***** ਸੰਪਾਦਕੀ ਹਦਾਇਤਾਂ *****
(ਭਾਗ2)
#### ਗੁਰਬਾਣੀ ਪਾਠ-ਪਠਨ ਦਾ ਕੋਈ ਗੁਰਮੱਤ-ਸਿਧਾਂਤ ਤਾਂ ਜਰੂਰ ਹੋਣਾ ਚਾਹੀਦਾ ਹੈ। ਇਸ ਵਿਚਾਰ ਨਾਲ ਤਾਂ ਸਾਰੇ ਵੀਰ-ਭੈਣ ਸਹਿਮਤ ਹੋਣਗੇ।
#### ਇਸ ਗੁਰਮੱਤ-ਸਿਧਾਂਤ ਨੂੰ ‘ਸਥਿਰ’ ਕਰਨ ਲਈ ਹੀ ‘ਸੰਪਾਦਕੀ ਹਦਾਇਤਾਂ’ ਹੋਂਦ ਵਿੱਚ ਆਈਆਂ ਹਨ।
**** ਮਨੁੱਖਾ ਸਮਾਜ ਵਿੱਚ ਵਰਬਲੀ/ਗੱਲਾਂ-ਬਾਤਾਂ ਰਾਂਹੀ, ਬੋਲ ਕੇ ਕੀਤੀ ਹੋਈ ਗਿਆਨ-ਗੋਸਟੀ/ਵਿਚਾਰ ਦੋ ਜਾਂ ਦੋ ਤੋਂ ਵੱਧ ਮਨੁੱਖਾਂ ਵਿੱਚ ਹੋ ਸਕਦੀ ਹੈ। ਜਦ ਇਹ ਗਿਆਨ-ਗੋਸਟੀ/ਵਿਚਾਰ ਇੱਕ ਤੋਂ ਅੱਗੇ ਵੱਧਦੀ ਹੈ/ਪਾਸ ਹੁੰਦੀ ਹੈ, ਤਾਂ ਪਹਿਲਾਂ ਹੋਈ ਗਿਆਨ-ਗੋਸਟੀ/ਵਿਚਾਰ ਇੰਨ-ਬਿੰਨ ਅੱਗੇ ਨਹੀਂ ਦੱਸੀ ਜਾ ਸਕਦੀ। ਇਸ ਵਿੱਚ ਕੁੱਝ ਨਾ ਕੁੱਝ ਵਾਧ-ਘਾਟ ਜਰੂਰ ਹੀ ਹੋ ਜਾਵੇਗੀ। ਮਨੁੱਖ ਦੀ ਯਾਦ-ਸ਼ਕਤੀ ਵੱਡ ਆਕਾਰੀ ਗਿਆਨ-ਗੋਸਟੀ/ਵਿਚਾਰ ਦੇ ਲ਼ਫਜ਼/ਪੰਕਤੀਆਂ ਨੂੰ ਇੰਨ-ਬਿੰਨ ਯਾਦ ਨਹੀਂ ਰੱਖ ਸਕਦੀ।
ਪਹਿਲੇ ਗੁਰੂ ਸਾਹਿਬ ਜੀ, ਇਸ ਸਚਾਈ ਨੂੰ ਬਖ਼ੂਬੀ ਜਾਣਦੇ ਸਨ ਕਿ ਸਿਰਫ ਬੋਲ ਕੇ ਦਿੱਤਾ ਗਿਆਨ/ਵਿਚਾਰ ਹਮੇਂਸ਼ਾ ਲਈ ਜਿਉਂ ਦਾ ਤਿਉਂ ਨਹੀਂ ਬਣਿਆ ਰਹਿੰਦਾ ਅਤੇ ਨਾ ਹੀ ਬਣਿਆ ਰਹਿ ਸਕਦਾ ਹੈ। ਹਰ ਮਨੁੱਖ ਆਪਣੇ ਹਿਸਾਬ ਨਾਲ/ਆਪਣੀ ਸਮਝ ਦੇ ਅਨੁਸਾਰ ਆਪਣੇ ਗਿਆਨ/ਵਿਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ ਕਰਦਾ ਹੈ। ਇਸ ਢੰਗ ਨਾਲ ਉਸ ਗਿਆਨ/ਵਿਚਾਰ ਵਿੱਚ ਬਹੁਤ ਹੀ ਜਿਆਦਾ ਵਾਧ-ਘਾਟ ਹੋ ਜਾਂਦੀ ਹੈ। ਸਮਾਂ ਪਾ ਕੇ ਇਸ ਵਿੱਚ ਬਹੁਤ ਸਾਰੀਆ ਝੂਠੀਆਂ, ਮਨਮੱਤ ਭਰੀਆਂ, ਅਣਮਤੀ ਕਥਾ-ਕਹਾਣੀਆਂ ਵੀ ਜੋੜ ਦਿੱਤੀਆਂ ਜਾਂਦੀਆਂ ਹਨ/ਜੁੱੜ ਜਾਂਦੀਆਂ ਹਨ। ਇਸੇ ਲਈ ਉਹਨਾਂ (ਪਹਿਲੇ ਗੁਰੁ ਸਾਹਿਬ) ਨੇ ਆਪਣੀ ਹਿਆਤੀ ਵਿਚ, ਆਪਣੇ ਵਲੋਂ ਉਚਾਰੀ ਬਾਣੀ ਅਤੇ ਭਗਤ-ਬਾਣੀ ਨੂੰ ਲਿੱਖਤ ਵਿੱਚ ਲਿਆਉਣਾ ਕੀਤਾ। ਜੋ ਅੱਗੇ ਚੱਲਕੇ ਗਿਆਨ/ਵਿਚਾਰ ਦੇ ਸਾਗਰ/ਭੰਡਾਰ "ਸ਼ਬਦ ਗੁਰੁ ਗਰੰਥ ਸਾਹਿਬ ਜੀ" ਦੇ ਰੂਪ ਵਿੱਚ ਸਾਡੇ ਸਾਹਮਣੇ ਮੌਜੂਦ ਹੈ।
#### ਇਸ ਵਾਧੂ ਜੋੜ-ਤੋੜ-ਘਟਾਉ ਤੋਂ ਬਚਣ ਲਈ ਹੀ ਲੇਖਕ ਨੂੰ ਜਾਂ ਸੰਪਾਦਕ ਨੂੰ ‘ਸੰਪਾਦਕੀ ਹਦਾਇਤਾਂ’ ਦੇਣ ਦੀ ਲੋੜ ਪੈਂਦੀ ਹੈ।
#### ਇਹ ਸੰਪਾਦਕੀ ਹਦਾਇਤਾਂ ਪਹਿਲੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਬਾਣੀ ਵਿੱਚ ਦਰਜ਼ ਹਨ, ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਪਣੀ ਉਚਾਰਨ ਕੀਤੀ ਬਾਣੀ ਦੇ ਅੰਦਰ ਲੋੜ ਅਨੁਸਾਰ ਦਰਜ਼ ਕੀਤੀਆਂ ਹਨ।
#### ਜਿਸ ਤਰਾਂ: -
*** ਸਿਰੀਰਾਗ ਵਿੱਚ ਪੰਨਾ ਨੰਬਰ 91 ਉੱਪਰ ਬਾਬਾ ਕਬੀਰ ਜੀ ਦਾ ਸਬਦ ਹੈ। ਇਸ ਸ਼ਬਦ ਦੇ ਨਾਲ ਹਦਾਇਤ ਹੈ ਜੋ ਗੁਰੁ ਸਾਹਿਬ ਜੀ ਵਲੋਂ ਦਰਜ਼ ਕੀਤੀ ਲਿਖਤ ਹੈ:
** ੴਸਤਿ ਗੁਰ ਪ੍ਰਸਾਦਿ ॥ ਸਿਰੀਰਾਗੁ ਕਬੀਰ ਜੀਉ ਕਾ ਸ਼ਬਦ ਨੂੰ {ਏਕੁ ਸੁਆਨੁ ਕੈ ਘਰਿ ਗਾਵਣਾ} ਹਦਾਇਤ ਹੈ।
ਨੋਟ:- "ਏਕ ਸੁਆਨ" ਕੈ ਘਰਿ ਗਾਵਣਾ—ਕਬੀਰ ਜੀ ਦਾ ਇਹ ਸ਼ਬਦ ਉਸ ‘ਘਰ’ ਵਿੱਚ ਗਾਵਣਾ ਹੈ ਜਿਸ ‘ਘਰ’ ਵਿੱਚ ਉਹ ਸ਼ਬਦ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ "ਏਕ ਸੁਆਨੁ ਦੁਇ ਸੁਆਨੀ ਨਾਲਿ"। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ, ਸਿਰੀ ਰਾਗੁ ਵਿੱਚ ਦਰਜ ਹੈ ਨੰ: 29.
