ਖ਼ਬਰਾਂ
ਬਾਦਲ ਸਰਕਾਰ ਵਿਰੁੱਧ ਕਾਂਗਰਸ ਵੱਲੋ ਲਿਆਂਦਾ ਬੇਭਰੋਸਗੀ ਦਾ ਮਤਾ ਰੱਦ
Page Visitors: 2475
ਬਾਦਲ ਸਰਕਾਰ ਵਿਰੁੱਧ ਕਾਂਗਰਸ ਵੱਲੋ ਲਿਆਂਦਾ ਬੇਭਰੋਸਗੀ ਦਾ ਮਤਾ ਰੱਦ
Posted On 12 Sep 2016
ਚੰਡੀਗੜ, 12 ਸਤੰਬਰ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਵਿੱਚ ਹਾਕਮ ਤੇ ਵਿਰੋਧੀ ਧਿਰ ਦਰਮਿਆਨ ਤਿੱਖੀਆਂ ਝੜਪਾਂ ਕਾਰਨ ਸਪੀਕਰ ਚਰਨਜੀਤ ਸਿੰਘ ਅਟਵਾਲ ਵੱਲੋਂ ਕਰਵਾਈ ਜ਼ੁਬਾਨੀ ਵੋਟਿੰਗ ਰਾਹੀਂ ਬਾਦਲ ਸਰਕਾਰ ਵਿਰੁੱਧ ਕਾਂਗਰਸ ਵੱਲੋ ਲਿਆਂਦਾ ਬੇਭਰੋਸਗੀ ਦਾ ਮਤਾ ਰੱਦ ਹੋ ਗਿਆ। ਸਦਨ ਵਿੱਚ ਮਤਾ ਪੇਸ਼ ਕਰਨ ਤੋਂ ਬਾਅਦ ਸਪੀਕਰ ਨੇ ਚਰਨਜੀਤ ਸਿੰਘ ਚੰਨੀ ਨੂੰ ਬਹਿਸ ਸ਼ੁਰੂ ਕਰਨ ਲਈ ਕਿਹਾ। ਵਿਰੋਧੀ ਧਿਰ ਦੇ ਨੇਤਾ ਨੇ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹਾਕਮ ਧਿਰ ਦੇ ਮੈਂਬਰ ਆਪਣੀਆਂ ਸੀਟਾਂ ‘ਤੇ ਖੜ•ੇ ਹੋ ਗਏ। ਚਰਨਜੀਤ ਸਿੰਘ ਚੰਨੀ ਨੇ ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ, ਜੋ ਹਾਕਮ ਧਿਰ ਨੂੰ ਹਜ਼ਮ ਨਾ ਹੋਈ।ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਤਿੱਖੇ ਹਮਲਿਆਂ ਕਾਰਨ ਅਕਾਲੀ ਦਲ ਦੇ ਮੈਂਬਰਾਂ ਨੇ ਵਿਰੋਧੀ ਧਿਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਅਕਾਲੀ ਮੈਂਬਰ ਵਿਰੋਧੀ ਧਿਰ ਦੇ ਨੇਤਾ ਤੋਂ ਮੰਗ ਕਰ ਰਹੇ ਸਨ ਕਿ ਬਾਦਲ ਪਰਿਵਾਰ ਵਿਰੁੱਧ ਬੋਲੇ ਸ਼ਬਦ ਵਾਪਸ ਲਏ ਜਾਣ। ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜੇ ਚਰਨਜੀਤ ਸਿੰਘ ਚੰਨੀ ਸ਼ਬਦ ਵਾਪਸ ਨਹੀਂ ਲੈਂਦੇ ਤਾਂ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਸਾਰਾ ਕੁੱਝ ਚੁੱਪਚਾਪ ਦੇਖਦੇ ਰਹੇ।