"ਸਾਡਾ ਹੱਕ" ਦੇ ਨਿਰਮਾਤਾ, ਸਿੰਧੂ ਸਾਹਿਬ ਜੀ ਨੂੰ ਇਕ ਸੁਝਾਅ।
ਵੀਰ ਜੀ , ਗੁਰੂ ਫਤਿਹ ਜੀ।
ਮੈ ਇਸ ਫਿਲਮ ਨੂੰ ਹੱਲੀ ਨਹੀ ਵੇਖਿਆ ਹੈ, ਵੇਖਣ ਤੋਂ ਬਾਦ ਹੀ ਇਸ ਬਾਰੇ ਵਿਚਾਰ ਦੇਣਾਂ ਯੋਗ ਹੋਵੇਗਾ। ਲੇਕਿਨ ਇਸ ਫਿਲਮ ਨੂੰ ਦੇਖੇ ਬਿਨਾਂ ਹੀ ਇਹ ਤਾਂ ਕਹਿਆ ਹੀ ਜਾ ਸਕਦਾ ਹੈ, ਕਿ ਤੁਸੀ ਸਿੱਖੀ ਉਪਰ ਕੀਤੇ ਗਏ ਤਸ਼ਦਦ ਦੀ ਇਕ ਸਹੀ ਵਾਂਨਗੀ ਇਸ ਫਿਲਮ ਵਿੱਚ ਦਿਖਈ ਹੋਵੇਗੀ, ਇੱਸੇ ਕਰਕੇ ਪੰਥ ਵਿਰੋਧੀਆਂ ਦੀ ਹਿੱਕ ਤੇ ਸੱਪ ਰੇਂਗ ਰਿਹਾ ਹੈ । ਵੀਰ ਜੀ, ਆਪ ਸ਼ਾਬਾਸ਼ੀ ਦੇ ਪਾਤਰ ਹੋ ਜੀ।
ਲੇਕਿਨ ਆਪ ਜੀ ਨੂੰ ਦਾਸ ਦਾ ਇਕ ਸੁਝਾਅ ਹੈ ਕਿ, ਸਰਕਾਰੀ ਚਮਚਿਆਂ ਕੋਲ ਸਫਾਈਆਂ ਦੇਣ ਨਾਲੋ , ਤਰਲੇ ਕਰਨ ਨਾਲੋ, "ਸਾਡਾ ਹੱਕ" ਤੋਂ ਬੈਨ ਹਾਟਾਉਣ ਦੀ ਮੰਗ ਮਜਬੂਤੀ ਨਾਲ ਕਰੋ ਸਿੱਧੂ ਸਾਬ। ਜੋ ਬੰਦੇ ਆਪ ਸਰਕਾਰੀ ਟੁਕੜਿਆਂ ਤੇ ਪਲਦੇ ਹਨ , ਉਨਾਂ ਕੋਲ ਫਰਿਯਾਦ ਕਰ ਕਰ ਕੇ ਇਸ "ਫਿਲਮ ਦੇ ਸੰਦੇਸ਼" ਨੂੰ ਛੋਟਾ ਬਣਾਉਣ ਦੀ ਕੋਈ ਜਰੂਰਤ ਨਹੀ ਹੈ।
ਇਕ ਫਿਲਮ ਤੇ ਬੈਨ , ਬਾਦਲ ਦੇ ਕਾਰਨਾਮਿਆਂ ਅਤੇ ਨੀਯਤ ਅਤੇ ਉਸ ਦੇ ਡਰ ਨੂੰ ਉਜਾਗਰ ਕਰਦਾ ਹੈ। ਸਿੱਖ ਹੋ ਕੇ ਸਿੱਖਾਂ ਦੇ ਹਕ ਨੂੰ ਦਬਾਉਣ ਦਾ ਜੋ ਕਮ ਬਾਦਲਕਿਆਂ ਨੇ ਕੀਤਾ ਹੈ , ਪੰਜਾਬ ਵਿੱਚ ਉਸ ਦੀ ਕੀਮਤ ਵੀ ਉਨਾਂ ਨੂੰ ਸਿਆਸੀ ਨੁਕਸਾਨ ਨਾਲ ਚੁਕਾਣੀ ਪਵੇਗੀ।
ਇਹ ਫਿਲਮ ਪੰਜਾਬ ਵਿੱਚ ਖੋਲ ਦਿਤੀ ਜਾਵੇਗੀ, ਇਹ ਮੈਂ ਯਕੀਨ ਨਾਲ ਕਹਿ ਸਕਦਾ ਹਾਂ। ਜੇ ਐਸਾ ਨਾਂ ਹੋਇਆ ਤਾਂ ਇਹ ਬੈਨ ਹੀ ਇਸ ਪੰਥਿਕ ਅਖਵਾਉਣ ਵਾਲੀ ਸਿਆਸਤ ਦੇ ਤਾਬੂਤ ਦੀ ਅਖੀਰਲੀ ਕਿੱਲ ਵੀ ਸਾਬਿਤ ਹੋ ਸਕਦਾ ਹੈ। ਕਿਉਕਿ ਇਸ ਬੈਨ ਨੇ ਪੰਥੀਕ ਲੋਕਾਂ ਤੋਂ ਅਲਾਵਾ ਪੰਜਾਬ ਦੇ ਫਿਲਮ ਪ੍ਰੇਮੀਆਂ ਅਤੇ ਨੌਜੁਆਨਾਂ ਦੇ ਮਨ ਵਿੱਚ ਵੀ ਇਸ ਸਰਕਾਰ ਪ੍ਰਤੀ ਨਫਰਤ ਭਰ ਦਿਤੀ ਹੈ।
ਬਾਦਲ ਵੀ ਇਸ ਫਿਲਮ ਤੇ ਬੈਨ ਲਗਾ ਕੇ ਪਛਤਾ ਰਿਹਾ ਹੋਣਾਂ ਹੈ। ਇੱਨੇ ਵੱਡੇ ਵਿਰੋਧ ਦੀ ਉਸ ਨੂੰ ਉੱਕਾ ਹੀ ਉੱਮੀਦ ਨਹੀ ਸੀ। ਇਨਾਂ ਨੁਕਸਾਨ ਉਸ ਨੂੰ ਫੀਲਮ ਚਲਣ ਨਾਲ ਨਹੀ ਹੋਣਾਂ ਸੀ, ਜਿਨਾਂ ਨੁਕਸਾਨ ਉਸਨੇ ਫਿਲਮ ਤੇ ਬੈਨ ਲਗਾ ਕੇ ਕਰ ਲਿਆ ਹੈ।ਪੰਜਾਬ ਤੋਂ ਬਾਹਰ ਇਹ ਫਿਲਮ ਅਮਨ ਅਤੇ ਸ਼ਾਂਤੀ ਨਾਲ ਚੱਲ ਰਹੀ ਹੈ। ਇਹ ਬਾਲਕਿਆਂ ਦੇ ਮੂਹ ਤੇ ਇਕ ਚਪੇੜ ਵਾਂਗ ਪੈ ਰਹੀ ਹੈ। ਜਿਥੇ ਇਹ ਫਿਲਮ ਚਲ ਰਹੀ ਹੈ, ਉਥੇ ਤਾਂ ਕੋਈ "ਲਾਅ ਏੰਡ ਆਰਡਰ" ਨਹੀ ਵਿਗੜਿਆਂ ?
ਪੱਪੂ ਜੱਥਦਾਰ ਤੇ ਸਿਆਸੀ ਟੁਕੜ ਬੋਚਾਂ ਕੋਲ ਧੱਕੇ ਖਾਣ ਅਤੇ ਇਸ ਫਿਲਮ ਵਿੱਚ ਕੱਟ ਵਡ੍ਹ ਕਰਨ ਦੀਆਂ ਗੱਲਾਂ ਕਰਨ ਨਾਲੋ। ਆਪ ਜੀ ਨੂੰ ਮਜਬੂਤੀ ਨਾਲ ਪਬਲਿਕ ਵਿਚ ਜਾ ਕੇ , ਇਕ ਮੁਹਿਮ ਖੜੀ ਕਰਨੀ ਚਾਹੀ ਦੀ ਹੈ।ਪੰਜਾਬ ਸਰਕਾਰ ਨੂੰ ਇਸ ਫਿਲਮ ਤੇ ਰੋਕ ਹਟਾਣੀ ਪਵੇਗੀ ਅਤੇ ਮੱਕੜ ਜੂੰਡਲੀ ਨੂੰ ਵੀ ਮੂਹ ਦੀ ਖਾਂਣੀ ਪਵੇਗੀ, ਇਹ ਦਾਸ ਨੂੰ ਯਕੀਨ ਹੈ।
"ਸਾਡਾ ਹੱਕ" ਉਪਰ ਬੈਂਨ ਹੁਣ ਇਕ ਫਿਲਮ ਦੇ ਬੈਨ ਤਕ ਹੀ ਸਿਮਿਤ ਨਹੀ ਰਹੇਗਾ । ਇਹ ਬੈਨ ਸਿੱਖਾਂ ਨੂੰ "ਅਪਣਾਂ ਹੱਕ" ਮੰਗਣਾਂ ਸਿਖਾਏਗੀ। ਪੰਥਿਕ ਅਖਵਾਉਣ ਵਾਲੀ ਸਰਕਾਰ ਵਲੋਂ "ਸਾਡਾ ਹੱਕ" ਫਿਲਮ ਤੇ ਲਾਏ ਗਏ ਬੈਂਨ ਨਾਲ ਹੋ ਸਕਦਾ ਹੈ , ਸੁਤੀ ਅਤੇ ਬੇਹੋਸ਼ ਪਈ ਕੌਮ ਨੂੰ ਸ਼ਾਇਦ "ਅਪਣਾਂ ਹੱਕ" ਮੰਗਣ ਦੀ ਜਾਚ ਆ ਸਕੇ ।
ਇੰਦਰਜੀਤ ਸਿੰਘ ਕਾਨਪੁਰ