ਖ਼ਬਰਾਂ
ਵਾਸ਼ਿੰਗਟਨ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਟਰੰਪ ਖਿਲਾਫ ਵਿਰੋਧ ਪ੍ਰਦਰਸ਼ਨ
Page Visitors: 2440
ਵਾਸ਼ਿੰਗਟਨ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਟਰੰਪ ਖਿਲਾਫ ਵਿਰੋਧ ਪ੍ਰਦਰਸ਼ਨ
Posted On 15 Jan 2017
ਵਾਸ਼ਿੰਗਟਨ, 15 ਜਨਵਰੀ (ਪੰਜਾਬ ਮੇਲ)-ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ | ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਚ ਜਿਆਦਾਤਰ ਲੋਕ ਅਧਿਕਾਰਾਂ ਨੂੰ ਲੈ ਕੇ ਸ਼ਾਮਿਲ ਸਨ, ਜੋ ‘ਨੋ ਜਸਟਿਸ, ਨੋ ਪੀਸ’ ਦੇ ਨਾਅਰੇ ਲਗਾ ਰਹੇ ਸਨ | ਇਹ ਵਿਰੋਧ ਪ੍ਰਦਰਸ਼ਨ ਟਰੰਪ ਵੱਲੋਂ ਅਮਰੀਕੀ ਨਾਗਰਿਕ ਅਧਿਕਾਰਾਂ ‘ਤੇ ਕੰਮ ਕਰਨ ਵਾਲੇ ਕਾਂਗਰਸੀ ਜਾਨ ਲੁਈਸ ‘ਤੇ ਦੋਸ਼ ਲਗਾਉਣ ਤੋਂ ਤੁਰੰਤ ਬਾਅਦ ਕੀਤਾ ਗਿਆ | ਜਾਨ ਲੁਈਸ ਨੇ ਇਕ ਮੁਲਾਕਾਤ ‘ਚ ਕਿਹਾ ਸੀ ਕਿ ਟਰੰਪ ਦਾ ਰਾਸ਼ਟਰਪਤੀ ਅਹੁਦਾ ਸੰਭਾਲਨਾ ਨਾਜਾਇਜ਼ ਹੈ | ਇਸ ਤੋਂ ਬਾਅਦ ਟਰੰਪ ਨੇ ਟਵੀਟ ਕੀਤਾ ਸੀ ਕਿ ਲੁਈਸ ਨੂੰ ਆਪਣੇ ਜ਼ਿਲ੍ਹੇ ਦੇ ਸੁਧਾਰ ਲਈ ਜਿਆਦਾ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਚੋਣ ਨਤੀਜਿਆਂ ਬਾਰੇ ‘ਚ ਝੂਠੀ ਮੁਹਿੰਮ ਚਲਾਉਣ ਵੱਲ | ਟਰੰਪ ਦੇ ਅਹੁਦਾ ਸੰਭਾਲਨ ਦਾ ਸਮਾਂ ਨੇੜੇ ਆਉਣ ਨਾਲ ਹੀ ਕਈ ਸੰਗਠਨ ਉਨ੍ਹਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ |