ਜੇ ਇਹ ਖਬਰ ਸੱਚੀ ਹੈ ਤਾਂ ਸਾਨੂੰ ਭਾਈ ਪੰਥ ਪ੍ਰੀਤ ਸਿੰਘ ਤੋਂ ਇੱਨਾਂ ਵੱਡਾ ਝੂਠ ਬੋਲਣ ਦੀ ਉੱਕਾ ਹੀ ਉੱਮੀਦ ਨਹੀ ਸੀ ।
ਅਖਬਾਰ ਵਿੱਚ ਹੇਠਾਂ ਦਿੱਤੀ ਖਬਰ ਪੜ੍ਹੀ ਤਾਂ ਹੱਲੀ ਤਕ ਯਕੀਨ ਨਹੀ ਹੋਇਆ । ਅਸੀ ਤਾਂ ਆਪ ਜੀ ਦਾ , ਜੀ ਜਾਨ ਨਾਲ ਸਤਕਾਰ ਅਤੇ ਭਰੋਸਾ ਕਰਦੇ ਸੀ ਕਿ ਤੁਸੀ ਸੱਚ ਤੇ ਪਹਿਰਾ ਦੇਣ ਵਾਲੇ ਪ੍ਰਚਾਰਕ ਹੋ ਅਤੇ ਕਦੀ ਵੀ ਸੱਚ ਕਹਿਣ ਤੋਂ ਨਹੀ ਹਟੋਗੇ । ਲੇਕਿਨ ਇਹ ਤੁਸਾਂ ਕੀ ਕੀਤਾ ? ਤੁਸੀ ਵੀ ਕਾਲੇਜਾਂ ਤੋਂ ਨਿਕਲੇ ਡਾਲਰ ਪ੍ਰਚਾਰਕਾਂ ਵਾਂਗ, ਸੱਚ ਜਾਂਣ ਕੇ ਵੀ ਸਿੱਖ ਰਹਿਤ ਮਰਿਆਦਾ ਦੇ ਖਰੜੇ ਨੂੰ,( ਜਿਸਨੂੰ ਅੱਜ ਤਕ ਸਾਰੀ ਕੌਮ ਨੇ ਪ੍ਰਵਾਨ ਨਹੀ ਕੀਤਾ, ਦੋ ਤਖਤਾ ਅਤੇ ਟਕਸਾਲਾਂ ਨੇ ਵੀ ਨਹੀ ) ਉਸ ਨੂੰ "ਪੰਥ ਪ੍ਰਵਾਣਿਤ" ਕਹਿ ਕੇ ਉਸ ਦੀ ਆੜ ਵਿੱਚ ਅਪਣੇ ਆਪ ਨੂੰ ਸੱਚ ਕਹਿਣ ਤੋਂ , ਬਚਾਉਦੇ ਨਜਰ ਆ ਰਹੇ ਹੋ ?
ਜੇ ਇਹ ਖਬਰ ਸੱਚੀ ਹੈ ,ਤਾਂ ਫਿਰ ਇਕ ਐਲਾਨ ਹੋਰ ਵੀ ਨਾਲ ਹੀ ਕਰ ਦਿਉ ਜੀ ,ਕਿ ਇਸ ਕੂੜ ਗ੍ਰੰਥ ਦੀ "ਚਰਿਤ੍ਰ ਪਾਖਿਆਨ ਸਾਹਿਬ" ਜੀ ਦੀ ਬਾਣੀ ਤੇ ਕਿੰਤੂ ਕਰਣ ਵਾਲਾ ਵੀ ਸਿੱਖ ਨਹੀ ,ਅਤੇ ਉਸ ਦੇ ਨਾਲ ਵੀ ਤੁਹਾਡਾ ਕੋਈ ਸੰਬੰਧ ਨਹੀ l ਕਿਉਕਿ ਤੂਹਾਡੀ ਪਿਆਰੀ ਤੇ ਸਤਕਾਰਤ "ਅਖੌਤੀ ਪੰਥ ਪ੍ਰਵਾਣਿਤ ਰਹਿਤ ਮਰਿਆਦਾ" ਦੀ "ਕਬਿਉ ਬਾਚ ਬੇਨਤੀ ਚੋਪਈ" ਵੀ ਤਾਂ ਉਸ "ਚਰਿਤ੍ ਪਾਖਿਯਾਨ" ਦੀ ४०४ ਵੇ ਚਰਿਤ੍ਰ ਦੀ ३७७ ਵੀਂ ਪਉੜੀ ਹੈ, ਜਿਸ ਵਿਚ ਇਹੋ ਜਿਹਾ ਗੰਦ ਲਿਂਖਿਆ ਹੋਇਆ ਹੈ
....ਤੇਜ ਅਸਤੁਰਾ ਏਕ ਮੰਗਾਯੋ ll ਨਿਜ ਕਰ ਗਹਿਕੈ ਰਾਵ ਚਲਾਯੋ ll ........ ਦੈਕੇ ਹਸੀ ਚੰਚਲਾ ਤਾੜੀ ll(ਅਖੌਤੀ ਦਸਮ ਗ੍ਰੰਥ 1081- 1082
