… ਜੱਦ ਪਾਸਪੋਰਟ ਲਈ ਜ਼ਿੰਦਾ ਪਤੀ ਹੀ ਮਾਰ ਦਿੱਤਾ
ਲੁਧਿਆਣਾ, 24 ਜੂਨ (ਪੰਜਾਬ ਮੇਲ)- ਸ਼ਹਿਰ ਵਿਚ ਪੁਲਿਸ ਨੇ ਇਕ ਅਜਿਹੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਕਥਿਤ ਤੌਰ ‘ਤੇ ਪਾਸਪੋਰਟ ਰਿਨਿਊ ਕਰਾਉਣ ਦੇ ਲਈ ਅਪਣੇ ਪਹਿਲੇ ਪਤੀ ਦਾ ਨਕਲੀ ਡੈੱਥ ਸਰਟੀਫਿਕੇਟ ਬਣਵਾ ਕੇ ਬਗੈਰ ਤਲਾਕ ਦਿੱਤੇ ਦੂਜੇ ਵਿਅਕਤੀ ਨਾਲ ਵਿਆਹ ਕਰ ਲਿਆ। ਇਸ ਗੱਲ ਦੀ ਸ਼ਿਕਾਇਤ ਮਹਿਲਾ ਦੇ ਦੂਜੇ ਪਤੀ ਪ੍ਰਕਾਸ਼ ਸਿੰਘ ਨੇ ਹੀ ਕੀਤੀ।
ਦੇਹਲਨ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਨੇ 2007 ਵਿਚ ਰੰਗਿਆਨ ਪਿੰਡ ਦੀ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਪ੍ਰਕਾਸ਼ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਨ੍ਹਾਂ ਪਤਾ ਚਲਿਆ ਕਿ ਗੁਰਪ੍ਰੀਤ ਪਹਿਲਾਂ ਤੋਂ ਹੀ ਵਿਆਹੁਤਾ ਸੀ। ਉਸ ਦਾ ਵਿਆਹ 2005 ਵਿਚ ਜਿਸ ਦੇ ਨਾਲ ਹੋਇਆ ਸੀ ਉਹ ਹੁਣ ਕੈਨੇਡਾ ਵਿਚ ਰਹਿੰਦਾ ਹੈ। ਪ੍ਰਕਾਸ਼ ਨੂੰ ਇਸ ਗੱਲ ਦਾ ਪਤਾ 2012 ਵਿਚ ਤਦ ਚਲਿਆ ਜਦ ਗੁਰਪ੍ਰੀਤ ਨੂੰ ਪਾਸਪੋਰਟ ਰਿਨਿਊ ਕਰਾਉਣਾ ਸੀ। ਪ੍ਰਕਾਸ਼ ਦਾ ਕਹਿਣਾ ਹੈ ਕਿ ਮਹਿਲਾ ਨੇ ਪਾਸਪੋਰਟ ਰਿਨਿਊ ਕਰਾਉਣ ਦੇ ਲਈ ਪਾਸਪੋਰਟ ਦਫ਼ਤਰ ਵਿਚ ਪਹਿਲੇ ਪਤੀ ਦਾ ਨਕਲੀ ਡੈੱਥ ਸਰਟੀਫਿਕੇਟ ਜਮ੍ਹਾ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਗਸਤ 2015 ਵਿਚ ਗੁਰਪ੍ਰੀਤ ਦੇ ਖ਼ਿਲਾਫ਼ ਸਿਟੀ ਪੁਲਿਸ ਵਿਚ ਸ਼ਿਕਾਇਤ ਕੀਤੀ ਅਤੇ ਪੁਲਿਸ ਕਮਿਸ਼ਨਰ ਨੇ ਮਹਿਲਾ ਦੇ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ। ਪੁਲਿਸ ਨੇ ਗੁਰਪ੍ਰੀਤ ਨੂੰ ਸੈਕਸ਼ਨ 177(ਗਲਤ ਜਾਣਕਾਰੀ ਦੇਣ), 494 (ਬਗੈਰ ਤਲਾਕ ਦੇ ਦੂਜਾ ਵਿਆਹ ਕਰਨ) ਅਤੇ ਆਈਪੀਸੀ ਦੀ ਧਾਰਾ 12, ਪਾਸਪੋਰਟ ਐਕਟ ਦੇ ਤਹਿਤ ਗੁਰਪ੍ਰੀਤ ‘ਤੇ ਕੇਸ ਦਰਜ ਕਰ ਲਿਆ ਹੈ। ਦੇਹਲਨ ਦੇ ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਪਤਾ ਚਲਿਆ ਹੈ ਕਿ ਮਹਿਲਾ ਨੇ ਪਹਿਲੇ ਪਤੀ ਦਾ ਨਕਲੀ ਡੈੱਥ ਸਰਟੀਫਿਕੇਟ ਪੇਸ਼ ਕੀਤਾ ਜਦ ਕਿ ਉਸ ਦਾ ਪਤੀ ਅਜੇ ਜਿਉਂਦਾ ਹੈ। ਉਨ੍ਹਾਂ ਕਿਹਾ ਕਿ ਦੋਸੀ ਮਹਿਲਾ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
..........................
ਟਿਪਣੀ:- ਰੋਜ਼-ਬ-ਰੋਜ਼ ਸਿਖਾਂ ਦੀ ਨੈਤਿਕਤਾ ਦਾ ਜਨਾਜ਼ਾ ਨਿਕਲਦਾ ਜਾ ਰਿਹਾ ਹੈ !
ਅਮਰ ਜੀਤ ਸਿੰਘ ਚੰਦੀ