‘ਜਨਨੀ ਜਾਨਤ’ ਸ਼ਬਦ ਕਬੀਰ ਜੀ ਦਾ ਹੈ, ਪਰ ਇਸ ਨੂੰ ਗਾਉਣ ਲਈ ਜਿਸ ਸ਼ਬਦ ਵਲ ਇਸ਼ਾਰਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਹੈ। ਸੋ, ਇਹ ਸਿਰਲੇਖ— "ਏਕੁ ਸੁਆਨੁ ਕੈ ਘਰਿ ਗਾਵਣਾ" —ਕਬੀਰ ਜੀ ਦਾ ਨਹੀਂ ਹੋ ਸਕਦਾ।
ਇਸ ਸ਼ਬਦ ਦੇ ਸਿਰ-ਲੇਖ ਨਾਲ ਲਫ਼ਜ਼ "ਏਕੁ ਸੁਆਨੁ ਕੈ ਘਰਿ ਗਾਵਣਾ" ਕਿਉਂ ਵਰਤੇ ਗਏ ਹਨ? ਇਸ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਪੜ੍ਹ ਵੇਖੀਏ, ਜਿਸ ਦੇ ਸ਼ੁਰੂ ਦੇ ਲਫ਼ਜ਼ ਹਨ "ਏਕੁ ਸੁਆਨੁ" :
ਸਿਰੀ ਰਾਗੁ ਮਹਲਾ 1 ਘਰੁ 4॥
ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥
ਇਹ ਸਿਰ-ਲੇਖ ‘ਏਕੁ ਸੁਆਨੁ ਕੈ ਘਰਿ ਗਾਵਣਾ’ ਭੀ ਗੁਰੂ ਨਾਨਕ ਦੇਵ ਜੀ ਦਾ ਹੀ ਹੋ ਸਕਦਾ ਹੈ, ਜਾਂ, ਗੁਰੂ ਅਰਜਨ ਸਾਹਿਬ ਦਾ। ਕਬੀਰ ਜੀ ਦਾ ਕਿਸੇ ਹਾਲਤ ਵਿੱਚ ਨਹੀਂ ਹੈ। ( (ਟੀਕਾ ਪ੍ਰੋਫੇਸਰ ਸਾਹਿਬ ਸਿੰਘ ਜੀ))
**** ਇਸੇ ਤਰਾਂ ਸਿਰੀਰਾਗ ਵਿੱਚ ਪੰਨਾ ਨੰਬਰ 93 ਭਗਤ ਬੇਣੀ ਜੀ ਦਾ ਸ਼ਬਦ ਹੈ, ਇਹ ਸ਼ਬਦ (ਪਹਰਿਆ ਕੈ ਘਰ ਗਾਵਣਾ), ਇੱਕ ਹਦਾਇਤ ਹੈ।
ਨੋਟ:- ਲਫ਼ਜ਼ ‘ਘਰ’ ਦਾ ਸੰਬੰਧ ‘ਗਾਉਣ’ ਨਾਲ ਹੈ, ਇਸ ਵਿੱਚ ਰਾਗੀਆਂ ਵਾਸਤੇ ਹਿਦਾਇਤ ਹੈ, ਇਸ ਦਾ ਸੰਬੰਧ ਲਫ਼ਜ਼ ‘ਮਹਲਾ’ ਨਾਲ ਕੋਈ ਨਹੀਂ ਹੈ। ਤਾਂ ਤੇ ਲਫ਼ਜ਼ ‘ਘਰ’ ਦਾ ਸੰਬੰਧ ਲਫ਼ਜ਼ ‘ਮਹਲਾ’ ਨਾਲ ਸਮਝ ਕੇ ਉਸ ਦਾ ਉਚਾਰਨ ‘ਮਹਲਾ’ ਕਰਨਾ ਗ਼ਲਤ ਹੈ।
