ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
*ਇਸ ਅੱਜਗਰ ਨੇ ਇਕ ਵਾਰ ਫਿਰ ਫੱਨ ਚੁਕਿਆ ਹੈ !
*ਇਸ ਅੱਜਗਰ ਨੇ ਇਕ ਵਾਰ ਫਿਰ ਫੱਨ ਚੁਕਿਆ ਹੈ !
Page Visitors: 2766

*ਇਸ ਅੱਜਗਰ ਨੇ ਇਕ ਵਾਰ ਫਿਰ ਫੱਨ ਚੁਕਿਆ ਹੈ !
 ਲਗਦਾ ਹੈ ਕਿਸੇ ਨੂੰ ਫਿਰ ਨਿਗਲਣ ਦੀ ਤਿਆਰੀ ਹੈ ।
ਕਹਿੰਦੇ ਹਨ ਕਿ ਅੰਗ੍ਰੇਜ  ਹਕੂਮਤ ਦੇ ਇਕ ਕਾਬਿਲ ਅਫਸਰ  ਮੈਕਾਲਿਫ ਨੇ ਇਕ ਚਿੱਠੀ ਅਪਣੀ ਅੰਗ੍ਰੇਜ  ਹਕੂਮਤ ਨੂੰ ਲਿੱਖ ਕੇ  ਅੱਜ ਤੋਂ ਕੋਈ 70 - 80 ਵਰ੍ਹੈ ਪਹਿਲਾਂ ਹੀ   ਅਗਾਹ ਕੀਤਾ ਸੀ ਕਿ ,*" ਸਿੱਖ ਧਰਮ ਨਿਵੇਕਲਾ ਧਰਮ ਹੈ, ਇਹ ਹਿੰਦੂ ਧਰਮ ਵਿਚੋਂ ਨਹੀ ਨਿਕਲਿਆ, ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ । ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ, ਜੋ ਛੋਟੇ ਛੋਟੇ ਦੁਸ਼ਮਨ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿਚ ਲੈੰਦਾ ਹੈ , ਫਿਰ ਉਸਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦੇੰਦਾ ਹੈ ਅਤੇ ਅੰਤ ਵਿੱਚ ਉਸਨੂੰ ਆਪਣੇ ਵੱਡੇ ਢਿੱਡ ਵਿੱਚ ਸਮਾਅ ਲੈੰਦਾ ਹੈ । ਇਸ ਲਈ ਸਿੱਖ ਧਰਮ ਦਾ ਸਭਤੋਂ ਵੱਡਾ ਦੁਸ਼ਮਨ ਹਿੰਦੂ ਧਰਮ ਹੈ । ਉਸ ਵਿਸ਼ਾਲ ਅਜਗਰ ਤੋਂ ਸਿੱਖ ਧਰਮ ਨੂੰ ਬਚਾਉਣ ਲਈ ਬਰਤਾਨੀਆਂ ਸਰਕਾਰ ਨੂੰ ਸਿੱਖ ਪੰਥ ਦੀ ਮਦਦ ਕਰਨੀ ਚਾਹੀਦੀ ਹੈ । "*
ਸਰਦਾਰ ਕੁਲਬੀਰ ਸਿੰਘ ਕੌੜਾ ਦੀ ਮਸ਼ਹੂਰ ਪੁਸਤਕ " .....ਤੇ ਸਿੱਖ ਵੀ ਨਿਗਲਿਆ ਗਿਆ ।"
 ਮੈਕਾਲਿਫ ਦੀਆਂ ਲਿਖੀਆਂ ਇਨਾਂ ਸਤਰਾਂ ਤੋਂ ਹੀ ਆਰੰਭ ਹੂੰਦੀ ਹੈ । ਦਾਸ ਇਥੇ ਇਨ੍ਹਾਂ ਸਤਰਾਂ ਨੂੰ ਲਿੱਖ ਕੇ ਕੋਈ ਨਵੀਂ ਗੱਲ ਨਹੀ ਕਰ ਰਿਹਾ ਬਲਕਿ ਹਰ ਜਾਗਰੂਕ ਸਿੱਖ ਉਸ ਅੰਗ੍ਰੇਜ ਅਫਸਰ ਦੇ ਉਸ ਵਿਚਾਰ  ਤੋਂ ਵਾਕਿਫ ਹੈ । ਦਾਸ ਤਾਂ ਇੱਥੇ ਜੋ ਕੁਝ ਕਹਿਣਾਂ ਚਾਂਉਦਾ ਹੈ ਉਹ ਇਹ ਹੈ ਕਿ ਇਸ ਦੂਰ ਅੰਦੇਸ਼ੀ ਅੰਗ੍ਰੇਜ ਅਫਸਰ ਨੇ ਜਿਸ ਗੱਲ ਨੂੰ ਅੱਜ ਤੋਂ  ਸੱਤਰ ਅੱਸੀ ਵਰ੍ਹੈ ਪਹਿਲਾਂ ਮਹਸੂਸ ਕਰ ਲਿਆ ਸੀ । ਅਜੋਕਾ ਸਿੱਖ ਉਸ ਦੇ ਇਸ ਹਲੂਣੇ  ਨੂੰ ਸਮਝਨਾਂ ਤਾਂ ਦੂਰ ਬਿਪਰ ਦੇ ਉਸ ਮਿਸ਼ਨ ਦਾ ਆਪ ਹੀ ਇਕ ਹਿੱਸਾ ਬਣ  ਚੁਕਾ ਹੈ  । ਅਪਣੇ ਵਿਸ਼ੇ ਵੱਲ ਮੁੜ ਵਾਪਸ ਆਉਦੇ ਹਾਂ।
ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਪਾਣੀ ਕੀ ਕਹਿਆ ? ਬਿਪਰ ਨਾਮ ਦੇ ਇਸ ਅੱਜਗਰ  ਦੀ ਜਾਗ ਖੁਲ ਗਈ , ਪਸਲੇਟੇ ਮਾਰਣ ਲੱਗਾ । ਬਾਬਾ ਰਣਜੀਤ ਸਿੰਘ ਨੇ ਬਾਣੀ ਅਤੇ ਪਾਣੀ ਦਾ ਕਾਫੀਆ ਰਲਾਉਣ ਲਈ ਹੀ ਇਸ ਸ਼ਬਦ ਦੀ ਵਰਤੋਂ ਕੀਤੀ । ਇਸ ਵਿੱਚ ਕੁਝ ਵੀ ਐਸਾ ਨਹੀ ਸੀ ਕਿ ਇੱਨਾਂ ਰਾਮ ਰੌਲਾ ਪੈ ਗਿਆ । ਦਰਬਾਰ ਸਾਹਿਬ ਦੇ ਸਰੋਵਰ ਨੂੰ ਅਸੀ ਸਤਕਾਰ ਨਾਲ ਪਾਣੀ  ਨਾਂ ਕਹਿ ਕਿ ਅਕਸਰ ਜੱਲ ਕਹਿ ਦਿੰਦੇ ਹਾਂ ਲੇਕਿਨ  ਸਰੋਵਰ ਦੇ ਉਸ ਜਲ ਜਾਂ ਪਾਣੀ ਨੂੰ "ਅੰਮ੍ਰਿਤ " ਕਹਿਣਾਂ ਤਾਂ ਬਿਲਕੁਲ ਹੀ ਗੈਰ ਸਿਧਾਂਤਕ ਅਤੇ ਅਧਾਰ ਹੀਣ ਹੈ ।
ਕਿਉਕਿ ਗੁਰਬਾਣੀ ਦਾ ਤਾਂ ਸਪਸ਼ਟ ਫੁਰਮਾਨ ਹੈ ਕਿ  ,
