ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕਿਸ ਤਰ੍ਹਾ ਬਚਾਉਗੇ ਅਪਨੀਆਂ ਆਉਨ ਵਾਲੀਆਂ ਪੀੜ੍ਹੀਆਂ ਨੂੰ ਇਸ ਜਹਿਰ ਤੋਂ ?
ਕਿਸ ਤਰ੍ਹਾ ਬਚਾਉਗੇ ਅਪਨੀਆਂ ਆਉਨ ਵਾਲੀਆਂ ਪੀੜ੍ਹੀਆਂ ਨੂੰ ਇਸ ਜਹਿਰ ਤੋਂ ?
Page Visitors: 2716

ਕਿਸ ਤਰ੍ਹਾ ਬਚਾਉਗੇ ਅਪਨੀਆਂ ਆਉਨ ਵਾਲੀਆਂ ਪੀੜ੍ਹੀਆਂ ਨੂੰ ਇਸ ਜਹਿਰ ਤੋਂ ?
ਇਹ ਅਰਦਾਸ ਤਾ ਚਤਰੇ ਜੀਵਨੇ ਨੇ २००१ ਵਿੱਚ ਹੀ ਛਾਪ ਦਿੱਤੀ ਸੀ । ਅਸਾਂ ਉਦੋਂ ਵੀ ਬਹੁਤ ਰੌਲਾ ਪਾਇਆ , ਬਹੁਤ ਭੌਂਕੇ ! ਕੋਈ ਨਾ ਜਾਗਿਆ ! ਹੁਨ ਕਿਊ ਰੋਂਦੇ ਕਲਪਦੇ ਹੋ ? ਅਸੀਂ ਅਕਾਲਪੁਰਖ ਅਗੇ ਅਰਦਾਸ ਕਰਦੇ ਹਾ ਤੇ ਸਾਨੂੰ ਰਹਿਤ ਮਰਿਆਦਾ ਅਤੇ ਅਕਾਲ ਤਖਤ ਤੋਂ ਬਾਗੀ ਕਹਿੰਦੇ ਹੋ ! ਚਤਰੇ ਦੀਵਨਾਂ ਤਾਂ ਦਰਬਾਰ ਸਾਹਿਬ ਦੇ ਦਰਵਾਜੇ ਤੇ ਬੈਠਾ ,ਇਹੋ ਜਹੀਆਂ ਹਜਾਰਾ ਕਿਤਾਬਾਂ ਛਾਪ ਛਾਪ ਕੇ ਵੇਚ ਰਿਹਾ ਹੈ । ਕੀ ਕਰ ਲਿਆ ਤੁਸੀ ਉਸ ਦਾ ਸਿੱਖੀ ਦੇ ਠੇਕੇਦਾਰੋ !
ਤੁਹਾਡਾ ਤਾਂ ਜਦ ਤਕ ਘਰ ਲੁਟ ਨਹੀ ਲਿਆ ਜਾਂਦਾ ਤੁਸੀ ਜਾਗਦੇ ਹੀ ਨਹੀ । ਇਹ ਹੀ ਅਰਦਾਸ ਜੇ ਕਾਲੀਆਂ ਦੇ ਤਾਊ ਮਲੂਕੇ ਨੇ ਪੜ੍ਹ ਸੁਨਾਈ ਤਾਂ ਹੁਨ ਲਗੇ ਚੀਖ ਚੰਘਾੜਾ ਪਾਉਣ ! ਕਿਨੇ ਦਿਨ ਪਾਉਗੇ ਇਹ ਚੀੱਖ ਚੰਘਾੜਾ ? ਇਹੋ ਜਹੀਆਂ ਕਿੱਨੀਆਂ ਕਿਤਾਬਾ ਬਾਰੇ ਅਸੀ ਤੁਹਾਨੂੰ ਜਾਗਰੂਕ ਕਰਦੇ ਰਹਾਂਗੇ ?
