਵੀ ਜੂਝਣਾ ਜਾਣਦੇ ਨੇ!
੧੧. ਅਸਲ ਵਿਚ ਸੰਤ ਭਿੰਡਰਾਂਵਾਲਿਆਂ ਤੇ ਸਿੱਖ ਸੰਘਰਸ਼ ਦੇ ਵਿਰੋਧੀ ਬੜੀ ਮੱਕਾਰੀ ਨਾਲ ੱਲਗੇ ਹੋਏ ਨੇ ਇਸ ਯਾਦਗਾਰ ਨੂੰ ਹਰ ਤਰਾਂ ਵਿਵਾਦਗ੍ਰਸਤ ਬਣਾ ਦੇਣਾ ਹੈ- ਸਾਡੀ ਲੋੜ ਤਾਂ ਇਹ ਹੈ ਕਿ ਿਇਸ ਬਾਰੇ ਕੋਈ ਵਿਵਾਦ ਨਾ ਹੋਵੇ,ਪਰ ਸਾਡੇ ਕਈ ਵੀਰ ਗੁੰਮਰਾਹ ਹੋਕੇ ਉਹੀ ਕੁਝ ਕਰ ਰਹੇ ਨੇ ਜੋ ਸਾਡਾ ਵੈਰੀ ਚਾਹੁੰਦਾ ਹੈ!
੧੨.ਅੱਜ ਅਨੇਕਾਂ ਘਰਾਂ ਵਿਚ ਸੰਤ ਭਿੰਡਰਾਂਵਾਲਿਆਂ ਤੇ ਹੋਰ ਸ਼ਹੀਦਾਂ ਨਾਲ ਸਬੰਧਤ ਚੀਜਾਂ ਵਸਤਾਂ ਹਨ ਜੋ ਉਹ ਸਤਿਕਾਰ ਨਾਲ ਸੰਭਾਲ ਰਹੇ ਨੇ,ਪਰ ਜੇ ਉਹ ਸਭ ਕੁਝ ਇਕ ਥਾਂ ਅਜਾਇਬ-ਘਰ ਵਿਚ ਰੱਖਕੇ ਦੁਸ਼ਮਣ ਨੂੰ ਬਰਬਾਦੀ ਦਾ ਮੌਕਾ ਦੇਣਾ ਹੈ ਤਾਂ ਹੋਰ ਗੱਲ ਹੈ-ਕਈ ਕਹਿੰਦੇ ਜੀ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਲਾਦੋ,ਯਾਦ ਰਹੇ ਕਿ ਅਨੰਦਪੁਰ ਸਾਹਿਬ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਫੋਟੋਆਂ ਹੁੰਦੀਆਂ ਸੀ ਜੋ ਹੋਲੇ-ਮੁਹੱਲੇ ਮੌਕੇ ਸੰਗਤ ਲਈ ਵਿਸ਼ੇਸ਼ ਖਿਚ ਦਾ ਕਾਰਨ ਬਣਦੀਆਂ ਸਨ-ਪਰ ਜਦੋਂ ਬੇਅੰਤ ਸਿੰਘ ਦਾ ਰਾਜ ਆਇਆਂ ਤਾਂ ਪੁਲੀਸ ਸਭ ਕੁਝ ਚੁਕਕੇ ਲੈ ਗਈ ਸੀ।ਕੀ ਉਹ ਸਾਰਾ ਕੌਮੀ ਸਰਮਾਇਆ ਵਾਪਸ ਲੈ ਸਕੇ ਹਾਂ,ਜੋ ਹੋਰ ਸਰਕਾਰ ਦੇ ਹਵਾਲੇ ਕਰਨ ਦਾ ਜੁਗਾੜ ਬਣਾ ਦਈeੈ? ਤੇ ਜਿਹੜੇ ਵੀਰ ਕਹਿੰਦੇ ਕਿ ਗੁਰਦੁਆਰਾ ਬਣਵਾਉਣਾ ਗਲਤ ਹੈ,ਉਹ ਦੱਸਣ ਕਿ ਜੇ ਅਜਾਇਬ-ਘਰ ਵਿਚਲੀ ਸਮੱਗਰੀ ਹਕੂਮਤ ਚੁਕ ਕੇ ਲੈ ਜਾਵੇ ਫਿਰ ਕੀ ਕਰਨਾ ਹੈ?ਜਿਵੇਂਂ ਜੂਨ ੧੯੮੪ ਨੂੰ ਫੌਜ ਵਲੋਂ ਚੁਕੇ ਸਮਾਨ ਨੂੰ ਪੰਥ ਹੁਣ ਤੱਕ ਲੈ ਨਹੀ ਸਕਿਆਂ,ਉਵੇਂ ਹੀ ਤੁਰੇ ਫਿਰਨਾ ਹੈ?੧੩.ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਜੂਨ ੧੯੮੪ ਦੇ ਸ਼ਹੀਦਾਂ ਦੀ ਸਾਰੀ ਜਾਣਕਾਰੀ ਇਕੱਠੀ ਕਰਕੇ ਦਲ ਖਾਲਸਾ ਨੇ ਸ਼ਹੀਦੀ ਡਾਇਾਰੈਕਟਰੀ ਤਿਆਰ ਕੀਤੀ ਹੈ ਜੋ ਹਜਾਰਾਂ ਦੀ ਗਿਣਤੀ ਵਿਣ ਭੇਟਾ-ਰਹਿਤ ਦੇ ਰਹੇ ਹਾਂ!ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਇਨਾਂ ਸ਼ਹੀਦਾਂ ਦੀਆਂ ਫੋਟੋਆਂ ਤੇ ਵੇਰਵੇ ਵੱਡੇ-ਵੱਡੇ ਬੋਰਡ ਬਣਵਾਏ ਹੋਏ ਹਨ ਜੋ ਉਹਨਾਂ ਦੀ ਸਮਾਗਮਾਂ ਮੌਕੇ ਪ੍ਰਦਰਸ਼ਨੀ ਲਾਂਉਦੇ ਹਨ! ਇੰਝ ਹੀ ਇਨਾਂ ਸ਼ਹੀਦਾਂ ਦੀਆਂ ਫੋਟੋਆਂ ਵਗੈਰਾ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਵਾਂਗ ਕੇਂਦਰੀ ਸਿੱਖ ਅਜਾਇਬ ਘਰ ਵਿਚ ਜੇ ਲੱਗ ਜਾਣ ਤਾਂ ਹੋਰ ਗੱਲ ਹੈ ਪਰ ਇਹ ਨਹੀ ਕਹਿਣਾ ਚਾਹੀਦਾ ਕਿ ਇਹ ਫੋਟੋਆਂ ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਲਾਓ-ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਕਿਸੇ ਵੀ ਫੋਟੋ ਜਾਂ ਮੂਰਤੀ ਦਾ ਕੋਈ ਅਰਥ ਹੀ ਨਹੀ ਬਣਦਾ-ਇਥੇ ਉਨਾਂ ਹਿੰਦੂ ਕੱਟੜਪੰਥੀਆਂ ਦੀ ਨੀਚ ਮਾਨਸਿਕਤਾ ਵੀ ਚੇਤੇ ਰੱਖਣ ਦੀ ਲੋੜ ਹੈ ਜਿਹੜੇ ਐਲਾਨ ਤੇ ਇਨਾਮ ਰੱਖਦੇ ਰਹੇ ਨੇ ਕਿ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਾਹੁਣੀ ਹੈ_ ਕੀ ਅਸੀ ਕਦੇ ਸੋਚਿਆ ਜਾਂ ਪਤਾ ਕੀਤਾ ਹੇ ਕਿ ਸੰਤਾਂ ਦੀ ਫੋਟੋ ਖਿਲਾਫ ਜੇ ਕੋਈ ਸ਼ਰਾਰਤੀ ਨੀਚ ਹਰਕਤ ਕਰਨੀ ਚਾਹੇ ਤਾਂ ਸਾਡਾ ਕੀ ਇੰਤਜਾਮ ਹੈ?ਸ਼ਰਾਰਤੀ ਬੰਦੇ ਦਾ ਕੀ ਐ,ਦਰਸ਼ਨ ਕਰਨ ਵਾਲਿਆਂ ਵਿਚ ਆਕੇ,ਫੋਟੋ ਨਾਲ ਕੋਈ ਛੇੜਖਾਨੀ ਹੀ ਕਰ ਦਵੇ ਜਾਂ ਪੇਂਟ ਵਗੈਰਹ ਡੋਹਲ ਦੇਵੇ- ਸੋ, ਜੇ ਜੂਨ ੧੯੮੪ ਦੇ ਸ਼ਹੀਦਾਂ ਦੀਆਂ ਫੋਟੋਆਂ ਲਾਉਣੀਆਂ ਹਨ ਤਾਂ ਉਨਾਂ ਦੀ ਰਾਖੀ ਲਈ ਵੀ ਸੋਚਣਾ ਪੈਣਾ ਹੈ।ਫਤਿਹਗੜ ਸਾਹਿਬ ਸ਼ਹੀਦੀ ਸਭਾ ਮੌਕੇ ਪੰਚ ਪ੍ਰਧਾਨੀ ਵਾਲਿਆਂ ਦੀ ਸਟੇਜ ਕੋਲ ਪ੍ਰਦਰਸ਼ਨੀ ਮੌਕੇ ਫੈਡਰੇਸ਼ਨ ਵਾਲੇ ਵੀਰ ਤਿਆਰ-ਬਰ-ਤਿਆਰ ਖੜੇ ਹੁੰਦੇ ਸੀ-
