ਕੈਟੇਗਰੀ

ਤੁਹਾਡੀ ਰਾਇ



ਹਰਪਾਲ ਸਿੰਘ ਫਿਰੋਜ਼ਪੁਰੀਆ
ਸਮਾਜ ਵਿੱਚ ਫੈਲੇ ਕਰਮਕਾਂਡਾਂ ਲਈ ਕੌਣ ਜਿੰਮੇਵਾਰ ??
ਸਮਾਜ ਵਿੱਚ ਫੈਲੇ ਕਰਮਕਾਂਡਾਂ ਲਈ ਕੌਣ ਜਿੰਮੇਵਾਰ ??
Page Visitors: 2627

ਸਮਾਜ ਵਿੱਚ ਫੈਲੇ ਕਰਮਕਾਂਡਾਂ ਲਈ ਕੌਣ ਜਿੰਮੇਵਾਰ ??
ਸਾਡੇ ਸਿੱਖ ਸਮਾਜ ਵਿੱਚ ਵੱਡੇ ਪੱਧਰ ਤੇ ਧਾਰਮਿਕ ਕਰਮਕਾਂਡ ਕੀਤੇ ਜਾ ਰਹੇ ਹਨ।
ਇਹਨਾਂ ਦੇ ਜਿਆਦਾ ਜਿੰਮੇਵਾਰ ਜਾਂ ਕਸੂਰਵਾਰ ਬਹੁਤ ਸਾਰੇ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਤੇ ਸਾਧ ਬਾਬੇ ਹਨ। ( ਸਾਰੇ ਨਹੀ )
ਜਿੰਨ੍ਹਾਂ ਕਰਮਕਾਂਡਾਂ ਦੀ ਗੁਰਬਾਣੀ ਵਿੱਚ ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਰੱਜ ਕੇ ਵਿਰੋਧਤਾ ਕੀਤੀ ਹੈ। ਇਸ ਪ੍ਰਚਾਰਕ ਸ਼੍ਰੇਣੀ ਨੇ ਪੈਸੇ ਦੇ ਪੁੱਤ ਹੋਣ ਕਰਕੇ ਉਹਨਾਂ ਕਰਮਕਾਂਡਾਂ ਖਿਲਾਫ ਜੁਬਾਨ ਨਹੀ ਖੋਲੀ ਜਾਂ ਸਾਰੀ ਉਮਰ ਇਸੇ ਭਾਵਨਾ ਦਾ ਪ੍ਰਚਾਰ ਕਰਦਿਆਂ ਲੰਘਾ ਦਿੱਤੀ ਕਿ ਸਾਨੂੰ ਕਿਸੇ ਦੇ ਖਿਲਾਫ ਨਹੀ ਬੋਲਣਾ ਚਾਹੀਦਾ, ਸਾਨੂੰ ਕਿਸੇ ਦੀ ਨਿੰਦਿਆ ਨਹੀ ਕਰਨੀ ਚਾਹੀਦੀ, ਕਿਸੇ ਨੂੰ ਗਲਤ ਨਹੀ ਕਹਿਣਾ ਚਾਹੀਦਾ, ਸਾਰੇ ਆਪਣੀ ਜਗ੍ਹਾ ਤੇ ਠੀਕ ਨੇ।
ਜਿੰਨਾ ਕਰਮਕਾਂਡਾਂ ਖਿਲਾਫ ਗੁਰਬਾਣੀ ਵਿਚੋਂ ਸਾਡੇ ਕੋਲ ਬਹੁਤ ਸਾਰੇ ਹਵਾਲੇ ਨੇ, ਘੱਟੋ ਘੱਟ ਅਸੀਂ ਉਹਨਾਂ ਦੀ ਤਾਂ ਖੁੱਲ ਕੇ ਵਿਰੋਧਤਾ ਕਰ ਸਕਦੇ ਸਾਂ। ਪਰ ਵਿਰੋਧਤਾ ਨਹੀ ਕੀਤੀ ਗਈ ।
ਸਵਾਲ ਪੈਦਾ ਹੁੰਦਾ ਹੈ ਕਿ ਜੇ ਸਭ ਕੁੱਝ ਆਪਣੀ ਜਗ੍ਹਾ ਠੀਕ ਹੈ ਜਾਂ ਸਾਨੂੰ ਕਿਸੇ ਦੇ ਖਿਲਾਫ ਨਹੀ ਬੋਲਣਾ ਚਾਹੀਦਾ ਤਾਂ *ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਕਰਮਕਾਂਡਾਂ ਦੀ ਖੁੱਲ ਕੇ ਵਿਰੋਧਤਾ ਕਿਉਂ ਕੀਤੀ ?
