(ਸਮਰੱਥ ਗੁਰੂ ਅਗੇ ਮੇਰੀ ਫਰਿਆਦ )
ਹੱਲੀ ਵੀ ਤੂੰ ਮੌਨ ਕਿਉ ਹੈ ?
ਕੌਮ ਹੈ ਤੇਰੀ ਡੁਬਦੀ ਜਾਂਦੀ ,ਵੇਖ ਕੇ ਤੇਰੇ ਪੰਥ ਦੀ ਹਾਲਤ, ਹਸਦੀ ਪਈ ਏ ਦੁਨੀਆਂ ਸਾਰੀ?
ਗੁਰੂ ਗ੍ਰੰਥ ਨੂੰ ਪਾਸੇ ਕਰਕੇ ,ਦਸਮ ਗ੍ਰੰਥ ਬਣ ਗਇਆ ਗੁਰੂ ਹੈ , ਹੱਲੀ ਵੀ ਤੂੰ ਮੌਨ ਕਿਊਂ ਹੈ ?
ਤਖਤਾਂ ਤੇ ਬਹਿ ਗਏ ਨਰੈਣੂ , ਗੁਰੂ ਦੀ ਗੋਲਕ ਲੁਟਦੇ ਗੰਗੂ, ਪੀਰੀ ਤੇ ਕਾਬਿਜ ਹੈ ਮੀਰੀ,
ਡੇਰੇ ਬਾਬੇ ਸੱਪ ਬਣ ਗਏ ,ਅਸੰਤ ਬਣ ਗਏ ਸੰਤ ਸਮਾਜੀ, ਹੱਲੀ ਵੀ ਤੂੰ ਮੌਨ ਕਿਉਂ ਹੈ ?
ਤੇਰਾ ਵਿਰਸਾ ਲੁੱਟ ਰਿਹਾ ਈ, ਨਾਨਕ ਸ਼ਾਹੀ ਕਤਲ ਹੋ ਗਇਆ, ਆਗੂ ਬਿਪਰ ਬਣੇਂ ਨੇ ਬੈਠੇ ,
ਸਿੱਖ ਇਤਿਹਾਸ ਬਦਲ ਰਹੇ ਨੇ , ਇਕ ਵਾਰ ਤਾਂ ਵੇਖ ਆਣ ਕੇ, ਹੱਲੀ ਵੀ ਤੂੰ ਮੌਨ ਕਿਊਂ ਹੈ ?
ਗੁਰੂ ਗ੍ਰੰਥ ਨੂੰ ਪਾਸੇ ਕਰਕੇ, ਆਨੰਦ ਨੂੰ ਪਾਖੰਡ ਕਹਿ ਰਹੇ , ਕਕਾਰਾਂ ਨੂੰ ਹੁਣ ਰੋਲ ਰਹੇ ਨੇ,
ਤੇਰੇ ਨਾਲੋਂ ਅਗੇ ਲੰਘ ਗਏ ,ਤੇਰੇ ਸਿੱਖ ਵਿਦਵਾਨ ਵੱਡੇ ਨੇ, ਹੱਲੀ ਵੀ ਤੂੰ ਮੌਨ ਕਿਊਂ ਹੈ ?
ਸਿੱਖਾ ਦੇ ਸਿਰ ਵਿੱਕ ਰਹੇ ਨੇ, ਬੇ ਦੋਸੇ ਫਾਂਸੀ ਪਏ ਚੜ੍ਹਦੇ, ਜੇਲਾਂ ਵਿੱਚ ਰੁਲ ਰਹੀ ਜਵਾਨੀ,
ਪੰਥ ਦਰਦੀ ਬੋਲਣ ਤੋਂ ਡਰਦੇ,ਸਿੱਖ ਨੇ ਆਪਸ ਵਿੱਚ ਪਏ ਲੜਦੇ , ਹੱਲੀ ਵੀ ਤੂੰ ਮੌਨ ਕਿਉ ਹੈ ?
ਸਿੱਖੀ ਨੂੰ ਹੁਣ ਕੌਨ ਬਚਾਏ, ਦਿੱਤ ਸਿੰਘ ਹੁਣ ਕਿਥੋਂ ਆਏ, ਬੰਦਾ ਸਿੰਘ ਵੀ ਕੋਈ ਨਹੀ ਹੈ,
ਬੋਤਾ , ਗਰਜਾ ਕਿਥੋਂ ਆਵਣ , ਮੱਸੇ ਰੰਗੜ ਨਿੱਤ ਨੇ ਮੱਚਦੇ, ਹੱਲੀ ਵੀ ਤੂੰ ਮੌਨ ਕਿਉ ਹੈ?
ਇੰਦਰਜੀਤ ਸਿੰਘ, ਕਾਨਪੁਰ