“ਅਭੁਲੁ ਗੁਰੂ ਕਰਤਾਰੁ”
ਟੀਮ ਰੇਡਿਉ ਵਿਰਸਾ ਬਨਾਮ ਜਾਗਰੂਕ ਕਹਾਂਉਦੀਆਂ ਧਿਰਾਂ
ਕੁਝ ਦਿਨਾਂ ਤੋਂ ਸਿੱਖ ਸਮਾਜ ਵਿਚ ਹਰਨੇਕ ਸਿੰਘ ਨਿਉਜ਼ੀਲੈਂਡ ਅਤੇ ਟੀਮ ਵਲੋਂ ਚਲਾਇਆ ਜਾ ਰਿਹਾ ‘ਰੇਡਿਉ ਵਿਰਸਾ’ ਚਰਚਾ ਵਿਚ ਹੈ। ਵਾਈਰਲ ਹੋ ਰਹੀਆਂ ਖਬਰਾਂ ਅਨੁਸਾਰ ਇਨ੍ਹਾਂ ਨੇ ਆਪਣੇ ਕਿਸੇ ਪ੍ਰੋਗਰਾਮ ਵਿਚ ‘ਨਾਨਕ ਸਰੂਪਾਂ’ ਦੇ ਜੀਵਨ ਦੌਰਾਣ ਕੁਝ ਗਲਤੀਆਂ ਹੋਣ ਦਾ ਜ਼ਿਕਰ ਕੀਤਾ ਅਤੇ ਆਪਣੇ ਅਗਲੇ ਪ੍ਰੋਗਰਾਮਾਂ ਵਿਚ ਆਪਣੀ ਇਸ ਸੋਚ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਹੋਰ ਮਸਲਿਆਂ ਵਾਂਗ ਹੀ ਇਸ ਮਸਲੇ ਦੇ ਸਾਹਮਣੇ ਆਉਂਦੇ ਹੀ ਇਸ ਹਰਕਤ ਦੀ ਆਲੋਚਣਾ/ਨਿੰਦਾ/ਗਾਲਾਂ ਰਾਹੀਂ ਹਾਜ਼ਰੀ ਲਵਾ ਕੇ ਆਪਣੇ ਆਪ ਨੂੰ ਵੱਡਾ ਸਿੱਖ/ਗੁਰੂਵਾਲਾ ਸਾਬਿਤ ਕਰਨ ਵਾਲੇ ਬਿਆਨਾਂ ਦਾ ਵੀ ਜਿਵੇਂ ਹੜ੍ਹ ਹੀ ਆ ਗਿਆ। ਇਨ੍ਹਾਂ ਬਿਆਨਕਾਰਾਂ/ਲੇਖਕਾਂ ਵਿਚ ਪਿੱਛੇ ਰਹਿ ਕੇ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੇ ਲੋਕਾਂ ਤੋਂ ਲੈ ਕੇ ਪ੍ਰੋ. ਦਰਸ਼ਨ ਸਿੰਘ, ਪਰਮਜੀਤ ਸਿੰਘ ਉਤਰਾਖੰਡ, ਸਰਬਜੀਤ ਸਿੰਘ ਧੁੰਦਾ, ਪੰਥਪ੍ਰੀਤ ਸਿੰਘ, ਪ੍ਰਭਦੀਪ ਸਿੰਘ ਟਾਈਗਰ ਜਥਾ ਵਾਲੇ ਸਮੇਤ ਅਨੇਕਾਂ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਪਾਇਆ। ਇਸੇ ਕੜੀ ਵਿਚ ਜੇ ਜਾਗਰੂਕ ਮੰਨੇ ਜਾਂਦੇ, ਪਰ ਹਰ ਨਵੀਂ ਗੱਲ ਤੇ ਬਦਹਜ਼ਮੀ ਦਾ ਮੁਜ਼ਾਹਿਰਾ ਕਰਦੇ ਜਜ਼ਬਾਤੀ ਉਲਟੀਆਂ ਕਰਨ ਵਾਲੇ ਗੁਰਦੇਵ ਸਿੰਘ ਸੰਧੇਵਾਲਿਆ ਜਿਹੇ ਲੇਖਕ ਵੀਰਾਂ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਉਨ੍ਹਾਂ ਨਾਲ ਬੇ-ਇੰਸਾਫੀ ਹੋਵੇਗੀ।ਇਸ ਵਿਸ਼ੇ ਤੇ ਸਾਹਮਣੇ ਆਉਣ ਵਾਲੇ ਬਹੁਤਾਤ ਬਿਆਨਾਂ/ਲੇਖਾਂ ਵਿਚ ਗੁਰਬਾਣੀ ਪੰਕਤੀ ‘ਅਭੁਲੁ ਗੁਰੂ ਕਰਤਾਰੁ’ ਦਾ ਹਵਾਲਾ ਦਿਤਾ ਗਿਆ। ਅਸੀਂ ਹਮੇਸ਼ਾਂ ਵਾਂਗ ਇਸ ਮਸਲੇ ਤੇ ਵੀ ਠਰੰਮੇ ਨਾਲ ਵਿਚਾਰ ਕਰਨ ਦਾ ਮਨ ਬਣਾਇਆ ਅਤੇ ਆਪਣੀ ਗੁਰਮਤਿ ਸਮਝ ਅਨੁਸਾਰ ਇਸ ਦਾ ਵਿਸ਼ਲੇਸ਼ਨ ਕਰਨ ਦਾ ਨਿਮਾਣਾ ਜਤਨ ਕਰ ਰਹੇ ਹਾਂ।
ਗੱਲ ਸ਼ੁਰੂ ਕਰਦੇ ਹਾਂ 1469 ਵੇਲੇ ਆਮ ਬੱਚਿਆਂ ਵਾਂਗੂ ਪੈਦਾ ਹੋਏ ਬਾਬਾ ਨਾਨਕ ਜੀ ਦੇ ਜਨਮ ਤੋਂ, ਜਿਸਨੂੰ ਬਾਅਦ ਵਿਚ ਪੁਜਾਰੀਵਾਦੀ ਸਾਖੀਆਂ ਨੇ ਆਲੌਕਿਕ ਘਟਨਾ ਬਣਾਉਣ ਵਿਚ ਕੋਈ ਕਸਰ ਨਾ ਛੱਡੀ ਅਤੇ ਸਾਡੀ ਅੰਨ੍ਹੀ ਸ਼ਰਧਾ ਵਾਲੀ ਗੁਲਾਮ ਮਾਨਸਿਕਤਾ ਨੇ ਉਸ ਆਲੌਕਿਕਤਾ ਨੂੰ ਗ੍ਰਹਿਨ ਕਰਦਿਆਂ, ਬਾਬਾ ਨਾਨਕ ਦੇ ਬਖਸ਼ੇ ਗਿਆਨ ਨਾਲ ਧੋ੍ਹ ਕਮਾਉਣ ਵਿਚ ਕੋਈ ਕਸਰ ਨਾ ਛੱਡੀ। ਬੇਸ਼ਕ ਬਾਬਾ ਨਾਨਕ ਜੀ ਦਾ ਜਨਮ ਅਧਿਆਤਮਕ ਪੱਖੋਂ ਇਤਿਹਾਸ ਦੀ ਇਕ ਵੱਡੀ ਘਟਨਾ ਸੀ ਕਿਉਂਕਿ ਕੁਦਰਤੀ ਤੌਰ ਤੇ ਇਸੇ ਘਟਨਾ ਨੇ ਅਦੁੱਤੀ ਗੁਰਮਤਿ ਇਨਕਲਾਬ ਦੀ ਨੀਂਹ ਰੱਖੀ ਜਿਸ ਨੇ ਵਿਚਾਰਧਾਰਕ ਤੌਰ ਤੇ ਧਰਮ ਦੇ ਨਾਮ ਤੇ ਪੁਜਾਰੀਆਂ ਵਲੋਂ ਫੈਲਾਏ ਗਏ ਧੁੰਧਲਕੇ ਨੂੰ ਦੂਰ ਕਰਨਾ ਸੀ। ਪਰ ਸਿਰਫ ਜਨਮ ਨਾਲ <