ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਮਰਥਕਾਂ ਨੂੰ ਸਵਾਲ
ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਤਿਕਾਰ ਯੋਗ ਸਮਰਥਕੋ !
ਆਪ ਜੀ ਨੂੰ ਸੰਬੋਧਨ ਇਸ ਕਾਰਨ ਹੋਣਾ ਪਿਆ ਕਿਉਂਕਿ ਤੁਸੀਂ ਭਲੀਂ ਭਾਂਤ ਵੇਖ ਰਹੋ ਹੋ ਕਿ ਨਿਊਜ਼ੀਲੈਂਡ ਜੋਤਿਸ਼ ਕੇਂਦਰ ਦਾ ਜਿਹੜਾ ਮਹਾਂ ਪੰਡਿਤ ਹਰਨੇਕ ਸਿੰਘ ਇਸ ਭੁਲੇਖੇ ਵਿੱਚ ਫਸਿਆ ਬੈਠਾ ਸੀ ਕਿ ਦੁਨੀਆਂ ਭਰ ਦਾ ਕੋਈ ਵੀ ਵਿਦਵਾਨ/ਪ੍ਰਚਾਰਕ ਉਸ ਦੇ ਸਵਾਲਾਂ ਦਾ ਸਾਹਮਣਾ ਕਰਨ ਦੇ ਅਸਮਰਥ ਹੈ; ਉਨ੍ਹਾਂ ਸਭਨਾਂ ਸਤਿਕਾਰਯੋਗ ਵਿਅਕਤੀਆਂ ’ਤੇ ਬਹੁਤ ਹੀ ਘਟੀਆ ਸ਼ਬਦਾਵਲੀ ਵਿੱਚ ਅਣਹੋਏ ਦੋਸ਼ ਲਾ ਕੇ ਉਨ੍ਹਾਂ ਨੂੰ ਨਿੱਤ ਦਿਹਾੜੇ ਵੰਗਾਰਦਾ ਰਹਿੰਦਾ ਸੀ ਕਿ ਜੇ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਸਾਡੇ ਰੇਡੀਓ ’ਤੇ ਔਨ ਏਅਰ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇਣ। ਹਰ ਸੂਝਵਾਨ ਮਨੁੱਖ ਇਸ ਨੂੰ ਕੇਵਲ ਮੂਰਖ ਹੀ ਨਹੀਂ ਬਲਕਿ ਅੱਧ-ਪਾਗਲ ਮਨੁੱਖ ਸਮਝਦਾ ਹੋਇਆ ਇਸ ਨਾਲ ਬਹਿਸ ਵਿੱਚ ਪੈਣ ਤੋਂ ਗੁਰੇਜ਼ ਕਰਦਾ ਆ ਰਿਹਾ ਸੀ।
ਕਹਾਵਤ ਹੈ ਕਿ “ਸਿਆਣਾ ਬੰਦਾ ਅਣਲੋੜੀਂਦੇ ਝਗੜੇ ਤੋਂ ਡਰਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ” ਇਸ ਤਰ੍ਹਾਂ ਇਸ ਮਹਾਂ ਪੰਡਿਤ ਦੇ ਹੌਸਲੇ ਹੋਰ ਵਧਦੇ ਗਏ। ਇਹ ਵੀ ਕਹਾਵਤ ਹੈ ਕਿ “ਅਤਿ ਦਾ; ਰੱਬ ਨਾਲ ਵੈਰ ਹੁੰਦਾ ਹੈ” ਇਸ ਲਈ ਰੱਬ ਨੇ ਮੇਰੇ ਵਰਗੇ ਨਾਮਲੂਮ ਬੰਦੇ ਦੀ ਜ਼ਮੀਰ ਨੂੰ ਹਲੂਣਿਆ ਤੇ ਹੱਲਾਸ਼ੇਰੀ ਦਿੱਤੀ ਕਿ ਪੰਥ ਦੇ ਵਿਹੜੇ ਵਿੱਚ ਸਿੱਖੀ ਸਰੂਪ ਵਿੱਚ ਬਿੱਪਰਵਾਦੀ ਰੂਪੀ ਭੂਸ਼ਰੇ ਹੋਏ ਅੰਨ੍ਹੇ ਝੋਟੇ ਨੂੰ ਨੱਥ ਪਾਉਣ ਦਾ ਯਤਨ ਕੀਤਾ ਜਾਵੇ। ਹਿੰਮਤ ਕਰਕੇ ਮੈਂ 22 ਅਗਸਤ ਨੂੰ ਇੱਕ ਲੇਖ ਲਿਖਿਆ ਜਿਸ ਸਦਕਾ ਇਸ ਮਹਾਂ ਪੰਡਿਤ ਹਰਨੇਕ ਸਿੰਘ ਨੇ ਆਪਣੇ ਜੋਤਿਸ਼ ਕੇਂਦਰ ਦੇ 23 ਅਗਸਤ ਵਾਲੇ ਪ੍ਰੋਗਰਾਮ ਵਿੱਚ ਖ਼ੁਦ ਮੰਨਿਆਂ ਹੈ ਕਿ “ਮੈਂਨੂੰ ਬੁਰੀ ਤਰ੍ਹਾਂ ਘਸੀਟਿਆ ਗਿਆ ਹੈ ਜਿਸ ਨਾਲ ਉਸ ਦੇ ਗਿੱਟੇ ਗੋਡਿਆਂ ਨੂੰ ਬਹੁਤ ਰਗੜਾਂ ਵੱਜੀਆਂ ਹਨ।” ਉਸ ਪ੍ਰੋਗਰਾਮ ਵਿੱਚ ਇਸ ਨੇ ਮੈਨੂੰ ਵੀ 1 ਘੰਟੇ ਲਈ ਔਨ ਏਅਰ ਲੈ ਕੇ ਸਵਾਲ ਜਵਾਬ ਕੀਤੇ ਜਿਨਾਂ ਦੇ ਇਸ ਨੇ ਆਪਣੇ ਵੱਲੋਂ ਜਵਾਬ ਵੀ ਦਿੱਤੇ, ਪਰ ਮੇਰੀ ਤਸੱਲੀ ਨਾ ਕਰਾ ਸਕਿਆ ਕਿਉਂਕਿ ਇਸ ਵੱਲੋਂ ਜਵਾਬਾਂ ’ਤੇ ਮੈਂ ਜਵਾਬੀ ਸਵਾਲ ਕੀਤੇ ਸਨ ਕਿ
“ਜਿਸ ਤਰ੍ਹਾਂ ਉਸ ਸਮੇਂ ਜਿਵੇਂ ਤੁਸੀਂ ਸੋਚਿਆ ਤੁਸੀਂ ਆਪਣੇ ਵੱਲੋਂ ਸਹੀ ਫੈਸਲੇ ਕੀਤੇ; ਕੀ ਇਸ ਤਰ੍ਹਾਂ ਹੁਣ ਪ੍ਰਚਾਰਕਾਂ ਨੂੰ ਆਪਣੀ ਸੋਚ ਅਨੁਸਾਰ ਸੋਚਣ ਤੇ ਫੈਸਲੇ ਕਰਨ ਦਾ ਹੱਕ ਨਹੀਂ ਹੈ ?
ਦੂਸਰਾ ਸਵਾਲ ਸੀ ਕਿ ਧੂੰਦਾ ਜੀ ਲਈ ਜਿਹੜੀ ਸਥਿਤੀ ਤੁਸੀਂ 2012 ਵਿੱਚ ਦੱਸ ਰਹੇ ਸੀ ਉਹੀ ਸਥਿਤੀ ਅੱਜ ਵੀ ਧੂੰਦਾ ਜੀ ਸਮੇਤ ਸਾਰੇ ਪ੍ਰਚਾਰਕਾਂ ਦੀ ਹੈ, ਤਾਂ ਤੁਸੀਂ ਕਿਉਂ ਉਨ੍ਹਾਂ ’ਤੇ ਆਪਣੀ ਸੋਚ ਠੋਸਣ ਦਾ ਯਤਨ ਕਰ ਰਹੇ ਹੋ ?”
ਇਨ੍ਹਾਂ ਸਵਾਲਾਂ ਦੇ ਇਸ ਮਹਾਂ ਪੰਡਿਤ ਜੀ ਕੋਲ ਕੋਈ ਜਵਾਬ ਨਹੀਂ ਸਨ ਤਾਂ ਅੰਤ ਇਸ ਨੇ ਆਪਣੀਆਂ ਦੋਵੇਂ ਗਲਤੀਆਂ ਮੰਨ ਕੇ ਮੁਆਫੀ ਮੰਗ ਲਈ ਸੀ ਪਰ ਇਸ ਦਾ ਦੋਗਲਾਪਣ ਵੇਖੋ ਕਿ 3 ਸਤੰਬਰ ਵਾਲੇ ਪ੍ਰੋਗਰਾਮ ਵਿੱਚ ਪਹਿਲਾਂ ਤਾਂ ਇਸ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ‘ਪਤਾ ਨਹੀਂ ਮੈਂ ਕਦੋਂ ਕਿਹਾ ਸੀ’, ਫਿਰ ਅੱਲ ਪਲੱਲੀਆਂ ਮਾਰ ਕੇ ਕਹਿਣ ਲੱਗਾ ਕਿ ਮੈਂ ਗਲਤੀ ਇਸ ਕਾਰਨ ਨਹੀਂ ਸੀ ਮੰਨੀ ਕਿ ਮੇਰੇ ਫੈਸਲੇ ਗਲਤ ਸਨ; ਮੈਂ ਇੱਦਾਂ ਕਿਹਾ ਸੀ ਕਿ ਚਲੋ ਜੇ ਤੁਸੀਂ ਗਲਤ ਮੰਨਦੇ ਹੋ ਤਾਂ ਮੈਂ ਗਲਤੀ ਮੰਨ ਲੈਂਦਾ ਹਾਂ’। 3 ਸਤੰਬਰ ਵਾਲੀਆਂ ਅੱਲ ਪਲੱਲੀਆਂ, ਇਸ ਨੇ ਮੇਰੇ ਵੱਲੋਂ 30 ਅਗਸਤ ਨੂੰ ਪੁੱਛੇ ਗਏ 14 ਸਵਾਲਾਂ ਦੇ ਜਵਾਬ ਦਿੰਦੇ ਸਮੇਂ ਮਾਰੀਆਂ ਪਰ ਇਸ ਦੀ ਕਾਇਰਤਾ ਭਰੀ ਦਲੇਰੀ ਵੇਖੋ ਕਿ ਆਪਣੇ ਰੇਡੀਓ ਤੋਂ ਬਾਹਰ ਹੋਰ ਕਿਸੇ ਰੇਡੀਓ ’ਤੇ ਗੱਲਬਾਤ ਕਰਨ ਤੋਂ ਇਹ ਕਹਿੰਦਾ ਹੋਇਆ ਸਾਫ ਤੌਰ ’ਤੇ ਭੱਜ ਗਿਆ ਕਿ ਉਨ੍ਹਾਂ ਰੇਡੀਓ’ਜ਼ ਦੇ ਤਾਂ ਬਹੁਤ ਜਿਆਦਾ ਸਰੋਤੇ ਹੁੰਦੇ ਹਨ; (ਭਾਵ ਮੈਂ ਇੰਨੇ ਸਰੋਤਿਆਂ ਵਿੱਚ ਗੱਲ ਨਹੀਂ ਕਰ ਸਕਦਾ), ਮੈਂ ਤਾਂ ਆਪਣੇ ਹੀ ਰੇਡੀਓ ’ਤੇ ਜਿੱਥੇ ਕੁਝ ਕੁ ਸਰੋਤੇ ਹੋਣ ’ਚ ਹੀ ਬੋਲ ਸਕਦਾ ਹਾਂ ਭਾਵ ਜਿੱਥੇ ਸਿਰਫ ਇਸ ਦੀ ਹੀ ਪ੍ਰਸੰਸਾ ਹੁੰਦੀ ਹੋਵੇ।
ਇਸ ਤੋਂ ਅਗਲੀ ਦਲੇਰੀ ਵੇਖੋ ਕਿ ਆਪਣੇ ਜੋਤਿਸ਼ ਕੇਂਦਰ ਵਿੱਚ ਵੀ ਮੇਰੇ ਵੱਲੋਂ ਕੀਤੇ 14 ਲਿਖਤੀ ਸਵਾਲਾਂ ਵਿੱਚੋਂ ਕੇਵਲ 5 ਸਵਾਲ ਹੀ ਪੜ੍ਹ ਕੇ ਸੁਣਾ ਸਕਿਆ ਜਿਨ੍ਹਾਂ ਵਿੱਚੋਂ ਇੱਕ ਵੀ ਸਵਾਲ ਦਾ ਸਹੀ ਉੱਤਰ ਨਾ ਦਿੱਤਾ। ਸਵਾਲਾਂ ਦਾ ਉੱਤਰ ਦਿੰਦੇ ਸਮੇਂ ਇਸ ਵੱਲੋਂ ਵਿਖਾਇਆ ਗਿਆ ਦੋਗਲਾਪਣ ਮੈਂ ਇਸ ਦੇ ਪ੍ਰੋਗਰਾਮ ਵਿੱਚੋਂ ਕਲਿੱਪਾਂ ਕੱਟ ਕੇ ਇੱਕ ਵੀਡੀਓ ਰਾਹੀਂ 7 ਸਤੰਬਰ ਨੂੰ ਆਪ ਜੀ ਦੇ ਧਿਆਨਗੋਚਰੇ ਕਰ ਕੇ ਬੇਨਤੀ ਕੀਤੀ ਸੀ ਕਿ “ਭਵਿੱਖਬਾਣੀ ਦੱਸਣ/ਨਜ਼ਰੀਏ ਪੇਸ਼ ਕਰਨ ਦੇ ਮਾਹਰ ਬਣੇ ਪੰਡਿਤ ਹਰਨੇਕ ਸਿੰਘ ਜੀ ਨਿਊਜ਼ੀਲੈਂਡ ਦੀਆਂ ਨੇਕ ਸਲਾਹਾਂ ਸੁਣਨ ਅਤੇ ਮੰਨਣ ਤੋਂ ਪਹਿਲਾਂ ਉਨ੍ਹਾਂ ਤੋਂ ਇਹ ਜ਼ਰੂਰ ਪੁੱਛ ਲਿਆ ਜਾਵੇ ਕਿ ਹੁਣ ਤੱਕ ਉਨ੍ਹਾਂ ਵੱਲੋਂ ਅਪਣਾਈ ਗਈ ਕਿਹੜੀ ਨੀਤੀ ਨੇ ਕੌਮ ਦਾ ਕਿਤਨਾ ਕੰਮ ਸੰਵਾਰਿਆ ਹੈ ?” ਇਹ ਸਵਾਲ ਅਸਲ ਵਿੱਚ ਹੈ ਤਾਂ ਪੰਡਿਤ ਹਰਨੇਕ ਸਿੰਘ ਨੂੰ ਹੀ ਹਨ ਪਰ ਜਿਸ ਤਰ੍ਹਾਂ ਵੇਖ ਚੁੱਕੇ ਹੋ ਕਿ ਸ਼ੇਰ ਦੀ ਦਹਾੜ ਨਾਲ ਗਰਜਣ ਵਾਲਾ ਜਿਹੜਾ ਬੰਦਾ ਕੱਛੂਕੁੰਮੇ ਵਾਙ ਬਾਹਰਲੇ ਬੰਦੇ ਨੂੰ ਵੇਖ ਕੇ ਸਿਰੀ ਲੁਕਾ ਕੇ ਢੀਠ ਬਣ ਕੇ ਬਹਿ ਜਾਵੇ ਉਸ ਨੂੰ ਸੰਬੋਧਤ ਹੋ ਕੇ ਸਵਾਲ ਕਰਨ ਦੀ ਤਾਂ ਕੋਈ ਤੁੱਕ ਹੀ ਨਹੀਂ ਰਹਿ ਜਾਂਦੀ ਇਸ ਲਈ ਇਸ ਦੇ ਸਮਰਥਕਾਂ ਅੱਗੇ ਹੀ ਸਵਾਲ ਰੱਖੇ ਜਾ ਸਕਦੇ ਹਨ ਕਿ ਉਹ ਇਸ (ਹਰਨੇਕ ਸਿੰਘ) ਤੋਂ ਸਵਾਲਾਂ ਦੇ ਜਵਾਬ ਲੈ ਕੇ ਫੈਸਲਾ ਕਰਨ ਕਿ ਦੋਗਲਾਪਣ ਕੌਣ ਕਰ ਰਿਹਾ ਹੈ ?
7 ਸਤੰਬਰ ਵਾਲੇ ਪੱਤਰ ਵਿੱਚ ਮੈਂ ਵਾਅਦਾ ਕੀਤਾ ਸੀ ਕਿ ਅਗਲੇ ਸਵਾਲ ਪ੍ਰੋ: ਦਰਸ਼ਨ ਸਿੰਘ ਜੀ ਪ੍ਰਤੀ ਇਸ ਵਲੋਂ ਨਿਭਾਏ ਜਾ ਰਹੇ ਦੋਗਲੇ ਕਿਰਦਾਰ ਸਬੰਧੀ ਪੁੱਛੇ ਜਾਣਗੇ। ਸਭ ਤੋਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਜੀ ਪ੍ਰਤੀ ਸਵਾਲ ਕਰਨ ਨੂੰ ਇਸ ਕਾਰਨ ਚੁਣਿਆ ਗਿਆ ਹੈ ਕਿਉਂਕਿ ਪੰਡਿਤ ਹਰਨੇਕ ਸਿੰਘ ਨੇ ਸਭ ਤੋਂ ਪਹਿਲਾਂ ਜੋਰਦਾਰ ਢੰਗ ਨਾਲ ਵਿਰੋਧ ਉਨ੍ਹਾਂ ਦਾ ਹੀ ਕਰਨਾ ਸ਼ੁਰੂ ਕੀਤਾ ਸੀ ਹਾਲਾਂਕਿ ਉਨ੍ਹਾਂ ਵੱਲੋਂ ਦਸਮ ਗ੍ਰੰਥ ਨੂੰ ਪੂਰਨ ਤੌਰ ’ਤੇ ਰੱਦ ਕੀਤੇ ਜਾਣ ਕਰ ਕੇ ਸਿਧਾਂਤਕ ਤੌਰ ’ਤੇ ਇਸ ਪੰਡਿਤ ਜੀ ਦੀ ਅਖੌਤੀ ਵੀਚਾਰਧਾਰਾ ਨਾਲ ਜਿਆਦਾ ਮੇਲ ਖਾਂਦਾ ਹੈ। ਹਰਨੇਕ ਸਿੰਘ ਸਮੇਤ ਕਈ ਵੀਰਾਂ ਨੂੰ ਇਤਰਾਜ ਹੋ ਸਕਦਾ ਹੈ ਕਿ ਇੱਕ ਸਿੱਖ ਲਈ ਪੰਡਿਤ ਸ਼ਬਦ ਵਰਤਣਾ ਗਲਤ ਹੋਵੇ। ਇਸ ਦਾ ਸਪਸ਼ਟੀਕਰਨ ਇਹ ਹੈ ਕਿ ਪੰਡਿਤ (ਜਾਤੀ) ਦਾ ਕੰਮ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਸਮਾਜ ਨੂੰ ਵਰਣਾਂ/ਜਾਤਾਂ/ਉਪ ਜਾਤਾਂ/ਗੋਤਾਂ ਵਿੱਚ ਸਮਾਜ ਨੂੰ ਵੰਡ ਕੇ ਇਨਸਾਨੀਅਤ ਸ਼ਕਤੀ ਨੂੰ ਕਮਜੋਰ ਕਰਨ ਅਤੇ ਜੋਤਿਸ਼ ਵਿਦਿਆ ਦਾ ਆਪਣੇ ਆਪ ਨੂੰ ਮਾਹਰ ਦੱਸ ਕੇ ਭਵਿੱਖ ਵਿੱਚ ਆਉਣ ਵਾਲੀਆਂ ਆਫਤਾਵਾਂ ਬਾਰੇ ਭਵਿੱਖਬਾਣੀਆਂ ਕਰ ਕੇ ਸਮਾਜ ਨੂੰ ਅਗਾਊਂ ਸੂਚਨਾਵਾਂ ਦੇ ਕੇ ਉਨ੍ਹਾਂ ਤੋਂ ਬਚਣ ਲਈ ਆਪਣੇ ਵੱਲੋਂ ਉਪਾਅ ਸੁਝਾਏ ਜਾਣ।
