ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕੀ ਤੁਸੀਂ ਕਦੀ ਸੋਚਿਆ ਹੈ ! ਕਿ ਬੇਅਦਬੀ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕਿਉਂ ਹੁੰਦੀ ਹੈ ?
ਕੀ ਤੁਸੀਂ ਕਦੀ ਸੋਚਿਆ ਹੈ ! ਕਿ ਬੇਅਦਬੀ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕਿਉਂ ਹੁੰਦੀ ਹੈ ?
Page Visitors: 2680

ਕੀ ਤੁਸੀਂ ਕਦੀ ਸੋਚਿਆ ਹੈ ! ਕਿ ਬੇਅਦਬੀ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕਿਉਂ ਹੁੰਦੀ ਹੈ ?
 ਬਚਿੱਤਰੀ ਪੋਥੇ ਦੀ ਕਿਉਂ ਨਹੀਂ ?
ਜਿਨ੍ਹਾਂ ਝੂਠਿਆਂ ਦੇ ਅੰਦਰ ਹਮੇਸ਼ਾ ਕੂੜ ਵਸਦਾ ਹੋਵੇ, ਉਨ੍ਹਾਂ ਨੂੰ ਕਦੀ ਵੀ ਸੱਚ ਹਜਮ ਨਹੀਂ ਹੁੰਦਾ। ਝੂਠੇ ਨੂੰ ਹਮੇਸ਼ਾ ਝੂਠ ਦੀ ਉਸਤਤਿ ਹੀ ਪਸੰਦ ਹੈ। ਜੇ ਕਿਤੇ ਸੱਚ ਵਰਦਾ ਹੋਵੇ ਤਾਂ ਝੂਠਾ ਸੜ ਮਰਦਾ ਹੈ। ਗੁਰਬਾਣੀ ਦਾ ਵੀ ਫੁਰਮਾਨ ਹੈ:
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
 ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ
॥ ਅੰਕ 646
ਕੂੜ ਸੁਨਣ ਅਤੇ ਕੂੜ ਪੜ੍ਹਨ ਅਤੇ ਕੂੜ 'ਤੇ ਹੀ ਅਮਲ ਕਰਣ ਵਾਲੇ ਜਦ ਤਕ ਝੂਠ ਦਾ ਆਹਾਰ ਨਾ ਛੱਕ ਲੈਣ ਉਹ ਰਜਦੇ ਨਹੀਂ। ਉਨ੍ਹਾਂ ਦੀ ਤੁਲਨਾਂ ਗੁਰਬਾਣੀ ਵਿੱਚ ਉਸ ਕਾਂਅ ਨਾਲ ਕੀਤੀ ਗਈ ਹੈ, ਜੋ ਗੰਦ ਹੀ ਖਾਂਦਾ ਹੈ ਅਤੇ ਗੰਦ ਨਾਲ ਹੀ ਰੱਜਦਾ ਹੈ। ਉਸਨੂੰ ਅੰਮ੍ਰਿਤ ਵਸਤੁਆਂ ਚੰਗੀਆਂ ਨਹੀਂ ਲਗਦੀਆਂ।
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਅੰਕ 646
ਝੂਠ ਵਿੱਚ ਮੱਤੇ ਹੋਏ, ਇਹੋ ਜਹੇ ਮਨੁੱਖ ਝੂਠ ਹੀ ਕਮਾਉਂਦੇ ਹਨ, ਝੂਠ ਹੀ ਇਕੱਤਰ ਕਰਦੇ ਹਨ, ਅਤੇ ਝੂਠ ਹੀ ਖਾਂਦੇ ਹਨ। ਝੂਠ ਅਤੇ ਬਿੱਖਿਆ ਦਾ ਧਨ ਇਕੱਠਾ ਕਰਦੇ ਕਰਦੇ ਹੀ ਅਪਣਾਂ ਸੋਨੇ ਵਰਗਾ ਜੀਵਨ ਮਿੱਟੀ ਵਿਚ ਰੋਲ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ। ਗੁਰਬਾਣੀ ਦਾ ਹੁਕਮ ਹੈ:
ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥
 ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ
॥ ਅੰਕ ੫੫੨
ਮੇਰੇ ਵੀਰੋ ! ਇਹ ਹੀ ਕਾਰਣ ਹੈ ਕਿ ਬੇਅਦਬੀ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਹੁੰਦੀ ਹੈ, ਇਸ ਬਚਿੱਤਰੀ ਪੋਥੇ ਦੀ ਨਹੀਂ। ਕੁੜੀਆਰੀ ਦਾ ਯੁਗ ਹੈ ਕੂੜੀਆਰਾਂ ਦਾ ਜੋਰ ਹੈ, ਇਨ੍ਹਾਂ ਨੂੰ ਕੂੜ ਭਾਉਂਦਾ ਹੈ। ਸੱਚ ਨੂੰ ਇਹ ਬਰਦਾਸ਼ਤ ਨਹੀਂ ਕਰਦੇ। ਕੂੜ ਨੂੰ ਇਹ ਸੰਭਾਲਦੇ ਨੇ, ਅਤੇ ਸੱਚ ਦੀ ਬੇਅਦਬੀ ਕਰਕੇ ਆਪਣੀ ਗੰਦੀ ਅਤੇ ਝੂਠੀ ਸੋਚ ਦਾ ਪ੍ਰਗਟਾਵਾ ਕਰਦੇ ਨੇ। ਬਚਿਤੱਰੀ ਪੋਥਾ ਕੂੜ ਦਾ ਪਰਿਚਾਇਕ ਹੈ, ਕੂੜ ਬੋਲਦਾ ਅਤੇ ਕੂੜ ਸਿਖਾਉਂਦਾ ਹੈ। ਇਹ ਕੂੜਿਆਰਾਂ ਨੂੰ ਭਾਉਂਦਾ ਹੈ। ਇਸ ਕੂੜ ਦੇ ਯੁਗ ਵਿੱਚ ਕੂੜ ਹੀ ਪ੍ਰਧਾਨ ਹੈ, ਅਤੇ ਕੂੜ ਦੀ ਹੀ ਬਹੁਤੀ ਸੰਭਾਲ ਹੁੰਦੀ ਹੈ ਅਤੇ ਇਹ ਕੂੜਿਆਰੇ ਇਸ ਦੀ ਬੇਅਦਬੀ ਨਹੀਂ ਹੋਣ ਦਿੰਦੇ।
ਇੰਦਰਜੀਤ ਸਿੰਘ, ਕਾਨਪੁਰ


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.