ਦਸ ਵਿਦੇਸ਼ੀ ਸੈਲਾਨੀਆਂ ਦੀ ਤਾਲਿਬਾਨੀਆਂ ਵਲੋਂ ਹੱਤਿਆ
ਕਾਬੁਲ, 5 ਅਗਸਤ (ਪੰਜਾਬ ਮੇਲ)- ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਹੇਰਾਤ ਸੂਬੇ ਵਿਚ ਵਿਦੇਸ਼ੀ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਉਨ੍ਹਾਂ ਦੇ ਕਾਫ਼ਲੇ ‘ਤੇ ਵੀਰਵਾਰ ਨੂੰ ਹਮਲਾ ਕਰਕੇ ਦਸ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੰਜ ਲੋਕ ਜ਼ਖ਼ਮੀ ਵੀ ਹੋਏ ਹਨ। ਸਿੰਹੂਆ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਨੂੰ ਲੈ ਕੇ ਆ ਰਹੀਆਂ ਦੋ ਮਿੰਨੀ ਬੱਸਾਂ ‘ਤੇ ਚਿਸ਼ਤੀ ਸ਼ਰੀਫ ਜ਼ਿਲ੍ਹੇ ਵਿਚ ਬੰਦੂਕਧਾਰੀਆਂ ਨੇ ਹਮਲਾ ਕੀਤਾ। ਅਫ਼ਗਾਨ ਫ਼ੌਜ ਦੀ ਸੁਰੱਖਿਆ ਵਿਚ ਬੱਸਾਂ ਬਾਮਿਆਨ ਤੋਂ ਹੇਰਾਤ ਆ ਰਹੀਆਂ ਸਨ। ਹਮਲੇ ਵਿਚ ਮਾਰੇ ਗਏ ਵਿਦੇਸ਼ੀ ਸੈਲਾਨੀਆਂ ਦੀ ਕੌਮੀਅਤ ਦਾ ਅਜੇ ਪਤਾ ਨਹੀ ਲੱਗ ਸਕਿਆ। ਹੇਰਾਤ ਦੇ ਗਵਰਨਰ ਦੇ ਬੁਲਾਰੇ ਜਿਲਾਨੀ ਫਰਹਦ ਨੇ ਦੱਸਿਆ ਕਿ ਤਾਲਿਬਾਨ ਦੇ ਕਾਫ਼ਲੇ ‘ਤੇ ਘਾਤ ਲਾ ਕੇ ਹਮਲਾ ਕੀਤਾ । ਕੁਝ ਦਿਨ ਪਹਿਲਾਂ ਹੀ ਤਾਲਿਬਾਨ ਅੱਤਵਾਦੀਆਂ ਨੇ ਮੁੜ ਹਮਲੇ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਰਮਜ਼ਾਨ ਦੌਰਾਨ ਉਸ ਨੇ ਹਮਲੇ ਰੋਕ ਦਿੱਤੇ ਸਨ। ਅੱਤਵਾਦ ਪ੍ਰਭਾਵਤ ਇਲਾਕਿਆਂ ਵਿਚੋਂ ਲੰਘਣ ਵਾਲੇ ਹਾਈਵੇ ‘ਤੇ ਹਮੇਸ਼ਾ ਖ਼ਤਰਾ ਰਹਿੰਦਾ ਹੈ।