ਸੋ ਇਹ ਦੋਵੇਂ ਕੰਮ ਹਰਨੇਕ ਸਿੰਘ ਅਤੇ ਉਸ ਦੇ ਰੇਡੀਓ ਸਟੂਡਿਓ ’ਚ ਬੈਠੀ ਮਜਲਿਸ (ਜਿਸ ਦੀ ਵਿਆਖਿਆ ਭਾਈ ਮਰਦਾਨਾ ਜੀ ਨੂੰ ਸੰਬੋਧਨ ਹੁੰਦਿਆਂ ਲਿਖਿਆ ਸ਼ਬਦ) “
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥” (ਬਿਹਾਗੜੇ ਕੀ ਵਾਰ: /ਅੰਕ ੫੫੩) ਵਿੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀ ਹੋਈ ਹੈ)
ਦੇ ਮੈਂਬਰ ਤਨਦੇਹੀ ਨਾਲ ਨਿਭਾ ਰਹੇ ਹਨ ਇਸ ਲਈ ਉਨ੍ਹਾਂ ਲਈ ਪੰਡਿਤ ਅਤੇ ਉਨ੍ਹਾਂ ਦੇ ਵਿਰਸਾ ਰਡੀਓ ਨੂੰ ਜੋਤਿਸ਼ ਕੇਂਦਰ ਵਰਤਣਾ ਬਿਲਕੁਲ ਜਾਇਜ਼ ਜਾਪਦਾ ਹੈ। ਹੇਠਾਂ ਲਿਖਤੀ ਸਵਾਲ ਅਤੇ ਇਸ ਦੇ ਆਪਾ ਵਿਰੋਧੀ ਬਿਆਨਾਂ ਦੇ ਸਬੂਤ ਵਜੋਂ ਇਸ ਦੇ ਕਲਿੱਪਾਂ ਵਾਲੀ ਆਡੀਓ/ਵੀਡੀਓ ਇਸ ਲਿੰਕ https://mail.google.com/mail/u/0/#sent/undefined?projector=1 ’ਤੇ ਪਾਈ ਹੋਈ ਹੈ :
23 ਅਗਸਤ ਦੇ ਪ੍ਰੋਗਰਾਮ ਵਿੱਚ ਇਸ ਪੰਡਿਤ ਜੀ ਨੇ ਇਹ ਭੇਦ ਦੀ ਗੱਲ ਦੱਸੀ ਕਿ “2012 ਵਿੱਚ ਧੂੰਦਾ ਜੀ ਦੀ ਪੇਸ਼ੀ ਮੌਕੇ ਇਨ੍ਹਾਂ ਨੇ ਬਹੁਤ ਬੇਸ਼ਕੀਮਤੀ ਸਲਾਹ ਦਿੱਤੀ ਸੀ ਕਿ ਇੱਕ ਸੰਸਥਾ ਬਣਾਈ ਜਾਵੇ ਜਿਸ ਦਾ ਮੁਖੀ ਪ੍ਰੋ: ਦਰਸ਼ਨ ਸਿੰਘ ਨੂੰ ਬਣਾਇਆ ਜਾਵੇ, ਸਮੁੱਚੇ ਸਿੱਖਾਂ ਨੂੰ ਦੋ ਵਰਗਾਂ ਵਿੱਚ ਵੰਡ ਕੇ ਪਹਿਲੇ ਗਰੁੱਪ ਵਿੱਚ ਉਹ ਵਿਅਕਤੀ ਸ਼ਾਮਲ ਕੀਤੇ ਜਾਣ ਜਿਹੜੇ ਦਸਮ ਗ੍ਰੰਥ ਨੂੰ ਪੂਰਨ ਤੌਰ ’ਤੇ ਰੱਦ ਕਰਨ; ਦੂਸਰਾ ਵਰਗ ਸਿੱਖ ਰਹਿਤ ਮਰਿਆਦਾ ਦੀ ਗੱਲ ਕਰ ਕੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦਾ ਵਿਰੋਧ ਕਰੇ, ਮਿਸ਼ਨਰੀ ਕਾਲਜ ਉਨ੍ਹਾਂ ਦੇ ਨਾਲ ਰਲ਼ ਜਾਣ ਅਤੇ ਬਾਹਰਲੇ ਬੰਦੇ ਜੋਰ ਪਾਉਣ ਕਿ ਦੂਸਰੇ ਵਰਗ ਦੀ ਗੱਲ ਮੰਨ ਲਓ ਨਹੀਂ ਤਾਂ ਅਸੀਂ ਪਹਿਲੇ ਵਰਗ ਨਾਲ ਮਿਲ ਜਾਵਾਂਗੇ। ਇਸ ਤਰ੍ਹਾਂ ਆਪਸੀ ਤਾਲਮੇਲ ਨਾਲ 10-15 ਸਾਲ ਫੀਲਡ ਵਿੱਚ ਕੰਮ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਵਿੱਚ ਆਪਣੇ ਬੰਦੇ ਖੜ੍ਹੇ ਕਰਨ ਦੇ ਕਾਬਲ ਹੋ ਜਾਈਏ।”
ਮੈਂ (ਕਿਰਪਾਲ ਸਿੰਘ) ਇਨ੍ਹਾਂ ਦੀ ਇਸ ਨੀਤੀ ਦੀ ਸ਼ਾਲਾਘਾ ਕਰਦਾ ਹਾਂ ਅਤੇ ਅੱਜ ਵੀ ਇਸ ਦਾ ਸਮਰਥਕ ਹਾਂ ਪਰ ਜੇ ਪੰਡਿਤ ਜੀ ਖ਼ੁਦ ਇਸ ਨੀਤੀ ਨੂੰ ਲਾਗੂ ਕਰਨ/ਕਰਵਾਉਣ ਲਈ ਸੁਹਿਰਦ ਹਨ ਤਾਂ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ :
(1). ਇਹ ਨੇਕ ਨੀਤੀ ਦੱਸਣ ਤੋਂ ਥੋੜਾ ਚਿਰ ਪਹਿਲਾਂ ਹੀ ਇਸ ਪੰਡਿਤ ਜੀ ਨੇ ਆਪਣਾ ਸਾਰਾ ਜੋਰ ਇਹ ਸਮਝਾਉਣ ’ਤੇ ਲਗਾਇਆ ਹੋਇਆ ਸੀ ਕਿ ਪ੍ਰੋ: ਦਰਸ਼ਨ ਸਿੰਘ ਸਰਕਾਰੀ ਏਜੰਸੀਆਂ ਦਾ ਬੰਦਾ ਹੈ।
ਮੈਨੂੰ ਸ਼ੱਕ ਹੈ ਕਿ ਜਿਸ ਬੰਦੇ ਨੂੰ ਇਨ੍ਹਾਂ ਖ਼ੁਦ ਸਰਕਾਰੀ ਏਜੰਸੀਆਂ ਦਾ ਬੰਦਾ ਦੱਸਿਆ ਹੈ ਉਸੇ ਬੰਦੇ ਨੂੰ ਸਿੱਖ ਸੰਸਥਾ ਦਾ ਮੁਖੀ ਬਣਾਉਣ ਦੀ ਸਲਾਹ ਦੇਣ ਵਾਲਾ ਜਾਂ ਤਾਂ ਖ਼ੁਦ ਸਰਕਾਰੀ ਬੰਦਾ ਹੋ ਸਕਦਾ ਹੈ ਜਾਂ ਕੇਵਲ ਧੂੰਦਾ ਜੀ ਦਾ ਅੰਨ੍ਹਾ ਸਮਰਥਨ ਕਰਨ ਦੀ ਦੌੜ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਕਰਨ ਲਈ ਉਨ੍ਹਾਂ ’ਤੇ ਮਨਘੜਤ ਝੂਠੇ ਦੋਸ਼ ਲਾਉਣਾ ਇਸ ਕੋਈ ਮਜਬੂਰੀ ਹੈ। ਸੋ, ਪੰਡਿਤ ਜੀ ਦੱਸਣ ਕਿ ਅਸਲੀ ਸੱਚ ਕੀ ਹੈ ? ਕੀ ਕੱਲ੍ਹ ਨੂੰ ਧੂੰਦਾ ਜੀ ਵਾਙ ਜੇ ਭਾਈ ਰਣਜੀਤ ਸਿੰਘ ਜੀ (ਢੱਡਰੀਆਂ ਵਾਲੇ) ਵੀ ਇਸ ਪੰਡਿਤ ਦੇ ਜੋਤਿਸ਼ ਜਾਲ ਵਿੱਚ ਫਸਣ ਤੋਂ ਨਾਂਹ ਕਰ ਦੇਣ ਤਾਂ ਉਸ ਵੇਲੇ ਇਹ ਉਨ੍ਹਾਂ ’ਤੇ ਵੀ ਕੋਈ ਦੋਸ਼ ਲਾਵੇਗਾ ?
