ਖ਼ਬਰਾਂ
ਸਹਾਰਾ ਵੱਲੋਂ ਬਣਾਈ ਗਈ ਐਮਬੀ ਵੈਲੀ ਲਗਜ਼ਰੀ ਸਿਟੀ ਹੋਵੇਗੀ ਨੀਲਾਮ
Page Visitors: 2492
ਸਹਾਰਾ ਵੱਲੋਂ ਬਣਾਈ ਗਈ ਐਮਬੀ ਵੈਲੀ ਲਗਜ਼ਰੀ ਸਿਟੀ ਹੋਵੇਗੀ ਨੀਲਾਮ
Posted On 06 Feb 2017
ਸੁਪਰੀਮ ਕੋਰਟ ਨੇ 39 ਹਜ਼ਾਰ ਕਰੋੜ ਰੁਪਏ ਮੁੱਲ ਦੀ ਜਾਇਦਾਦ ਕੁਰਕ ਕਰਨ ਦੇ ਦਿੱਤੇ ਹੁਕਮ
ਨਵੀਂ ਦਿੱਲੀ/ਨਇਡਾ, 6 ਫਰਵਰੀ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਵੱਡਾ ਹੁਕਮ ਦਿੰਦੇ ਹੋਏ ਸਹਾਰਾ ਦੀ ਸੱਭ ਤੋਂ ਵੱਡੀਆਂ ਯੋਜਨਾਵਾਂ ‘ਚੋਂ ਇਕ ਐਮਬੀ ਵੈਲੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਕੋਰਟ ਨੇ ਕਿਹਾ ਕਿ ਸਹਾਰਾ ਵੱਲੋਂ ਬਣਾਈ ਗਈ ਐਮਬੀ ਵੈਲੀ ਲਗਜ਼ਰੀ ਸਿਟੀ ਨੂੰ ਨਿਲਾਮ ਕੀਤਾ ਜਾਵੇ ਅਤੇ ਉਸ ਤੋਂ ਜਿਹੜਾ ਵੀ ਧਨ ਉਪਲਬਧ ਹੁੰਦਾ, ਉਸ ਨੂੰ ਸੇਬੀ ਦੇ ਖਾਤੇ ‘ਚ ਜਮ•ਾ ਕਰਵਾ ਦਿੱਤਾ ਜਾਵੇ। ਐਮਬੀ ਵੈਲੀ ਸਹਾਰਾ ਕੰਪਨੀ ਦਾ ਮੈਗਾ ਪ੍ਰਾਜੈਕਟ ਹੈ ਜਿਹੜਾ ਮੁੰਬਈ ਕੋਲ ਪੁਣੇ ‘ਚ ਵਿਕਸਿਤ ਕੀਤਾ ਗਿਆ ਹੈ। ਇਸ ਜਾਇਦਾਦ ਦੀ ਅੰਦਾਜ਼ਨ ਕੀਮਤ 39 ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਸਹਾਰਾ ਨੇ ਸੇਬੀ ਨੂੰ ਲਗਭਗ 14,779 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ।