ਹਰਿਆਣਾ ਸਰਕਾਰ ਨੇ ਮੰਨਿਆਂ; ਜਾਟ ਅੰਦੋਲਨ ਦੌਰਾਨ ਔਰਤਾਂ ਨਾਲ ਹੋਇਆ ਸੀ ਰੇਪ
ਚੰਡੀਗੜ੍ਹ, 30 ਮਈ (ਪੰਜਾਬ ਮੇਲ)-ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਸਮੇਂ ਮੁਰਥਲ ‘ਚ ਔਰਤਾਂ ਨਾਲ ਗੈਂਗਰੇਪ ਦੀ ਵਾਰਦਾਤ ਸੱਚੀ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪ੍ਰਕਾਸ਼ ਕਮੇਟੀ ਦੀ ਰਿਪੋਰਟ ਅੱਜ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਸੌਂਪੀ ਹੈ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਾਟ ਅੰਦੋਲਨ ਦੌਰਾਨ ਮੁਰਥਲ ਦੇ ਇੱਕ ਢਾਬੇ ‘ਤੇ ਕਈ ਔਰਤਾਂ ਨਗਨ ਹਾਲਤ ਚ ਆਈਆਂ ਸਨ। ਇਨ੍ਹਾਂ ਨੂੰ ਕੰਬਲ ਤੇ ਕੱਪੜੇ ਦੇ ਕੇ ਘਰ ਭੇਜਿਆ ਗਿਆ ਸੀ।
ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਹਾਈਕੋਰਟ ‘ਚ ਪੇਸ਼ ਕੀਤੀ ਗਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੁਰਥਲ ਦੇ ਇੱਕ ਢਾਬੇ ‘ਤੇ ਨਗਨ ਹਾਲਤ ਕੁੜੀਆਂ ਨੇ ਪਨਾਹ ਲਈ ਸੀ। ਹਾਲਾਂਕਿ ਇਸ ਰਿਪੋਰਟ ‘ਚ ਢਾਬੇ ਦਾ ਨਾਮ ਤੇ ਮਾਲਕ ਦਾ ਨਾਮ ਨਹੀਂ ਦੱਸਿਆ ਗਿਆ ਪਰ ਪ੍ਰਕਾਸ਼ ਕਮੇਟੀ ਦੇ ਤਿੰਨ ਮੈਂਬਰਾਂ ਨੇ ਢਾਬਾ ਮਾਲਕ ਦੇ ਬਿਆਨ ਦਰਜ ਕੀਤੇ ਹਨ। ਕਮੇਟੀ ਮੈਂਬਰਾਂ ਸਾਹਮਣੇ ਦਿੱਤੇ ਆਪਣੇ ਬਿਆਨ ‘ਚ ਢਾਬਾ ਮਾਲਕ ਨੇ ਕਿਹਾ ਹੈ ਕਿ ਜਾਟ ਅੰਦੋਲਨ ਦੌਰਾਨ ਭੜਕੀ ਹਿੰਸਾ ਸਮੇਂ ਉਨ੍ਹਾਂ ਦੇ ਢਾਬੇ ‘ਤੇ ਕੁਝ ਔਰਤਾਂ ਨਗਨ ਹਾਲਤ ‘ਚ ਆਈਆਂ ਸਨ। ਉਨ੍ਹਾਂ ਔਰਤਾਂ ਨੂੰ ਕੰਬਲ ਤੇ ਕੱਪੜੇ ਵੀ ਦਿੱਤੇ ਸਨ।
ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਇਸ ਗੰਭੀਰ ਮਾਮਲੇ ‘ਤੇ ਲਗਾਤਾਰ ਮੁੱਕਰਦੀ ਆ ਰਹੀ ਸੀ।
........................................................
ਟਿਪਣੀ :- ਦੁਨੀਆ ਵਿਚ ਭਾਰਤ ਦੇ ਸਿਆਸਤਦਾਨ ਸਭ ਤੋਂ ਵੱਧ ਝੂਠੇ, ਬੇਈਮਾਨ, ਕੁਰੱਪਟ ਅਤੇ ਚੋਰ ਹਨ, ਅਜਿਹੀ ਹਾਲਤ ਵਿਚ ਉਹ ਗੱਪਾਂ ਮਾਰਨ, ਲਾਰੇ ਲਾਉਣ, ਭਾਰਤ ਨੂੰ ਲੁੱਟਣ ਦਾ ਕੰਮ ਕਰ ਰਹੇ ਹਨ, ਉਨ੍ਹਾਂ ਵਲੋਂ ਭਾਰਤ ਦੇ ਭਲੇ ਦੀ ਕੋਈ ਆਸ ਨਹੀਂ ਹੈ। ਅਤੇ ਕਾਨੂਨ ਲਾਗੂ ਕਰਨ ਵਾਲੀਆਂ ਏਜੈਂਸੀਆਂ ਉਨ੍ਹਾ ਦੀਆਂ ਪਿੱਛਲੱਗ, ਗੁਰੂ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈ,
ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ ਿਬੈਠੇ ਸੁਤੇ ॥ (1288)
ਅਮਰ ਜੀਤ ਸਿੰਘ ਚੰਦੀ