ਸੈਂਡਰਸ ਹਿਲੇਰੀ ਦਾ ਸਾਥ ਦੇ ਹਰਾਉਣਗੇ ਟਰੰਪ ਨੂੰ
ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ) – ਬਰਨੀ ਸੈਂਡਰਸ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਰਿਪਬਲੀਕਨ ਪਾਰਟੀ ਦੇ ਸੰਭਾਵਿਤ ਉਮੀਦਵਾਰ ਡੋਨਾਲਡ ਟਰੰਪ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਹਰਾਉਣ ਲਈ ਡੈਮੋਕਰੇਟਿਕ ਪਾਰਟੀ ਦੀ ਸੰਭਾਵਿਤ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਾਥ ਦੇਣ ਦਾ ਸੰਕਲਪ ਲਿਆ, ਪਰ ਉਨ੍ਹਾਂ ਨੇ ਵਾਈਟ ਹਾਊਸ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਨਹੀਂ ਕੀਤਾ। ਵਰਮੋਂਟ ਦੇ 74 ਸਾਲਾ ਸੈਨੇਟ ਸੈਂਡਰਸ ਨੇ ਕਿਹਾ ਕਿ ਉਹ ਉਨ੍ਹਾਂ ਮੁੱਲਾਂ ਅਤੇ ਨੀਤੀਆਂ ਖਾਤਰ ਲੜਨ ਲਈ ਪ੍ਰਤੀਬੱਧ ਹਨ, ਜਿਨ੍ਹਾਂ ਨੂੰ ਉਨ੍ਹਾਂਨੇ ਆਪਣੀ ਮੁਹਿਮੰਤ ਦੌਰਾਨ ਅਪਣਾਇਆ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਵੀਡੀਓ ਦੇ ਮਾਧਿਅਮ ਨਾਲ ਸਬੰਧਤ ਕਰਦੇ ਹੋਏ ਕਿਹਾ ਕਿ ਇਸ ਦੇਸ਼ ਲਈ ਸਾਡਾ ਜੋ ਦ੍ਰਿਸ਼ਟੀਕੋਣ ਹੈ, ਉਹ ਕੋਈ ਹਾਸ਼ੀਏ ਦਾ ਵਿਚਾਰ ਨਹੀਂ ਹੈ। ਇਹ ਅੱਤਵਾਦੀ ਵਿਚਾਰ ਨਹੀਂ ਹੈ। ਇਹ ਮੁੱਖ ਧਾਰਾ ਦਾ ਵਿਚਾਰ ਹੈ, ਇਹ ਉਹ ਹੈ, ਜਿਸ ਵਿੱਚ ਲੱਖਾਂ ਅਮਰੀਕੀਆਂ ਦਾ ਵਿਸ਼ਵਾਸ ਹੈ ਅਤੇ ਜਿਸ ਨੂੰ ਉਹ ਹੁੰਦੇ ਹੋਏ ਦੇਖਣਾ ਚਾਹੁੰਦੇ ਹਨ।” ਸੈਂਡਰਸ ਨੇ ਆਪਣੀ ਮੁਹਿੰਮ ਵਿੱਚ ਕਿਰਤ, ਨਾਗਰਿਕ ਅਧਿਕਾਰਾਂ, ਵਾਤਾਵਰਣੀ, ਮਹਿਲਾ ਤੇ ਹਮਜਿਨਸੀ ਅਧਿਕਾਰਾਂ ਸਮੇਤ ਉਦਾਰ ਪਹਿਲਕਦਮੀਆਂ ਨੂੰ ਸਮਰਥਨ ਦਿੱਤੇ ਜਾਣ ਦੀ ਗੱਲ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਆਸੀ ਕ੍ਰਾਂਤੀ ਦਾ ਮਤਲਬ ਇਹੀ ਹੈ ਅਤੇ ਇਸ ਲਈ ਸਿਆਸੀ ਕ੍ਰਾਂਤੀ ਭਵਿੱਖ ਵਿੱਚ ਵੀ ਚਲਦੀ ਰਹਿਣੀ ਚਾਹੀਦੀ ਹੈ। ਸੈਂਡਰਸ ਨੇ ਆਪਣੀ ਮੁਹਿੰਮ ਨੂੰ ਮੁਅੱਤਲ ਕਰਨ ਦਾ ਐਲਾਨ ਨਹੀਂ ਕੀਤਾ, ਪਰ 70 ਸਾਲਾ ਟਰੰਪ ਨੂੰ ਹਰਾਉਣ ਲਈ 68 ਸਾਲਾ ਹਿਲੇਰੀ ਨਾਲ ਮਿਲ ਕੇ ਕੰਮ ਕਰਨ ਦਾ ਪ੍ਰਣ ਲੈਂਦੇ ਹੋਏ ਕਿਹਾ ਕਿ ਅਗਲੇ ਪੰਜ ਮਹੀਨਿਆਂ ਵਿੱਚ ਉਨ੍ਹਾਂ ਦਾ ਪੂਰਾ ਧਿਆਨ ਇਹ ਸੁਨਿਸ਼ਚਿਤ ਰਕਨ ਵਿੱਚ ਹੋਵੇਗਾ ਕਿ ਟਰੰਪ ਦੀ ਹਾਰ ਹੋਵੇ।
– See more at: http://www.dailyhamdard.com/news/36921#sthash.SyYcfYv1.dpuf