ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਹੁਕਮੁ ਮੰਨਿਹੁ ਗੁਰੂ ਕੇਰਾ..
ਹੁਕਮੁ ਮੰਨਿਹੁ ਗੁਰੂ ਕੇਰਾ..
Page Visitors: 2632

ਹੁਕਮੁ ਮੰਨਿਹੁ ਗੁਰੂ ਕੇਰਾ..
ਹੱਲੀ ਵੀ ਇਨ੍ਹਾ ਬੁੱਚੜਾ ਦੇ ਕੂੜਨਾਮਿਆਂ ਨੂੰ ਮੂਰਖ ਬੰਦੇ ਅਕਾਲ ਤਖਤ ਦਾ ਹੁਕਮ ਕਹੀ ਜਾੰਦੇ ਨੇ l ਭਾਈ ਕੁਲਦੀਪ ਸਿੰਘ ਜੀ ਸ਼ਾਬਾਸ਼ ਹੈ ਜੀ ! ਜੇ ਸਾਰੀ ਕੋਮ ਭਾਈ ਕੁਲਦੀਪ ਸਿੰਘ ਵਰਗੀ ਸਮਝ ਵਾਲੀ ਹੋ ਜਾਵੇ ਤਾਂ ਫਿਰ ਦੁਖ ਹੀ ਕੈਸਾ ?
ਕਾਲਜਾਂ ਦੇ ਬੁਜਦਿਲ ਡਾਲਰ ਪ੍ਰਚਾਰਕੋ ! ਇਨ੍ਹਾਂ ਸਰਕਾਰੀ ਰਖੇਲਾਂ ਦੇ ਬਣਾਏ ਸਕੱਤਰੇਤ ਨਾਮ ਦੇ ਕੋਠੇ ਵਿੱਚ ਜਾ ਕੇ ਲਿਖਤੀ ਮੁਆਫੀ ਨਾਮੇ ਲਿੱਖ ਕੇ ਇਨ੍ਹਾਂ ਸਰਕਾਰੀ ਜੋਕਰਾ ਅੱਗੇ ਤੁਸਾ ਸਿਰਫ ਇਸ ਲਈ ਗੋਡੇ ਟੇਕੇ ਅਤੇ ਲਿਖਤੀ ਮਾਫੀਆਂ ਮੰਗੀਆਂ ਕਿ ਤੁਹਾਡੀਆਂ ਦੁਕਾਨਾਂ ਚਲਦੀਆਂ ਰਹਿਣ ! ਹੁਣ ਤੁਸੀ ਮਹਾਕਾਲ, ਭਗੋਤੀ ,ਖੜਗਕੇਤੂ, ਅਸਧੁਜ ਅਤੇ ਜਗਮਾਤਾ ਵਾਲੀ ਰਹਿਤ ਮਰਿਆਦਾ ਤੇ ਪਹਿਰਾ ਦੇਣ ਦੀਆਂ ਗੱਲਾ ਕਰਕੇ ਭੋਲੀ ਭਾਲੀ ਸੰਗਤ ਨੂੰ ਗੁਮਰਾਰ ਕਰਣ ਵਾਲੇ ਰਾਹ ਤੁਰ ਪਏ ਹੋ ! ਤੁਸਾਂ ਝੂਠ ਦਾ ਪੱਲਾ ਫੜ ਕੇ ਸੱਚ ਤੋਂ ਮੂੰਹ ਸਿਰਫ ਇਸ ਲਈ ਫੇਰ ਲਿਆ ਕੇ ਤੁਹਾਡੀ ਕਮਾਈ ਹੂੰਦੀ ਰਰੇ !
ਕੁਝ ਤਾਂ ਸ਼ਰਮ ਕਰੋ ! ਝੂਠੀ ਬਾਣੀ ਨਾਲ ਸੰਗਤ ਨੂੰ ਇਸ ਰਹਿਤ ਮਰਿਆਦਾ ਦੇ ਬਹਾਨੇ ਜੋੜਕੇ ਤੁਸੀ ਆਪ ਝੂਠ ਦਾ ਪ੍ਚਾਰ ਕਰਣ ਦਾ ਰਾਹ ਅਪਨਾ ਲਿਆ ਹੈ ! ਤੁਹਾਡੇ ਅਤੇ ਡੇਰੇਦਾਰਾਂ ਵਿੱਚ ਹੁਨ ਕੇੜ੍ਹਾ ਬਹੁਤਾ ਫਰਕ ਰਹਿ ਗਿਆ ਹੈ ? ਰਹਿਤ ਮਰਿਆਦਾ ਦੇ ਪਿੱਛੇ ਛੁਪ ਕੇ ਪੜ੍ਹਾਈ ਜਾਊ ਕੋਮ ਨੂੰ , ਚਰਿਤ੍ਰ ਪਾਖਿਯਾਨ ਦੀ ४०४ ਥੇ ਚਰੀਤ੍ਰ ਦੀ ३७७ ਪਉੜੀ ! ਤੇ ਕਰਾਈ ਜਾਊ ਦੁਰਗਾ ਦੇਵੀ ਅੱਗੇ ਅਰਦਾਸਾਂ !
