ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ੰਕੇ ਖੜੇ ਕਰਨ ਵਾਲਿਆਂ ਦੇ ਜਾਲ ਵਿੱਚ ਹੈ ਹੁਣ ਜਾਗਰੂਕ ਤਬਕਾ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ੰਕੇ ਖੜੇ ਕਰਨ ਵਾਲਿਆਂ ਦੇ ਜਾਲ ਵਿੱਚ ਹੈ ਹੁਣ ਜਾਗਰੂਕ ਤਬਕਾ
Page Visitors: 2720

      ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ੰਕੇ ਖੜੇ ਕਰਨ ਵਾਲਿਆਂ ਦੇ ਜਾਲ ਵਿੱਚ ਹੈ ਹੁਣ ਜਾਗਰੂਕ ਤਬਕਾ 
ਜਾਗਰੂਕ ਤਬਕਾ ਜੋ ਪਹਿਲਾਂ ਹੀ  "ਧਰਮ ਮਾਫੀਏ" ਅਤੇ "ਬੁਰਛਾਗਰਦਾਂ" ਦੇ ਫਾਹੇ  ਨੂੰ ਅਪਣੇ ਗਲੇ ਵਿਚੋਂ ਲਾਉਣ ਲਈ ਹੱਥ ਪੈਰ ਮਾਰ ਰਿਹਾ  ਸੀ। ਬ੍ਰਾਹਮਣਵਾਦੀ ਵਾਦੀ ਵਿਵਸਥਾ ਦੀ ਸਿਕਾਰ ਸਿੱਖੀ,  ਪਹਿਲਾਂ ਹੀ ਸਿੱਖ  ਵਿਰੋਧੀਆਂ ਦੇ ਸਟੀਕ ਹਮਲਿਆਂ ਨਾਲ ਲਹੂ ਲੁਹਾਨ ਹੋਈ ਪਈ ਹੈ । ਉਸ ਦਾ ਅਮੀਰ ਵਿਰਸਾ, ਇਤਿਹਾਸ ਅਤੇ ਸਿਧਾਂਤਾਂ ਨੂੰ ਪੰਥ ਦੋਖੀਆਂ ਨੇ ਪਹਿਲਾਂ ਹੀ ਦੂਸ਼ਿਤ ਕਰ ਦਿਤਾ ਹੋਇਆ ਹੈ।
ਹੁਣ  ਜਾਗਰੂਕ ਤਬਕੇ ਵਿੱਚੋਂ ਹੀ ਉੱਗੇ  ਕੁਝ ਐਸੇ ਅਨਸਰਾਂ ਨੇ ਉਨਾਂ ਤੇ ਇਕ ਨਵਾਂ ਜਾਲ  ਸੁੱਟ ਦਿਤਾ ਹੈ, ਜਿਸਦਾ ਅਹਿਸਾਸ ਵੀ ਸਾਨੂੰ ਨਹੀ ਹੋ ਰਿਹਾ, ਕਿਉ ਕਿ ਇਹ ਹਮਲਾ ਬਾਹਰੋ ਨਹੀ ਅੰਦਰੋ ਹੋਇਆ ਹੈ ।ਅਸੀ ਇਸ ਜਾਲ ਵਿੱਚ ਲਗਭਗ ਫੰਸ ਚੁਕੇ ਹਾਂ। ਇਹ ਜਾਲ ਇਨਾਂ ਖਤਰਨਾਕ ਹੈ ਕਿ  ਇਸ ਵਿਚ ਫਸਿਆ ਸਿੱਖ ਕਿਸੇ ਕੀਮਤ ਤੇ ਬੱਚ ਨਹੀ ਸਕੇਗਾ। ਉਸ ਵਿੱਚ ਫਸਿਆ ਸਿੱਖ , ਸਿੱਖੀ ਦੇ ਮੁਡਲੇ ਸਿਧਾਂਤਾਂ ਨੂੰ ਆਪ ਹੀ ਨਕਾਰ ਕੇ ਅਨਮਤ ਵਿੱਚ ਰਲ ਗੱਡ ਹੋ ਜਾਏਗਾ। ਇਸ ਕਮ ਵਿੱਚ , ਇਸ ਧੱੜੇ ਨੇ ਕੁਝ ਨਵੀ ਸੋਚ ਵਾਲੇ ਅਤੇ  ਕੱਚੇ ਪਿੱਲੇ ਲੋਕਾਂ ਨੂੰ ਰਲਾ ਕੇ ਇਕ ਧੱੜਾ ਤਿਆਰ ਕਰ ਲਿਆ ਹੈ।
ਇਹ ਉਹ ਲੋਕ ਹਨ ਜੋ  ਬਚਿਤੱਰ ਨਾਟਕ ਦੇ ਵਿਰੋਧ ਦਾ ਰੋਲਾ ਬਹੁਤ ਪਾਉਦੇ  ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਦਾ ਅਦਬ ਅਤੇ ਸਤਕਾਰ ਤਾਂ ਦੂਰ ਦੀ ਗਲ ਹੈ,  ਉਨਾਂ  ਤੇ  ਸ਼ੰਕੇ ਖੜੇ ਕਰਣ ਤੋਂ ਵੀ ਬਾਜ ਨਹੀ ਆਉਦੇ।
ਇਨਾਂ ਲਈ ਸਿੱਖੀ ਕੋਈ ਵਖਰਾ ਅਤੇ ਨਿਰਾਲਾ ਪੰਥ  ਨਹੀ ਹੈ , ਕੇਵਲ ਇਕ ਵਿਚਾਰਧਾਰਾ ਹੈ। ਸਿੱਖੀ ਨਾਂ ਕੋਈ ਵਖਰਾ ਧਰਮ ਹੈ, ਨਾਂ ਕੋਈ ਵਖਰੀ ਕੌਮ ਹੈ ।  ਗੁਰੂ ਗ੍ਰੰਥ ਸਾਹਿਬ ਜੀ ਉਤੇ , ਸਿੱਖਾਂ ਦਾ ਕੋਈ ਅਧਿਕਾਰ ਨਹੀ, ਕਿਉ ਕਿ ਇਹ ਪੂਰੀ ਮਨੁਖਤਾ ਦਾ ਸਾਂਝਾਂ ਗ੍ਰੰਥ ਹੈ । ਗੁਰੂ ਨੂੰ ਗੁਰੂ ਕਹਿਣ ਤੋਂ ਮੁਨਕਰ ਇਹ ਲੋਗ ਅਨੰਦ ਕਾਰਜ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਨੂੰ ਵੀ ਜਰੂਰੀ ਨਹੀ ਸਮਝਦੇ। ਸਿੱਖ ਬੱਚੇ ਬੱਚੀਆਂ ਦੇ ਵਿਆਹ ਮੁਸਲਮਾਨਾਂ  ਜਾਂ ਹਿੰਦੂਆਂ ਨਾਲ ਕਰਨ ਵਿੱਚ ਵੀ ਇਨਾਂ ਨੂੰ ਕੋਈ ਪਰਹੇਜ ਨਹੀ , ਕਿਉ ਕਿ ਸਿੱਖੀ ਤਾਂ ਇਕ ਸਾਂਝੀਵਾਲਤਾ ਵਾਲਾ ਧਰਮ ਹੈ । ਖੰਡੇ ਦੀ ਪਾਹੁਲ , ਕਕਾਰਾਂ ਅਤੇ ਕੇਸਾਂ ਦੀ ਵੀ ਕੋਈ ਅਹਮਿਅਤ ਨਹੀ ਸਮਝਦੇ, ਕਿਉ ਕਿ ਇਨਾਂ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀ ਹੈ। ਸਿੱਖ ਰਹਿਤ ਮਰਿਯਾਦਾ ਨੂੰ ਦੋ ਕੌਡੀ ਦਾ ਕਿਤਾਬਚਾ ਕਹਿ ਕੇ ਰੱਦ  ਕਰਦੇ ਹਨ। ਸੋਧਾਂ ਦੇ ਬਹਾਨੇ ਇਹ ਸਿੱਖੀ ਦੇ ਮੁਡਲੇ ਅਸੂਲਾਂ ਨੂੰ ਰੱਦ ਕਰਦੇ ਅਤੇ ਇਨਾਂ ਬਾਰੇ ਅਪਣੀ ਨਵੀ ਵਿਆਖਿਆ ਗੜ੍ਹਦੇ ਨੇ।
ਇਕ ਪਾਸੇ ਤੇ ਜਾਗਰੂਕ ਤਬਕੇ ਵਿੱਚ ਸਾਂਝ ਭੁੰਜਾਲੀ ਦੀਆਂ ਗੱਲਾਂ ਅਤੇ ਦਾਵੇ ਕਰਦੇ ਹਨ, ਦੂਜੇ ਪਾਸੇ ਇਨਾਂ ਦੇ ਜਾਲ ਤੋਂ ਸਾਵਧਾਨ ਕਰਾਉਣ ਵਾਲੇ ਦੂਰਦਰਸ਼ੀ ਪੰਥ ਦਰਦੀਆਂ ਨੂੰ ਇਹ ਭਾਂਤਿ ਭਾਂਤਿ ਦੀਆਂ ਫਬਤੀਆ ਕੱਸ ਕੇ ,  ਉਨਾਂ ਬਾਰੇ  ਅਭਦੱਰ ਅਤੇ ਅਸਭਿਯ ਸ਼ਬਦਾਵਲੀ ਵਰਤ ਕੇ ,ਉਨਾਂ ਦੀ ਜੁਬਾਨ ਬੰਦ ਕਰਣ ਦੀ ਕੋਸ਼ਿਸ਼ ਵੀ ਕਰਦੇ ਨੇ। ਜੋ ਜਾਗਰੂਕ ਵੀਰ ਇਨਾਂ ਦੀ ਸਾਜਿਸ਼ ਨੂੰ ਪਛਾਣ ਕੇ ,ਇਨਾਂ ਨਾਲ ਹਮੇਸ਼ਾਂ ਹਮੇਸ਼ਾਂ ਲਈ ਨਾਤਾ ਤੋੜ ਚੁਕੇ ਹਣ , ਆਏ ਦਿਨ ਉਨਾਂ ਦੇ ਨਾਮ ਲਿਖ ਲਿਖ ਕੇ ਉਨ੍ਹਾਂ ਨੂੰ ਬੇਇਜੱਤ ਕਰਦੇ ਹੋਏ ਨਜਰ ਆਉਦੇ ਹਨ।
ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੇ ਮੁਡਲੇ ਅਸੂਲਾਂ ਤੇ ਹਮਲਾ ਕਰਨ ਵਾਲੇ ਇਹੋ ਜਹੇ ਲੋਕਾਂ ਦਾ ਇਕ ਧੱੜਾ ਬਣ ਚੁਕਾ ਹੈ । ਇਸ ਧੱੜੇ ਦੀ ਸਾਜਿਸ ਅਤੇ ਸੋਚ ਦਾ ਜਾਲ ਜਾਗਰੂਕ ਤਬਕੇ ਤੇ ਬਹੁਤ ਹੀ ਚਾਲਾਕੀ ਨਾਲ ਸੁੱਟ ਦਿਤਾ ਗਇਆ ਹੈ। ਇਨਾਂ ਵਿੱਚ  ਬਿਚੌਲੀਏ ਵੀ ਹਨ, ਜੋ ਦੂਜਿਆਂ ਨੂੰ ਬਹਿਲਾ ਫੁਸਲਾ ਕੇ ਅਪਣੇ ਧੱੜੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਵਕਤ ਰਹਿੰਦਿਆਂ ਜੇ ਇਸ ਵਿਚੋਂ ਅਸੀ ਨਾਂ ਨਿਕਲੇ ਤਾਂ ਹਲੀ ਤਾਂ ਇਨਾਂ ਨੇ ਸਿੱਖੀ ਦੇ ਵੇੜ੍ਹੇ ਦੀ ਵਲਗਣ ਤੋੜ ਕੇ ਅਨਮਤ ਦੀ ਘੁਸਪੈਠ ਦਾ ਰਸਤਾ ਪਧਰਾ ਕੀਤਾ ਹੈ  । ਹੌਲੀ ਹੌਲੀ ਇਹ ਸਿੱਖਾਂ  ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋੜ ਦੇਣਗੇ। ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਾ ਸਿੱਖ ਸ਼ਾਇਦ ਹੀ ਬੱਚ ਸਕੇ। ਸਾਂਝੀ ਵਾਲਤਾ ਦੀ ਆੜ ਵਿੱਚ ਸਿੱਖ ਦੀ ਪਹਿਚਾਨ ਅਤੇ ਹੋਂਦ ਨੂੰ ਪੂਰੀ ਤਰ੍ਹਾ ਮਾਰ ਮੁਕਾਉਣ ਦਾ ਨਕਸ਼ਾ ਇਹ ਤਿਆਰ ਕਰ ਚੁਕੇ ਹਨ।
ਜਾਗਰੂਕ ਤਬਕੇ ਵਿੱਚ ਆਪਸੀ ਫੁੱਟ ਦੇ ਬੀਜ ਵੀ ਬਹੁਤ ਚਤੁਰਾਈ ਨਾਲ ਇਹ ਖਿਲਾਰ ਚੁਕੇ ਹਨ, ਉਸ ਦੇ ਸਿੱਟੇ ਨਿਕਲਣ ਦਾ ਇਹ ਇੰਤਜਾਰ ਕਰ ਰਹੇ ਹਨ। ਜਾਗਰੂਕ ਅਤੇ ਦੂਰਦਰਸ਼ੀ ਵਿਦਵਾਨ ਸਿੱਖੋ। ਸਾਵਧਾਨ ! ਵਕਤ ਰਹਿੰਦਿਆ , ਸਿੱਖੀ ਦਾ ਸਭ ਕੁਝ ਨੇਸਤੇ ਨਾਬੂਦ ਕਰ ਦੇਣ ਵਾਲੇ  ਇਨਾਂ ਦੇ ਪੰਥਿਕ ਮਖੌਟੇ ਦੇ ਪਿਛੇ ਛੁਪੇ ਹੋਏ ਇਰਾਦਿਆਂ ਨੂੰ ਪਹਿਚਾਨੋਂ ।
ਇੰਦਰਜੀਤ ਸਿੰਘ, ਕਾਨਪੁ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.