ਖ਼ਬਰਾਂ
ਮਾਲਿਆ ਨੇ ਕੁਰਕ ਹੋਣ ਤੋਂ ਪਹਿਲਾਂ ਹੀ ਵੇਚ ਦਿੱਤੀ ਜਾਇਦਾਦ
Page Visitors: 2423
ਮਾਲਿਆ ਨੇ ਕੁਰਕ ਹੋਣ ਤੋਂ ਪਹਿਲਾਂ ਹੀ ਵੇਚ ਦਿੱਤੀ ਜਾਇਦਾਦ
Posted On 13 Jun 2016
ਮੁੰਬਈ, 13 ਜੂਨ (ਪੰਜਾਬ ਮੇਲ)- ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਝਟਕਾ ਦਿੱਤਾ ਹੈ। ਮਾਲਿਆ ਨੇ ਈਡੀ ਵੱਲੋਂ ਜਾਇਦਾਦ ਕੁਰਕ ਕੀਤੇ ਜਾਣ ਤੋਂ ਪਹਿਲਾਂ ਹੀ ਵੇਚ ਦਿੱਤੀ। ਇਸ ਗੱਲ ਦੀ ਪੁਸ਼ਟੀ ਈਡੀ ਦੇ ਅਧਿਕਾਰੀਆਂ ਨੇ ਵੀ ਕੀਤੀ ਹੈ। ਈਡੀ ਦੇ ਅਧਿਕਾਰੀਆਂ ਮੁਤਾਬਕ 1411 ਕਰੋੜ ਦੀ ਜਿਸ ਜਾਇਦਾਦ ਨੂੰ ਕੁਰਕ ਕੀਤਾ ਜਾਣਾ ਸੀ, ਉਸ ਵਿੱਚੋਂ ਇੱਕ ਨੂੰ ਮਾਲਿਆ ਨੇ ਵੇਚ ਦਿੱਤਾ ਹੈ। ਮਾਲਿਆ ਨੇ ਜਿਸ ਜਾਇਦਾਦ ਨੂੰ ਵੇਚਿਆ ਹੈ, ਉਹ ਕਰਨਾਟਕ ਦੇ ਕੁਰਗ ਸਥਿਤ ਕੌਫੀ ਪਲਾਂਟ ਦਾ ਹਿੱਸਾ ਹੈ। ਈਡੀ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਇਸ ਡੀਲ ਨਾਲ ਮਾਲਿਆ ਨੂੰ ਕਾਫੀ ਲਾਭ ਹੋਵੇਗਾ। ਅਧਿਕਾਰੀਆਂ ਨੇਕਿਹਾ, ”ਮਾਲਿਆ ਨੇ ਇਸ ਡੀਲ ਦੇ ਰਾਹੀਂ ਕੌਫੀ ਪਲਾਂਟ ਦਾ ਲਗਭਗ 80 ਫੀਸਦੀ ਹਿੱਸਾ ਵੇਚ ਦਿੱਤਾ ਹੈ। ਹੁਣ 15 ਤੋਂ 20 ਫੀਸਦੀ ਹਿੱਸਾ ਹੀ ਬਚਿਆ ਹੈ।” ਹਾਲਾਂਕਿ ਹੁਣ ਤੱਕ ਇਸ ਡੀਲ ਦੀ ਰਕਮ ਨੂੰ ਲੈ ਕੇ ਖੁਲਾਸਾ ਨਹੀਂ ਕੀਤਾ ਹੈ। ਮਾਮਲੇ ਦੀ ਤਹਿਕੀਕਾਤ ਜਾਰੀ ਹੈ।