(2). ਉਸ ਸਮੇਂ ਪੰਡਿਤ ਜੀ ਨੇ ਆਪਣੀ ਨੇਕ ਨੀਤੀ ਕਿਹੜੇ ਕਿਹੜੇ ਵਿਅਕਤੀਆਂ ਨਾਲ ਲਿਖਤੀ ਤੌਰ ’ਤੇ ਸਾਂਝੀ ਕੀਤੀ; ਉਨ੍ਹਾਂ ਵਿੱਚੋਂ ਕਿਨ੍ਹਾਂ ਕਿਨ੍ਹਾਂ ਨੇ ਇਸ ਨੀਤੀ ਦਾ ਸਮਰਥਨ ਕੀਤਾ ਅਤੇ ਕਿਨ੍ਹਾਂ ਨੇ ਵਿਰੋਧ ਕੀਤਾ ਜਿਨ੍ਹਾਂ ਕਰ ਕੇ ਇਹ ਨੀਤੀ ਸਿਰੇ ਨਾ ਚੜ੍ਹ ਸਕੀ।
(3). ਉਸ ਸਮੇਂ ਬਿਨਾ ਇੱਕ ਦੂਸਰੇ ਦਾ ਵੈਰ ਵਿਰੋਧ ਕੀਤਿਆਂ ਆਪਸੀ ਤਾਲਮੇਲ ਨਾਲ ਮਿਲ ਕੇ ਵਿਊਂਤਬੰਦੀ ਨਾਲ ਪ੍ਰਚਾਰ ਮੁਹਿੰਮ ਚਲਾ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੀ ਸਲਾਹ ਦੇਣ ਵਾਲਾ ਪੰਡਿਤ ਹਰਨੇਕ ਸਿੰਘ ਜੀ, ਕੀ ਅੱਜ ਵੀ ਆਪਣੇ ਵੱਲੋਂ ਹੀ ਸੁਝਾਈ ਗਈ ਉਸੇ ਨੀਤੀ ’ਤੇ ਅਮਲ ਕਰਨ ਨੂੰ ਤਿਆਰ ਹੈ ਜਾਂ ਇੱਕ ਦੇ ਸਮਰਥਨ ਅਤੇ ਦੂਸਰੇ ’ਤੇ ਮਨਘੜਤ ਦੋਸ਼ ਲਾ ਕੇ ਉਨ੍ਹਾਂ ਵਿੱਚ ਕੇਵਲ ਦੂਰੀਆਂ ਵਧਾਉਣ ਦੀ ਪੰਡਿਤਾਂ ਵਾਲੀ ਨੀਤੀ ’ਤੇ ਹੀ ਚੱਲ ਰਿਹਾ ਹੈ ?
(4). ਉਸੇ ਪ੍ਰੋਗਰਾਮ ਵਿੱਚ ਪੰਡਿਤ ਜੀ ਦਲੀਲ ਦੇ ਰਹੇ ਹਨ ਕਿ ਸਾਹਿਬਜ਼ਾਦਿਆਂ ਦੀ ਜਗ੍ਹਾ ਜੇਕਰ ਕੋਈ ਵਿਦਵਾਨ (ਗਿਆਨੀ) ਹੁੰਦਾ ਤਾਂ ਉਸ ਨੇ ਕਹਿਣਾ ਸੀ ਇੱਦਾਂ ਮਰਨ ਦਾ ਫਾਇਦਾ ਥੋੜ੍ਹਾ ਹੈ; ਬਚ ਕੇ ਮੈਂ ਕਥਾ ਕਰੂੰਗਾ ਫਿਰ ਸਾਰੀ ਕੌਮ ਜਾਗ੍ਰਤ ਹੋ ਜਾਵੇਗੀ। ਜਰਾ ਸੋਚੋ ਜਦੋਂ ਗੁਰਪ੍ਰੀਤ ਕੈਲੇਫੋਰਨੀਆ ਇਸ ਦੇ ਸਟੂਡੀਓ ਅੱਗੇ 200-250 ਬੰਦੇ ਲੈ ਕੇ ਆਇਆ ਸੀ ਉਸ ਸਮੇਂ ਪ੍ਰਚਾਰ ਜਾਰੀ ਰੱਖਣ ਦੀ ਭਾਵਨਾ ਨੂੰ ਮੁੱਖ ਕੇ ਉਸ ਨਾਲ ਬਹਿਸ ਕਰਨ ਜਾਂ ਲੜਨ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਇਸ ਨੀਤੀ ਦੀ ਇਸ ਦੀ ਮਜਲਿਸ ਦੇ ਮੈਂਬਰ ਜੋਰਦਾਰ ਸ਼ਾਲਾਘਾ ਵੀ ਕਰ ਰਹੇ ਹਨ। ਇਨ੍ਹਾਂ ਪੰਡਿਤਾਂ ਤੋਂ ਪੁੱਛਿਆ ਜਾਏ ਕਿ ਉਸ ਸਮੇਂ ਇਨ੍ਹਾਂ ਦਾ ਫੈਸਲਾ ਗਿਆਨੀਆਂ/ ਵਿਦਵਾਨਾਂ ਵਾਲਾ ਸੀ ਜਾਂ ਸਾਹਿਬਜ਼ਾਦਿਆਂ ਵਾਲਾ ?
(5). ਇਸ ਦੇ ਆਪਣੇ ਕਥਨ ਅਨੁਸਾਰ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਇਸ ਨੇ ਇਸ ਕਾਰਨ ਨਹੀਂ ਕੀਤਾ ਸੀ ਕਿ ਉਨ੍ਹਾਂ ਦਾ ਫੈਸਲਾ ਗਲਤ ਹੈ; ਵਿਰੋਧ ਇਸ ਕਾਰਨ ਕੀਤਾ ਸੀ ਕਿਉਂਕਿ ਪ੍ਰੋ: ਨੇ ਇਨ੍ਹਾਂ ਤੋਂ ਪੁੱਛ ਕੇ ਫੈਸਲਾ ਨਹੀਂ ਸੀ ਕੀਤਾ ਅਤੇ ਦੂਸਰਾ ਕਾਰਨ ਸੀ ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕ, ਧੂੰਦਾ ਜੀ ਨੂੰ ਨਿੱਤ ਕਲਾਕਾਰ ਬਣ ਕੇ ਲਿਪ ਸਰਵਿਸ ਕਰਨ ਦੇ ਮਿਹਣੇ ਮਾਰ ਰਹੇ ਸਨ; ਉਨ੍ਹਾਂ ਦੀ ਜ਼ਬਾਨ ਬੰਦ ਕਰਵਾਉਣ ਲਈ ਉਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਧਰ ਕੇ ਠੋਕਿਆ।
ਇਸ ਦਾ ਭਾਵ ਇਹ ਹੈ ਕਿ ਸਿਧਾਂਤ ਨਾਮ ਦੀ ਇਸ ਪੰਡਿਤ ਕੋਲ ਕੋਈ ਚੀਜ ਨਹੀਂ ਹੈ । ਹਊਂਮੈ ਅਹੰਕਾਰ ਦਾ ਭਰਿਆ ਹੋਣ ਕਰ ਕੇ ਚਾਹੁੰਦਾ ਹੈ ਕਿ ਸਾਰੇ ਫੈਸਲੇ ਉਸ ਨੂੰ ਪੁੱਛ ਕੇ ਹੀ ਕੀਤੇ ਜਾਣ, ਨਹੀਂ ਤਾਂ ਅਜ਼ਾਦਾਨਾ ਤੌਰ ’ਤੇ ਫੈਸਲੇ ਕਰਨ ਵਾਲਿਆਂ ਦਾ ਇਸ ਨੇ ਵਿਰੋਧ ਹੀ ਕਰਨਾ ਹੈ ਭਾਵੇਂ ਉਸ ਲਈ ਇਸ ਨੂੰ ਝੂਠੇ ਇਲਜ਼ਾਮ ਹੀ ਕਿਉਂ ਨਾ ਲਾਉਣੇ ਪੈ ਜਾਣ ਜਿਵੇਂ ਕਿ ਪਹਿਲਾਂ ਪ੍ਰੋ: ਦਰਸ਼ਨ ਸਿੰਘ ’ਤੇ ਸਰਕਾਰੀ ਬੰਦਾ ਹੋਣ ਦੇ ਝੂਠੇ ਇਲਜ਼ਾਮ ਲਾਏ ਅਤੇ ਹੁਣ ਭਾਈ ਪੰਥਪ੍ਰੀਤ ਸਿੰਘ ਜੀ ’ਤੇ ਝੂਠੇ ਇਲਜ਼ਾਮ ਲਾ ਰਿਹਾ ਹੈ ਕਿ ਉਸ ਨੇ ਇੱਕ ਮੀਟਿੰਗ ਵਿੱਚ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਉਨ੍ਹਾਂ ਦਾ ਤਾਂ ਹੀ ਭਰਾ ਹੈ ਜੇ ਉਹ ਡੇਰਾ ਛੱਡ ਕੇ ਘਰ ਆਵੇ।
(6). ਹਰਨੇਕ ਸਿੰਘ ਦੇ ਜੋਤਿਸ਼ ਜਾਲ਼ ਵਿੱਚੋਂ ਅਜ਼ਾਦ ਹੋਣ ਕਰ ਕੇ ਜਿਸ ਭਾਈ ਧੂੰਦਾ ਜੀ ਨੂੰ ਬਦਨਾਮ ਕਰਨ ਲਈ ਅੱਜ ਇਹ ਮੰਡਲੀ ਕਹਿ ਰਹੀ ਹੈ ਕਿ “ਜੇ ਧੂੰਦਾ ਗਰਕ ਗਿਆ ਤਾਂ ਅਸੀਂ ਕੀ ਕਰੀਏ ?” ਉਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਜਿਸ ਸਮੇਂ ਧੂੰਦਾ ਜੀ ਨੂੰ ਇਨ੍ਹਾਂ ਜੋਤਸ਼ੀਆਂ ਨੇ ਡੇਰੇਦਾਰਾਂ ਦੇ ਚੇਲਿਆਂ ਵਾਙ ਇਸ ਕਦਰ ਆਪਣੀ ਪੂਜਣਯੋਗ ਹਸਤੀ ਬਣਾਇਆ ਹੋਇਆ ਸੀ ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਵੱਲੋਂ ਧੂੰਦਾ ਜੀ ਦੀ ਕੀਤੀ ਅਲੋਚਨਾ ਵੀ ਇਨ੍ਹਾਂ ਲਈ ਅਸਹਿ ਹੋ ਗਈ ਉਸ ਸਮੇਂ ਇਨ੍ਹਾਂ ਨੇ ਸਿਧਾਂਤ ਨੂੰ ਅੱਖੋਂ ਪਰੋਖੇ ਰੱਖ ਕੇ ਪ੍ਰੋ: ਦਰਸ਼ਨ ਸਿੰਘ ਦੀ ਅਲੋਚਨਾ ਕਰਦਿਆਂ ਬਿਲਕੁਲ ਡੇਰੇਦਾਰਾਂ ਦੇ ਚੇਲਿਆਂ ਵਾਲਾ ਰੋਲ ਇਸ ਨੀਤੀ ਤਹਿਤ ਨਿਭਾਇਆ ਕਿ ਜੇ ਇਹ ਸਾਡੇ ਬਾਬੇ ਨੂੰ ਗਲਤ ਕਹਿੰਦੇ ਹਨ ਤਾਂ ਅਸੀਂ ਇਨ੍ਹਾਂ ਦੇ ਬਾਬੇ ਨੂੰ ਉਸ ਤੋਂ ਕਿਤੇ ਵੱਧ ਭੰਡਾਂਗੇ !
