ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
"ਫਖਰੇ ਕੌਮ" ਅਵਾਰਡ ਦੇ ਅਸਲ ਹੱਕਦਾਰ
"ਫਖਰੇ ਕੌਮ" ਅਵਾਰਡ ਦੇ ਅਸਲ ਹੱਕਦਾਰ
Page Visitors: 2751

     "ਫਖਰੇ ਕੌਮ" ਅਵਾਰਡ ਦੇ ਅਸਲ ਹੱਕਦਾਰ ਗਿਆਨੀ ਭਗਤ ਪੂਰਨ ਸਿੰਘ ਜੀ
ਬਹੁਤ ਦੁਖ ਹੂੰਦਾ ਹੈ , ਕੌਮ ਦੇ  ਅਖੌਤੀ ਅਗੁਆਂ, ਜੱਥੇਦਾਰਾਂ ਅਤੇ ਵਿਦਵਾਨਾਂ ਦੀ ਸੋਚ ਉਤੇ  ਜੋ "ਨੋਬਲ ਅਵਾਰਡ" ਲਈ ਗਿਆਨੀ ਭਗਤ ਪੂਰਨ ਸਿੰਘ ਜੀ ਦਾ ਨਾਮ ਪ੍ਰਪੋਜ ਤਕ ਨਹੀ ਕਰ ਸਕੇਮਦਰ ਟੇਰੇਸਾ ਨੇ ਭਗਤ ਜੀ ਦੇ ਮੁਕਾਬਲੇ ਕਿਨੀ ਕੁ ਸੇਵਾ ਕੀਤੀ ਹੋਣੀ ਹੈ ?,  ਜੋ ਭਗਤ ਪੂਰਨ ਸਿੰਘ ਜੀ ਨੇ ਕੀਤੀ ਸਾਰਾ ਜੀਵਨ ਪਿੰਗਲਵਾੜੇ ਦੇ ਫਰਸ਼ ਤੇ,  ਜਿਥੇ ਥਾਂ ਮਿਲੀ  ਸੌਂ  ਕੇ ,  ਖਾਂ ਕੇ , ਅਪਾਹਿਜਾਂ ਅਤੇ ਕੋੜ੍ਹ ਦੇ ਮਰੀਜਾਂ  ਦੀ ਮਰਹਮ ਪੱਟੀ ਕਰਦਿਆਂ,  ਅਪਣਾਂ ਸਾਰਾ ਜੀਵਨ  ਕਡ੍ਹ ਦਿਤਾ।  ਪਿੰਗਲਵਾੜੇ ਦੇ  ਅਪਾਹਿਜ ਅਤੇ ਕੋੜ੍ਹ ਦੇ ਰੋਗੀ   ਉਨਾਂ ਨੂੰ ,ਅਪਣੇ ਬੱਚਿਆਂ ਨਾਲੋ ਵੀ ਪਿਆਰੇ ਸਨ ਸਾਡੇ ਅਖੌਤੀ ਆਗੂਆਂ ਨੂੰ ਤਾਂ ਕੁਰਸੀਆਂ ਦੇ ਦੇਉ ਭਾਵੇ ਪੂਰੀ ਕੌਮ ਨੂੰ  ਵੇਚ ਦਿਉ 
ਸਾਡੀ ਕੌਮ ਨੇ ਹੀਰਿਆਂ ਦੀ ਕਦਰ ਕਦੀ ਵੀ ਨਹੀ ਪਾਈਕੌਮ ਦੇ ਗੱਦਾਰਾ ਨੂੰ ਹੀ ਅਵਾਰਡ ਦੇ ਦੇ ਕੇ ਸਾਡੇ ਅਖੌਤੀ ਜੱਥੇਦਾਰਾਂ ਨੇ ਅਪਣੀ ਕੁਰਸੀ ਹਮੇਸ਼ਾ ਪੱਕੀ ਰੱਖੀ ਹੈਅਤੇ ਡੇਰਿਆਂ ਅਤੇ ਸਿਆਸੀ ਲੋਕਾਂ ਦੀ ਖੂਸ਼ਾਮਦ ਕਰਦਿਆਂ , ਮੋਟੇ ਮੋਟੇ ਲਿਫਾਫਿਆਂ ਨਾਲ ਅਪਣੇ ਬੋਝੇ ਭਰਣ ਨੂੰ ਹੀ ਚੜ੍ਹਦੀਕਲਾ ਸਮਝਿਆ ਹੈ
