ਖ਼ਬਰਾਂ
ਇਰਾਨਣ ਕੁੜੀ ਵੱਲੋਂ ਭਾਰਤ-ਪਾਕਿ ਵੰਡ ‘ਤੇ ਸਿੱਖਾਂ ਬਾਰੇ ਕੀਤੀ ਜਾ ਰਹੀ ਹੈ ਖੋਜ
Page Visitors: 2404
ਇਰਾਨਣ ਕੁੜੀ ਵੱਲੋਂ ਭਾਰਤ-ਪਾਕਿ ਵੰਡ ‘ਤੇ ਸਿੱਖਾਂ ਬਾਰੇ ਕੀਤੀ ਜਾ ਰਹੀ ਹੈ ਖੋਜ
Posted On 17 Aug 2016
ਸੈਕਰਾਮੈਂਟੋ, 17 ਅਗਸਤ (ਪੰਜਾਬ ਮੇਲ)- ਭਾਰਤ-ਪਾਕਿ ਨੂੰ ਆਜ਼ਾਦ ਹੋਇਆਂ 70 ਸਾਲ ਹੋ ਗਏ ਹਨ। ਅੰਗਰੇਜ਼ਾਂ ਨੇ ਜਾਣ ਲੱਗਿਆਂ ਇਕ ਦੇਸ਼ ਦੇ ਦੋ ਟੋਟੇ ਕਰ ਦਿੱਤੇ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਦੋ ਵੱਖ-ਵੱਖ ਦੇਸ਼ ਹੋਂਦ ਵਿਚ ਆਏ। ਇਸ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ, ਖਾਸ ਕਰਕੇ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਸੀ।
ਇਸ ਸੰਬੰਧੀ ਅਮਰੀਕਾ ਵਿਚ ਰਹਿੰਦੀ ਇਰਾਨ ਦੀ ਇਕ ਔਰਤ ਹੈਦੀਅ ਤੜਾਗੀ ਸਿੱਖਾਂ ‘ਤੇ ਉਸ ਮੌਕੇ ਹੋਏ ਪ੍ਰਭਾਵ ‘ਤੇ ਖੋਜ ਕਰ ਰਹੀ ਹੈ। ਉਸ ਵੱਲੋਂ ਕੈਲੀਫੋਰਨੀਆ ‘ਚ ਰਹਿੰਦੇ ਉਨ੍ਹਾਂ 25 ਸਿੱਖਾਂ ਦੀ ਇੰਟਰਵਿਊ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਦੋਵਾਂ ਦੇਸ਼ਾਂ ਦੀ ਵੰਡ ਵੇਲੇ ਦੀ ਜਾਣਕਾਰੀ ਹਾਸਲ ਹੈ। ਇਸ ਖੋਜ ਨੂੰ ਇਕ ਕਿਤਾਬ ਦਾ ਰੂਪ ਦੇ ਕੇ ਵੱਖ-ਵੱਖ ਲਾਇਬ੍ਰੇਰੀਆਂ ਵਿਚ ਭੇਜਿਆ ਜਾਵੇਗਾ, ਜਿਸ ਨਾਲ ਉਸ ਮੌਕੇ ਦੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਹੋਵੇਗੀ।