ਆਈਐਸਆਈਐਸ ਅਗਲੀ ਪੀੜ੍ਹੀ ਦੇ ਅੱਤਵਾਦੀ ਕਰ ਰਿਹਾ ਤਿਆਰ : ਰਿਪੋਰਟ
ਲੰਡਨ, 31 ਜੁਲਾਈ (ਪੰਜਾਬ ਮੇਲ)- ਖੁਦ ਨੂੰ ਇਸਲਾਮਿਕ ਸਟੇਟ ਕਹਿਣ ਵਾਲਾ ਅੱਤਵਾਦੀ ਸੰਗਠਨ ਆਈਐਸਆਈਐਸ ਸੀਰੀਆ ਅਤੇ ਇਰਾਕ ਵਿੱਚ ਵਿਦੇਸ਼ੀ ਲੜਾਕਿਆਂ ਦੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਦੇ ਅੱਤਵਾਦੀਆਂ ਨੂੰ ਤਿਆਰ ਕੀਤਾ ਜਾ ਸਕੇ। ਇੱਕ ਤਾਜ਼ਾ ਯੂਰਪੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਯੂਰਪੀ ਸੰਘ, ਯੂਰੋਪੋਲ ਨੇ ਅੱਤਵਾਦ ‘ਤੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸੰਗਠਨ ਦੇ ਸ਼ਾਸਨ ਦੇ ਤਹਿਤ ਪਾਲੇ-ਪੋਸੇ ਗਏ ਬੱਚੇ ਖਾਸ ਚਿੰਤਾ ਦੇ ਵਿਸ਼ਾ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ, ”ਆਪਣੇ ਮਾੜੇ ਪ੍ਰਚਾਰ ਵਿੱਚ ਆਈਐਸਆਈਐਸ ਨੇ ਅਕਸਰ ਜ਼ਾਹਰ ਕੀਤਾ ਹੈ ਕਿ ਉਹ ਇਨ੍ਹਾਂ ਬੱਚਿਆਂ ਨੂੰ ਵਿਦੇਸ਼ੀ ਅੱਤਵਾਦੀ ਲੜਾਕਿਆਂ ਦੀ ਅਗਲੀ ਪੀੜ੍ਹੀ ਬਣਾਉਣ ਲਈ ਟ੍ਰੇਨਿੰਗ ਦੇ ਰਹੇ ਹਨ।” ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਾਪਸ ਆਏ ਕੁਝ ਲੋਕ ਫੰਡ ਇਕੱਠਾ ਕਰਨ, ਭਰਤੀ ਅਤੇ ਕੱਟੜਪੰਥੀ ਸਰਗਰਮੀਆਂ ਰਾਹੀਂ ਯੂਰਪੀ ਸੰਘ ਵਿੱਚ ਅੱਤਵਾਦੀ ਖ਼ਤਰਿਆਂ ਨੂੰ ਕਾਇਮ ਕਰਾਂਗੇ।
ਬਰਤਾਨੀਆ ਤੋਂ 50 ਤੋਂ ਵੱਧ ਬੱਚੇ ਕਥਿਤ ਖਿਲਾਫਤ ਵਿੱਚ ਰਹਿ ਰਹੇ ਹਨ, ਜਿੱਥੇ ਅੰਦਾਜ਼ਨ 31 ਹਜ਼ਾਰ ਗਰਭਵਤੀ ਔਰਤਾਂ ਹਨ। ਕਿਊਲੀਮ ਫਾਊਂਡੇਸ਼ਨ ਨੇ ਸਾਲ ਦੇ ਸ਼ੁਰੂ ਵਿੱਚ ਇੱਕ ਜਾਂਚ ਵਿੱਚ ਇਸ ਗੱਲ ਦਾ ਪਤਾ ਲਗਾਇਆ ਸੀ। ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਆਈਐਸਆਈਐਸ ਨੇਤਾ ਸੰਗਠਨ ਦੀ ਲੰਬੇ ਸਮੇਂ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਬੱਚਿਆਂ ਨੂੰ ਮਹੱਤਵਪੂਰਨ ਮੰਨਦੇ ਹਨ। ਫਾਊਂਡੇਸ਼ਨ ਦੀ ਸੀਨੀਅਰ ਖੋਜਕਰਤਾ ਨਿਕਿਤਾ ਮਲਿਕ ਨੇ ਦੱਸਿਆ ਕਿ ਬੱਚੇ ਇਰਾਕ ਅਤੇ ਸੀਰੀਆ ਵਿੱਚ ਅੱਤਵਾਦੀ ਸੰਗਠਨਾਂ ਵਿੱਚ ‘ਰਾਜ ਨਿਰਮਾਣ ਕਾਰਜ’ ਦੇ ਤਹਿਤ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ।