ਕਹਿੰਦੇ ’84 ਸਾਨੂੰ ਭੁੱਲ ਨੀ ਸਕਣੀ !!!
'84 ਭੁਲਾਉਣੀ ਕਿਹੜਾ ਅਉਖਾ ਕੰਮ ਆ ?
ਗੁਰਦੁਆਰਿਆਂ ਵਿਚ ਜਾਓ, ਮੱਥਾ ਟੇਕੋ ਦੋ ਮਿੰਟ ਬੈਠ ਕੇ... ਲੰਗਰ ਹਾਲ ਵੱਲ ਤੁਰ ਪਓ... ਦਾਆਵਾ ਹੈ ਲੰਗਰ ਹਾਲ ਵਿੱਚ ਪੁੱਜਣ ਤੋਂ ਪਹਿਲਾਂ ਹੀ 84 ਭੁੱਲ ਜਾਉਗੇ !
ਹਰ ਸਾਲ ....ਸਾਲ ਦਰ ਸਾਲ ਇਹੀ ਕੁੱਝ ਕਰ ਰਹੀ ਕੌਮ !
ਦੁਸ਼ਿਹਰੇ ਦੀਵਾਲੀਆਂ ਮਨਾਉਂਦਿਆਂ ਅਸੀਂ, ਹੈਲੋਵੀਨ ਉਡੀਕਣ ਲੱਗ ਪੈਂਦੇ, ਕਿੱਥੇ 84 ਯਾਦ ਰਹਿਣੀ ?
ਉਹ ਭਲਿਓ ਰਹਿਣ ਦਿਓ ਸਾਡੇ ਵਸ ਦੀ ਗੱਲ ਨੀ 84 ਯਾਦ ਰੱਖਣੀ !
84 ਤਾਂ ਉਨ੍ਹਾਂ ਨੂੰ ਯਾਦ ਹੈ, ਜਿਨ੍ਹਾਂ ਦੇ ਸਿਰ ਦੇ ਸਾਂਈ ਅੱਖਾਂ ਸਾਹਮਣੇ ਜਾਨਵਰਾਂ ਵਾਂਗ ਕੋਹ ਕੋਹ ਕੇ ਮਾਰੇ ਗਏ...
ਭੈਣਾਂ, ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਹ ਚਿਹਰੇ ਉਹ ਜੀਅ ਕਦੇ ਨੀ ਭੁੱਲ ਸਕਦੇ, ਜੋ ਉਹਨਾਂ ਨੂੰ ਨੋਚਦੇ ਰਹੇ...
ਛੋਟੇ ਛੋਟੇ ਬੱਚੇ ਤੱਕ ਨਹੀਂ ਬਖਸ਼ੇ ਗਏ
84 ਉਹਨਾਂ ਵਾਸਤੇ ਰਾਖਵੀਂ ਹੈ ਭਾਈ, ਮੇਰੇ ਜਾ ਤੁਹਾਡੇ ਵਾਸਤੇ ਨਹੀਂ
ਆਓ ਆਪਾਂ ਜਸ਼ਨ ਮਨਾਉਂਦੇ, ਮੂਹਰਲੇ ਹਫਤੇ ਕੋਈ ਤਿਉਹਾਰ ਆਉਂਦਾ ਹੈ, ਉਹਦੀ ਤਿਆਰੀ ਕਰਦੇ ਹਾਂ !
ਗੁਰਦੀਪ ਸਿੰਘ ਬਾਗੀ