ਨੋਟ:- "ਪਹਰਿਆ ਕੈ ਘਰਿ ਗਾਵਣਾ।" ਭਾਵ:- (ਇਸ ਸ਼ਬਦ ਨੂੰ) ਉਸ ‘ਘਰ’ ਵਿੱਚ ਗਾਵਣਾ ਹੈ ਜਿਸ ਵਿੱਚ ਉਹ ਸ਼ਬਦ ਗਾਵਣਾ ਹੈ ਜਿਸ ਦਾ ਸਿਰ-ਲੇਖ ਹੈ "ਪਹਰੇ"।
ਇਹ ਬਾਣੀ "ਪਹਰੇ" ਇਸੇ ਹੀ ਰਾਗ (ਸਿਰੀ ਰਾਗ) ਵਿੱਚ ਗੁਰੂ ਨਾਨਕ ਸਾਹਿਬ ਦੀ ਹੈ "ਅਸਟਪਦੀਆ" ਤੋਂ ਪਿੱਛੋਂ ਦਰਜ ਹੈ। 1430 ਸਫ਼ੇ ਵਾਲੀ ‘ਬੀੜ’ ਦੇ ਸਫ਼ਾ 74 ਉਤੇ। ਉਸ ਦਾ ਸਿਰਲੇਖ ਹੈ ‘ਸਿਰੀ ਰਾਗ ਪਹਰੇ ਮਹਲਾ 1 ਘਰੁ 1’।
ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਸਾਫ਼ ਪ੍ਰਤੱਖ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਪਾਸ ਮੌਜੂਦ ਸੀ। ਬੇਣੀ ਜੀ ਦੇ ‘ਖ਼ਿਆਲਾਂ’ ਨੂੰ ਸਤਿਗੁਰੂ ਜੀ ਨੇ ‘ਪਹਰਿਆਂ’ ਦੇ ਦੋਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ।
ਸੋ, ਸਿਰ-ਲੇਖ ‘ਪਹਰਿਆ ਕੈ ਘਰਿ ਗਾਵਣਾ’ ਬੇਣੀ ਜੀ ਨੇ ਨਹੀਂ ਲਿਖਿਆ। ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਅਰਜਨ ਸਾਹਿਬ ਨੇ ਲਿਖਿਆ ਹੈ। ਤੇ, ਇਹ ਸਿਰ-ਲੇਖ ਇਹ ਗੱਲ ਪਰਗਟ ਕਰਦਾ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਪਾਸ ਮੌਜੂਦ ਸੀ। ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਇਕੱਠੀ ਕੀਤੀ ਸੀ। ( (ਟੀਕਾ ਪ੍ਰੋਫੇਸਰ ਸਾਹਿਬ ਸਿੰਘ ਜੀ))
ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)
(ਚਲਦਾ)
ਇੰਜ ਦਰਸ਼ਨ ਸਿੰਘ ਖਾਲਸਾ
***** ਸੰਪਾਦਕੀ ਹਦਾਇਤਾਂ ***** (ਭਾਗ2)
Page Visitors: 2963