ਹਲੀ ਵੀ ਬਾਜ ਆ ਜਾਉ ਬਚਿਕੱਰ ਨਾਟਕ ਨੂੰ "ਸ਼੍ਰੀ ਦਸਮ ਗੁਰੂ ਗ੍ਰੰਥ "ਕਹਿਣ ਤੋਂ । ਇਰ ਪੋਥਾ ਵੀ ਚਤਰੇ ਜੀਵਨੇ ਦੇ ਛਾਪੇ ਖਾਨੇ ਦੀ ਪੈਦਾਇਸ਼ ਹੈ । ਇਸਦੇ ਛਾਪੇ ਅਖੌਤੀ" ਦਸਮ ਗ੍ਰੰਥ " ਤੋਂ ਅਲਾਵਾ ਪੂਰੀ ਦੁਨਿਆਂ ਵਿਚ ਇਸ ਨਾਂ ਦਾ ਕੋਈ ਦੂਜਾ ਗ੍ਰੰਥ ਮੌਜੂਦ ਨਹੀ ਹੈ । ਨਾ ਕਦੀ ਲਿਖਿਆ ਗਿਆ ਅਤੇ ਨਾ ਹੀ ਕਦੀ ਹੋਇਆ ਹੈ ।"ਬਚਿਤੱਰ ਨਾਟਕ" ਨੂੰ "ਦਸਮ ਗ੍ੰਥ " ਨਾਮ ਦੇਣ ਵਾਲਾ ਵੀ ਇਹ ਹੀ ਪਬਲੀਸ਼ਰ ਹੈ । ਦੋ ਤਖਤਾਂ ਤੇ ਜਿਥੇ ਇਸ ਕੂੜ ਪੋਥੇ ਦੀ ਮੰਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗੀ ਹੋਈ ਹੈ ,ਉਸਤੇ ਵੀ ਕਿਧਰੇ "ਦਸਮ ਗ੍ਰੰਥ" ਨਾਮ ਦਾ ਸਿਰਲੇਖ ਨਹੀ ਹੈ ।
ਖਾਲਸਾ ਜੀ ! ਹੱਲੀ ਵੀ ਹੋਸ਼ ਵਿਚ ਆ ਜਾਉ ਲੁੱਟੇ ਪੁੱਟੇ ਤੇ ਜਾ ਚੁਕੇ ਹੋ ! ਜੇ ਹਲੀ ਵੀ ਨਾਂ ਜਾਗੇ ਤਾ ਤੁਹਾਡੀ ਅਧਿਆਤਮਿਕ ਮੌਤ ਯਕੀਨੀ ਹੈ ! ਲਗੇ ਰਹੋ ਜਾਗ੍ਤੀ ਯਾਤਰਾ ਵਾਲੇ ਭਈਆਂ ਪਿੱਛੇ ਕਿਸੇ ਨੇ ਨਹੀ ਜੇ ਜਗਾਉਨਾ । ਇਹੋ ਜਹੇ ਛਾਪੇਖਾਨਿਆਂ ਵਿੱਚ ਸਿੱਖੀ ਦੀ ਮੌਤ ਦਾ ਸਾਮਾਨ ਕਈ ਦਹਾਕਿਆਂ ਤੋਂ ਦਿਨ ਰਾਤ ਛਾਪ ਛਾਪ ਕੇ ਵੰਡਿਆ ਜਾ ਰਿਹਾ ਹੈ । ਕਿਸ ਤਰ੍ਹਾ ਬਚਾਉਗੇ ਅਪਨੀਆਂ ਆਉਨ ਵਾਲੀਆਂ ਪੀੜ੍ਹੀਆਂ ਨੂੰ ਇਸ ਜਹਿਰ ਤੋਂ ?
ਇੰਦਰਜੀਤ ਸਿੰਘ, ਕਾਨਪੁਰ

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.