ਹੁਣ ਕੀ ਕਰੋਗੇ ਗਿਆਨੀ ਜੀ ? ਹੁਣ ਤਾਂ ਆਾਪ ਜੀ ਨੂੰ ਉਪਰ ਲਿੱਖੀ ਬਾਣੀ ਨੂੰ ਵੀ ਗੁਰੁ ਵਾਣੀ ਹੋਣ ਦਾ ਐਲਾਨ ਕਰਨਾ ਪਵੇਗਾ, ਕਿਊਕਿ ਜੇ ਇਸ ਰਚਨਾਂ ਦੇ ४०४ ਵੇਂ ਚਰਿਤੱਰ ਦੀ ਜੇ ३७७ ਪਹੁੜੀ ਨਿਤਨੇਮ ਅਤੇ ਅੰਮ੍ਰਿਤ ਦੀ ਬਾਣੀ ਹੋ ਸਕਦੀ ਹੈ (ਤੁਹਾਡੀ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਅਨੁਸਾਰ) ਤਾਂ ਇੱਸੇ ਰਚਨਾ ਦੇ १९० ਵੇਂ ਚਰਿਤੱਰ ਦੀ ८ ਵੀਂ ਪੌੜੀ ਗੁਰਬਾਣੀ ਕਿਵੇਂ ਨਹੀ ਹੋ ਸਕਦੀ ?
ਜੇ ਤੁਸਾਂ ਸਿੱਖ ਰਹਿਤ ਮਰਿਆਦਾ ਨੂੰ ਹੂ ਬ ਹੂ ਮਣ ਹੀ ਲਿਆ ਹੈ ਤਾਂ ਫਿਰ ਤੁਹਾਨੂੰ ਇਨ੍ਹਾਂ 404 ਚਰਿਤ੍ਰਾਂ ਦੀ ਵਿਆਖਿਆ ਵੀ ਸੰਗਤ ਵਿੱਚ ਕਰਣੀ ਪਵੇਗੀ । ਤੇ ਇਸ " ਚੌਪਈ " ਦੇ ਪੂਰੇ 29 ਪੰਨਿਆਂ (1359 ਤੋਂ ਲੈ ਕੇ 1388 ਤਕ ) ਦੇ ਅਰਥ ਵੀ ਸੰਗਤ ਨੂੰ ਦਸਣੇ ਪੈਣੇ ਆ ।
1- ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਅੰਮ੍ਰਿਤ ਵਾਣੀ " ਸੋ ਦਰੁ" ਦੀ ਬਾਣੀ ਵਿੱਚ ਇਸ ਦੇਵੀ ਉਸਤਤਿ ਰਚਨਾਂ ਨੂੰ ਰਲ ਗਡ ਕਰਕੇ "ਰਹਿਰਾਸ" ਦਾ ਪਾਠ ਕਿਸਨੇ ਅਤੇ ਕਦੋਂ ਬਣਾਂ ਦਿੱਤਾ ? ਜਦਕਿ "ਰਹਿਰਾਸ" ਸਿਰਲੇਖ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਨਹੀ ਹੇ
2- ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ ਇਸ "ਕਵੀਆਂ ਦੀ ਵਾਚੀ ਚੌਪਈ" ਜੇ ਗੁਰਬਾਣੀ ਹੈ , ਤਾਂ ਇਸ ਦੇ ਪੌੜ੍ਹੀਆਂ ਦੇ ਨੰਬਰ 377, 378......400 ਬਦਲ ਕੇ ਗੁਟਕਿਆਂ ਵਿੱਚ 1,2, ....25 ਕਿਸਨੇ ਕਰ ਦਿੱਤੇ ?
3 -ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ ਇਸ "ਕਵੀਆਂ ਦੀ ਵਾਚੀ ਚੌਪਈ" ਦੇ ਉੱਤੇ "ਪਾਤਸ਼ਾਹੀ 10" ਕਿਸਨੇ ਲਿੱਖ ਦਿਤਾ ਹੈ । ਜੋਕਿ ਮੂਲ ਸ੍ਰੋਤ ਵਿੱਚ ਨਹੀ ਹੈ ?
4 - ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ ਕਵੀਆਂ ਦੀ ਵਾਚੀ ਇਸ ਚੌਪਈ ਦੀਆਂ ਅਖੀਰਲੀਆਂ ਚਾਰ ਪੌੜ੍ਹੀਆਂ (ਕ੍ਰਿਪਾ ਕਰੀ ਹਮ ਪਰ ਜਗਮਾਤਾ ਤੋਂ ਲੈਕੇ ਗ੍ਰੰਥ ਸੁਧਾਰਾ ॥॥405॥) ਵਾਲੀਆਂ ਚਾਰ ਪੌੜ੍ਹੀਆਂ ਪੜ੍ਹਨੀਆਂ ਚਾਹੀਦੀਆਂ ਹਣ ਕਿ ਨਹੀ ?
5- ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ ਗੁਟਕਿਆਂ ਵਿੱਚੋਂ ਇਨ੍ਹਾਂ ਚਾਰ ਪੌੜ੍ਹੀਆਂ ਨੂੰ ਕਿਉ ਹਟਾ ਦਿੱਤਾ ਗਿਆ ਹੈ ? ਕੀ ਇਹ ਕੋਈ ਖਤਰਨਾਕ ਸਿੱਟੇ ਨੂੰ ਜਨਮ ਦਿੰਦੀਆਂ ਪੌੜ੍ਹੀਆਂ ਹਨ ?
6- ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ 377 ਵੀ ਪਉੜ੍ਹੀ ਤੋਂ ਪਹਿਲਾਂ ਪੌੜ੍ਹੀ 1 ਤੌ ਲੈਕੇ 376 ਵੀ ਪੌੜ੍ਹੀ ਤਕ ਜੇੜ੍ਹੇ ਮਹਾਕਾਲ , ਅਸਿਧੁਜ , ਖੜਗਕੇਤੁ ਅਤੇ ਸ੍ਰੀ ਅਸਕੇਤੁ ਦੇਵਤੇ, ਜੋ ਦੈੰਤਾਂ ਨੂੰ ਲਹੂਲੁਹਾਨ ਕਰ ਰਹੇ ਨੇ ਉਨ੍ਤੇਹਾਂ ਨਾਲ ਯੁਧ ਕਰਕੇ ਖੂਨ ਦੀਆਂ ਨਦੀਆਂ ਵਗਾ ਰਹੇ ਨੇ ਉਹ ਸਾਡਾ "ਅਕਾਲ ਪੁਰਖ" ਨਹੀ ਹਨ?
7- ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ ਜੇ ਇਹ ਸਾਰੇ ਦੇਵਤੇ ਜੇ ਸਿੱਖਾਂ ਦਾ ਅਕਾਲਪੁਰਖ ਨਹੀ ਹਨ ਤਾਂ ਫਿਰ ਇਨ੍ਹਾਂ ਅੱਗੁ ਅਸੀ ਲਿਲਕੀਆਂ ਕਿਉ ਲਈ ਜਾਂਦੇ ਹਾਂ " ਮਹਾਕਾਲ ਰਖਵਾਰ ਹਮਾਰੋ .....ਸਸ਼੍ਰੀਅਸਿਧੁਜ ਜੂ ਕਰਿਉ ਰੱਛਾਂ ......... ਖੜਗਕੇਤੁ ਮੈਂ ਸਰਣ ਤਿਹਾਰੀ .....ਕ੍ਰਿਪਾ ਕਰੀ ਹਮ ਪਰ ਜੱਗਮਾਤਾ .....ਆਦਿਕ
8- ਹੁਣ ਤਾਂ ਤੁਹਾਨੂੰ ਇਹ ਵੀ ਦਸਣਾਂ ਪਵੇਗਾ ਕਿ "ਕਵੀਆਂ ਦੀ ਵਾਚੀ ਚੌਪਈ ਹੈ" ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਾਚੀ ਚੌਪਈ ਹੈ ?
ਹੋਰ ਵੀ ਕਈ ਸਵਾਲ ਹਨ । ਤੁਸੀ ਸਮਝਦਾਰ ਹੋ ਸਭ ਕੁਝ ਜਾਣਦੇ ਹੋਏ ਵੀ ਤੁਸਾਂ ਇਹ ਝੂਠ ਬੋਲਿਆ ਹੈ । ਤੁਹਾਡੇ ਵਰਗੇ ਪੰਥ ਦਰਦੀ ਪਰ੍ਚਾਰਕ ਕੋਲੋਂ ਸਾਨੂੰ ਇਹੋ ਜਹਾ ਝੂਠ ਬੋਲਨ ਦੀ ਉੱਕਾ ਹੀ ਉੱਮੀਦ ਨਹੀ ਸੀ l
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਜੇ ਇਹ ਖਬਰ ਸੱਚੀ ਹੈ ਤਾਂ ਸਾਨੂੰ ਭਾਈ ਪੰਥ ਪ੍ਰੀਤ ਸਿੰਘ ਤੋਂ ਇੱਨਾਂ ਵੱਡਾ ਝੂਠ ਬੋਲਣ ਦੀ ਉੱਕਾ ਹੀ ਉੱਮੀਦ ਨਹੀ ਸੀ ।
Page Visitors: 3140