ਕੀ ਉਸ ਸਮੇਂ ਇਨ੍ਹਾਂ ਦੀ ਜੋਤਿਸ਼ ਵਿਦਿਆ ਬਿਲਕੁਲ ਫੇਲ੍ਹ ਹੋ ਗਈ ਸੀ ਜਿਸ ਕਾਰਨ ਇਨ੍ਹਾਂ ਨੂੰ ਸੰਨ 2012 ਤੋਂ 2014 ਤੱਕ ਇਹ ਵੀ ਸਮਝ ਨਾ ਪਈ ਕਿ ਧੂੰਦਾ ਜੀ ਤਾਂ ਉਨ੍ਹਾਂ ਦੀ ਮਿੱਥ ਅਨੁਸਾਰ ਗਰਕ ਚੁੱਕੇ ਹਨ ਕਿਉਂਕਿ ਉਸ ਨੇ ਇਨ੍ਹਾਂ ਵੱਲੋਂ ਦੱਸੀ ਨੀਤੀ ਨਹੀਂ ਸੀ ਅਪਣਾਈ। ਆਪਣੇ ਅੱਖੀਂ ਸਾਹਮਣੇ ਵੇਖਦਿਆਂ ਵੀ ਜਿਸ ਬੰਦੇ ਨੂੰ ਆਪਣੇ ਮਿਥੇ ਪੈਮਾਨੇ ਅਨੁਸਾਰ ਖੋਟੇ ਖ਼ਰੇ ਦੀ ਪਛਾਣ ਨਾ ਹੋ ਸਕੀ ਤਾਂ ਉਹ ਭਵਿੱਖਬਾਣੀਆਂ ਕਰਨ ਦਾ ਦਾਅਵਾ ਕਿਸ ਅਧਾਰ ’ਤੇ ਕਰ ਰਿਹਾ ਹੈ ? ਉਨ੍ਹਾਂ ਨੂੰ ਤਾਂ ਇਹ ਅੰਦਾਜ਼ਾ ਵੀ ਨਹੀਂ ਸੀ ਲੱਗਾ ਕਿ ਬਹੁਤ ਛੇਤੀ ਹੀ ਉਹ ਖ਼ੁਦ ਵੀ ਭਾਈ ਧੂੰਦਾ ਜੀ ਬਾਰੇ, ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਵੱਲੋਂ ਵਰਤੀ ਗਈ ਸ਼ਬਦਾਵਲੀ ਨਾਲੋਂ ਕਿਤੇ ਵੱਧ ਮੰਦੀ ਸ਼ਬਦਾਵਲੀ ਵਰਤਣ ਜਾ ਰਿਹਾ ਹੈ। ਅਸਲ ਵਿੱਚ ਤਾਂ ਧੂੰਦਾ ਜੀ ਲਈ ਇਹ ਸ਼ਬਦਾਵਲੀ ਸੰਨ 2014 ਵਿੱਚ ਹੀ ਸ਼ੁਰੂ ਹੋ ਜਾਂਦੀ ਜੇਕਰ ਕਦੀ ਪੰਡਿਤ ਹਰਨੇਕ ਸਿੰਘ ਦੀ ਇੱਛਾ ਦੇ ਉਲਟ ਭਾਈ ਧੂੰਦਾ ਜੀ ਇੰਡਿਆਨਾ ਵਾਲੀ ਕਾਨਫਰੰਸ ਵਿੱਚ ਚਲੇ ਜਾਂਦੇ। ਇੰਡਿਆਨਾ ਕਾਨਫਰੰਸ ਵਿੱਚ ਧੂੰਦਾ ਜੀ ਨੂੰ ਜਾਣ ਤੋਂ ਰੋਕਣ ਦਾ ਕਾਰਨ ਵੀ ਪੰਡਿਤ ਜੀ ਦੱਸ ਚੁੱਕੇ ਹਨ ਕਿ ਉਹ ਕਾਨਫਰੰਸ ਉਨ੍ਹਾਂ ਬੰਦਿਆਂ ਨੇ ਅਯੋਜਿਤ ਕੀਤੀ ਸੀ ਜਿਹੜੇ ਪ੍ਰੋ: ਦਰਸ਼ਨ ਸਿੰਘ ਦੇ ਪਾਲ਼ੇ ਵਿੱਚ ਖੜ੍ਹ ਕੇ ਧੂੰਦਾ ਜੀ ਨੂੰ ਭੰਡਦੇ ਰਹੇ ਸਨ ਇਸ ਲਈ ਪੰਡਿਤ ਹਰਨੇਕ ਸਿੰਘ ਨੂੰ ਗੁੱਸਾ ਆ ਗਿਆ ਤੇ ਧੂੰਦਾ ਜੀ ਨੂੰ ਕਹਿਣ ਲੱਗਾ ਅਸੀਂ ਕੁੱਤੇ ਹਾਂ ਜਿਹੜੇ ਤੇਰੇ ਮਗਰ ਭੌਂਕਦੇ ਰਹੇ; ਖ਼ਬਰਦਾਰ ! ਜੇ ਤੂੰ ਉਨ੍ਹਾਂ ਵਿੱਚ ਜਾ ਕੇ ਬੈਠਾ। ਦੱਸੋ ਪੰਡਿਤ ਜੀ ਦੀ ਇਸ ਧਮਕੀ ਪਿੱਛੇ ਕਿਸੇ ਨੂੰ ਸਿਧਾਂਤ ਦੀ ਗੱਲ ਨਜ਼ਰ ਆਉਂਦੀ ਹੈ ?
(7). ਧੂੰਦਾ ਜੀ ਦੇ ਗਰਕ ਜਾਣ ਦਾ ਪੈਮਾਨਾ ਜੋਤਿਸ਼ ਮੰਡਲੀ ਇਹ ਮੰਨ ਰਹੀ ਹੈ ਕਿ ਉਨ੍ਹਾਂ ਨੇ ਸਲਾਹ ਦਿੱਤੀ ਸੀ ਕਿ ਇੱਕ ਵਾਰ ਅਕਾਲ ਤਖ਼ਤ ’ਤੇ ਜਾ ਕੇ ਭੁੱਲ ਬਖ਼ਸ਼ਾ ਕੇ ਤਨਖ਼ਾਹ ਲਵਾ ਲਵੇ, ਆ ਕੇ ਫਿਰ ਉਹੀ ਕੁਝ ਕਰਦਾ ਰਹੇ; ਜਦੋਂ ਫਿਰ ਸੱਦਣ ਤਾਂ ਦੁਬਾਰਾ ਜਾ ਕੇ ਮੁਆਫੀ ਮੰਗ ਲਵੇ ਫਿਰ ਮਹੀਨੇ ਪਿੱਛੋਂ ਆਪੇ ਹੀ ਜਾ ਕੇ ਮੁਆਫੀ ਮੰਗ ਲਿਆ ਕਰੇ।
ਸਦਕੇ ਜਾਈਏ ਜੋਤਸ਼ੀਆਂ ਦੀ ਅਕਲ ਦੇ, ਜਿਹੜੇ ਇਹ ਅੰਦਾਜ਼ਾ ਵੀ ਨਾ ਲਾ ਸਕੇ ਕਿ ਅਜੇਹੇ ਡਰਾਮੇ ਕੇਵਲ ਜਥੇਦਾਰਾਂ ਦੇ ਨਿਯੁਕਤੀਕਾਰ ਬਾਦਲ ਪਾਰਟੀ ਦੇ ਮੈਂਬਰਾਂ ਵੇਲੇ ਹੀ ਚੱਲ ਸਕਦੇ ਸਨ ਅਤੇ ਆਪਣੇ ਵਿਰੋਧੀ ਨੂੰ ਐਸਾ ਡਰਾਮਾ ਕਰਨ ਦੀ ਇਜ਼ਾਜਤ ਉਹ ਕਿਵੇਂ ਦੇਣਗੇ ? ਉਨ੍ਹਾਂ ਨੇ ਪਹਿਲਾਂ ਹੀ ਲਿਖਤੀ ਰੂਪ ਵਿੱਚ ਧੂੰਦਾ ਜੀ ਤੋਂ ਲਿਖਾ ਲਿਆ ਸੀ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਮੁਆਫੀਨਾਮਾ ਲਿਖਦੇ ਦੀ ਉਨ੍ਹਾਂ ਦੀ ਫੋਟੋ ਵੀ ਪ੍ਰੈੱਸ ਨੂੰ ਰੀਲੀਜ਼ ਕਰ ਕੇ ਧੂੰਦਾ ਜੀ ਨੂੰ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਦੀ ਉਨ੍ਹਾਂ ਨੂੰ ਸਲਾਹ ਦੇਣ ਵਾਲੀ ਇਹ ਮੰਡਲੀ ਪੂਰੀ ਤਰ੍ਹਾਂ ਕਸੂਰਵਾਰ ਹੈ।