ਤੁਹਾਡਾ ਕੀ ਭਰੋਸਾ ਹੈ ਕਿ ਕਲ ਨੂੰ ਤੁਸੀ ਵੀ ਇਨ੍ਹਾ ਕੂੜ ਰਚਨਾਵਾਂ ਨੂੰ ਵੀ ਗੁਰਬਾਣੀ ਦਾ ਦਰਜਾ ਦੇ ਦਿਊ ? ਅਪਨਾ ਸਟੈਂਡ ਸਹੀ ਸਾਬਿਤ ਕਰਣ ਲਈ ! ਵਾਹ ਉਏ ਕੋਮ ਦੇ ਵੱਡੇ ਪ੍ਰਚਾਰਕੋ !
ਕੂੜ ਕਿਤਾਬ ਬਾਰੇ ਤਾਂ ਸਟੇਜਾਂ ਤੇ ਹੁਣ ਤੁਹਾਡੀ ਜੁਬਾਨ ਹੀ ਨਹੀ ਖੁਲਦੀ ਕਿਊਕਿ ਕਿਧਰੇ ਸਟੇਜਾਂ ਤੋਂ ਉਤਰ ਕੇ ਲੋਕਾਂ ਨੂੰ ਕੀ ਜਵਾਬ ਦਿਆਂਗੇ ? ਹੱਲੀ ਵੀ ਜੇ ਅਪਣੀ ਜਮੀਰ ਦੀ ਸੁਣਦੇ ਹੋ , ਤੇ ਅਪਣੀ ਬੁਜਦਿਲੀ ਬਾਰੇ ਅਪਣੇ ਅੰਤਰ ਮੰਨ ਤੋ ਰੋਜ ਚਪੇੜਾਂ ਖਾੰਦੇ ਹੋ , ਤੇ ਆ ਜਾਊ ਭਾਈ ਕੁਲਦੀਪ ਸਿੰਘ ਜੀ ਵਾਲੇ ਸੱਚ ਦੇ ਰਾਹ ਤੇ l
ਇਕ ਗੱਲ ਇਹ ਵੀ ਸਮਝ ਲਵੋ ਕੇ ਝੂਠ (ਰੇਤ) ਵਿੱਚ ਉਸਾਰੀ ਇਮਾਰਤ ਬਹੁਤ ਦਿਨ ਨਹੀ ਜੇ ਖਲੋਣੀਂ ! ਕੋਮ ਇਸ ਕੂੜ ਪੋਥੇ ਦਾ ਸੱਚ ਜਾਂਣ ਚੁਕੀ ਹੈ ! ਕਦੋ ਤਕ ਮੀਸਨੇ ਬਣ ਕੇ ਕੋਮ ਨੂੰ ਮੂਰਖ ਬਨਾਊਦੇ ਰਹੋਗੇ ? ਇਸ ਕੂੜ ਪੋਥੇ ਦਾ ਗੰਦ ਤੁਹਾਡੇ ਸਿਰਾਂ ਤੇ ਹੀ ਡਿੱਗੇਗਾ ! ਇਸ ਰਹਿਤ ਮਰਿਆਦਾ ਦੇ ਖਰੜੇ ਤੋਂ ਹੁਣ ਤੁਸੀ ਸਾਨੂੰ ਭਗੌੜੇ ਐਲਾਨ ਕਰ ਰਹੇ ਹੋ l ਗੰਦ ਤੋਂ ਭਗੌੜੇ ਹੋ ਕੇ ਹੀ ਸੱਚ ਨਾਲ ਜੁੜਿਆ ਜਾ ਸਕਦਾ ਹੈ l ਗੰਦ ਵਿੱਚ ਲਿਬੱੜ ਕੇ, ਸੱਚ ਦਾ ਪ੍ਰਚਾਰ ਕਿਸ ਤਰ੍ਹਾ ਕਰੋਗੇ ?
ਇੰਦਰਜੀਤ ਸਿੰਘ ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.