 "ਨਾਨਕੁ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ॥
 ਫਿਰ ਇਕ ਸਿੱਖ ਲਈ ਗੁਰਬਾਣੀ ਤੋਂ ਅਲਾਵਾ ਕਿਸੇ ਹੋਰ ਅੰਮ੍ਰਿਤ ਦੀ ਕਲਪਨਾਂ ਹੀ ਨਹੀ ਕੀਤੀ ਜਾ ਸਕਦੀ । ਅਸੀ ਇੱਥੇ ਇਸ ਵਿਸ਼ੈ ਤੇ ਚਰਚਾਂ ਨਹੀ ਕਰਣ ਲੱਗੇ ਕਿਉ ਕਿ ਬਹੁਤ ਸਾਰੇ ਵਿਦਵਾਨਾਂ ਅਤੇ ਪ੍ਰਚਾਰਕਾਂ ਦੇ ਇਸ ਬਾਰੇ ਗੁਰਬਾਣੀ ਅਤੇ ਗੁਰਮਤਿ ਤੇ ਅਧਾਰਿਤ ਬਿਆਨ ਪਹਿਲਾਂ ਹੀ ਆ ਚੁਕੇ ਹਨ ।
ਗੱਲ ਤਾਂ ਇਹ ਵਿਚਾਰਣ ਵਾਲੀ ਹੈ ਕਿ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਪਹਿਲਾਂ ਇਕ ਡੇਰੇਦਾਰ ਸਨ, ਪੰਜਾਬ ਦੇ ਕੁਝ ਹੋਰ ਮਿਸ਼ਨਰੀ ਸੋਚ ਵਾਲੇ ਪ੍ਰਚਾਰਕਾਂ ਦੇ ਸਾਥ ਕਰਕੇ ਅਤੇ ਡੇਰਾ ਵਾਦ ਦੇ ਖਿਲਾਫ ਪੰਜਾਬ ਅਤੇ ਸ਼ੋਸ਼ਲ ਮੀਡੀਏ ਤੇ ਇਕ ਲਹਿਰ ਵੇਖ ਕੇ ਉਨ੍ਹਾਂ ਨੇ ਗੁਰਮਤਿ ਦਾ ਪੱਲਾ ਫੱੜਨ ਦਾ ਫੈਸਲਾ ਕੀਤਾ । ਗੁਰਮਤਿ ਦਾ ਪੱਲਾ ਫੜਿਆ ਤਾਂ ਵਿਚਾਰਾਂ ਵਿੱਚ ਦ੍ਰਿੜਤਾ ਅਤੇ ਸੱਚ ਕਹਿਨ
ਦੀ ਤਾਕਤ ਪੈਦਾ ਹੋਈ । ਬਸ ਗੱਲ ਇਥੋਂ ਹੀ ਸ਼ੁਰੂ ਹੂੰਦੀ ਹੈ ਅਤੇ ਇੱਥੇ ਹੀ ਮੁਕਦੀ ਹੈ ।  ਜਦੋਂ ਵੀ  ਕੋਈ ਗੁਰਮਤਿ ਅਤੇ ਸੱਚ ਦੇ ਪੰਥ ਤੇ ਤੁਰਦਾ ਹੈ ਤਾਂ ਇਸ ਬਿਪਰ  ਨੂੰ ਬਹੁਤ ਤਕਲੀਫ ਹੂੰਦੀ ਹੈ । ਕਿਉ ਕਿ ਉਸਦਾ ਆਹਾਰ ਅਤੇ ਭੋਜਨ ਹੀ ਉਹ ਲੋਕੀ ਹੂੰਦੇ ਹਨ ਜੋ ਉਸਦੀ ਗੱਲ ਸੁਨਣ ਅਤੇ ਉਸਦੀ ਕਹੀ ਗੱਲ ਨੂੰ ਹੀ ਮਨਣ । ਕੋਈ ਵੀ ਉਸ ਦੇ ਦਿੱਤੇ ਫਤਵੇ ਤੇ ਕਿੰਤੂੰ ਪ੍ਰੰਤੂ ਨਾ ਕਰੇ ।
ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਬ੍ਰਾਹਮਣ ਦਾ ਦਿੱਤਾ ਚਾਰ ਧਾਗਿਆਂ ਦਾ ਬਣਿਆ ਜਨੇਊ ਪਾਉਣ ਤੋਂ  ਇਨਕਾਰ ਕਰ ਦਿੱਤਾ । ਇਹ ਬੜਾ ਤੜਫਿਆ , ਲੇਕਿਨ ਸੱਚ ਦੇ ਅੱਗੇ ਝੂਠ ਕਦੀ ਵੀ ਬਹੁਤਾ ਚਿਰ ਨਹੀ ਟਿਕਦਾ । ਗੁਰੂ ਨਾਨਕ ਸਾਹਿਬ ਨੇ ਸੂਰਜ ਨੂੰ ਪਾਣੀ ਨਾਂ ਦੇ ਕੇ ਜਦੋਂ ਅਪਣੇ ਖੇਤਾਂ ਨੂੰ ਕਰਤਾਰਪੁਰ ਵਾਲੇ ਪਾਸੇ ਖੜੇ ਹੋਕੇ ਪਾਣੀ ਦਿੱਤਾ ਸੀ ਤਾਂ ਵੀ ਇਹ ਬ੍ਰਾਹਮਣ  ਤਿਲਮਿਲਾ ਕੇ
ਈਰਖਾ ਅਤੇ ਅਹੰਕਾਰ ਨਾਲ ਭਰ ਗਿਆ। ਜਦੋ ਗੁਰੂ ਸਾਹਿਬ ਨੇ ਪੂਰੀ ਲੋਕਾਈ ਨੂੰ ਇਕ ਨਿਰੰਕਾਰ ਪਰਮਾਤਮਾਂ ਦਾ ਸੰਦੇਸ਼ ਦੇਣ ਲਈ ,  ੴ ਦਾ ਏਕਾ ਪਾਇਆ ਤਾਂਂ ਬਿਪਰ ਦੇ ਸਬਰ ਦੀਆਂ ਸਾਰੀਆਂ ਹੱਦਾਂ ਟੁੱਟ ਗਈਆਂ ਤੇ ਉਹ ਤੜਫ ਉਠਿਆ ਕਿਉਕਿ ਸੱਦੀਆਂ ਦੇ ਬਣਾਏ ਉਸਦੇ 33 ਕਰੋੜ ਦੇਵਤੇ, ਗੁਰੂ ਨਾਨਕ ਦੇ  ਉਸ ਏਕੇ ਨਾਲ ਇਕ ਪੱਲ ਵਿੱਚ ਰੱਦ ਹੋ ਚੁਕੇ ਸਨ । ੴ ਦਾ ਉਹ ਏਕਾ ਉਸ ਦੇ 33 ਕਰੋੜ ਦੇਵਾਂ ਵਾਲੀ  ਦੁਕਾਨ ਬੰਦ ਕਰਵਾ ਸਕਦਾ ਸੀ । ਬਹੁਤ ਤੜਫਿਆ ਲੇਕਿਨ ਸੱਚ ਦੇ ਸਾਮ੍ਹਣੇ ਉਸਦੀ ਇਕ ਨਾਂ ਚੱਲੀ।
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਨੇ ਸੱਚ ਅਤੇ ਇਕ ਰੱਬ ਨਾਲ ਇਸ ਲੋਕਾਈ ਨੂੰ ਜੋੜਨ ਦੀ ਗੱਲ ਕੀਤੀ ਤਾਂ ਬਿਪਰ ਨਾਮ ਦਾ ਇਹ ਅੱਜਗਰ ਉਸਨੂੰ ਨਿਗਲ ਲੈਣ ਲਈ ਬੇਤਾਬ ਹੋ  ਉਠਿਆ। ਮੇਰੇ ਵੀਰੋ ! ਕਿਧਰੇ  ਇਸ ਭੁਲੇਖੇ ਵਿੱਚ ਨਾਂ ਰਹਿਣਾਂ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਵਾਲਾ ਉਹ ਬਿਪਰ ਕਿਧਰੇ ਮਰ ਗਿਆ ਜਾਂ ਚੈਨ ਨਾਲ ਬੈਠਾ ਹੋਇਆ ਹੈ । ਉਹ ਤਾਂ  ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਨਾਨਕ ਦੇ ਚਲਾਏ ਨਿਰਮਲ ਪੰਥ ਦਾ ਦੁਸ਼ਮਨ ਬਣੀ ਬੈਠਾ ਹੈ । ਕਿਉਕਿ ਗੁਰੂ ਨਾਨਕ ਦਾ ੴ ਤਾਂ ਉਸ ਦੇ ਤੇਤ੍ਹੀ ਕਰੋੜ ਵਾਲੀ ਦੁਕਾਨ ਨੂੰ ਚਲਣ  ਨਹੀ ਦਿੰਦਾ ।   ਇਸ ਅਜਗਰ ਨੂੰ ਜਦੋਂ ਵੀ  ਸ਼ਿਕਾਰ ਕਰਣ ਦਾ ਮੌਕਾ ਮਿਲਿਆ ਉਸ ਨੇ ਸਿੱਖੀ ਦਾ ਰੱਜ ਕੇ ਸ਼ਿਕਾਰ ਕੀਤਾ । ਭਾਵੇ ਉਸ ਨੇ ਅਪਣੇ ਫੱਨ ਵਿਚੋ "ਬਚਿਤੱਰ ਨਾਟਕ " ਨਾਮ ਦਾ ਜਹਿਰ ਸੁੱਟ ਕੇ ਸਿੱਖਾਂ ਨੂੰ ਖਤਮ ਕਰਣ ਦੀ ਕੋਸ਼ਿਸ਼ ਕੀਤੀ , ਜਾਂ ਸਾਡੇ ਅਮੀਰ ਇਤਿਹਾਸ ਨੂੰ ਵਿਗਾੜ ਕੇ ਕਮਜੋਰ ਕਰ ਦਿੱਤਾ ।
ਗੁਰੂ ਨਾਨਕ ਸਾਹਿਬ ਵਾਲਾ ਉਹ ਬਿਪਰ ਨਾਮ ਦਾ ਅੱਜਗਰ ਅਜੋਕੇ ਸਮੈਂ ਅੰਦਰ ਵੀ ਮੌਜੂਦ ਹੈ ਅਤੇ ਸਿੱਖਾਂ ਨੂੰ ਨਿਗਲਣ ਦਾ ਕੱਮ ਬ-ਖੂਬੀ ਕਰ ਰਿਹਾ ਹੈ । ਇਸ ਵਿਚਕਾਰ ਤਾਂ  ਇਸਨੇ ਬਹੁਤ ਸਾਰੇ ਸਪੋਲੇ ਵੀ ਜੱਮ ਦਿੱਤੇ ਹਨ । ਇਹ ਸਪੋਲੇ ਵੀ ਹੁਣ ਵੱਡੇ ਵੱਡੇ ਅਜਗਰ ਬਣ ਬੈਠੇ ਹਨ । ਇਹ ਅੱਜਗਰ ਜਦੋਂ ਬਹੁਤ ਵੱਡਾ ਸ਼ਿਕਾਰ ਕਰਦਾ ਹੈ ਤਾਂ ਇਹ ਸਪੋਲੇ ਇਸਦੀ  ਬਹੁਤ ਮਦਦ ਕਰਦੇ ਹਨ
। ਕਿਉਕਿ ਅਜਗਰ ਦੀ ਮਦਦ ਕਰਣ ਨਾਲ ਇਨ੍ਹਾਂ ਸਪੋਲਿਆਂ ਨੂੰ ਕੁਝ ਕੁ ਟੁਕੱੜ, ਢਿੱਡ ਭਰਨ ਲਈ ਮਿਲ ਹੀ ਜਾਂਦੇ ਹਨ । ਇਹ ਸਪੋਲੇ ਇੱਸੇ ਲਈ ਇਸ ਅੱਜਗਰ ਦੇ ਟੁੱਕੜਬੋਚ ਬਣ ਚੁਕੇ ਹਨ ।
