ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੁਰਬਚਨ ਸਿੰਘ ਦੇ ਜਾਰੀ ਕੂੜਨਾਮਿਆਂ ਨੂੰ ਹੁਣ ਕੋਈ ਨਹੀ ਮਣਦਾ
ਗੁਰਬਚਨ ਸਿੰਘ ਦੇ ਜਾਰੀ ਕੂੜਨਾਮਿਆਂ ਨੂੰ ਹੁਣ ਕੋਈ ਨਹੀ ਮਣਦਾ
Page Visitors: 2790

              ਗੁਰਬਚਨ ਸਿੰਘ ਦੇ ਜਾਰੀ ਕੂੜਨਾਮਿਆਂ ਨੂੰ ਹੁਣ  ਕੋਈ ਨਹੀ ਮਣਦਾ ,
ਇਸ ਲਈ,  ਗੁਰੂ ਗ੍ਰੰਥ ਸਾਹਿਬ ਵਿਚੋਂ , ਬਚਿਆਂ ਦਾ ਨਾਮ ਰਖਣ ਵਾਲਿਆਂ ਉਤੇ ਉਹ ਪਰਚੇ ਦਾਖਿਲ ਕਰਿਆ ਕਰੇਗਾ -  ਇਕ ਵਿਅੰਗ
ਨਾਨਕ ਸ਼ਾਹੀ ਸੰਮੱਤ 545 ਦੀ ਸ਼ੁਰੂਆਤ ਦੇ ਮੌਕੇ ਉਤੇ ਕਾਲੀ ਦਲ ਦੇ ਲਾਈਵ ਪ੍ਰੋਗ੍ਰਾਮ ਵਿੱਚ , ਹੇਡ ਗ੍ਰੰਥੀ  ਗੁਰਬਚਨ ਸਿੰਘ  ਤਕਰੀਰ ਕਰ ਰਿਹਾ ਸੀ   ਕਿ  "ਜੋ ਲੋਗ ਅਪਣੇ ਬੱਚਿਆਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਤੇ ਰਖਣ ਗੇ , ਉਨਾਂ ਤੇ ਸਖਤ ਤੋਂ ਸਖਤ ਕਾਰਵਾਹੀ ਕੀਤੀ ਜਾਵੇਗੀ। ਉਨਾਂ ਤੇ ਪਰਚੇ ਵੀ ਦਾਖਿਲ ਕੀਤੇ ਜਾਂਣਗੇ। ਲੋਕੀ ਅਪਣੇ ਬਚਿਆਂ ਦਾ ਨਾਮ ਗੁਰਬਾਣੀ, ਜਪੁਜੀ, ਸੁਖਮਨੀ ਰਖਦੇ ਨੇ,  ਕਲ ਨੂੰ ਆਸਾ ਕੀ ਵਾਰ ਅਤੇ ਗਉੜੀ ਵੀ ਰੱਖ ਲੈਣਗੇ। ਐਸਾ ਕਰਨ ਵਾਲਿਆ ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਅਤੇ ਉਸ  ਤੇ ਪਰਚੇ ਵੀ ਦਰਜ ਕੀਤੇ ਜਾਂਣਗੇ..... ।"
ਮੇਰੀ ਸਿੰਘਣੀ ਕੋਲ ਹੀ ਬੈਠੀ ਤਕਰੀਰ ਸੁਣ ਰਹੀ ਸੀ , ਕਹਿਣ ਲੱਗੀ ਇਸ  ਨੂੰ ਪੁਛੋ , ਕਿ ਇਸ ਦੇ ਮਾਪਿਆਂ ਨੇ   ਇਸਦਾ ਨਾਮ  ਗੁਰਬਚਨ ਸਿੰਘ  ਕੀ ਰਾਮਾਇਣ ਵਿਚੋ ਰਖਿਆਂ ਸੀ,  ਜਾਂ ਗੀਤਾ ਵਿਚੋਂ ? ਸਾਡੇ ਨਾਮ ਅਤੇ ਸਾਡੇ ਬੱਚਿਆਂ  ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚੋ ਹੀ ਰੱਖਣ ਦੀ ਮਰਿਯਾਦਾ ਬਣੀ ਹੋਈ ਹੈ।ਕੋਈ ਪਹਿਲਾ ਅੱਖਰ ਲੈ ਕੇ ਉਸ ਤੇ ਨਾਮ ਰਕਦਾ ਹੈ ਅਤੇ ਕੋਈ ਇਕ ਪੂਰਾ ਸ਼ਬਦ ਲੈ ਕੇ ਹੀ ਉਸ ਨੂੰ ਅਪਣਾਂ ਨਾਮ ਬਣਾਂ ਲੈਂਦਾ ਹੈ।ਸਿੱਖ ਇਹ ਸਤਕਾਰ ਵੱਜੋ ਕਰਦੇ ਨੇ, ਨਾਂ  ਕਿ ਅਪਮਾਨ ਵਜੋਂ ?
