ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਦੂਰਿ ਗਵਨ ਸਿਰ ਊਪਰਿ ਮਰਨਾ’ ਦੇ ਅਰਥਾਂ ਬਾਰੇ :-
-: ‘ਦੂਰਿ ਗਵਨ ਸਿਰ ਊਪਰਿ ਮਰਨਾ’ ਦੇ ਅਰਥਾਂ ਬਾਰੇ :-
Page Visitors: 2929

-: ‘ਦੂਰਿ ਗਵਨ ਸਿਰ ਊਪਰਿ ਮਰਨਾ’ ਦੇ ਅਰਥਾਂ ਬਾਰੇ :-
ਚਮਕੌਰ ਸਿੰਘ ਜੀ! ਤੁਹਾਨੂੰ ਜੇ ਗੁਰਬਾਣੀ ਦੇ ਕੁਝ ਜਾਂ ਸਾਰੇ ਅਸੂਲ ਪਸੰਦ ਨਹੀਂ ਤਾਂ ਤੁਸੀਂ ਗੁਰਬਾਣੀ ਪੜ੍ਹਨੀ ਛੱਡ ਦਿਉ।ਆਪਣੀ ਕਸੇ ਜਿੱਦ ਕਰਕੇ ਗੁਰੂ ਨੂੰ ਵੀ “ਬੇ-ਥਵੀਆਂ” ਮਾਰਨ ਵਾਲਾ ਸਾਬਤ ਨਾ ਕਰੋ। ਤੁਸੀਂ ਆਪਣੇ ਗੁਰਬਾਣੀ-ਅਰਥਾਂ ਦੇ ਜਰੀਏ ਗੁਰੂ ਤੇ ਵੀ ਬੇ-ਸਿਰ-ਪੈਰ ਦੀਆਂ ਹੱਕਣ ਵਾਲੇ ਸਾਬਤ ਕਰਨ ਤੇ ਤੁਲੇ ਹੋਏ ਹੋ।ਇਸ ਸਭ ਕਾਸੇ ਦੇ ਪਿੱਛੇ ਤੁਹਾਡੀ ਕਿਹੜੀ ਮਜਬੂਰੀ ਹੈ ਇਹ ਤਾਂ ਤੁਸੀਂ ਹੀ ਬਿਹਤਰ ਜਾਣਦੇ ਹੋ।
“ਸੂਹੀ ॥ ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥
ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ
॥੧॥
ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥
ਤੁਸੀਂ ਅਰਥ ਕੀਤੇ ਹਨ:-- ਹੇ ਭਾਈ!— { ਤੇਰਾ ਭੁਲੇਖਾ ਹੀ ਹੈ ਕਿ ਤੂੰ ਸਦਾ ਏਥੇ ਬੈਠਾ ਰਹੇਗਾ)ਜੋ ਦਿਨ ਆਉਂਦੇ ਉਹ ਚਲੇ ਜਾਂਦੇ ਹਨ ਭਾਵ ਉਮਰ ਬੀਤ ਦੀ ਜਾ ਰਹੀ ਹੈ। ( ਜੋ ਦੁਨਿਆ ਵਿੱਚ ਆਇਆ ਹੈ ਸਭ ਨੇ) ਕੂਚ ਕਰ ਜਾਣਾ ਹੈ। ( ਕੋਈ ਵੀ ਏਥੇ) ਪੱਕੇ ਡੇਰੇ ਨਹੀ ਲਾ ਰਿਹਾ ਹੈ। ਸਾਥੀ ਚਲ ਰਿਹਾ ਹੈ ਅਸੀ ਵੀ ਚਲ ਜਾਣਾ ਹੈ। ( ਜਿੰਦਗੀ ਦਾ) ਸਫਰ ਲੰਬਾ ਹੈ। ਮੌਤਦਾ ਡਰ ਸਿਰ ਤੇ ਲਟਕਦਾ ਰਹਿੰਦਾ ਹੈ।
ਸਿਖਿਆ ਇਸ ਸ਼ਬਦ ਦੀ—ਹੇ ਮਨੁਖ ਜਾਗ। ਕਿਉਂ ਸੁਤਾ ਪਇਆ ਹੈ। ਇਸ ਗਲ ਨੂੰ ਸਮਝ ਜਾਂ ਯਾਦ ਰੱਖ ਕਿ ਦੁਨੀਆ ਨਾਸ਼ਵੰਤ ਹੈ। ਏਥੇ ਜੋ ਜੰਮਿਆ ਹੈ ਸਭ ਨੇ ਚਲੇ ਜਾਣਾ ਹੈ। ਤੂੰ ਵੀ ਏਥੇ ਸਦਾ ਲਈ ਡੇਰੇ ਨਹੀਂ ਲਾ ਕੇ ਬੈਠੇ ਰਹਿਣਾ।ਆਪਣੇ ਜੀਵਨ ਨੂੰ ਸੁਧਾਰ। ਉਠ ਜਲਦੀ ਜਲਦੀ ਪ੍ਰਭੂ ਦੇ ਗੁਣਾ ਨੂੰ ਅਪਣਾਅ ਅਤੇ ਉਸਦੀ ਸਿਫਤ ਸਲਾਹ ਵਿੱਚ ਲਗੱ। ਨਹੀਂ ਤਾਂ ਦਿਨ ਬੀਤਦੇ ਜਾ ਰਹੇ ਹਨ। ਬੁਢਾਪਾ ਆ ਜਾਣਾ ਹੇ । ਬੁਡਾਪੇ ਵਿੱਚ ਅੰਗ ਪੈਰ ਸਭ ਜਵਾਬ ਦੇ ਜਾਂਦੇ ਹਨ।”
