ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਉਤਰ ਕੋਰੀਆ ਵੱਲੋਂ ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ
ਉਤਰ ਕੋਰੀਆ ਵੱਲੋਂ ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ
Page Visitors: 2431

ਉਤਰ ਕੋਰੀਆ ਵੱਲੋਂ ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ
Posted On 11 Jul 2016
By : Punjab Mail USA
ਨਵੀਂ ਦਿੱਲੀ, 11 ਜੁਲਾਈ (ਪੰਜਾਬ ਮੇਲ)- ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਅਮਰੀਕਾ ਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਦੀ ਤਿਆਰੀ ਕਰ ਲਈ ਹੈ। ਉਹ ਬਦਲਾ ਲੈਣ ‘ਤੇ ਉਤਾਰੂ ਹੈ। ਅਮਰੀਕੀ ਪਾਬੰਦੀਆਂ ਦੇ ਖ਼ਿਲਾਫ਼ ਕਿਮ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਲੜਾਈ ਵਿਚ ਅਮਰੀਕਾ ਨੂੰ ਮਾਤ ਦੇਣ ਦੇ ਲਈ ਉਸ ਨੇ ਤਰ੍ਹਾਂ-ਤਰ੍ਹਾਂ ਦੇ ਹਥਿਆਰਾਂ ਦਾ ਪ੍ਰੀਖਣ ਸ਼ੁਰੂ ਕਰ ਦਿੱਤੇ ਹਨ।
ਫਿਲਹਾਲ ਕਿਮ ਜੋਂਗ ਨੇ ਪਣਡੁੱਬੀ ਰਾਹੀਂ ਮਿਜ਼ਾਈਲ ਦਾਗਣ ਦੀ ਤਕਨੀਕ ਡਿਵੈਲਪ ਕਰਨ ਵਿਚ ਅਪਣੇ ਵਿਗਿਆਨੀਆਂ ਨੂੰ ਲਾ ਦਿੱਤਾ ਹੈ। ਲੇਕਿਨ ਅਜੇ ਉਸ ਦੇ ਵਿਗਿਆਨੀ ਸਬਮਰੀਨ ਲਾਂਚਡ ਬੈਲੀਸਟਿਕ ਮਿਜ਼ਾਈਲ ਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਕਰ ਸਕੇ ਸੀ ਕਿ ਉਸ ਨੇ ਉਨ੍ਹਾਂ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੈ ਕਿ ਉਤਰ ਕੋਰੀਆ ਦੇ ਜ਼ਿਆਦਾਤਰ ਮਿਜ਼ਾਈਲ ਨਾਕਾਮ ਹੋ ਰਹੇ ਹਨ। ਇਸ ਦੇ ਬਾਵਜੂਦ ਵੀ ਕਿਮ ਅੱਧੀ-ਅਧੂਰੀ ਮਿਜ਼ਾਈਲਾਂ ਦਾ ਟੈਸਟ ਕਰਨ ‘ਤੇ ਉਤਾਰੂ ਹਨ। ਹਰ ਟੈਸਟ ਦੇ ਨਾਲ ਤਾਨਾਸ਼ਾਹ ਦੇ ਚਿਹਰੇ ‘ਤੇ ਮੁਸਕਾਨ ਖਿੜਦੀ ਜਾ ਰਹੀ ਹੈ।
ਉਤਰ ਕੋਰੀਆ ਦੇ ਸਿਨਪੋ ਨਾਂਅ ਦੇ ਸਮੁੰਦਰੀ ਕੰਢੇ ‘ਤੇ ਛੱਡਿਆ ਗਿਆ ਸਬਮਰੀਨ ਲਾਂਚ ਬੈਲੀਸਟਿਕ ਮਿਜ਼ਾਈਲ ਅਪਣੇ ਟੀਚੇ ਤੱਕ ਪਹੁੰਚਣ ਤੋਂ ਕਾਫੀ ਪਹਿਲਾਂ ਹੀ ਫਟ ਗਿਆ। ਤਾਨਾਸ਼ਾਹ ਦਾ ਮਿਸ਼ਨ ਫੇਲ੍ਹ ਹੋ ਗਿਆ। ਲੇਕਿਨ ਤਾਨਾਸ਼ਾਹ ਦਾ ਵਿਰੋਧ ਕਰਨ ਦੀ ਹਿੰਮਤ ਕਿਸ ਵਿਚ ਹੈ। ਹੁਣ ਸਵਾਲ ਉਠਦਾ ਹੈ ਕਿ ਆਖ਼ਰ ਤਾਨਾਸ਼ਾਹ ਕਿਮ ਕੀ ਸੋਚ ਰਿਹਾ ਹੈ। ਹਵਾ ਵਿਚ ਮਿਜ਼ਾਈਲ ਫਟ ਜਾਣ ਕਾਰਨ ਕਿਸ ਗੱਲ ਦੀ ਖੁਸ਼ੀ ਮਨਾ ਰਿਹਾ ਹੈ ਕਿਮ ਜੋਂਗ। ਦਰਅਸਲੀ ਸਨਕੀ ਤਾਨਾਸ਼ਾਹ ਸੁਪਰ ਪਾਵਰ ਅਮਰੀਕਾ ਨੂੰ ਮੂੰਹ ਚਿੜਾ ਰਿਹਾ ਹੈ। ਉਹ ਅਮਰੀਕਾ ਨੂੰ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਅਮਰੀਕਾ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ ਅਤੇ ਅਪਣੇ ਵਿਗਿਆਨੀਆਂ ਨੂੰ ਅਮਰੀਕੀ ਮਿਜ਼ਾਈਲਾਂ ਦੇ ਟੱਕਰ ਦਾ ਮਿਜ਼ਾਈਲ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਲੇਕਿਨ ਇਨ੍ਹਾਂ ਮਿਜ਼ਾਈਲਾਂ ਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਕੀਤਾ ਜਾ ਸਕਿਆ ਹੈ।
ਇਸ ਦੇ ਬਾਵਜੂਦ ਕਿਮ ਉਡੀਕ ਕਰਨ ਲਈ ਤਿਆਰ ਨਹੀਂ ਹੈ। ਕਿਉਂਕਿ ਅਮਰੀਕਾ ਨੇ ਉਤਰ ਕੋਰੀਆ ਦੇ ਖ਼ਿਲਾਫ਼ ਦੱਖਣੀ ਕੋਰੀਆ ਦੀ ਸਰਹੱਦ ‘ਤੇ ਅਪਣੇ ਅਤਿ ਆਧੁਨਿਕ ਹÎਥਿਆਰਾਂ ਨੂੰ ਤੈਨਾਤ ਕਰ ਦਿੱਤਾ ਹੈ ਅਤੇ ਉਤਰ ਕੋਰੀਆ ਵੀ ਸੁਪਰ ਪਾਵਰ ਨੂੰ ਜਵਾਬ ਦੇਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਅਧਕਚਰੇ ਮਿਜ਼ਾਈਲਾਂ ਨੂੰ ਲਾਂਚ ਕੀਤਾ ਜਾ ਰਿਹਾ ਹੈ। ਅੱਧੀ-ਅਧੂਰੀ ਤਕਨੀਕ ‘ਤੇ ਤਿਆਰ ਹਥਿਆਰਾਂ ਨੂੰ ਟੈਸਟ ਕੀਤਾ ਜਾ ਰਿਹਾ ਹੈ। ਚਾਹੇ ਇਸ ਵਿਚ ਕਰੋੜਾਂ ਰੁਪਏ ਦੀ ਬਰਬਾਦੀ ਹੋਵੇ ਚਾਹੇ ਟੈਸਟ ਦੌਰਾਨ ਕੋਈ ਵੱਡਾ ਹਾਦਸਾ ਹੋ ਜਾਵੇ, ਤਾਨਾਸ਼ਾਹ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਅਮਰੀਕਾ ਨੇ ਵੀ ਇਸ ਖ਼ਬਰ ‘ਤੇ ਮੋਹਰ ਲਾ ਦਿੱਤੀ ਹੈ ਕਿ ਉਤਰ ਕੋਰੀਆ ਨੇ ਸਬਮਰੀਨ ਰਾਹੀਂ ਬੈਲਿਸਟੀਕ ਮਿਜ਼ਾਈਲ ਨੂੰ ਲਾਂਚ ਕੀਤਾ ਸੀ ਲੇਕਿਨ ਉਹ ਟੀਚੇ ਤੱਕ ਪੁੱਜਣ ਤੋਂ ਪਹਿਲਾਂ ਹੀ ਹਵਾ ਵਿਚ ਫਟ ਗਿਆ। ਅਮਰੀਕੀ ਰੱÎਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਦੇ ਬੁਲਾਰੇ ਕਮਾਂਡਰ ਗਰੇਅ ਰਾਸ ਨੇ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਉਤਰ ਕੋਰੀਆ ਦੇ ਹਾਲ ਹੀ ਵਿਚ ਕੀਤੇ ਗਏ ਮਿਜ਼ਾਈਲ ਪੀ੍ਰਖਣ ਦੀ ਕੜੀ ਨਿੰਦਾ ਕਰਦੇ ਹਾਂ। ਇਹ ਸੰਯੁਕਤ ਰਾਸ਼ਟਰ ਸੁਰੱਖਿਆ ਦੇ ਪ੍ਰਸਤਾਵਾਂ ਦਾ ਉਲੰਘਣ ਹੈ। ਇਸ ਦੇ ਤਹਿਤ ਉਤਰ ਕੋਰੀਆ ਦੇ ਬੈਲੀਸਟਿਕ ਮਿਜ਼ਾਈਲਾਂ ਦੇ ਪ੍ਰੀਖਣ ‘ਤ ਰੋਕ ਲਾਈ ਗਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.