  ਡੇਰੇਦਾਰਾਂ, ਚੌਧਰ ਦੇ ਭੁੱਖੇ ਅਤੇ ਲਾਲਚੀ ਟਕੇ ਸਾਲੀਆਂ, ਅਖੌਤੀ ਸੰਪ੍ਰਦਾਵਾਂ , ਜਾਗੇ ਵਾਲੇ, ਸੁੱਤੇ ਵਾਲੇ , ਸਤਕਾਰ ਵਾਲੇ , ਸਰਕਾਰ ਵਾਲੇ , ਬਲਤਕਾਰ ਵਾਲੇ, ਚਿੱਟੇ ਵਾਲੇ ਫਰਾਕਾਂ ਵਾਲੇ ਅਤੇ  ਛਬੀਲਾਂ ਵਾਲੇ  ਆਦਿਕ ਇਹ ਸਾਰੇ ਉਸ ਅਜਗਰ ਦੇ ਜੱਮੇ ਸਪੋਲੇ ਹਨ  । ਕਈ ਪਰਕਾਰ ਦੇ ਸਪੋਲੇ ਪੰਥ  ਦੇ ਵੇੜ੍ਹੇ ਵਿੱਚ ਰੇਂਗ  ਰਹੇ ਨੇ  । ਸੱਚ ਕਹਿਣ ਵਾਲੇ ਬਹੁਤ ਸਾਰੇ ਸਿੱਖ ਇਹ
ਨਿਗਲ ਚੁਕੇ ਹਨ । ਢੰਡਰੀਆਂ ਵਾਲਾ ਵੀ ਨਿਗਲਿਆ ਗਇਆ ਸੀ  , ਜੇ ਕਰਤਾਰ  ਉਸਦੀ ਮਦਦ ਨਾਂ ਕਰਦਾ। ਉਹ ਨਹੀ ਨਿਗਲਿਆ ਗਿਆ ਤਾਂ  ਹੁਨ ਤਖਤਾਂ ਤੇ ਬੈਠੇ ਅਜਗਰਾਂ ਦੀ ਮਦਦ ਲੈਣ ਲਈ ਇਹ ਸਪੋਲੇ ਤਰਲੋ ਮੱਛੀ ਹੋ ਰਹੇ ਨੇ ।
ਸਿੱਖੋ ਹੋਸ਼ ਵਿੱਚ ਆਉ ! ਸੁਚੇਤ ਹੋ ਜਾਉ ! ਜੇ ਉਸ ਕਾਬਿਲ ਅੰਗ੍ਰੇਜ ਅਫਸਰ  ਮੈਕਾਲਿਫ ਦਾ ਉਹ ਹਲੂਣਾਂ ਜੋ ਉਸਨੈ ਸੱਤਰ ਅੱਸੀ ਵਰ੍ਹੈ ਪਹਿਲਾਂ ਸਾਨੂੰ  ਦਿੱ ਤਾ ਸੀ, ਜੇ ਹੱਲੀ ਵੀ ਸਾਨੂੰ ਸਮਝ ਨਾਂ ਆਇਆ ਤਾਂ ਛੇਤੀ ਹੀ ਅਸੀ ਸਾਰੇ ਨਿਗਲੇ ਜਾਵਾਂਗੇ ।
  ਹੋਸ਼ਿਆਰ ਖਾਲਸਾ ਜੀ !  ਛਬੀਲਾਂ  ਵਾਲੇ ਵੱਡੇ  ਅਜਗਰ ਨੇ  ਫਿਰ ਫਨ ਚੁਕ ਲਿਆ  ਹੈ , ਲਗਦਾ ਹੈ ਕਿਸੇ ਨੂੰ ਫਿਰ ਨਿਗਲਨ ਦੀ ਤਿਆਰੀ ਵਿੱਚ ਹੈ  । ਸਪੋਲੇ ਵੀ ਹਰਕਤ ਵਿੱਚ ਆ ਚੁਕੇ ਹਨ ! ਜੇ ਹੱਲੀ ਵੀ ਨਾਂ ਜਾਗੇ ਤਾਂ ਇਸ ਦੇ ਵੱਡੇ ਢਿੱਡ ਵਿੱਚ ਸਮਾ ਜਾਂਉਣ ਤੋਂ ਸਾਨੂੰ ਕੋਈ ਵੀ ਨਾਂ ਬਚਾ ਸਕੇਗਾ।
ਇੰਦਰਜੀਤ ਸਿੰਘ, ਕਾਨਪੁਰ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.