*ਕੀ ਉਹ ਸਮਾਜ ਵਿੱਚ ਲੜਾਈ ਝਗਡ਼ੇ ਖੜੇ ਕਰਨਾ ਚਾਹੁੰਦੇ ਸਨ ?
*ਕੀ ਉਹ ਜਾਣਬੁੱਝ ਕੇ ਲੋਕਾਂ ਦਾ ਦਿਲ ਦਿਖਾਉਣਾ ਚਾਹੁੰਦੇ ਸਨ ?
ਜਾਂ ਫਿਰ ਉਹਨਾਂ ਨੂੰ ਹੋਰ ਕੋਈ ਕੰਮ ਨਹੀ ਸੀ ?
ਨਹੀ ਇਹ ਗੱਲ ਨਹੀ ਸੀ, ਉਹ ਅਸਲ ਵਿੱਚ ਸਚਮੁਚ ਹੀ ਸਮਾਜ ਭਲਾਈ ਨੂੰ ਸਮਰਪਣ ਸਨ, ਅਸੀਂ ਧਨ ਦੌਲਤ ਤੇ ਪ੍ਰਸਿੱਧੀ ਨੂੰ ਸਮਰਪਿਤ ਹਾਂ।
ਪ੍ਰਚਾਰਕ ਸ਼੍ਰੇਣੀ ਵਲੋਂ ਮੋਨ ਧਾਰਨ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਸਿੱਖ ਸਮਾਜ ਦੇ ਬਹੁਤ ਸਾਰੇ ਮੈਂਬਰ ਮੜੀਆਂ, ਪੀਰਾਂ ਦੀਆਂ ਕਬਰਾਂ, ਜਠੇਰਿਆਂ ਬਾਬਿਆਂ ਤੇ ਬਨਾਵਟੀ ਸ਼ਹੀਦਾਂ ਦੀਆਂ ਮਟੀਆਂ (ਸਮਾਧਾਂ), ਇੱਛਾਧਾਰੀ ਸੱਪਾਂ (ਗੁੱਗਿਆਂ), ਦੇਵੀ ਦੇਵਤਿਆਂ ਦੀ ਮੂਰਤੀਆਂ ਅਾਦਿ ਅੱਗੇ ਨੱਕ ਰਗੜ ਰਹੇ ਨੇ। ਸਿੱਖ ਨੌਜਵਾਨ ਘੂੰਗਰੂ ਬੰਨ੍ਹ ਤੇ ਦੇਵੀਆਂ ਤੇ ਮਸਤਾਂ ਅੱਗੇ ਨੱਚ ਰਹੇ ਹਨ।
ਕਿਸੇ ਦੇ ਮਰਣ ਤੇ ਸਾਰੀਆਂ ਪਰੰਪਰਾਵਾਂ ਹਿੰਦੂ ਧਰਮ ਦੇ ਗ੍ਰੰਥ ਗਰੁਡ਼ ਪੁਰਾਣ ਦੀਆਂ ਨਿਭਾ ਰਹੇ ਨੇ।
ਜਦੋਂ ਕਿਸੇ ਨਾਲ ਗੱਲ ਕਰੀਏ ਕਿ ਇਹ ਸਾਰਾ ਕੁੱਝ ਮਨਮਤ ਹੈ, ਘੱਟੋ ਘੱਟ ਸਾਨੂੰ ਸਿੱਖਾਂ ਨੂੰ ਤਾਂ ਮਨਮਤ ਨਹੀ ਕਰਨੀ ਚਾਹੀਦੀ।
ਤਾਂ ਉਹ ਅੱਗੋਂ ਕਹਿੰਦੇ ਨੇ ,,
ਸਾਡੇ ਕੋਲ ਪਹਿਲਾਂ ਵੀ ਕਈ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਤੇ ਸਾਧ ਬਾਬੇ ਆਉਂਦੇ ਰਹੇ ਨੇ, ਉਹ ਤਾਂ ਤੁਹਾਡੇ ਵਾਂਗੂੰ ਕਦੇ ਰੌਲਾ ਨਹੀ ਪਾਉਂਦੇ ਸੀ।
ਹਰਪਾਲ ਸਿੰਘ ਫਿਰੋਜ਼ਪੁਰੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.