ਇਸ ਕੂੜ ਪੋਥੇ ਵਿੱਚ "ਪਾਤਸ਼ਾਹੀ 10" ਦੇ ਸਿਰਲੇਖ ਹੇਠ ,
ਇਕ ਇਸਤ੍ਰੀ ਨੂੰ ਕਿਸੇ ਵੇਸਵਾਨਾਲੋਂ ਵੀ ਨੀਵੇਂ ਦਰਜੇ ਦਾ ਦਰਸਾਇਆ ਗਿਆ ਹੈ , ਤੇ ਅਸੀ ਚੁਪਚਾਪ ਇਹ ਬਚਿਤੱਰ ਡਰਾਮਾਂ ਵੇਖ ਰਹੇ ਹਾਂ !
ਖੂਨ ਖੌਲ ਉਠਦਾ ਹੈ , ਜਦੋਂ ਇਹ ਦਸਮ ਗ੍ਰੰਥੀਏ ਇਸ ਕੂੜ ਕਿਤਾਬ ਦੇ ਪਾਜ ਖੋਲਣ ਵਾਲਿਆਂ ਦੀ ਜੁਬਾਨ ਵਡ੍ਹ ਦੇਣ ਅਤੇ ਉਨ੍ਹਾਂ ਨੂੰ ਸੋਧਣ ਲਈ ਪੰਜਾਹ ਪੰਜਾਹ ਹਜਾਰ ਡਾਲਰ ਦੇ ਇਨਾਮ ਦੇਣ ਦਾ ਅੈਲਾਨ ਕਰਦੇ ਹਨ । ਇਨ੍ਹਾਂ ਦਸਮ ਗ੍ਨੂੰਰੰਥੀਆਂ ਨੂੰ ਤਾਂ ਸ਼ਰਮ ਨਾਲ ਡੁਬ ਮਰਨਾਂ ਚਾਹੀਦਾ ਹੇ , ਜੋ ਇਸ ਗੰਦ ਦੇ ਪੋਥੇ ਨੂੰ "ਦਸਮ ਬਾਣੀ" ਕਹਿ ਕੇ ਭੋਲੇ ਭਾਲੇ ਸਿੱਖਾਂ ਨੂੰ ਇਸ ਅੱਗੇ ਮੱਥੇ ਟਿਕਾਈ ਜਾ ਰਹੇ ਹਨ । ਕੀ ਸਾਡੇ ਸਰਬੰਸ ਦਾਨੀ ਗੁਰੂ ਨੇ ਇਹ ਗੰਦੀ ਕਿਤਾਬ ਲਿੱਖੀ ਹੋ ਸਕਦੀ ਹੈ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਇਨ੍ਹਾਂ ਇਸਤ੍ਰੀਆਂ ਦੇ ਚਰਿੱਤ੍ਰ ਵੇਖ ਕੇ, ਇਨ੍ਹਾਂ ਨੂੰ ਬਨਾਉਣ ਵਾਲਾ ਕਰਤਾਰ ਵੀ ਪਛਤਾ ਰਿਹਾ ਹੈ ।
ਇਨ ਇਸਤ੍ਰਿਨ ਕੇ ਚਰਿਤ ਅਪਾਰਾ । ਸਜਿ ਪਛੁਤਾਨਯੌੋ ਇਨ ਕਰਤਾਰਾ । 25 । ਕੂੜ ਕਿਤਾਬ ਪੰਨਾਂ 1278
ਗਲ ਇੱਥੇ ਹੀ ਨਹੀ ਮੁਕਦੀ ! ਇਕ ਇਸਤ੍ਰੀ ਅਪਣੇ ਸ਼ਰੀਫ ਅਤੇ ਨਸ਼ਾਂ ਨਾਂ ਕਰਣ ਵਾਲੇ ਪਤੀ ਨੂੰ ਅਪਣੀ ਕਾਮ ਵਾਸਨਾਂ ਪੂਰੀ ਕਰਨ ਲਈ ਨਸ਼ਾ ਕਰਣ ਲਈ ਉਕਸਾ ਰਹੀ ਹੈ , ਤੇ ਅਪਣੇ ਪਤੀ ਨੂੰ ਉਹ ਕੁਝ ਕਹਿ ਰਹੀ ਹੈ ਕਿ ਇਕ ਵੇਸਵਾ ਵੀ ਅਪਣੇ ਗ੍ਰਾਹਕ ਨੂੰ ਨਹੀ ਕਹਿ ਸਕਦੀ । ਉਹ ਅਪਣੇ ਪਤੀ ਨੂੰ ਤਾਨ੍ਹੇ ਦੇੰਦੀ ਹੋਈ ਕਹਿੰਦੀ ਹੈ,
" ਜੇੜ੍ਹਾ ਪੁਰਖ ਨਸ਼ਾ ਕਰਦਾ ਹੈ ਉਹ ਕਦੀ ਵੀ ਧੋਖਾ ਨਹੀ ਖਾਂਦਾ । ਉਹ ਦੁਜਿਆਂ ਨੂੰ ਮੁੰਡਦਾ ਹੈ ਆਪ ਕਦੀ ਵੀ ਨਹੀ ਮੂੰਡਿਆਂ ਜਾਂਦਾ । ਭਾਵ: ਉਹ ਦੂਜਿਆਂ ਨੂੰ ਠਗਦਾ ਹੈ , ਆਪ ਕਦੀ ਵੀ ਠਗਿਆ ਨਹੀ ਜਾਂਦਾ । ਉਹ ਪੁਰਖ ਕਾਮੁਕ ਇਸ੍ਤ੍ਰੀਆਂ ਦਾ ਚਿੱਤ ਇਕ ਛਿਨ ਵਿੱਚ ਚੁਰਾ ਲੈੰਦਾ ਹੈ । ਉਹ ਉਨ੍ਹਾਂ ਇਤ੍ਰੀਆਂ ਨਾਲ ਭਾਂਤ ਭਾਂਤ ਦੇ ਭੋਗ ਕਰਕੇ ਉਨ੍ਹਾਂ ਇਸਤ੍ਰੀਆਂ ਨੂੰ ਮੰਨ ਭਉੰਦਾ ਸੁੱਖ ਦਿੰਦਾ ਹੈ । 23 । ਅੜਿਲ ॥
ਉਹ ਨਸ਼ਾ ਕਰਕੇ ਦਸ ਪਹਿਰ ਤਕ ਇਸਤ੍ਰੀ ਨਾਲ ਭੋਗ ਕਰਦਾ ਰਹਿੰਦਾ ਹੈ । ਉਹ ਹਿਰਣਾਂ ਵਾਂਗ ਉਛਲ ਉਛਲ ਕੇ ਨਾਗਿਨ ਵਰਗੀਆਂ ਇਸਤ੍ਰੀਆਂ ਦੀ ਕਾਮ ਵਾਸਨਾਂ ਪੂਰੀ ਕਰਦਾ ਹੈ । ਸੂਫੀ (ਨਸ਼ਾ ਨਾਂ ਕਰਣ ਵਾਲਾ ) ਪੁਰਖ ਇਸਤ੍ਰੀ ਤੇ ਚੜ੍ਹਦੇ ਸਾਰ ਹੀ ਕੰਬਦਾ ਹੋਇਆ ਧਰਤੀ ਤੇ ਆ ਪੈੰਦਾ ਹੈ । ਉਸਦਾ ਬੀਰਜ ਫੌਰਨ ਨਿਕਲ ਜਾਂਦਾ ਹੈ , ਉਸਨੇ ਸੰਭੋਗ ਸਵਾਹ ਕਰਣਾਂ ਹੈ । 24 ।
ਧਰਤੀ ਤੇ ਡਿਗਿਆ ਅਪਣਾਂ ਵੀਰਜ ਉਹ ਮੂਹ ਅੱਡ ਕੇ ਵੇਖਦਾ ਰਹਿੰਦਾ ਹੈ । ਉਹ ਉਸ ਇਸਤ੍ਰੀ ਅੱਗੇ ਸਿਰ ਝੁਕਾ ਕੇ (ਸ਼ਰਮਸਾਰ ਹੋਕੇ ) ਰਹਿ ਜਾਂਦਾ ਹੈ ।