(8). ਉਸ ਸਮੇਂ ਜਿਹੜਾ ਪੰਡਿਤ ਹਰਨੇਕ ਸਿੰਘ ਆਪਣੀ ਫੇਸ-ਬੁੱਕ ’ਤੇ ਡੰਕੇ ਦੀ ਚੋਟ ਨਾਲ ਇਉਂ ਲਿਖਦਾ ਸੀ ਕਿ ਧੂੰਦਾ ਜੀ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਦੀ ਸਲਾਹ ਉਸ ਨੇ ਦਿੱਤੀ ਹੈ; ਜਿਹੜਾ ਇਸ ਦਾ ਵਿਰੋਧ ਕਰਦਾ ਹੈ, ਉਹ ਮੇਰੇ ਨਾਲ ਗੱਲ ਕਰੇ। ਇਸ ਤੋਂ ਇਲਾਵਾ ਸ: ਇੰਦਰਜੀਤ ਸਿੰਘ ਕਾਨ੍ਹਪੁਰ ਨਾਲ ਹੋਈ ਗੱਲਬਾਤ ਦੌਰਾਨ ਇਸ ਨੇ ਹਊਂਮੈ ਭਰੇ ਲਹਿਜੇ ਵਿੱਚ ਕਿਹਾ ਮੈਂ ਧੂੰਦਾ ਜੀ ਨੂੰ ਅਕਾਲ ਤਖ਼ਤ ’ਤੇ ਜਾ ਕੇ ਪੇਸ਼ ਹੋਣ ਲਈ ਕਿਹਾ ਹੈ ਅਤੇ ਜੇ ਮੈਂ ਚਾਹਾਂ ਤਾਂ ਉਸ ਨੂੰ ਅਕਾਲ ਤਖ਼ਤ ਦੀਆਂ ਪੌੜੀਆਂ ਚੜ੍ਹਦੇ ਨੂੰ ਵਾਪਸ ਮੋੜ ਸਕਦਾ ਹਾਂ; ਕੀ ਕਾਰਨ ਹੈ ਕਿ ਅੱਜ ਉਹੀ ਪੰਡਿਤ ਜੀ ਅਕਾਲ ਤਖ਼ਤ ’ਤੇ ਪੇਸ਼ ਹੋਣ ਦੀ ਸਾਰੀ ਜਿੰਮੇਵਾਰੀ ਕਾਲਜ ਅਤੇ ਧੂੰਦਾ ਜੀ ’ਤੇ ਸੁੱਟਦੇ ਹੋਏ ਕਹਿ ਰਹੇ ਹਨ ਕਿ ਉਸ ਸਮੇਂ ਜੋ ਉਸ ਨੇ ਲਿਖਿਆ ਜਾਂ ਕਿਹਾ, ਉਹ ਸਿਰਫ ਬਾਹਰ ਦੀਆਂ ਗੱਲਾਂ ਸਨ ਇਸ ਦੇ ਪਿੱਛੇ ਕੀ ਵਾਪਰਿਆ ਇਸ ਸਬੰਧੀ ਕਾਲਜ ਅਤੇ ਧੂੰਦਾ ਜੀ ਤੋਂ ਪੁੱਛੋ ਕਿ ਕਿਸ ਸਟੇਜ਼ ’ਤੇ ਉਹ ਮੇਰੇ ਕੋਲ ਆਏ ! ਕੀ ਇਸ ਦਾ ਭਾਵ ਹੈ ਕਿ ਉਸ ਸਮੇਂ ਪੰਡਿਤ ਜੀ ਸਿਰਫ ਆਪਣੇ ਸਿਰ ਸਿਹਰਾ ਬੰਨ੍ਹਣ ਲਈ ਫੋਕੇ ਦਮਗਜੇ ਮਾਰਦੇ ਰਹੇ ? ਕੀ ਆਪਣਾ ਦੋਗਲਾਪਣ ਇਹ ਆਪ ਹੀ ਜੱਗ ਜਾਹਰ ਨਹੀਂ ਕਰ ਰਿਹਾ ?
(9). ਪ੍ਰਚਾਰਕਾਂ ’ਤੇ ਤਾਂ ਮਨਘੜਤ ਦੋਸ਼ ਲਾ ਰਹੇ ਹਨ ਕਿ ਜਿਹੜਾ ਵਿਅਕਤੀ ਕਾਫੀ ਸਮੇਂ ਤੋਂ ਇਨ੍ਹਾਂ ਦੇ ਦੀਵਾਨਾਂ ਦੀ ਹਾਜਰੀ ਭਰ ਰਿਹਾ ਹੋਵੇ ਤੇ ਨਾਲ ਨਾਨਕਸਰ ਠਾਠ ’ਤੇ ਜਾ ਕੇ ਬਾਬਿਆਂ ਨੂੰ ਕਹਿੰਦਾ ਹੋਵੇ ਕਿ ਬਾਬਾ ਜੀ ! ਤੁਹਾਡੀਆਂ ਸਭ ਗੱਲਾਂ ਹੀ ਠੀਕ ਹਨ ਇਨ੍ਹਾਂ ਪ੍ਰਚਾਰਕਾਂ ਨੂੰ ਕੁਝ ਪਤਾ ਨਹੀਂ ਹੈ। ਇਹ ਗੱਲ ਕੋਈ ਪ੍ਰਚਾਰਕਾਂ ਨੂੰ ਵੀ ਦੱਸ ਦੇਵੇ ਕਿ ਤੁਹਾਡੇ ਦੀਵਾਨ ਸੁਣਨ ਵਾਲਾ ਇਹ ਵਿਅਕਤੀ ਬਾਬਿਆਂ ਕੋਲ ਜਾ ਕੇ ਉਨ੍ਹਾਂ ਦੀ ਸਿਫਤ ਕਰਦਾ ਹੈ ਅਤੇ ਤੁਹਾਡੇ ਬਾਰੇ ਕਹਿੰਦਾ ਹੈ ਕਿ ਇਸ ਨੂੰ ਕੁਝ ਪਤਾ ਨਹੀਂ ਹੈ। ਉਸ ਪਿੱਛੋਂ ਠਾਠ ’ਤੇ ਜਾਣ ਵਾਲਾ ਵਿਅਕਤੀ ਇਨ੍ਹਾਂ ਪ੍ਰਚਾਰਕਾਂ ਤੋਂ ਕੋਈ ਸਵਾਲ ਪੁੱਛ ਲਵੇ ਤਾਂ ਕੀ ਉਸ ਦੀ ਤਸੱਲੀ ਕਰਵਾ ਦੇਣਗੇ ? ਇਹ ਤਾਂ ਉਸ ਦੇ ਗਲ਼ ਪੈ ਜਾਂਦੇ ਹਨ। ਪਰ ਇਹ ਦੋਗਲਾ ਪੰਡਿਤ ਬਿਲਕੁਲ ਭੁੱਲ ਹੀ ਜਾਂਦਾ ਹੈ ਕਿ ਕੁਝ ਹੀ ਮਿੰਟ ਪਹਿਲਾਂ ਕੈਲੇਫੋਰਨੀਆਂ ਤੋਂ ਫ਼ੋਨ-ਕਾਲਰ ਭਾਈ ਸੁਖਬੀਰ ਸਿੰਘ ਭੰਡਾਲ ਜਿੰਨਾਂ ਚਿਰ ਇਸ ਦੇ ਪ੍ਰੋਗਰਾਮ ਦੀਆਂ ਸਿਫਤਾਂ ਕਰਦੇ ਰਹੇ ਇਸ ਪੰਡਿਤ ਨੇ ਬੜੇ ਠਰੰਮੇ ਨਾਲ ਸੁਣਿਆ ਤੇ ਵਿੱਚ ਵਿੱਚ ਧੰਨਵਾਦ ਵੀ ਕਰਦਾ ਰਿਹਾ ਪਰ ਜਦੋਂ ਹੀ ਉਸ ਨੇ ਪ੍ਰਚਾਰਕਾਂ ਵਿਰੁੱਧ ਵਰਤੀ ਜਾਂਦੀ ਮੰਦਭਾਸ਼ਾ ’ਤੇ ਇਤਰਾਜ ਕਰਦਿਆਂ ਗੁਰਬਾਣੀ ਦੀ ਗੱਲ ਕਰਨੀ ਚਾਹੀ ਤਾਂ ਕਿਸ ਤਰ੍ਹਾਂ ਬੁਰੀ ਤਰ੍ਹਾਂ ਪੇਸ਼ ਆਇਆ ਤੇ ਮੁੜ ਕੇ ਉਸ ਨੂੰ ਔਨ ਏਅਰ ਜਾਂ ਔਫ ਏਅਰ ਫ਼ੋਨ ਕਰਨ ਤੋਂ ਸਖਤੀ ਨਾਲ ਬਰਜ ਕੇ ਫ਼ੋਨ ਕੱਟ ਦਿੱਤਾ।
(10). ਉਂਝ ਤਾਂ ਇਹ ਬੜੀ ਦ੍ਰਿੜਤਾ ਨਾਲ ਐਲਾਨ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਇਹ ਹੋਰ ਕਿਸੇ ਨੂੰ ਨਹੀਂ ਮੰਨਦਾ ਪਰ ਹਰ ਗੱਲ ’ਤੇ ਕਪੂਰ ਦੀਆਂ ਲਿਖਤਾਂ ਦੀਆਂ ਉਦਾਹਰਨਾਂ ਦੇਣੀਆਂ ਅਤੇ ਗੁਰਬਾਣੀ ਦੀ ਗੱਲ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਉਂਦਿਆਂ ਕਹਿਦਾ ਹੈ ਕਿ “ਅਸੀਂ ਨਹੀਂ ਤੁਹਾਥੋਂ ਸੁਣਨੀ ਗੁਰਬਾਣੀ, ਅਸੀਂ ਨਹੀਂ ਸੁਣਨੇ ਤੁਹਾਥੋਂ ਗੁਰਬਾਣੀ ਦੇ ਅਰਥ” ਇਹ ਕਹਿਣ ਵਾਲਾ ਪੰਡਿਤ ਹਰਨੇਕ ਸਿੰਘ ਦੱਸੇਗਾ ਕਿ ਉਸ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੈ ਜਾਂ ਕਪੂਰ?
