ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
1 ਮਹੀਨੇ ਵਿਚ ਤੀਜੇ ਗੁਜਰਾਤੀ ਦੀ ਗੋਲੀ ਮਾਰ ਕੇ ਹੱਤਿਆ
1 ਮਹੀਨੇ ਵਿਚ ਤੀਜੇ ਗੁਜਰਾਤੀ ਦੀ ਗੋਲੀ ਮਾਰ ਕੇ ਹੱਤਿਆ
Page Visitors: 2555

1 ਮਹੀਨੇ ਵਿਚ ਤੀਜੇ ਗੁਜਰਾਤੀ ਦੀ ਗੋਲੀ ਮਾਰ ਕੇ ਹੱਤਿਆ

Posted On 19 Jun 2016
¯Ã

ਜਾਰਜੀਆ, 19 ਜੂਨ (ਪੰਜਾਬ ਮੇਲ) –ਅਮਰੀਕਾ ਵਿਚ ਇਕ ਮਹੀਨੇ ਵਿਚ ਗੁਜਰਾਤੀ ਮੂਲ ਦੇ ਤੀਜੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।  
    ਦੱਸਿਆ ਜਾ ਰਿਹਾ ਹੈ ਕਿ ਲੁੱਟਖੋਹ ਦੇ ਇਰਾਦੇ ਨਾਲ ਆਏ ਤਿੰਨ ਅਣਪਛਾਤੇ ਹਮਲਾਵਰਾਂ ਨੇ ਪ੍ਰਕਾਸ਼ ਪਟੇਲ ਨੂੰ ਦੇਰ ਰਾਤ 1.25 ਵਜੇ ਸੁਨੋਕੋ ਗੈਸ ਸਟੇਸ਼ਨ ਨਜ਼ਦੀਕ ਗੋਲੀ ਮਾਰ ਦਿੱਤੀ। 40 ਸਾਲਾ ਪ੍ਰਕਾਸ਼ ਪਟੇਲ ਮੂਲ ਰੂਪ ਵਿਚ ਅਹਿਮਦਾਬਾਦ ਦੇ ਰਹਿਣ ਵਾਲੇ ਸਨ। ਘਟਨਾ ਵੇਲੇ ਉਹ ਵਿਲੀਅਮਸਨ ਰੋਡ ਨਜ਼ਦੀਕ ਇਕ ਦੁਕਾਨ ਉੱਤੇ ਆਪਣੇ ਕੁਝ ਦੋਸਤਾਂ ਨਾਲ ਖੜੇ ਸਨ। ਇਸੇ ਦੌਰਾਨ 3 ਬਦਮਾਸ਼ ਉੱਥੇ ਪਹੁੰਚੇ ਅਤੇ ਉਨ੍ਹਾਂ ਕੋਲੋਂ ਲੁੱਟਖੋਹ ਦੀ ਕੋਸ਼ਿਸ਼ ਕੀਤੀ। ਪ੍ਰਕਾਸ਼ ਪਟੇਲ ਦੇ ਵਿਰੋਧ ਕਰਨ ਉੱਤੇ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਪਟੇਲ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.