ਵਿਚਾਰ:-- ਤੁਸੀਂ ਲਿਖ ਰਹੇ ਹੋ, ‘(ਜ਼ਿੰਦਗ਼ੀ) ਦਾ ਸਫਰ ਲੰਬਾ ਹੈ’।
ਪਰ ਗੁਰਬਾਣੀ ਤਾਂ ਥਾਂ ਪਰ ਥਾਂ ਕਹਿ ਰਹੀ ਹੈ, ਜ਼ਿੰਦਗ਼ੀ ਚਾਰ ਕੁ ਦਿਨਾਂ ਦੀ, ਅਰਥਾਤ ਬਹੁਤ ਥੋੜ੍ਹੀ ਹੈ--
“ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥” (ਪੰਨਾ 579)
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ (ਪੰਨਾ 633)
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥ (ਪੰਨਾ 1374)
ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥ (ਪੰਨਾ 1367)
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥
ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ
॥ (ਪੰਨਾ- 579)
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥ {ਪੰਨਾ 1378}
ਅਰਥ:- ਹੇ ਫਰੀਦ! ਜੇ ਮੈਨੂੰ ਪਤਾ ਹੋਵੇ ਕਿ (ਇਸ ਸਰੀਰ-ਰੂਪ ਭਾਂਡੇ ਵਿਚ) ਬਹੁਤ ਥੋੜ੍ਹੇ ਜਿਹੇ (ਸੁਆਸ ਰੂਪ) ਤਿਲ ਹਨ ਤਾਂ ਮੈਂ ਸੋਚ-ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇ-ਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ) ।
ਚਮਕੌਰ ਸਿੰਘ ਜੀ! ਤੁਸੀਂ ਤੇ ਆਪਣੀ ਗ਼ਲਤੀ ਕਦੇ ਮੰਨਣੀ ਨਹੀਂ, ਕਿਉਂਕਿ ਗੁਰੂ ਗ਼ਲਤ ਹੋ ਸਕਦਾ ਹੈ, ਤੁਸੀਂ ਗ਼ਲਤ ਨਹੀਂ ਹੋ ਸਕਦੇ।
ਸੋ ਜੇ ਤੁਹਾਡੇ ਅਰਥਾਂ ਨੂੰ ਸਹੀ ਮੰਨੀਏ ਤਾਂ ਇਹ ਮੰਨਣਾ ਪਏਗਾ ਕਿ ਗੁਰੂ ਸਾਹਿਬ ਕਿਤੇ ਤਾਂ ਕਹਿੰਦੇ ਹਨ, ਜ਼ਿੰਦਗ਼ੀ ਦਾ ਸਫਰ ਬਹੁਤ ਲੰਬਾ ਹੈ। ਕਿਤੇ ਕਹਿੰਦੇ ਹਨ ਜ਼ਿੰਦਗੀ ਦਾ ਸਫਰ ਚਾਰ ਕੁ ਦਿਨਾਂ ਦਾ, ਅਰਥਾਤ ਬਹੁਤ ਥੋੜ੍ਹਾ ਹੈ।
ਜਸਬੀਰ ਸਿੰਘ ਵਿਰਦੀ





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.