ਮੈਂ ਉਸ ਨੂੰ ਵਿਅੰਗ ਭਰੇ ਲਹਿਜੇ ਨਾਲ ਸ਼ਾਂਤ ਕਰਦਿਆ ਕਹਿਆ , ਭਾਗਵਾਨੇ,  ਕੌਮ ਦੀ  ਇੱਨੀ ਵੱਡੀ ਹਸਤੀ,  ਜਿਸਨੂੰ  ਲੋਕੀ "ਸਿੰਘ ਸਾਹਿਬ" ਕਹਿੰਦੇ ਨੇ ਅਤੇ ਜਿਸ ਦੇ  ਹੁਕਮਨਾਮਿਆਂ ਨੂੰ  "ਅਕਾਲ ਤਖਤ ਦਾ ਹੁਕਮ " ਮਣਦੇ  ਨੇ , ਤੂੰ ਉਸ ਨੂੰ ਸਵਾਲ ਕਰ  ਰਹੀ ਹੈ ?  ਸੁਹਿਰਦ ਬੰਦੇ ਸਿੰਘ ਸਾਹਿਬਾਨਾਂ ਕੋਲੋ ਸਵਾਲ ਜਵਾਬ ਨਹੀ ਕਰਦੇ  । ਉਹ ਕੀ ਗਲਤ ਕਹਿ ਰਿਹਾ ਹੈ ?  ਉਸ ਦੀ ਪੂਰੀ ਤਕਰੀਰ ਤਾਂ ਸੁਣ ਲੈ , ਫੇਰ ਅਪਣੇ ਕਮੇਂਟ ਕਰੀਂ  । ਤੂੰ ਤਾਂ ਫੇਸਬੁਕ ਵਾਲਿਆ ਵਾਂਗ ਕਮੇਂਟ ਤੇ ਕਮੇਂਟ ਕਰੀ ਜਾਂਦੀ ਹੈ, ਪੋਸਟ ਭਾਵੇ ਸਮਝ ਆਵੇ ਭਾਵੇ ਨਾਂ ਆਵੇ ।
ਉਹ ਹੋਰ ਔਖੀ ਹੋ ਕੇ ਬੋਲੀ, " ਫੇਸ ਬੁਕ ਤੇ ਮੈਂ ਨਹੀ ਬਹਿੰਦੀ , ਤੁਸੀ ਹੀ ਸਵੇਰੇ ਸ਼ਾਮ ਫੇਸ ਬੁਕ ਨਾਲ ਚੰਬੜੇ ਰਹਿੰਦੇ ਹੋ । ਤੁਸੀ ਵੀ ਇਸ ਦੀ ਤਕਰੀਰ ਜਰੂਰ ਸੁਣਦੇ ਹੋ , ਅਤੇ ਰਿਕਾਰਡ ਵੀ ਕਰਦੇ ਹੋ।  ਇਨਾਂ ਟਾਈਮ ਵਾਹਿਗੁਰੂ ਦਾ ਨਾਮ ਲੈਣ ਵਿੱਚ ਲਾਇਆ ਕਰੋ । ਜਦੋ ਤੁਹਾਨੂੰ  ਪਤਾ ਹੈ ਕਿ ਇਸਨੇ ਡੇਰੇ ਵਾਲਿਆ ਅਤੇ ਬਾਬਿਆਂ ਦੀ ਖੂਸ਼ਾਮਦ ਕਰਨੀ ਹੈ ਅਤੇ "ਨੀਲੀ ਲੀਰ ਵਾਲੇ  ਬਾਬੇ" ਨੂੰ "ਸੰਤ ਮਹਾਪੁਰਖ ਰਾਜਾ ਜੋਗੀ" ਅਤੇ ਦੋ ਕੌਡੀ ਦੇ ਧੂਮੇ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਕਹਿਣਾਂ ਹੈ ਅਤੇ ਇਹੋ ਜਹੀਆਂ ਯਬਲੀਆਂ ਹੀ ਮਾਰਨੀਆਂ ਨੇ,  ਤਾਂ ਇਸ ਦੇ ਮਗਰ ਕਿਉ ਪਏ ਰਹਿੰਦੇ ਹੋ ? ਬਾਦ ਵਿੱਚ ਉਸ ਨੂੰ ਸੁਣ ਕੇ ਸਾੜ ਕਡ੍ਹਦੇ ਹੋ ਅਤੇ ਇਸ ਬਾਰੇ ਵੱਡੇ ਵੱਡੇ  ਫੱਕੜ ਤੋਲਦੇ ਹੋ ? ਬੱਚੇ ਵੀ ਅਪਣੀ ਮਾਂ ਦੀ ਗਲ ਸੁਣ ਕੇ ਉਸ ਦੀ ਗਲ ਦਾ ਸਮਰਥਨ ਕਰ ਰਹੇ ਸੀ।
ਮੈਂ ਕੱਲਾ ਪੈ ਗਇਆ ਸੀ । ਉਸ ਨੂੰ  ਸ਼ਾਂਤ ਕਰਦਿਆ ਸਮਝਾਇਆ ਕਿ ਉਸ ਦੀ ਤੁਸੀ ਭਾਵਨਾਂ ਤਾਂ ਸਮਝ ਹੀ ਨਹੀ ਰਹੇ , ਉਸ ਨੂੰ ਬੁਰਾ ਭਲਾ ਕਹੀ ਜਾ ਰਹੇ ਹੋ। ਸਾਰਾ ਟੱਬਰ ਹੈਰਾਨ ਸੀ ਕਿ ਸਪੀਚ ਸ਼ੁਰੂ ਹੋਣ ਵੇਲੇ ਤਾਂ ਇਸ ਬਾਰੇ   ਕਈ ਕਮੇਂਟ ਕਰ ਰਹੇ ਸੀ, ਅਚਾਨਕ ਇਨਾਂ ਨੂੰ ਕੀ ਸਮਝ ਆ ਗਇਆ ? ਸਪੀਚ  ਉਸ ਦੀ ਮੁਕ ਗਈ  ਸੀ।  ਕਮੰਪਯੂਟਰ ਤੇ ਰਿਕਾਰਡਿੰਗ  ਬੰਦ ਕਰ ਦਿੱਤੀ ਤੇ ਉਨਾਂ ਵੱਲ ਮੂਹ ਕਰ ਕੇ ਉਨਾਂ ਨੂੰ  ਸਮਝਾਉਣ  ਦੇ ਅੰਦਾਜ ਵਿੱਚ ਕਹਿਆ  "ਵੇਖੋ,  ਸਾਡੇ ਸਾਰਿਆਂ ਦੇ ਨਾਮ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਟ ਆਸਰਾ ਲੈ ਕੇ ਹੀ ਰੱਖੇ ਜਾਂਦੇ ਨੇ ,ਕੋਈ ਗੁਰੂ ਗ੍ਰਥੰ ਸਾਹਿਬ ਦੇ ਸ਼ਬਦਾਂ ਤੇ ਹੀ ਸਤਕਾਰ ਵੱਜੋਂ ਅਪਣਾਂ ਨਾਮ ਰੱਖ ਲੈਦਾ ਹੈ ਜਿਵੇਂ  ਉੰਕਾਰ ਸਿੰਘ , ਗੁਰਬਚਨ ਸਿੰਘ , ਅਵਤਾਰ ਸਿੰਘ  , ਪੂਰਨ ਸਿੰਘ  , ਇਕ ਬਾਲ ਸਿੰਘ, ਗੁਰ ਇਕਬਾਲ ਸਿੰਘ, ਹਰਜਿੰਦਰ ਸਿੰਘ  , ਗੁਰਚਰਣ ਜੀਤ ਸਿੰਘ , ਹਰਿਸਿਮਰਤ ਕੌਰ, ਹਰਨਾਮ ਸਿੰਘ  ,ਤਿਰਲੋਚਨ ਸਿੰਘ,   .......ਆਦਿਕ।
ਸਿੰਘਣੀ ਬੋਲੀ, ਤੁਸੀ ਕਹਿਣਾਂ ਕੀ ਚਾਂਉਦੇ ਹੋ ? ਮੈ ਅਪਣੀ ਗੱਲ ਨੂੰ  ਤੋਰਦਿਆ ਉਨਾਂ ਨੂੰ  ਕਹਿਆ।
ਬਸ,  ਇਹ ਹੀ ਤਾਂ ਗੁਰਬਚਨ ਸਿੰਘ ਨੂੰ ਤਕਲੀਫ ਹੈ , ਕਿਉ ਕੇ ਉਹ ਤਾਂ ਅਖੌਤੀ ਦਸਮ ਗ੍ਰੰਥ ਦਾ ਪੁਜਾਰੀ ਹੈ, ਤਨਖਾਹ ਲੈਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਦੀ ।ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਿਤ ਕਰਦਾ ਹੇ।  ਉਸ ਕੂੜ ਕਿਤਾਬ ਨੂੰ ਪ੍ਰਮੋਟ ਕਰਨ ਲਈ ਹੀ ਤਾਂ ਉਸ ਨੂੰ ਇਸ ਨੌਕਰੀ ਤੇ ਰਖਿਆ ਗਇਆ ਹੈ, ਨਹੀ ਤਾਂ ਦੂਜੇ ਦਿਨ ਇਸ ਨੂੰ ਭਜਾ ਦਿਤਾ ਜਾਵੇ। ਉਸ ਨੂੰ ਸ਼ਾਇਦ ਇਹ ਹੀ ਬਰਦਾਸ਼ਤ ਨਹੀ ਹੋਇਆ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤਾਂ ਨਾਮ ਰੱਖ ਲੈਂਦੇ ਨੇ ਅਖੌਤੀ ਦਸਮ ਗ੍ਰੰਥ ਵਿਚੋ ਕੋਈ ਨਾਮ ਕਿਉ ਨਹੀ ਰਖਦਾ ?