। ਛੰਦ । ਜੇ ਅਮਲਨ ਕਹ ਖਾਇ ਖਤਾ ਕਬਹੂੰ ਨਹਿ ਖਾਵੈਂ । ਮੂੰਡਿ ਅਵਰਨਹਿ ਜਾਹਿ ਆਪੁ ਕਬਹੂੰ ਨ ਮੂੰਡਾਵੈਂ ।
ਚੰਚਲਾਨ ਕੋ ਚਿੱਤ ਚੋਰ ਛਿਨ ਇਕ ਮਹਿਂ ਲੇਂਹੀ । ਭਾਂਤਿ ਭਾਂਤਿ ਭਾਮਿਨਨਿ ਭੋਗ ਭਾਵਤ ਮਨ ਦੇਂਹੀ । 23 ।
ਅੜਿਲ । ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ । ਹਰਿਣਾ ਜਿਮਿ ਉਛਲਹਿ ਨਾਰਿ ਨਾਗਰਿਨ ਰਿਝਾਵਹਿ ।
ਸੌਫੀ ਚੜਤਹਿ ਕਾਂਪਿ ਧਰਨਿ ਉਪਰ ਪਰੈਂ । ਹੋ ਬੀਰਜ ਖਲਤ ਹਵੈਜਾਹਿ ਕਹਾਂ ਜੜ੍ਹਰਤਿ ਕਰੈਂ । 24 ।
ਬੀਰਜ ਭੂਮਿਗਿਰਿ ਪਰੈਂ ਤਕੈ ਮੁਖ ਬਾਇਕੈ । ਨਿਰਖਿ ਨਾਰ ਕੀ ਓਰ ਰਹੈ ਸਿਰੁ ਨਯਾਇਕੈ । ਕੂੜ ਕਿਤਾਬ ਪੰਨਾ 1161
ਕਦੀ ਕਦੀ ਤਾਂ ਜੀ ਕਰਦਾ ਹੈ ਕਿ ਇਨ੍ਹਾਂ ਜੁਬਾਨ ਵਡ੍ਹ ਲੈਣ ਵਾਲਿਆਂ ਦੀ ਹੀ ਜੁਬਾਨ ਵੱਡ੍ਹ ਦਿੱਤੀ ਜਾਵੇ ਜੋ ਸਾਡੇ ਸਰਬੰਸਦਾਨੀ ਮਹਾਨ ਗੁਰੂ ਨੂੰ ਇਹ ਸਭ ਕੁਝ ਲਿਖਣ ਵਾਲਾ ਸਾਬਿਤ ਕਰਕੇ ਉਸਨੂੰ ਬਦਨਾਮ ਕਰ ਰਹੇ ਨੇ । ਇਨ੍ਹਾਂ ਨੇ ਸਾਨੂੰ ਕੀ ਸੋਧਾ ਲਾਉਣਾਂ ਹੈ , ਇਨ੍ਹਾਂ ਨੂੰ ਤਾਂ ਰੱਬ ਨੇ ਹੀ ਸੋਧ ਦੇਣਾਂ ਹੈ । ਪਾਠਕੋ ! ਮੈਂ ਅਪਣਾਂ ਰੋਸ਼ ਇਸ ਲੇਖ ਵਿੱਚ ਦਬਾ ਨਹੀ ਪਾ ਰਿਹਾ, ਕਿਉਕਿ ਹੁਣ ਤਾਂ ਇਨ੍ਹਾਂ ਦਸਮ ਗ੍ਰੰਥੀਆਂ ਨੇ ਗੂੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ । ਮੈਂ ਨਾਲ ਹੀ ਪਾਠਕਾਂ ਕੋਲੋਂ ਖਿਮਾਂ ਵੀ ਮੰਗ ਲੈੰਦਾ ਹਾਂ ਜੀ । ਲੇਕਿਨ ਤੁਸੀ ਆਪ ਹੀ ਸੋਚੋ ਕਿ , ਕੀ ਇਹ ਕਿਤਾਬ ਸਾਡੇ ਅਮੀਰ ਇਤਿਹਾਸ ਅਤੇ ਗੌਰਵ ਮਈ ਵਿਰਾਸਤ ਨਾਲ ਇਕ ਸੋਚੀ ਸਮਝੀ ਸਾਜਿਸ਼ ਨਹੀ ? ਜਿਸ ਕੌਮ ਵਿੱਚ ਮਾਤਾ ਗੁਜਰ ਕੌਰ ਜਹੀ ਪਤਨੀ , ਮਾਂ ਅਤੇ ਦਾਦੀ ਦਾ ਵਿਲੱਖਣ ਇਤਿਹਾਸ ਹੋਵੇ ! ਜਿਸ ਕੌਮ ਦੇ ਇਤਿਹਾਸ ਵਿੱਚ ਬੇਬੇ ਨਾਨਕੀ ਵਰਗੀ ਭੈਣ ਹੋਵੇ ! ਜਿਸ ਕੌਮ ਦਾ ਇਤਿਹਾਸ ਬੀਬੀ ਭਾਨੀ ਅਤੇ ਬੀਬੀ ਭਾਗ ਕੌਰ ਵਰਗੀਆਂ ਧੀਆਂ ਹੋਣ ! ਇਸ ਕਿਤਾਬ ਨੂੰ ਲਿਖਣ ਵੇਲੇ ਮੇਰਾ ਮਹਾਨ ਗੁਰੂ ਉਨ੍ਹਾਂ ਨੂੰ ਭੁੱਲ ਜਾਵੇ ਤੇ ਉਨ੍ਹਾਂ ਦਾ ਜਿਕਰ ਤਕ ਨਾ ਕਰੇ 'ਤੇ ਇਹੋ ਜਹੀਆਂ ਪਤਨੀਆਂ ਬਨਣ ਦੀ ਸਿਖਿਆ ਦੇਵੇ ਕਿ ਅਪਣੀ ਕਾਮ ਵਾਸਨਾਂ ਪੂਰੀ ਕਰਣ ਲਈ ਉਹ ਅਪਣੇ ਸ਼ਰੀਫ ਅਤੇ ਸੂਫੀ ਪਤੀ ਨੂੰ ਨਸ਼ਾ ਕਰਣ ਲਈ ਪ੍ਰੇਰਿਤ ਕਰੇ ?
ਇਕ ਇਸਤ੍ਰੀ ਅਪਣੇ ਹੱਥਾਂ ਤੇ ਮਹੰਦੀ ਲਾਕੇ ਅਪਣੇ ਪਤੀ ਕੋਲੋਂ ਅਪਣਾਂ ਨਾਲਾ ਖੁਲ੍ਹਵਾ ਕੇ ਦੂਜੇ ਕਮਰੇ ਵਿੱਚ ਅਪਣੇ ਯਾਰ ਨਾਲ ਭੋਗ ਕਰੇ ਤੇ ਫਿਰ ਅਪਣੇ ਪਤੀ ਕੋਲ ਆਕੇ ਅਪਣਾਂ ਨਾਲਾ
ਬੰਧਵਾਏ ਤੇ ਉਸਦਾ ਪਤੀ ਇਹ ਸੋਚਕੇ ਖੁਸ਼ ਹੋ ਜਾਵੇ ਕਿ ਕਿ ਮੇਰੀ ਪਤਨੀ ਕਿੱਨੀ ਭੋਲੀ ਅਤੇ ਸਿੱਧੀ ਹੈ । ਕੀ ਇਹ ਮੇਰਾ ਗੁਰੂ ਇਹ ਲਿੱਖ ਸਕਦਾ ਹੈ ?
*ਅੜਿਲ। ਏਕ ਦਿਵਸ ਤਿਨ ਮਿਹੰਦੀ ਲਈ ਮੰਗਾਇਕੈ । **ਲੀਪਿ ਆਪਨੇ ਹਾਥ ਪਤਿਹਿ ਦਿਖਰਾਇਕੈ । *
*ਜਾਰਿ ਦੂਸਰੇ ਸੰਗ ਯੋਂ ਕਹਯੋ ਸੁਧਾਰਿਕੈ। ਹੋ ਐਹੋ ਤੁਮਰੇ ਤੀਰ ਤਿਹਾਰੇ ਪਯਾਰਕੈ। 4 । *
*ਚੌਪਈ । ਪਿਯ ਪਯਾਰੋ ਆਯੋ ਜਬ ਜਾਨਯੋ। ਜਾਰ ਦੂਸਰੇ ਸੰਗ ਬਖਾਨਯੋ। *
*ਮੈ ਅਬ ਹੀ ਲਘੁ ਕੇ ਹਿਤ ਜੈਹੋ । ਆਨਿ ਨਾਰ ਤਵ ਪਾਸ ਬਧੈ ਹੋ । 5 । *
*ਦੋਹਰਾ । ਨਾਰ ਖੁਲਾਯੋ ਜਾਰ ਤੇ ਗਈ ਜਾਰ ਕੇ ਪਾਸਿ। ਜਾਇ ਨ੍ਰਿਪਤਿ ਕੇ ਸੰਗ ਰਮੀ ਰੰਚਕ ਕਿਯਾ ਨ ਤ੍ਰਾਸ । 6 । ਕੂੜ ਗ੍ਰੰਥ ਪੰਨਾਂ 835*
ਮੇਰੇ ਵੀਰੋ ਅਤੇ ਭੈਣੋ ! ਤੁਸੀ ਵੀ ਕਹੋਗੇ ਕਿ ਇਸ ਉਮਰ ਵਿੱਚ ਵੀ ਇਸ ਬੰਦੇ ਨੂੰ ਇਹ ਸਭ ਲਿਖਨ ਵਿੱਚ ਸ਼ਰਮ ਵੀ ਨਹੀ ਆਂਉਦੀ ? ਤੁਸੀ ਠੀਕ ਸੋਚਦੇ ਹੋ ! ਮੈਂ ਇਸ ਉਮਰ ਵਿੱਚ ਇਹ ਸਭ ਲਿੱਖ ਕੇ ਤੁਹਾਡੇ ਤਕ ਪਹੁੰਚਾਨ ਲਈ ਅਪਣੀ ਨਜਰ ਵਿੱਚ ਹੀ ਹਜਾਰ ਵਾਰ ਡਿਗਦਾ ਹਾਂ ਤੇ ਜਲੀਲ ਹੂੰਦਾ ਹਾਂ । ਕਈ ਵਾਰ ਮਰਦਾ ਹਾਂ ਤੇ ਜਿਉਦਾ ਹਾਂ । ਕਿਉਕਿ ਮੇਰੇ ਇਹ ਲੇਖ ਮੇਰੀਆਂ ਧੀਆਂ, ਭੈਣਾਂ ਅਤੇ ਮਾਵਾਂ ਵੀ ਪੜ੍ਹਦੀਆਂ ਨੇ , ਲੇਕਿਨ ਇਹ ਲਿਖਣ ਲਈ ਮੈਂ ਮਜਬੂਰ ਹਾਂ ! ਹਜਾਰ ਵਾਰ ਬਦਨਾਮ