(11). ਮੰਨ ਲੈਂਦੇ ਹਾਂ ਕਿ ਸਾਰੇ ਟਕਸਾਲੀ ਮਾੜੇ ਹੋ ਸਕਦੇ ਹਨ, ਸਾਰੇ ਮਿਸ਼ਨਰੀ ਪ੍ਰਚਾਰਕ ਵੀ ਮਾੜੇ ਹੋ ਸਕਦੇ ਹਨ ਪਰ ਕੋਈ ਇੱਕ ਸੰਸਥਾ ਜਾਂ ਕੋਈ ਇੱਕ ਬੰਦਾ ਤਾਂ ਵਿਖਾ ਦੇਵੋ ਜਿਸ ਸਬੰਧੀ ਇਸ ਪੰਡਿਤ ਨੇ ਮੰਦ ਭਾਸ਼ਾ ਦੀ ਵਰਤੋਂ ਨਾ ਕੀਤੀ ਹੋਵੇ! ਜਦੋਂ ਮੈਂ ਲਿਖ ਰਿਹਾ ਸੀ ਤਾਂ ਉਸ ਸਮੇਂ ਮੇਰੀ ਈ-ਮੇਲ ਇਨਬੌਕਸ ਵਿੱਚ ਫੇਸ-ਬੁੱਕ ਦਾ ਇਹ ਲਿੰਕ https://www.facebook.com/100015049545444/videos/228645370980446/ ਨਜ਼ਰੀ ਪਿਆ। ਮੈਨੂੰ ਨਹੀਂ ਪਤਾ ਇਹ ਅਵਾਜ਼ ਕਿਸ ਦੀ ਹੈ ਅਤੇ ਕਿਸ ਮੌਕੇ ਵਰਤੀ ਗਈ ਹੈ ਪਰ ਇਸ ਵਿੱਚ ਸਮੁੱਚੀ ਕੌਮ ਲਈ ਵਰਤੀ ਗਈ ਸ਼ਬਦਾਵਲੀ ਅਤਿ ਇਤਰਾਜ਼ਯੋਗ ਹੈ। ਕਿਸੇ ਬੰਦੇ ਦੀ ਗੱਲ ਛੱਡੋ ਇਹ ਹਲਕਿਆ ਕੁੱਤਾ ਤਾਂ ਸਮੁੱਚੀ ਸਿੱਖ ਕੌਮ ਪ੍ਰਤੀ ਵੇਖੋ ਕਿਸ ਤਰ੍ਹਾਂ ਭੌਂਕਦਾ ਹੋਇਆ ਇਹ ਕਹਿ ਰਿਹਾ ਹੈ “ ਇਹ ਜਿਹੜੀ ਸਿੱਖ ਕੌਮ ਹੈ ਨਾ, ਇਹ ਖ਼ੁਦਗਰਜ਼ਾਂ ਦੀ ਕੌਮ ਹੈ, ਬੜੇ ਬਦਬਖ਼ਤਾਂ ਦੀ ਕੌਮ ਹੈ, ਬੜੇ ਅੱਕੜਾਂ ਧੱਕੜਾਂ ਦੀ ਕੌਮ ਹੈ, ਬੜੇ ਬੇਗੈਰਤਾਂ ਦੀ ਕੌਮ ਹੈ।” ਕੀ ਸਿੱਖ ਕੌਮ ਦੇ ਕਿਸੇ ਵਿਰੋਧੀ ਪਾਸੋਂ ਵੀ ਤੁਸੀਂ ਕਦੇ ਐਸੀ ਸ਼ਬਦਾਵਲੀ ਸੁਣੀ ਹੈ ? ਕੀ ਐਸੀ ਸ਼ਬਦਾਵਲੀ ਵਰਤਣ ਵਾਲੇ ਮਨੁੱਖ ਕਦੀ ਕੌਮ ਨੂੰ ਇੱਕ ਪਲੇਟਫਾਰਮ ’ਤੇ ਇਕੱਠੀ ਕਰ ਕੇ ਰੂਪਰੇਖਾ ਤਿਆਰ ਕਰ ਸਕਦੇ ਹਨ ਜਾਂ ਕੌਮ ਦਾ ਕੁਝ ਸੰਵਾਰ ਸਕਦੇ ਹਨ? ਜਿਸ ਦੀ ਵੀ ਇਹ ਅਵਾਜ਼ ਹੈ, ਉਸ ਨੂੰ ਪਛਾਨ ਕੇ ਅਲੱਗ ਥਲੱਗ ਕਰਨ ਦੀ ਲੋੜ ਹੈ।
(12) ਅੱਜ ਹੀ ਇੱਕ ਹੋਰ ਵੀਡੀਓ ਕਲਿੱਪ https://mail.google.com/mail/u/0/#sent/15e8491532fbdb3f?projector=1 ਸ਼ੋਸ਼ਿਲ ਮੀਡੀਏ ’ਤੇ ਘੁੰਮਦਾ ਵੇਖਿਆ ਇਸ ਨੂੰ ਤਾਂ ਪੰਡਿਤ ਜੀ ਆਪਣੀ ਫੇਸ ਬੁੱਕ ਵਿੱਚ ਪੋਸਟ ਕਰਕੇ ਕਿ ਮੰਨ ਵੀ ਚੁੱਕਾ ਹੈ ਕਿ ਇਹ ਉਸ ਦੀ ਆਪਣੀ ਹੀ ਹੈ ਪਰ ਫਿਰ ਵੀ ਆਪਣੇ ਕਥਨ ਨੂੰ ਜਾਇਜ਼ ਠਹਿਰਾ ਰਿਹਾ। ਇਸ ਨੂੰ ਸੁਣ ਕੇ ਮੈਨੂੰ ਤਾਂ ਇੰਝ ਹੀ ਸਮਝ ਆ ਰਿਹਾ ਹੈ ਕਿ “ਪੰਡਿਤ ਹਰਨੇਕ ਸਿਓਂ ਰੇਡੀਓ ਜੋਤਿਸ਼ ਕੇਂਦਰ, ਨਿਊਜ਼ੀਲੈਂਡ ਵਾਲਾ ਕਹਿੰਦਾ ਹੈ ਕਿ "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥" ਦਾ ਹਵਾਲਾ ਦੇ ਕੇ ਅਸੀਂ ਕਈ ਗਲਤ ਧਾਰਨਾਵਾਂ ਬਣਾ ਲਈਆਂ ਹਨ ਕਿ ਗੁਰੂ ਜੀ ਕੋਈ ਗਲਤੀ ਕਰ ਹੀ ਨਹੀਂ ਸਕਦੇ ਪਰ ਇੱਦਾਂ ਨਹੀਂ ਹੋਇਆ; ਗੁਰੂ ਜੀ ਵੀ ਆਮ ਮਨੁੱਖ ਸਨ ਤੇ ਜਿੰਦਗੀ ਵਿੱਚ ਗ਼ਲਤ ਫੈਸਲੇ ਕੀਤੇ, ਕਹਿੰਦਾ ਚੌਥੇ ਪਾਤਸ਼ਾਹ ਨੇ ਪ੍ਰਿਥੀ ਚੰਦ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਂਪਣਾ, ਸਤਵੇਂ ਪਾਤਸ਼ਾਹ ਨੇ ਰਾਮਰਾਇ ਨੂੰ ਆਪਣੀ ਜਗ੍ਹਾ ਭੇਜਣਾ ਫਿਰ ਅੱਠਵੇਂ ਪਾਤਸ਼ਾਹ ਨੂੰ ਗੁਰਗੱਦੀ ਦੇਣਾ ਵੀ ਗ਼ਲਤ ਫੈਸਲਾ ਸੀ, ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਦਾ ਜੀਵਨ ਗੁਰਬਾਣੀ ਤੋਂ ਉਲਟ ਸੀ .. ” ਬਾਕੀ ਤੁਸੀਂ ਸਭ ਸੁਣਕੇ ਪਹਿਚਾਣ ਆਪ ਕਰ ਲਵੋ ਕਿ ਸਿੱਖੀ ਬਾਣੇ ਵਿੱਚ ਇਹ ਬੰਦਾ ਕੌਣ ਹੈ ?
ਕਹਾਵਤ ਹੈ ਕਿ ਦੇਗ ’ਚੋਂ ਦਾਣਾ ਟੋਹਣ ਨਾਲ ਹੀ ਦਾਲ਼ ਦੇ ਕੱਚੀ ਪੱਕੀ ਹੋਣ ਦੀ ਸੋਝੀ ਹੋ ਜਾਂਦੀ ਹੈ ਪਰ ਮੈਂ ਤਾਂ ਪੰਡਿਤ ਜੀ ਦੀ ਦੇਗ ਵਿੱਚੋਂ ਕੜਛੀ ਭਰ ਕੇ ਆਪ ਜੀ ਦੀ ਪਲੇਟ ਵਿੱਚ ਪਾ ਦਿੱਤੀ ਹੈ ਹੁਣ ਇਸ ਦੇ ਦੋਗਲੇਪਣ, ਹਊਂਮੈ, ਹੰਕਾਰ ਅਤੇ ਫੁੱਟ ਪਾਊ ਨੀਤੀ ਦਾ ਨਿਤਾਰਾ ਤੁਸੀਂ ਕਰਨਾ ਹੈ ਕਿ ਗੁਰਬਾਣੀ ਦਾ ਹੁਕਮ “
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥” (ਵਾਰ ਆਸਾ ਮਃ ੧/ ੪੬੬) ਅਤੇ “
ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥
ਅਪਨਾ ਕਹਿਆ ਆਪਿ ਨ ਕਮਾਵੈ ॥੧॥” (ਰਾਮਕਲੀ ਮਃ ੫/ ੮੮੭) ਇਸ ’ਤੇ ਪੂਰੇ ਢੁੱਕਦੇ ਹਨ ਜਾਂ ਨਹੀਂ ?