ਸਿੰਘਣੀ ਬੋਲੀ, " ਤੁਸੀ ਵੀ ਨਵੀਆਂ ਨਵੀਆ ਗੱਲਾਂ ਕਡ੍ਹਦੇ ਅਤੇ ਸੋਚਦੇ ਰਹਿੰਦੇ ਹੋ। ਦਸਮ ਗ੍ਰੰਥ ਵਿਚੋ ਕੇੜੇ ਨਾਮ ਨਿਕਲ ਸਕਦੇ ਨੇ। ਮੈਂ  ਉਸ ਨੂੰ ਕਹਿਆ ਕਿ ਇਸ ਕੂੜ ਗ੍ਰੰਥ ਵਿਚੋ ਨਾਮਾਂ ਦਾ ਭੰਡਾਰ ਹੈ,।
 ਜਿਨੇ ਨਾਮ ਇਸ ਕਿਤਾਬ ਵਿੱਚ ਹਣ , ਉਨੇ  ਤਾਂ ਦੁਨੀਆਂ ਦੀ ਕਿਸੇ ਕਿਤਾਬ ਵਿੱਚ ਨਹੀ ਹੋ ਸਕਦੇ। ਇਸ ਕਿਤਾਬ ਦਾ ਨਾਮ ਤਾਂ,  ਨਾਮਾਂ ਦੀ ਗਿਣਤੀ ਲਈ ਗਿਨਿਸ ਬੁਕ ਆਫ ਰਿਕਾਰਡ ਵਿੱਚ ਦਰਜ ਹੋ ਸਕਦਾ ਹੈ।ਸਾਰੇ ਹਸਣ ਲਗ ਪਏ ਅਤੇ ਸਿੰਘਣੀ ਦਾ ਗੁੱਸਾ ਵੀ ਇਕ ਮੁਸਕੁਰਾਹਟ ਵਿੱਚ ਬਦਲ ਚੁਕਾ ਸੀ।
ਉਨਾਂ ਦੀ ਮੁਸਕੁਰਾਹਟ ਨੂੰ ਹਾਸੇ ਵਿੱਚ ਤਬਦੀਲਕ ਕਰਨ ਲਈ ਮੈਂ ਅਗੇ ਕਹਿਆ , "ਭਾਗਵਾਨ ,  ਅਣਖੀ ਚਾਚੇ ਦੇ ਬੀਰੂ ਘਰ ਬਾਲ ਹੋਇਆ ਤਾਂ ਅਸੀ ਉਸ ਦਾ ਨਾਮ ਅਖੋਤੀ ਦਸਮ ਗ੍ਰੰਥ ਵਿਚੋ ਹੀ ਉਸਨੂੰ ਰਖਣ ਲਈ ਕਹਾਂਗੇ  ।ਅਣਖੀ   ਚਾਚੇ ਦਾ ਬੀਰੂ ਇਸ ਕਿਤਾਬ ਦਾ ਬਹੁਤ ਵੱਡਾ ਭਗਤ ਹੈ।ਉਸਨੇ ਫੌਰਨ ਰਾਜੀ ਵੀ ਹੋ ਜਾਂਣਾਂ ਹੈ , ਤੇ ਇਸ ਬਹਾਨੇ ਗੁਰਬਚਨ ਸਿੰਘ ਵੀ ਖੁਸ਼ ਹੋ ਜਾਵੇਗਾ ਕਿ ਕਿਸੇ ਬਉਸ ਦੇ ਗੁਰੂ ਦੀ ਬਾਣੀ ਵਿਚੋ ਅਪਣੇ ਬੱਚੇ ਦਾ ਨਾਮ ਰੱਖ ਲਿਆ । ਬੀਰੂ ਤਾਂ ਰੋਜ ਚੰਡੀ ਦੀ ਵਾਰ ਦਾ ਪਾਠ ਕਰਦਾ ਹੈ, ਨਾਲ ਹੀ ਨਾਲਉਸ ਵਿੱਚੋ ਇਕ ਲਾਈਨ ਕਈ ਵਾਰ ਪੜ੍ਹੀ ਜਾਂਦਾ ਹੈ "ਦੁਰਗਾ ਪਾਠ ਬਣਾਇਆ ਸਭੈ ਪੌੜ੍ਹੀਆਂ...." ਸਾਰੇ ਹੰਸਦੇ ਨੇ।
