ਆਸਟ੍ਰੇਲੀਆ ‘ਚ ਪੁਲਿਸ ਅਫ਼ਸਰ ਬਣਿਆ ਸਿੱਖ ਨੌਜਵਾਨ
ਪਰਥ, 9 ਜੁਲਾਈ, (ਪੰਜਾਬ ਮੇਲ)- ਆਸਟ੍ਰੇਲੀਆ ਵਿੱਚ ਰਹਿਣ ਵਾਲੇ ਸਿੱਖ ਨੇ ਇਤਿਹਾਸ ਰਚ ਦਿੱਤਾ ਹੈ। ਵੈਸਟਰਨ ਆਸਟ੍ਰੇਲੀਆ ਦੀ ਪੁਲਿਸ ਵਿੱਚ ਸ਼ਾਮਲ ਹੋਣ ਵਾਲਾ ਗੁਰਪ੍ਰੀਤ ਸਿੰਘ ਪਹਿਲਾ ਸਿੱਖ ਅਫ਼ਸਰ ਬਣ ਗਿਆ ਹੈ। ਆਸਟ੍ਰੇਲੀਆ ਦੇ ਇਲਾਕੇ ਜੋਨਡਲਪ ਵਿੱਚ ਪਾਸਿੰਗ ਆਊਟ ਪਰੇਡ ਵਿੱਚ ਸ਼ਾਮਲ 55 ਅਫ਼ਸਰ ਦਸਤਾਰ ਧਾਰੀ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ। ਸਿਰ ਉੱਤੇ ਨੀਲੀ ਦਸਤਾਰ ਸਜਾਈ ਗੁਰਪ੍ਰੀਤ ਸਿੰਘ ਸਾਰੇ ਪੁਲਿਸ ਅਫ਼ਸਰਾਂ ਵਿੱਚ ਵੱਖ ਨਜ਼ਰ ਆ ਰਿਹਾ ਸੀ। ਪੁਲਿਸ ਵਿੱਚ ਅਫ਼ਸਰ ਭਰਤੀ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਨ੍ਹਾਂ ਸਰੀਰਕ ਤੌਰ ਉੱਤੇ ਫਿੱਟ ਹੋਣ ਲਈ ਕਾਫ਼ੀ ਮਿਹਨਤ ਕਰਨੀ ਪਈ। ਇਸ ਤੋਂ ਬਾਅਦ ਲਿਖਤੀ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਵਿੱਚ ਵਿਭਾਗ ਵਿੱਚ ਐਂਟਰੀ ਮਿਲੀ। ਗੁਰਪ੍ਰੀਤ ਦਾ ਸਬੰਧ ਪੰਜਾਬ ਨਾਲ ਹੈ ਤੇ ਉਹ 2005 ਵਿੱਚ ਉਹ ਪਰਿਵਾਰ ਨਾਲ ਆਸਟ੍ਰੇਲੀਆ ਆਇਆ ਸੀ। ਪਰਥ ਵਿੱਚ ਉਹ 2008 ਵਿੱਚ ਪਹੁੰਚਿਆ।
ਆਪਣੀ ਪਤਨੀ ਤੇ ਚਾਰ ਸਾਲ ਦੇ ਬੇਟੇ ਨਾਲ ਗੁਰਪ੍ਰੀਤ ਸਿੰਘ ਨੇ ਆਪਣਾ ਟਿਕਾਣਾ ਪਰਥ ਨੂੰ ਹੀ ਬਣਾ ਲਿਆ ਹੈ। ਗੈਰੀ ਦੇ ਨਾਮ ਨਾਲ ਜਾਣੇ ਜਾਣ ਵਾਲੇ ਗੁਰਪ੍ਰੀਤ ਸਿੰਘ ਨੂੰ ਪਹਿਲੀ ਪੋਸਟਿੰਗ ਡਰਿੰਕ ਐਂਡ ਡਰਾਈਵ ਮੁਹਿੰਮ ਉੱਤੇ ਲੱਗੀ ਹੈ।