ਜਿਹੜੇ ਵੀਰ ਕਹਿੰਦੇ ਹਨ ਕਿ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਗ੍ਰੰਥ ਦੇ ਝੂਠ ਦਾ ਇਹ ਚੰਗਾ ਪਰਦਾ ਉਘੇੜ ਰਿਹਾ ਹੋਣ ਕਰ ਕੇ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਿਹਾ ਹੈ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਵਲ ਦਸਮ ਗ੍ਰੰਥ ਦਾ ਵਿਰੋਧ ਹੀ ਸਿੱਖੀ ਦੀ ਸੇਵਾ ਨਹੀਂ ਹੈ ਜਦੋਂ ਕਿ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖ਼ੁਦ ਪੜ੍ਹਨ ਅਤੇ ਸਮਝ ਕੇ ਇਸ ’ਤੇ ਅਮਲ ਕਰਨ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਅਤੇ ਦਸਮ ਗ੍ਰੰਥ ਵਿਰੋਧੀ ਪ੍ਰੋ: ਦਰਸ਼ਨ ਸਿੰਘ ਦਾ ਬਰਾਬਰ ਵਿਰੋਧ ਕਰ ਕੇ ਦਸਮ ਗ੍ਰੰਥੀਆਂ ਨੂੰ ਅਸਿੱਧੇ ਤੌਰ ’ਤੇ ਲਾਭ ਪਹੁੰਚਾਉਣ ਵਾਲਾ ਕਾਰਜ ਵੀ ਇਹ ਨਾਲੋ ਨਾਲ ਹੀ ਕਰ ਕੇ ਉਸ ਤੋਂ ਕਿਤੇ ਵੱਧ ਨੁਕਸਾਨ ਕਰ ਰਿਹਾ ਹੈ। ਇਸ ਦੀ ਹਾਲਤ ਬਿਲਕੁਲ ਇਹ ਹੈ ਕਿ: “
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥” (ਵਾਰ ਆਸਾ ਮਃ ੧/ ੪੭੪)
ਜਿਸ ਤਰ੍ਹਾਂ ਇੱਕ ਪਾਸੇ ਪੰਡਿਤ ਹਰਨੇਕ ਸਿੰਘ ਦੀ ਸਮੁੱਚੀ ਟੀਮ ਅਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ, ਹਰਨਾਮ ਸਿੰਘ ਧੁੰਮਾ, ਬੰਤਾ ਸਿੰਘ, ਗੁਰਲਾਲ ਸਿੰਘ ਆਦਿਕ ਨੇ ਇੱਕ ਦੂਸਰੇ ਦੇ ਵਿਰੋਧ ਵਿੱਚ ਖੜ੍ਹਨ ਨੂੰ ਹੀ ਸਿੱਖ ਧਰਮ ਦੇ ਪ੍ਰਚਾਰ ਦਾ ਹਿੱਸਾ ਬਣਾਇਆ ਹੈ ਇਸ ਨਾਲ ਕੌਮ ਦਾ ਕੁਝ ਵੀ ਸੰਵਰਨ ਵਾਲਾ ਨਹੀਂ ਬਲਕਿ ਸ਼ੀਆ-ਸੁੰਨੀਆਂ ਵਾਙ ਵੰਡ ਨਿਸਚਿਤ ਹੈ। ਸਿਆਣਪ ਇਸ ਵਿੱਚ ਹੈ ਕਿ ਸਿੱਖ ਕੌਮ ਨੂੰ ਇਕੱਠਾ ਰੱਖ ਕੇ ਨਿਆਰੇਪਣ ਨੂੰ ਕਾਇਮ ਕਿਸ ਤਰ੍ਹਾਂ ਰੱਖਣਾ ਹੈ, ਵਿਚਾਰਨਾ ਅਤਿ ਜ਼ਰੂਰੀ ਹੈ।
ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੈ ਕਿ ਸਿੱਖਾਂ ਦੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਲਈ ਜਿਹੜੇ ਭੁੱਲੜ ਜਾਂ ਗੁੰਮਰਾਹ ਹੋਏ ਸਿੱਖ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨ ਦੀ ਜ਼ਿਦ ’ਤੇ ਅੜੇ ਬੈਠੇ ਹਨ ਉਹ ਪੰਥ ਦੀ ਏਕਤਾ ਲਈ ਭਾਰੀ ਖ਼ਤਰਾ ਹਨ। ਐਸੇ ਵੀਰਾਂ ਨੂੰ ਬੇਨਤੀ ਹੈ ਕਿ ਕੌਮੀ ਹਿੱਤਾਂ ਵਿੱਚ ਆਪਣੀ ਇਹ ਜ਼ਿਦ ਛੱਡ ਦੇਣ ਅਤੇ ਹਾਲ ਦੀ ਘੜੀ ਸਿੱਖ ਰਹਿਤ ਮਰਿਆਦਾ ਪ੍ਰਵਾਨ ਕਰਨ। ਜੇ ਇਹ ਮੰਨ ਜਾਣ ਤਾਂ ਪ੍ਰੋ: ਦਰਸ਼ਨ ਸਿੰਘ ਜੀ ਅਤੇ ਹੋਰ ਜਿਹੜੇ ਕੇਵਲ ਦਸਮ ਗ੍ਰੰਥ ਦੇ ਵਿਰੋਧ ਵਿੱਚ ਸਿੱਖ ਰਹਿਤ ਮਰਿਆਦਾ ਦਾ ਤਿਆਗ ਕਰ ਚੁੱਕੇ ਹਨ, ਉਨਾਂ ਦੇ ਵੀ ਵਾਪਸ ਇਸ ਮਰਿਆਦਾ ਵੱਲ ਆਉਣ ਦੀ ਸੁਭਾਵਨਾ ਹੈ। ਜਿਸ ਦਾ ਦਿਲ ਕਰਦਾ ਹੈ ਉਹ ਦਸਮ ਗ੍ਰੰਥ ਦਾ ਜਿਹੜਾ ਹਿੱਸਾ ਜਾਂ ਪੂਰੇ ਦਾ ਪੂਰਾ ਆਪਣੇ ਘਰ ਪੜ੍ਹ ਸਕਦਾ ਹੈ ਤਾਂ ਜੋ ਦੂਸਰਾ ਕੋਈ ਬੰਦਾ ਉਸ ’ਤੇ ਇਤਰਾਜ਼ ਨਾ ਕਰੇ।
ਇਸੇ ਤਰ੍ਹਾਂ ਜਿਹੜੇ ਨਹੀਂ ਪੜ੍ਹਨਾ ਚਾਹੁੰਦੇ ਉਹ ਨਾ ਪੜ੍ਹਨ। ਨਾ ਪੜ੍ਹਨ ਵਾਲਿਆਂ ’ਤੇ ਵੀ ਕਿਸੇ ਨੂੰ ਕੋਈ ਉਂਗਲ ਉਠਾਉਣ ਦਾ ਹੱਕ ਹੋਵੇ ਭਾਵ ਦਸਮ ਗ੍ਰੰਥ ਪੜ੍ਹਨਾ ਜਾਂ ਨਾ ਪੜ੍ਹਨਾ ਨਿੱਜੀ ਫੈਸਲਾ ਹੋਵੇ ਅਤੇ ਸਾਰੀ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹਨ, ਸਮਝਣ ਅਤੇ ਇਸ ’ਤੇ ਅਮਲ ਕਰਨ ਦੇ ਪ੍ਰਚਾਰ ਦੀ ਮੁਹਿੰਮ ਚਲਾਵੇ।
ਜਦੋਂ ਸਾਰੀ ਕੌਮ ਗੁਰਬਾਣੀ ਪੜ੍ਹਨ ਤੇ ਸਮਝਣ ਲੱਗ ਗਈ ਤਾਂ ਸਿੱਖ ਤੇ ਗੁਰੂ ਇਤਿਹਾਸ, ਸਿੱਖ ਰਹਿਤ ਮਰਿਆਦਾ, ਆਦਿ ਵਿਸ਼ਿਆਂ ਉਤੇ ਢੁਕਵੇਂ ਫੈਸਲੇ ਵੀ ਕਰ ਸਕੇਗਾ। ਇਸ ਸਮੇਂ ਤਾਂ ਗੁਰਬਾਣੀ ਕੀ ਕਹਿੰਦੀ ਹੈ, ਇਸ ਦਾ ਪਤਾ ਕਿਸੇ ਨੂੰ ਕੁਝ ਨਹੀਂ ਜਿਸ ਤਰ੍ਹਾਂ ਆਪਣੇ ਗਰੁੱਪ ਦੇ ਪ੍ਰਚਾਰਕਾਂ ਪਾਸੋਂ ਸੁਣਦੇ ਹਨ ਉਸੇ ’ਤੇ ਪਹਿਰਾ ਦੇਣ ਦੇ ਨਾਮ ’ਤੇ ਹੀ ਆਪਣੇ ਵੱਲੋਂ ਸਮਝੇ ਜਾ ਰਹੇ ਵਿਰੋਧੀ ਦਾ ਸਿਰ ਪਾੜਨ ਨੂੰ ਆਪਣੇ ਧਰਮ ਦਾ ਵੱਡਾ ਕਾਰਜ ਸਮਝ ਕੇ ਕੌਮ ਦਾ ਨੁਕਸਾਨ ਵਧੇਰਾ ਕਰ ਰਹੇ ਹਨ।
ਅੰਤ ਵਿਚ ਸਾਰੇ ਸਿੱਖਾਂ ਲਈ ਇਸ ਪੰਡਿਤ ਪਾਸੋਂ ਅਤੇ ਦੂਸਰੀ ਧਿਰ ਗੁਰਪ੍ਰੀਤ ਕੈਲੇਫੋਰਨੀਆਂ-ਧੁੰਮਾ ਪਾਸੋਂ ਇਹੀ ਸਮਝਣਾ ਮੁਨਾਸਬ ਹੋਵੇਗਾ ਕਿ ਕੌਮੀ ਏਕਤਾ ਬਾਬਤ ਇਨਾਂ ਦੇ ਕੀ ਏਜੰਡੇ ਹਨ ਤਾਂ ਜੋ ਅਸੀਂ ਦੋਗਲੇ ਕਿਰਦਾਰਾਂ ਬਾਬਤ ਹੁਣ ਤੋਂ ਹੀ ਨੋਟ ਕਰ ਲਈਏ, ਜੋ ਭਵਿਖ ਵਿਚ ਅਟੱਲ ਵਾਪਰਨ ਵਾਲਾ ਹੈ।
ਕਿਰਪਾਲ ਸਿੰਘ ਬਠਿੰਡਾ
ਸੰਪਰਕ: +91 98554 80797
ਕਿਰਪਾਲ ਸਿੰਘ ਬਠਿੰਡਾ
ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਮਰਥਕਾਂ ਨੂੰ ਸਵਾਲ
Page Visitors: 2638