ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਸਵਰਣ ਮੰਦਿਰ ਜਾਂ ਗੋਲਡਨ ਟੈਂਪਲ ਜਾਂ ਹਰਿਮੰਦਿਰ ਨਹੀਂ... ਇਹ ਦਰਬਾਰ ਸਾਹਿਬ ਹੈ
ਸਵਰਣ ਮੰਦਿਰ ਜਾਂ ਗੋਲਡਨ ਟੈਂਪਲ ਜਾਂ ਹਰਿਮੰਦਿਰ ਨਹੀਂ... ਇਹ ਦਰਬਾਰ ਸਾਹਿਬ ਹੈ
Page Visitors: 2626

ਸਵਰਣ ਮੰਦਿਰ ਜਾਂ ਗੋਲਡਨ ਟੈਂਪਲ ਜਾਂ ਹਰਿਮੰਦਿਰ ਨਹੀਂ... ਇਹ ਦਰਬਾਰ ਸਾਹਿਬ ਹੈ
    ਸਿੱਖ ਅਖਵਾਉਣ ਵਾਲਿਆਂ ਦੀ ਬੱਤੀ ਚਾਰ ਸੌ ਵਰ੍ਹੇ ਬਾਦ ਜਗਦੀ ਹੈ, ਜਦੋ ਸਿਖਰ ਸਵੇਰ ਚੜ੍ਹ ਜਾਂਦੀ ਹੈ, ਸਿੱਖਾਂ ਦੀ ਟਯੂਬ ਲਾਈਟ ਵੀ ਤਾਂ ਜਗਦੀ ਹੈ, ਜਦੋ ਸਵੇਰ ਹੋ ਚੁਕੀ ਹੁੰਦੀ ਹੈ। ਇਨਹਾਂ ਨੂੰ ਚਾਰ ਸੌ ਵਰ੍ਹੇ ਬਾਦ ਪਤਾ ਲੱਗਾ ਕਿ ਇਹ ਸਵਰਣ ਮੰਦਿਰ ਨਹੀਂ, ਇਹ ਤਾਂ ਦਰਬਾਰ ਸਾਹਿਬ ਹੈ। ਜਦੋ ਬ੍ਰਾਹਮਣ ਇਹ ਸਾਜਿਸ਼ ਨੂੰ ਰਚਦਾ ਰਿਹਾ, ਤਾਂ ਘੂੱਕ ਸੁੱਤੇ ਪਏ ਸਊ ਸਾਰੇ !
    ਇਸੇ ਤਰ੍ਹਾਂ ਜਦੋਂ ਇਨ੍ਹਾਂ ਨੂੰ ਪਤਾ ਲਗਣਾ ਹੈ ਕਿ ਸਿੱਖੀ ਦੇ ਵੇੜ੍ਹੇ ਵਿੱਚ ਬਿਪਰ ਦਾ ਸੁੱਟਿਆ ਗੰਦਾ ਅਤੇ ਅਸ਼ਲੀਲ ਪੋਥਾ ਦਸਮ ਗ੍ਰੰਥ ਨਹੀਂ, ਬਚਿੱਰ ਨਾਟਕ ਹੈ ਤਾਂ ਇਨ੍ਹਾਂ ਕੋਲ ਕਹਿਣ ਅਤੇ ਸਵੀਕਾਰਣ ਲਈ ਕੱਖ ਵੀ ਨਹੀਂ ਰਹਿਣਾਂ !
    ਸਿੱਖਾਂ ਨੇ ਹਰਿਮੰਦਿਰ ਸ਼ਬਦ ਦਾ ਗਲਤ ਅਰਥ ਕੀਤਾ ਤੇ ਦਰਬਾਰ ਸਾਹਿਬ ਨੂੰ ਹਰਿਮੰਦਿਰ ਕਹਿਣਾ ਸ਼ੁਰੂ ਕੀਤਾ:
    ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ
    ਜਦਕਿ ਗੁਰਬਾਣੀ ਵਿੱਚ "ਹਰਿਮੰਦਰੁ" ਸਰੀਰ ਨੂੰ ਵੀ ਕਿਹਾ ਗਿਆ ਹੈ:
    ਹਰਿਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥
    ਹਰਿਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ

    "ਹਰਿਮੰਦਰੁ" ਇਸ ਜਗਤ ਨੂੰ ਵੀ ਕਿਹਾ ਗਿਆ ਹੈ
    ਹਰਿਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥ ਪੰਨਾਂ 1346
    ਜਿਸ ਤੋਂ ਸਾਬਿਤ ਹੁੰਦਾ ਹੈ ਕਿ ਹਰਿਮੰਦਰੁ ਕਿਸੇ ਗੁਰਦੁਆਰੇ ਦਾ ਨਾਮ ਨਹੀਂ। ਹਿੰਦੂਆਂ ਵੱਲੋਂ ਇਹ ਪ੍ਰਚਾਰਿਆ ਗਿਆ। ਉਹ "ਵਿਸ਼ਣੂ" ਨੂੰ ਹਰੀ (ਹਰਿ) ਕਹਿੰਦੇ ਹਨ, ਤੇ ਦਰਬਾਰ ਸਾਹਿਬ ਨੂੰ ਵੀ ਉਹ "ਵਿਸ਼ਣੂ ਮੰਦਿਰ" ਹੀ ਸਮਝਦੇ ਹਨ। ਪਹਿਲਾਂ ਆਪ ਸਾਰੀ ਉਮਰ ਇਸਨੂੰ ਸਵਰਨ ਮੰਦਿਰ ਅਤੇ ਗੋਲਡਨ ਟੈਂਪਲ ਲਿਖਦੇ ਰਹੇ, ਜਦੋਂ ਬਿਪਰ ਨੇ ਕਹਿਆ ਕਿ ਇਹ ਤਾਂ ਸਾਡਾ ਮੰਦਿਰ ਹੈ, ਸਿੱਖਾਂ ਨੇ ਇਸ ਵਿਚੋਂ ਮੂਰਤੀਆਂ ਹਟਾ ਕੇ ਗੁਰਦੁਆਰਾ ਬਣਾ ਲਿਆ ਹੈ, ਜਾਂ ਭੇਡੂਆਂ ਨੂੰ ਕੁੱਝ ਜਾਗ ਆਈ ਹੈ। ਹਲੀ ਵੇਖੀ ਜਾਉ ਇਹ ਬਿਪਰ ਤੁਹਾਡੇ ਨਾਲ ਕੀ ਕੀ ਕਰਦਾ ਹੈ !
 ਇੰਦਰਜੀਤ ਸਿੰਘ ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.