੧੪, ਅਕਾਲੀਆਂ ਨੇ ਤਾਂ ਸਦਾ ਹੀ ਸੰਤਾਂ ਦੀ ਸੋਚ ਨਾਲ ਟੱਕਰ ਰੱਖੀ ਹੈ- ਆਪਣੀ ਸਿਆਸੀ ਲੋੜ ਵਿਚੋਂ ਉਨਾਂ ਬਾਬਾ ਹਰਨਾਮ ਸਿੰਘ ਨੂੰ ਸ਼ਹੀਦੀ ਯਾਦਗਾਰ ਦੀ ਸੇਵਾ ਦੇ ਦਿਤੀ-ਬੇਸ਼ਕ ਅਕਾਲੀਆਂ ਨਾਲ,ਬਾਬਾ ਹਰਨਾਮ ਸਿੰਘ ਨਾਲ ਸਹਿਮਤੀ ਨਾ ਹੋਵੇ ਪਰ ਸ਼ਹੀਦਾਂ ਨਾਲ ਤਾਂ ਕੋਈ ਮਸਲਾ ਨਹੀ? ਸੋ,ਸਾਨੂੰ ਹਰ ਤਰਾਂ ਸ਼ਹੀਦੀ ਯਾਦਗਾਰ ਦੀ ਹਮਾਇਤ ਕਰਨੀ ਚਾਹੀਦੀ ਹੈ-ਇੰਝ ਕਰਨ ਨਾਲ ਇਹ ਅਕਾਲੀਆਂ ਜਾਂ ਬਾਬਾ ਹਰਨਾਮ ਸਿੰਘ ਦੀ ਹਮਾਇਤ ਨਹੀ ਹੋ ਜਾਣੀ-ਜਦੋਂ ਆਪਾਂ ੬ ਜੂਨ ਨੂੰ ਅਕਾਲ ਤਖਤ ਸਾਹਿਬ ਵਿਖੇ ਜਾਂਦੇ ਹੁੰਦੇ ਹਾਂ.ਇਹ ਲੋਕ ਉਦੋਂ ਵੀ ਉਥੇ ਹੁੰਦੇ ਹੀ ਨੇ!
੧੫, ਜਾਂ ਫਿਰ ਸੰਤਾਂ ਦੇ ਅਸਲੀ ਵਾਰਿਸ ਕਹਾਂਉਦੇ ਆਪਣੀ ਤਾਕਤ ਵਧਾਕੇ ,ਸ਼੍ਰੋਮਣੀ ਕਮੇਟੀ ਜਿਤਣ ਤੇ ਮਨਮਰਜ਼ੀ ਦੀ ਯਾਦਗਾਰ ਉਸਾਰ ਲੈਂਦੇ,ਉਂਝ ਇਕ ਗੱਲ ਪੱਕੀ ਹੈ ਕਿ ਚਾਹੇ ਜਿੰਨਾ ਮਰਜ਼ੀ ਇਸ ਯਾਦਗਾਰ ਖਿਲਾਫ ਪਰਚਾਰ ਹੋਈ ਜਾਵੇ,ਕਰਨ ਵਾਲੇ ਜੋਰ ਲਾਈ ਜਾਣ,ਪਰ ਇਹ ਯਾਦਗਾਰ ਹੀ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦਗਾਰ ਵਜੋਂ ਪਰਵਾਨ ਹੋਵੇਗੀ ਤੇ ਹਰ ਗੁਰਸਿੱਖ ਆਇਆ ਕਰੇਗਾ-ਸੰਗਤ ਤਾਂ ਹੁਣੇ ਹੀ ਆਉਣ ਲੱਗ ਪਈ ਹੈ
੧੬,ਸਪੋਕਸਮੈਨ ਵਾਲੇ,ਹਿੰਦੂ ਕੱਟੜਪੰਥੀ ਤੇ ਹੋਰਲੋਕਾਂ ਨੇ ਸ਼ਹੀਦੀ ਯਾਦਗਾਰ ਖਿਲਾਫ ਬੋਲੀ ਜਾਣਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰੀ ਜਾਣਾ ਹੈ ਪਰ ਸਾਡੀ ਗਰੰਟੀ ਹੈ ਕਿ ਇਸ ਕੂੜ-ਪਰਚਾਰ ਨੂੰ ਰੱਦ ਕਰਕੇ ਸਿੱਖ ਸੰਗਤ ਨੇ ਇਸੇ ਯਾਦਗਾਰ ਨੂੰ ਅਪਣਾ ਲੈਣਾ ਹੈ ਜੋ ਦਿੱਲੀ ਦਰਬਾਰ ਦੀ ਹਿਕ ਤੇ ਬਰੋਟਾ ਲੱਗ ਗਿਆ ਹੈ-
      ਸਰਬਜੀਤ ਸਿੰਘ ਘੁਮਾਣ                                                                         

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.