ਖ਼ਬਰਾਂ
ਆਈਐਸ ਵੱਲੋਂ ਇਰਾਕ ‘ਚ ਅਗਵਾ ਕੀਤੇ 39 ਭਾਰਤੀ ਕਾਮਿਆਂ ਦੀ ਮੌਤ
Page Visitors: 2556
ਆਈਐਸ ਵੱਲੋਂ ਇਰਾਕ ‘ਚ ਅਗਵਾ ਕੀਤੇ 39 ਭਾਰਤੀ ਕਾਮਿਆਂ ਦੀ ਮੌਤ
Posted On 16 Jun 2016
ਇੰਟੈਲੀਜੈਂਸ ਰਿਪੋਰਟਾਂ ਦੇ ਆਧਾਰ ‘ਤੇ ਇਹ ਆਇਆ ਸਾਹਮਣੇ
ਬਗਦਾਦ, 16 ਜੂਨ (ਪੰਜਾਬ ਮੇਲ)-ਅੱਤਵਾਦੀ ਸੰਗਠਨ ਆਈਐਸ ਨੇ ਇਰਾਕ ਤੋਂ ਅਗਵਾ ਕੀਤੇ 39 ਭਾਰਤੀ ਕਾਮਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕੁਰਦਿਸ਼ ਆਫੀਸ਼ਿਅਲਸ ਨੇ ਇੰਟੈਲੀਜੈਂਸ ਰਿਪੋਰਟ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। 15 ਜੂਨ 2014 ਨੂੰ ਆਈਐਸ ਦੇ ਅੱਤਵਾਦੀਆਂ ਨੇ 40 ਭਾਰਤੀਆਂ ਨੂੰ ਮੋਸੁਲ ਤੋਂ ਅਗਵਾ ਕੀਤਾ ਸੀ। ਇਨ੍ਹਾਂ ਵਿਚੋਂ ਹਰਜੀਤ ਮਸੀਹ ਨਾਂਅ ਦਾ ਵਿਅਕਤੀ ਜਾਨ ਬਚਾ ਕੇ ਭੱਜਣ ਵਿਚ ਕਾਮਯਾਬ ਰਿਹਾ ਸੀ, ਜਦ ਕਿ ਬਾਕੀਆਂ ਦੇ ਮਾਰੇ ਜਾਣ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ। ਕੁਰਦਿਸ਼ ਰੀਜ਼ਨਲ ਗੌਰਮਿੰਟ ਦੇ ਇਕ ਸੀਨੀਅਰ ਅਫ਼ਸਰ ਨੇ ਈਮੇਲ ਰਾਹੀਂ ਦੱਸਿਆ ‘ਜਾਂਚ ਕਰਨ ਤੋਂ ਬਾਅਦ ਸਾਨੂੰ ਜਿੰਨੀ ਵੀ ਜਾਣਕਾਰੀ ਹੈ, ਉਸ ਤੋਂ ਸਾਫ ਹੈ ਕਿ ਭਾਰਤੀ ਕਾਮਿਆਂ ਦੀ ਬਦੋਸ਼ (ਮੋਸੁਲ ਦੇ ਨਜ਼ਦੀਕ) ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕੁਰਦਿਸ਼ ਅਫ਼ਸਰ ਨੇ ਦੱਸਿਆ ਕਿ ਇੰਟੈਲੀਜੈਂਸ ਰਿਪੋਰਟਾਂ ਦੇ ਆਧਾਰ ‘ਤੇ ਇਹ ਸਾਹਮਣੇ ਆਇਆ ਹੈ।