ਫਖਰੇ ਕੌਮ ਦੇ ਅਸਲੀ ਹਕਦਾਰ ਤਾਂ ਗਿਆਨੀ  ਭਗਤ ਪੂਰਨ ਸਿੰਘ  ਹੀ ਸਨ ਹਨ
ਦਾਸ ਜਦੋਂ ਵੀ ਅੰਮ੍ਰਿਤਸਰ ਜਾਂਦਾ ,  ਗਿਆਨੀ ਪੂਰਨ ਸਿੰਘ ਹੋਰਾਂ ਨੂੰ ਮਿਲਣ ਜਰੂਰ ਜਾਂਦਾ ਸੀਉਨਾਂ ਦੀ ਸਾਦਗੀ ਅਤੇ ਰਹਿਨ ਸਹਿਨ ਦਾ ਢੰਗ , ਮੈਨੂੰ ਬਹੁਤ ਹੀ ਪ੍ਰਭਾਵਿਤ ਕਰਦਾ ਅਤੇ ਉਨਾਂ ਨੂੰ ਵੇਖ ਕੇ ਮੇਰੇ ਦਿਲ ਨੂੰ ਇਕ ਅਜੀਬ ਜਹਿਆ ਸਕੂਨ ਮਿਲਦਾ ਸੀ।  । ਕਦੀ ਕਦੀ ਮੈਂ ਸੋਚਦਾ ਕਿ ਗਰੀਬ ਅਤੇ ਮਜਬੂਰ ਮਨੁਖਾਂ ਦੀ ਅਸਲ ਸੇਵਾ , ਅਸਲ ਧਰਮ ਤਾਂ ਅਕਾਲਪੁਰਖ ਨੇ ਭਗਤ ਪੂਰਨ ਸਿੰਘ ਜੀ ਦੀ ਝੋਲੀ ਵਿੱਚ,ਆਪ ਪਾਇਆ ਹੈਜਦੋਂ ਵੀ ਪਿੰਗਲਵਾੜੇ ਜਾਂਣਾਂ ,ਭਗਤ ਜੀ ਨੂੰ ਕਿਸੇ  ਦੇ ਜਖਮਾਂ ਤੇ  ਮਰਹਮ ਪੱਟੀ ਕਰਦਿਆਂ ਹੀ ਵੇਖਿਆਉਹੀ ਪੁਰਾਨਾਂ , ਖੱਦਰ ਦੇ ਮੋਟੇ ਕਪੜੇ ਦਾ , ਵੱਟ ਪਇਆਮੈਲਾ ਕੁਚੈਲਾ ਕੁਰਤਾ  ਪਜਾਮਾਂ ਅਤੇ ਚਿੱਟੀ ਸਾਦੀ ਦਸਤਾਰ
 ਇਕ ਦਿਨ ਮੈਂ ਅੰਮ੍ਰਿਤਸਰ ਪਿੰਗਲਵਾੜੇ ਉਨਾਂ ਨੂੰ ਮਿਲਣ ਗਇਆ ਤਾਂ ਉਹ ਇਕ ਰੇਹੜੀ ਜੋ  ਪਿੰਗਲਵਾੜੇ ਦੇ ਬਾਹਰ , ਨਾਲੀ ਕੋਲ ਖੜੀ ਸੀ , ਉਸ ਉਤੇ  ਸੁੱਤੇ ਹੋਏ ਸੀਗਰਮੀਆਂ ਦੀ ਦੁਪਹਿਰ  ਅਤੇ ਪਿੰਡੇ ਨੂੰ ਸਾੜ ਦੇਣ ਵਾਲੀ ਲੋਅ ਇਨੀ ਸੀ ,ਕਿ ਆਮ ਬੰਦਾ ਸਹਾਰ ਨਾਂ ਸਕੇਪਿੰਗਲਵਾੜੇ ਲਈ ਕੁਝ ਮਾਇਆ ਦਿਤੀ ਅਤੇ ਪੁਛਿਆ ਕੇ ਆਪ ਇਥੇ ਕਿਉ ਸੁੱਤੇ ਹੋ ਇਸ  ਰੇੜ੍ਹੀ ਉੱਤੇ ? ਤਾਂ ਉਨਾਂ ਕਹਿਆ ਮੈਨੂੰ  ਸੌਣ ਅਤੇ ਜਾਗਣ ਦੇ ਟਾਈਮ ਦਾ ਕੁਝ ਪਤਾ ਹੀ ਨਹੀ ਲਗਦਾ , ਮੈਂ ਆਪ ਕੋਲੋਂ  ਖਿਮਾਂ ਮੰਗਦਾ ਹਾਂਇਕ ਵੀਰ ਨੇ ਦਸਿਆ ਕਿ ਭਗਤ ਜੀ ਦੇ ਸੌਣ ਅਤੇ ਖਾਂਣ ਪੀਣ ਦਾ ਕੋਈ ਟਾਈਮ ਹੀ ਨਹੀ ਹੈਜਿਸ ਬੱਚੇ ਨੂੰ , ਜਿਸ ਰੋਗੀ ਨੂੰ ਬਹੁਤ ਤਕਲੀਫ ਵਿੱਚ ਵੇਖਦੇ ਹਨ , ਉਸ ਨੂੰ ਪਰਚਾਉਣ ਲਈ , ਉਸ ਦੇ ਕੋਲ ਹੀ ਬਹਿ ਕੇ ਖਾ ਪੀ ਲੈਂਦੇ ਹਨਇਕ ਬੁਰਕੀ  ਉਸ ਦੇ ਮੂਹ ਵਿੱਚ ਪਾਂਉਦੇ ਹਨ ਅਤੇ ਦੂਜੀ ਆਪ ਖਾ ਲੈਂਦੇ ਹਨ
ਉਹ ਬੀਮਾਰਾਂ ਦੀ ਸੇਵਾ ਵਿੱਚ ਦਿਨ ਰਾਤ ਇਨਾਂ ਰੁੱਝੇ ਰਹਿੰਦੇ ਸੀ ਕਿ ਉਨਾਂ ਨੂੰ  ਜਦੋ ਟਾਈਮ ਮਿਲਦਾ , ਜਿਥੇ ਟਾਈਮ ਮਿਲਦਾ ਉਹ ਖਾ ਲੈਂਦੇ ਅਤੇ ਸੌਂ ਜਾਂਦੇ ਸੀਜੋ ਵਸਤਰ ਤੁਸੀ ਇਸ ਤਸਵੀਰ ਵਿੱਚ ਵੇਖ ਰਹੇ ਹੋ ਦਾਸ ਨੇ ਜਦੋ ਵੀ ਉਨਾਂ ਨੂੰ ਵੇਖਿਆ , ਇੱਸੇ ਹਾਲ ਵਿੱਚ ਉਨਾਂ ਨੂੰ ਵੇਖਿਆ, ਮਰੀਜਾਂ ਨਾਲ ਇਸੇ ਤਰ੍ਹਾਂ ਅਪਣੇ ਬੱਚਿਆਂ ਵਾਂਗ ਪਿਆਰ ਅਤੇ ਸਨੇਹ ਕਰਦਿਆਂਗੁਰੂ ਦਾ ਇਕ ਸੱਚਾ ਸਿੱਖ "ਫਖਰੇ ਕੌਮ"  ਗਿਆਨੀ ਪੂਰਨ ਸਿੰਘ ਜੀਜਿਨਾਂ ਨੂੰ  ਮੈਂ ਕਦੀ ਵੀ ਨਹੀ ਭੁਲਾ ਸਕਦਾ , ਭਾਵੇ ਸਾਰੀ ਕੌਮ ਉਨਾਂ ਨੂੰ ਭੁਲ ਚੁਕੀ ਹੈ
ਇੰਦਰ ਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.