-: ਕੋਈ ਜਾਣਿ ਨ ਭੂਲੈ ਭਾਈ” ਦੇ ਅਰਥਾਂ ਬਾਰੇ :-
“ਕੋਈ ਜਾਣਿ ਨ ਭੂਲੈ ਭਾਈ॥ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ॥ਰਹਾਉ॥”
ਚਮਕੌਰ ਸਿੰਘ ਬਰਾੜ ਜੀ! ਤੁਹਾਡੇ ਕੀਤੇ ਅਰਥ:-
-“ਹੇ ਭਾਈ! ਕੋਈ ਵੀ ਜਾਣਿ ਕੇ ਪੁਠੇ ਜਾਂ ਗਲਤ ਰਸਤੇ ਨਹੀਂ ਪੈਂਦਾ।
ਉਹ ਹੀ ਭੁਲਦਾ ਹੈ ਜਿਸ ਨੂੰ ਪ੍ਰਭੂ ਆਪ ਪੁਠੇ ਰਸਤੇ ਜਾਂ ਗਲਤ ਰਸਤੇ ਪਾਉਂਦਾ ਹੈ। ਉਹ ਉਸ ਨੂੰ ਅਸਲੀ ਰਸਤੇ ਦੀ ਸੁਹਜ ਹੁੰਦੀ ਹੈ ਜਿਸ ਨੂੰ ਉਹ ਆਪ ਸੁਹਜ ਦਿੰਦਾ ਹੈ॥ ਭਾਵ ਸਹੀ ਰਸਤੇ ਦੀ ਸਮਝ ਦੇਣੀ ਜਾਂ ਗਲਤ ਰਸਤੇ ਪਾਉਣਾ ਉਸ ਦੇ ਵਸ ਹੇ। ਜਾਂ ਉਸਦੇ ਹੁਕਮ ਵਿਚ ਹੈ ਜਾਂ ਇੰਜ ਕਹਿ ਲਇਆ ਜਾਵੇ ਕਿ ਉਸਦੇ ਨਿਯਮਾ ਵਿਚ ਹੈ॥ 1॥ ਰਹਾਉ॥ ”
ਇਸ ਤੋਂ ਅੱਗੇ ਇਸ ਗੱਲ ਨੂੰ ਵਿਸਥਾਰ ਵਿੱਚ ਸਮਝਾਉਣ ਲਈ ਤੁਸੀਂ ਨੋਟ ਲਿਖਿਆ ਹੈ:-—“
… ਇਸ ਵਿੱਚ ਕੋਈ ਸ਼ੱਕ ਨਹੀਂ ‘ਠੀਕ ਜਾਂ ਗ਼ਲਤ ਰਸਤੇ ਪੈਣਾ ਉਸਦੇ ਹੱਥ ਵਿੱਚ ਹੈ, ਹੁਕਮ ਵਿੱਚ ਹੈ’।ਜਿਹੜਾ ਉਸਦੇ ਬਣੇ ਲਾਅਜ਼ ਦੀ ਉਲੰਘਣਾ ਕਰਦਾ ਹੈ ਜਾਂ ਵਿਕਾਰ ਕਰਦਾ ਹੈ, ਉਹ ਗ਼ਲਤ ਰਸਤੇ ਤੇ ਗਿਣਿਆ ਜਾਂਦਾ ਹੈ।ਜਿਹੜਾ ਉਸਦੇ ਭਾਣੇ ਨੂੰ ਮੰਨਕੇ ਉਸ ਦੇ ਲਾਅਜ਼ ਵਿੱਚ ਰਹਿੰਦਾ ਹੈ, ਉਹ ਠੀਕ ਰਸਤੇ ਤੇ ਚੱਲਦਾ ਗਿਣਿਆ ਜਾਂਦਾ ਹੈ”।
ਚਮਕੌਰ ਸਿੰਘ ਜੀ! ਜਿਹੜਾ ਉਸਦੇ ਲਾਅਜ਼ ਦੀ ਉਲੰਘਣਾ ਕਰਦਾ ਹੈ ਜਾਂ ਵਿਕਾਰ ਕਰਦਾ ਹੈ ਉਹ ਗ਼ਲਤ ਰਸਤੇ ਤੇ ਗਿਣਿਆ ਜਾਂਦਾ ਹੈ- ਅਤੇ ਤੁਸੀਂ ਖੁਦ ਹੀ ਅਰਥ ਲਿਖੇ ਹਨ- ‘ਕੋਈ ਵੀ ਜਾਣਿ ਕੇ ਪੁੱਠੇ ਰਸਤੇ ਨਹੀਂ ਪੈਂਦਾ।ਉਹ ਹੀ ਭੁਲਦਾ ਹੈ ਜਿਸਨੂੰ ਪ੍ਰਭੂ ਆਪ ਪੁੱਠੇ ਰਸਤੇ ਜਾਂ ਗ਼ਲਤ ਰਸਤੇ ਪਾਉਂਦਾ ਹੈ”।ਤੁਸੀਂ ਖੁਦ ਹੀ ਲਿਖਿਆ ਹੈ:- “.. ਸਹੀ ਰਸਤੇ ਦੀ ਸਮਝ ਦੇਣੀ ਜਾਂ ਗਲਤ ਰਸਤੇ ਪਾਉਣਾ ਉਸ ਦੇ ਵਸ ਹੇ। ਜਾਂ ਉਸਦੇ ਹੁਕਮ ਵਿਚ ਹੈ ਜਾਂ ਇੰਜ ਕਹਿ ਲਇਆ ਜਾਵੇ ਕਿ ਉਸਦੇ ਨਿਯਮਾ ਵਿਚ ਹੈ॥ ”
ਤਾਂ (ਸਵਾਲ):-- ਲਾਅਜ਼ ਦੀ ਉਲੰਘਣਾ ਕਰਵਾਉਣ ਵਾਲਾ, ਪੁਠੇ ਜਾਂ ਗ਼ਲਤ ਰਸਤੇ ਪਾਉਣ ਵਾਲਾ, ਗ਼ਲਤ ਰਸਤੇ ਪੈਣ ਦੀ ਸਮਝ ਦੇਣ ਵਾਲਾ; ਪ੍ਰਭੂ ਜਾਂ ਉਸਦਾ ਹੁਕਮ ਹੋਇਆ ਜਾਂ ਨਹੀਂ?????
ਦੂਸਰਾ-- ‘ਹੁਕਮ /ਲਾਅਜ਼ / ਨਿਯਮ’ ਬਾਰੇ ਵੀ ਭੁਲੇਖਾ ਦੂਰ ਕਰਨ ਦੀ ਖੇਚਲ ਕਰਨੀ ਜੀ।
‘ਹੁਕਮ’ ਜਿਸ ਨੂੰ ਕਿ ਤੁਸੀਂ ‘ਲਾਅਜ਼’ ਕਹਿੰਦੇ ਹੋ, ਇਹ ਲਾਅਜ਼ (/ਹੁਕਮ) ਕਿਸੇ ਵੀ ਮੌਜੂਦਾ ਵਕਤ ਉਸ ਦੀ ਮਰਜ਼ੀ ਅਨੁਸਾਰ ਬਣ ਜਾਂਦੇ ਹਨ ਜਾਂ ਇਕ ਵਾਰੀ ਜਿਹੜੇ ਲਾਅਜ਼ (/ਹੁਕਮ) ਬਣ ਗਏ ਉਹੀ ਹਮੇਸ਼ਾਂ ਲਈ ਅਬਦਲ ਰਹਿੰਦੇ ਹਨ?
ਜੇ ਇੱਕ ਵਾਰੀਂ ਹੀ ਬਣੇ ਅਤੇ ਅਬਦਲ ਹਨ ਤਾਂ ਇਹ ਲਾਅਜ਼ ਜਦੋਂ ਸੰਸਾਰ ਰਚਨਾ ਹੋਈ ਉਸ ਵਕਤ ਹੀ ਬਣੇ? ਜਾਂ
ਸੰਸਾਰ ਰਚਨਾ ਹੋਣ ਤੋਂ ਬਾਅਦ ਕਿਸੇ ਵਕਤ ਬਣੇ? ਜਾਂ
ਵਕਤ ਦੇ ਮੁਤਬਕ ਬਣਦੇ/ਬਦਲਦੇ ਰਹਿੰਦੇ ਹਨ?ਜੇ ਸੰਸਾਰ ਰਚਨਾ ਹੋਣ ਵੇਲੇ ਇਕ ਵਾਰੀਂ ਹੀ ਬਣੇ ਅਤੇ ਹਰ ਕੰਮ ਉਸ ਦੇ ਬਣੇ ਲਾਅਜ਼, ਨਿਯਮਾਂ ਅਨੁਸਾਰ ਹੀ ਹੋ ਰਿਹਾ ਹੈ ਤਾਂ ਕਿਸੇ ਮੌਜੂਦਾ ਵਕਤ ਵਿੱਚ ਪ੍ਰਭੂ ਦਾ ਕੀ ਰੋਲ ਹੈ?
