ਟਰੰਪ ਚੰਦਾ ਇਕੱਠਾ ਕਰਨ ‘ਚ ਵੀ ਹਿਲੇਰੀ ਤੋਂ ਪੱਛੜੇ
ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਦੇਖਦੇ ਹੋਏ ਟਰੰਪ ਨੇ ਵੀ ਚੰਦਾ ਇਕੱਠਾ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੋਮਵਾਰ ਨੂੰ ਜਾਰੀ ਅੰਕੜੇ ਮੁਤਾਬਕ, ਟਰੰਪ ਨੇ ਜੂਨ ‘ਚ ਸਿਰਫ 12 ਮਿਲੀਅਨ ਡਾਲਰ ਨਕਦੀ ਦੇ ਨਾਲ ਚੋਣ ਮੁਹਿੰਮ ਸ਼ੁਰੂ ਕੀਤੀ, ਜਦਕਿ ਹਿਲੇਰੀ ਕੋਲ 42 ਮਲੀਅਨ ਡਾਲਰ ਦੀ ਰਕਮ ਮੌਜੂਦ ਹੈ। ਇਸ ਦੌਰਾਨ ਟਰੰਪ ਨੇ ਆਪਣੇ ਕੰਪੇਨ ਮੈਨੇਜਰ ਕੋਰੀ ਲੇਵੰਡੋਵਸਕੀ ਨੂੰ ਬਰਖਾਸਤ ਕਰ ਦਿੱਤਾ ਹੈ। ਵੋਟਰਾਂ ਨੂੰ ਖਿੱਚਣ ਦੀ ਰਣਨੀਤੀ ‘ਤੇ ਹੋਰ ਸਲਾਹਕਾਰਾਂ ਨਾਲ ਮਤਭੇਦ ਦੇ ਬਾਅਦ ਕੋਰੀ ਨੂੰ ਅਹੁਦੇ ਤੋਂ ਹਟਾਇਆ ਗਿਆ। ਉਨ੍ਹਾਂ ਨੇ ਟਰੰਪ ਦੀ ਹੁਣ ਤੱਕ ਦੀ ਮੁਹਿੰਮ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਟਰੰਪ ਮੁੜ ਓਬਾਮਾ ਦੇ ਨਿਸ਼ਾਨੇ ‘ਤੇ
ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਵਾਰੀ ਫਿਰ ਟਰੰਪ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਓਬਾਮਾ ਦੇ ਇਲਾਵਾ ਉਪ ਰਾਸ਼ਟਰਪਤੀ ਜੋ ਬਿਡਨ ਅਤੇ ਰੱਖਿਆ ਮੰਤਰੀ ਐਸ਼ਟਨ ਕਾਰਟਰ ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਨਾਲ ਅਮਰੀਕਾ ਦੁਨੀਆ ਭਰ ਦੇ ਮੁਸਲਮਾਨ ਦੇਸ਼ਾਂ ਤੋਂ ਅਲੱਗ-ਥਲੱਗ ਪੈ ਜਾਏਗਾ। ਓਬਾਮਾ ਕਈ ਮੌਕਿਆਂ ‘ਤੇ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕਰ ਚੁੱਕੇ ਹਨ।