ਐਨਆਈਏ ਆਈਐਸ ਦੇ ਟੌਪ ਅੱਤਵਾਦੀ ਕੋਲੋਂ ਉਗਲਵਾ ਰਹੀ ਰਾਜ਼
ਨਵੀਂ ਦਿੱਲੀ, 20 ਜੂਨ (ਪੰਜਾਬ ਮੇਲ) – ਇਸਲਾਮਿਕ ਸਟੇਟ ਦੀ ਭਾਰਤੀ ਇਕਾਈ ਦੇ ਦੂਜੇ ਨੰਬਰ ਦੇ ਪ੍ਰਮੁੱਖ ਰਿਜਵਾਨ ਅਹਿਮਦ ਉਰਫ ਖਾਲਿਦ ਕੋਲੋਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਕਰੜੀ ਪੁਛÎਿਗੱਛ ਕਰ ਰਹੀ ਹੈ। ਰਿਜਵਾਨ ਨੂੰ ਆਈਐਸ ਵਿਚ ਜੁਨੂਦ-ਅਲ -ਖਲੀਫਾ-ਅਲ-ਹਿੰਦ ਦਾ ਦਰਜਾ ਮਿਲਿਆ ਹੋਇਆ ਸੀ। ਰਾਸ਼ਟਰੀ ਜਾਂਚ ਏਜੰਸੀ ਆਈਐਸ ਵਿਚ ਭਰਤੀ ਹੋਏ ਮੈਂਬਰਾਂ ਅਤੇ ਉਨ੍ਹਾਂ ਦੀ ਅੱਤਵਾਦੀ ਸਰਗਰਮੀਆਂ ਦੇ ਬਾਰੇ ਵਿਚ ਜਾਣਕਾਰੀ ਜੁਟਾਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਐਨਆਈਏ ਉਨ੍ਹਾਂ ਸਾਰੇ ਲੋਕਾਂ ਦੇ ਬਾਰੇ ਵਿਚ ਵੀ ਸੂਚਨਾ ਚਾਹੁੰਦੀ ਹੈ, ਜੋ ਲੋਕ ਇਰਾਕ ਅਤੇ ਸੀਰੀਆ ਵਿਚ ਆਈਐਸ ਦੇ ਕਬਜ਼ੇ ਵਾਲੇ ਇਲਾਕੇ ਵਿਚ ਗਏ ਹਨ।
ਉਤਰ ਪ੍ਰਦੇਸ਼ ਦੇ ਕੁਸ਼ੀ ਨਗਰ ਦਾ ਰਹਿਣ ਵਾਲਾ 19 ਸਾਲਾ ਰਿਜਵਾਨ 2015 ਤੋਂ ਹੀ ਆਈਐਸ ਨਾਲ ਜੁੜਿਆ ਸੀ। ਉਹ ਆਈਐਸ ਦੀ ਭਾਰਤੀ ਇਕਾਈ ਦਾ ਕਥਿਤ ਸਹਿ ਸੰਸਥਾਪਕ ਯੂਸੁਫ ਅਲ ਹਿੰਦੀ ਜਿਸ ਦਾ ਕੋਡ ਨਾਂਅ ਸ਼ਫੀ ਅਰਮਾਰ ਹੈ, ਦੇ ਸਿੱਧੇ ਸੰਪਰਕ ਵਿਚ ਸੀ। ਆਈਐਸ ਦੀ ਭਾਰਤੀ ਇਕਾਈ ਦੇ ਹੋਰ ਸੀਨੀਅਰ ਮੈਂਬਰਾਂ ਮੁਦਬਿਰ ਸ਼ੇਖ, ਨਫੀਸ ਖਾਨ ਅਤੇ ਜਰਾਰ ਨੂੰ ਮਿਲਣ ਤੇ ਜੇਹਾਦ ਦੇ ਏਜੰਡੇ ਦੇ ਪ੍ਰਚਾਰ ਦੇ ਲਈ ਰਿਜਵਾਨ ਨੇ ਪੂਰੇ ਦੇਸ਼ ਦੀ ਯਾਤਰਾ ਕੀਤੀ।
ਇਸਲਾਮਿਕ ਸਟੇਟ ਦਾ ਭਾਰਤੀ ‘ਅਮੀਰ’ ਯਾਨੀ ਪ੍ਰਮੁੱਖ ਮੁਦਬਿਰ ਸ਼ੇਖ ਨੇ ਅਰਮਾਰ ਦੇ ਨਿਰਦੇਸ਼ ‘ਤੇ ਪਿਛਲੇ ਸਾਲ ਸਹਾਰਨਪੁਰ ਵਿਚ ਰਿਜਵਾਨ ਨਾਲ ਪਹਿਲੀ ਮਾਰ ਮੁਲਾਕਾਤ ਕੀਤੀ ਸੀ। ਇਸ ਸਾਲ ਦੇ ਸ਼ੁਰੂ ਵਿਚ ਐਨਆਈਏ ਅਤੇ ਰਾਜ ਪੁਲਿਸ ਨੇ ਮੁਦਬਿਰ ਸ਼ੇਖ ਨੂੰ ਕਾਬੂ ਕੀਤਾ ਸੀ। ਉਸ ਨੂੰ ਭਾਰਤ ਵਿਚ ਆਈਐਸ ਦੇ ਆਪਰੇਸ਼ਨਾਂ ਨੂੰ ਚਲਾਉਣ, ਫੰਡ ਜੁਟਾਉਣ, ਭਰਤੀ ਅਤੇ ਆਈਐਸ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਦਾਰੀ ਮਿਲੀ