ਹੋਣ ਲਈ ਤਿਆਰ ਹਾਂ ! ਕਿਉਕਿ ਜੇ ਸਾਡੇ ਵਰਗੇ ਲੋਗਾਂ ਨੇ ਕੌਮ ਤਕ ਇਹ ਸਭ ਕੁਝ ਨਾਂ ਪਹੂੰਚਾਇਆ , ਤੇ ਅੱਜ ਤਾਂ ਅਸੀ ਬੇਸ਼ਰਮ ਹੋ ਰਹੇ ਹਾਂ, ਕੱਲ ਨੂੰ ਸਾਡਾ ਗੁਰੂ ਬੇਸ਼ਰਮ ਕਰਾਰ ਦੇ ਦਿੱਤਾ ਜਾਵੇਗਾ , ਜਿਸਦੇ ਨਾਮ ਤੋਂ "ਪਾਤਸ਼ਾਂਹੀ 10" ਦਾ ਠੱਪਾ ਲਾਕੇ ਇਹ ਗੰਦ ਲਿਖਿਅਾ ਹੋਇਆ ਹੈ ਅਤੇ ਪੰਥ ਦੋਖੀਆਂ ਨੇ ਇਸ ਗੰਦ ਦੇ ਟੋਕਰੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰੁਮਾਲੇ ਪਾ ਪਾ ਕੇ ਫਕਿਆ ਹੋਇਆ ਹੈ ।
ਇਕ ਇਸਤ੍ਰੀ ਅਪਣੇ ਪਤੀ ਨੂੰ ਮੰਜੀ ਨਾਲ ਬਨ੍ਹ ਕੇ, ਉਸ ਮੰਜੀ ਨੂੰ ਪੁੱਠਾ ਕਰਕੇ , ਅਪਣੇ ਪਤੀ ਨੂੰ ਉਸਦੇ ਹੇਠਾਂ ਦੱਬਕੇ , ਉਸਦੇ ਸਾਮ੍ਹਣੇ ਹੀ ਉੱਸ ਪੁੱਠੀ ਕੀਤੀ ਹੋਈ ਮੰਜੀ ਤੇ ਹੀ ਅਪਣੇ ਯਾਰ ਨਾਲ ਕਾਮ ਵਾਸਨਾਂ ਪੂਰੀ ਕਰਦੀ ਹੈ । ਉਸ ਇਸਤ੍ਰੀ ਦਾ ਪਤੀ ਜੋ ਮੰਜੀ ਹੇਠਾ ਦਬਿਆ ਹਾਏ ਹਾਏ ਕਰਦਾ ਹੈ ਤੇ ਇਹ ਸੋਚਦਾ ਹੈ ਕਿ ਮੇਰੀ ਪਤਨੀ ਤੇ ਕਿਸੇ ਪੀਰ ਦਾ ਭੂਤ ਚੜ੍ਹ ਗਿਆ ਹੈ ।
ਉਹ ਹੇਠਾ ਦਬਿਆ ਦਬਿਆ ਇਹ ਅਰਦਾਸਾਂ ਕਰਦਾ ਹੈ ਕਿ ਹੇ ਭੂਤ ਮੇਰੀ ਇਸਤ੍ਰੀ ਨੂੰ ਛੱਡ ਦੇ , ਮੈਂ ਅੱਗੋਂ ਤੋਂ ਕੋਈ ਭੁੱਲ ਨਹੀ ਕਰਾਂਗਾ । ਉਹ ਇਸਤ੍ਰੀ ਅਪਣੇ ਯਾਰ ਨਾਲ ਭਾਂਤਿ ਭਾਂਤਿ ਦੇ
ਚੁੰਬਨ , ਆਲਿੰਗਨ ਅਤੇ ਆਸਨ ਬਣਾਂ ਕੇ ਚੰਗੀ ਤਰ੍ਹਾਂ ਭੋਗ ਕਰ ਲੈੰਦੀ ਹੈ ਤਾਂ ਅਪਣੇ ਯਾਰ ਨੂੰ ਵਿਦਾ ਕਰਕੇ , ਮੰਜੀ ਨੂੰ ਸਿਧਾ ਕਰਦੀ ਹੈ ਅਤੇ ਅਪਣੇ ਪਤੀ ਨੂੰ ਥਲੋਂ ਕਡ੍ਹਦੀ ਹੈ ।