ਬੱਚੀ ਬੋਲੀ ਪਾਪਾ ਜੀ , ਜੇ ਕੁੜੀ ਹੋਈ ਤਾ ਕੀ ਨਾਮ ਰਖੋਗੇ। ਮੈਂ ਹਸਦਿਆ ਆਖਿਆ ਪੁੱਤਰ ਇਹ ਕਿਤਾਬ ਤਾਂ ਬੱਚੀਆਂ ਦੇ ਨਾਮਾਂ ਦਾ ਤਾਂ ਪੂਰਾ ਇੰਸਾਕਲੋਪੀਡੀਆਂ ਹੈ, ਹਰ ਪੰਨੇ ਤੇ ਦਸ ਨਾਮ ਤੁਹਾਨੂੰ ਲਭ ਜਾਂਣਗੇ। ਇਸ ਕਿਤਬ ਵਿੱਚ ਨਾਮਾਂ ਤੋਂ ਅਲਾਵਾ ਹੋਰ ਹੈ ਵੀ ਕੀ  ,ਜੋ ਤੁਹਾਨੂੰ ਇਸ ਵਿਚੋਂ ਲਭਣਾਂ ਹੈ ? ਜੇ  ਕੁੜੀ ਹੋਈ ਤਾ ਅਣਖੀ ਦੇ ਬੀਰੂ ਨੂੰ ਇਸ ਸਾਰੇ ਨਾਮ ਲਿਖ ਕੇ ਦੇ ਦੇਣਾਂ ਭਗਉਤੀ . ਭਵਾਨੀ , ਕਾਲਕਾ ਤੋਤਲਾ , ਅੰਬਕਾ, ਸੀਤਲਾ......... ਮਾਇਆ, ਜੋਗ ਮਾਇਆ, ਜੰਭਰਾ,  ਭੈਰਵੀ ,  ਸ਼ਿਵਾ...........ਕਾਲੀ, ਹਿੰਗੁਲਾ, ਪਿੰਗੁਲਾ ,ਦੁਰਗਾ, ਭੈਰਵੀ,  ਭੈਰਵਿ,ਸਾਵਿਤ੍ਰੀ,  ਪਰਮੇਸ੍ਰੀ, ਪਾਵਿਤ੍ਰੀ,  ਅੱਛਰਾ , ਪੱਛਰਾ ,............. ਮਹਾ ਬਾਹਣੀ , ਅਸਤ੍ਰਣੀ ...........।
ਸਿੰਘਣੀ ਬੋਲੀ  "ਅਣਖੀ ਦੀ ਨੂੰਹ ਨੇ ਤਾਂ ਮੂਂਡੇ ਦੀ ਰੱਟ ਲਾਈ ਹੋਈ ਹੈ। ਜੇ ਮੂਡਾ ਹੋਇਆ ਤਾਂ ਦਸਮ ਗ੍ਰੰਥ ਵਿਚੋ ਕੇੜਹੇ ਨਾਮ ਰਖਣ ਲਈ ਉਸ ਨੂੰ ਕਹੋਗੇ , ਹਸਦੀ ਹੋਈ ਬੋਲੀ ।ਮੈ ਉਨਾਂ ਨੂੰ ਹਸਦੇ ਹੋਏ ਕਹਿਆ ਭਾਵੇ ਜਿਨੇ ਮਰਜੀ ਰਖ ਲਵੋ ਕਾਲ , ਮਹਾਕਾਲ, ਸਰਬਲੋਹ, ਖੜਗਕੇਤ,ਅਸਿਧੁੱਜ , ਸਰਬਕਾਲ, ਸੁੰਭ , ਅਸੁੰਭ, ਭਸਮਾਸੁਰ, ਸਾਕਸੈਨ , ਜਾਗੜਦੰਗ ਬਾਗੜਦੰਗ, ....ਹੁੜ ਦਬੰਗ ...... ।
ਮੈਂ ਉਨਾਂ ਨੂੰ ਨਾਮ ਦਸ ਰਿਹਾ ਸੀ ਅਤੇ ਉਹ ਹੱਸ ਹੱਸ ਕੇ ਦੋਹਰੇ ਹੋ ਰਹੇ ਸੀ।
ਇੰਦਰ ਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.