ਮਿਸਾਲ ਦੇ ਤੌਰ ਤੇ—ਕੋਈ ਕਿਸੇ ਨਾਲ ਠੱਗੀ ਮਾਰਦਾ ਹੈ, ਜਾਂ ਗ਼ਰੀਬ-ਮਾਰ ਕਰਦਾ ਹੈ, ਤਾਂ ਕਿਸ ‘ਲਾਅ (ਲਾਅਜ਼) ਜਾਂ ਹੁਕਮ ਦੀ ਉਲੰਘਣਾ ਹੋਈ?
ਜੇ ਹੁਕਮ ਬਝਵਾਂ ਕੋਈ ਨਿਯਮ ਹੈ ਤਾਂ ਇਸ ਦਾ ਫਲ਼ ਵੀ ਕੋਈ ਬੱਝਵਾਂ ਹੀ ਹੋਣਾ ਚਾਹੀਦਾ ਹੈ।ਦੱਸ ਸਕਦੇ ਹੋ ਕਿ ਠੱਗੀ ਮਾਰਨ ਜਾਂ ਗ਼ਰੀਬ-ਮਾਰ ਕਰਨ ਵਾਲੇ ਨਿਯਮ ਦਾ ਉਲੰਘਣ ਹੋਣ ਤੇ ਕੀ ਫਲ਼ ਮਿਲਦਾ ਹੈ ਜਾਂ ਭੁਗਤਣਾ ਪੈਂਦਾ ਹੈ?
--------- -
ਮੇਰੀ ਸਮਝ ਮੁਤਾਬਕ—ਸਾਡੇ ਮਨੁੱਖਾ ਜਨਮ ਵਿੱਚ ਕੀਤੇ ਚੰਗੇ ਮੰਦੇ ਕਰਮ, ਸਾਡੇ ਮਨ ਤੇ ਸੰਸਕਾਰ ਰੁਪ ਵਿੱਚ ਉਕਰ ਜਾਂਦੇ ਹਨ। ਇਹ ਮਨੁੱਖਾ ਜਨਮ ਖਤਮ ਹੋਣ ਤੇ ਸਾਡੇ ਮਨ ਤੇ ਉਕਰੇ ਸੰਸਕਾਰਾਂ ਅਨੁਸਾਰ ਹੀ ਪ੍ਰਭੂ ਸਾਡੇ ਲੇਖ ਲਿਖਦਾ ਹੈ। ਉਹਨਾਂ ਸੰਸਕਾਰਾਂ ਜਾਂ ਲੇਖਾਂ ਅਨੁਸਾਰ ਹੀ ਸਾਨੂੰ ਸੰਸਾਰ ਤੇ ਵਿਚਰਨਾ ਪੈਂਦਾ ਹੈ। ਇਸੇ ਨੂੰ ‘ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ॥’ ਕਿਹਾ ਹੈ।
ਸਾਡੇ ਪਿਛਲੇ ਸੰਸਕਾਰ ਗਾਡੀ-ਰਾਹ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਉਸੇ ਬਣੀ ਗਾਡੀ-ਰਾਹ (ਲੀਹ) ਤੇ ਤੁਰਦੇ ਹੋਏ ਆਪਣਾ ਜੀਵਨ ਬਸਰ ਕਰੀ ਜਾਂਦੇ ਹਾਂ।ਪਰ ਅਸੀਂ ਆਪਣੇ ਖੁਦ ਦੇ ਬਣਾਏ ਹੋਏ ਗਾਡੀ-ਰਾਹ ਨੂੰ ਛੱਡਕੇ ਉਸ ਦੇ ਭਾਣੇ-ਹੁਕਮ ਨੂੰ ਪਛਾਣਨਾ ਅਤੇ ਉਸ ਦੇ ਹੁਕਮ ਅਨੁਸਾਰ ਜੀਵਨ ਜਿਉਣਾ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਕੋਈ ਜਾਣਿ ਨ ਭੂਲੈ ਭਾਈ” ਦੇ ਅਰਥਾਂ ਬਾਰੇ :-
Page Visitors: 3009