ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦਮਦਮੀ ਟਕਸਾਲ ਦੇ ਬੰਦਿਆਂ ਨੇ ਕੀਤਾ ਸੀ ਸੰਤ ਢੱਡਰੀਆਂ ਵਾਲਿਆਂ ‘ਤੇ ਹਮਲਾ
ਦਮਦਮੀ ਟਕਸਾਲ ਦੇ ਬੰਦਿਆਂ ਨੇ ਕੀਤਾ ਸੀ ਸੰਤ ਢੱਡਰੀਆਂ ਵਾਲਿਆਂ ‘ਤੇ ਹਮਲਾ
Page Visitors: 2500

ਦਮਦਮੀ ਟਕਸਾਲ ਦੇ ਬੰਦਿਆਂ ਨੇ ਕੀਤਾ ਸੀ ਸੰਤ ਢੱਡਰੀਆਂ ਵਾਲਿਆਂ ‘ਤੇ ਹਮਲਾ

Posted On 21 May 2016
damdami

ਸੰਤ ਢੱਡਰੀਆਂ ਵਾਲਿਆਂ ਦੇ ਬੰਦਿਆਂ ’ਤੇ ਲਾਇਆ ਪਹਿਲਾਂ ਗੋਲੀਆਂ ਚਲਾਉਣ ਦਾ ਦੋਸ਼
ਚੰਡੀਗੜ੍ਹ, 21 ਮਈ (ਪੰਜਾਬ ਮੇਲ)- ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਹਮਲਾ ਕਰਨ ਦਾ ਜੁਰਮ ਇਕਬਾਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਸੋਨੀ ਨਾਮੀ ਵਿਅਕਤੀ ਨੇ ਪੁਲੀਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਕਿਹਾ ਹੈ, ‘‘ਸਾਡਾ ਇਰਾਦਾ ਢੱਡਰੀਆਂ ਵਾਲੇ ਨੂੰ ਮਾਰਨ ਦਾ ਨਹੀਂ ਸੀ ਬਲਕਿ ਕੁੱਟਮਾਰ ਕਰਨ ਤੇ ਡਰਾਉਣ ਤੱਕ ਹੀ ਸੀਮਤ ਸੀ।’’ ਟਕਸਾਲ ਦੇ ਬੰਦਿਆਂ ਨੇ ਤਫ਼ਤੀਸ਼ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਕਲੀਨ ਚਿਟ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਹਮਲੇ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਂਜ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਹਮਲੇ ਦੀ ਸਾਜ਼ਿਸ਼ ਡੇਰੇ ’ਚ ਹੀ ਘੜੀ ਗਈ ਸੀ ਅਤੇ ਮੁਢਲੇ ਤੌਰ ’ਤੇ 5 ਬੰਦਿਆਂ ਨੇ ਯੋਜਨਾ ਬਣਾਈ ਸੀ। ਸੰਤ ਢੱਡਰੀਆਂ ਵਾਲੇ ਦੇ ਸਮਾਗਮਾਂ ਦੀ ਪੂਰੀ ਸੂਹ ਲਈ ਗਈ। ਇਸ ਉਪਰੰਤ ਯੋਜਨਾ ਤਹਿਤ ਪਹਿਲਾਂ 4 ਵਿਅਕਤੀਆਂ ਨੂੰ ਟੈਂਟ ਅਤੇ ਹੋਰ ਸਮਾਨ ਦੇ ਕੇ ਛਬੀਲ ਲਗਾਉਣ ਲਈ ਭੇਜ ਦਿੱਤਾ ਗਿਆ। ਲੁਧਿਆਣਾ ਪੁਲੀਸ ਵੱਲੋਂ ਹੁਣ ਤਕ ਫੜੇ ਗਏ 8 ਵਿਅਕਤੀਆਂ ਵਿੱਚੋਂ 5 ਵਿਅਕਤੀ ਦਮਦਮੀ ਟਕਸਾਲ ਨਾਲ ਸਬੰਧਤ ਦੱਸੇ ਗਏ ਹਨ। ਹਮਲੇ ’ਚ ਵਰਤੇ ਗਏ ਹਥਿਆਰ ਵੀ ਡੇਰੇ ’ਚੋਂ ਹੀ ਲਏ ਗਏ ਸਨ ਪਰ ਇਨ੍ਹਾਂ ਦੀ ਅਜੇ ਬਰਾਮਦਗੀ ਨਹੀਂ ਹੋਈ। ਇਹ ਹਥਿਆਰ ਰੋਡੇ ਪਿੰਡ ਦੇ ਇਕ ਵਿਅਕਤੀ ਦੇ ਨਾਮ ’ਤੇ ਰਜਿਸਟਰਡ ਦੱਸੇ ਗਏ ਹਨ। ਗ੍ਰਿਫ਼ਤਾਰ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਦਾਅਵਾ ਕੀਤਾ ਹੈ ਕਿ ਪਹਿਲਾਂ ਗੋਲੀ ਸੰਤ ਢੱਡਰੀਆਂ ਵਾਲੇ ਦੇ ਬੰਦਿਆਂ ਨੇ ਚਲਾਈ ਅਤੇ ਟਕਸਾਲ ਦੇ ਬੰਦਿਆਂ ਨੇ ਜਵਾਬੀ ਗੋਲੀ ਚਲਾਈ। ਇਸ ਤਾਜ਼ਾ ਦਾਅਵੇ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਤਫ਼ਤੀਸ਼ ਦੋਹਾਂ ਪਾਸਿਆਂ ਤੋਂ ਗੋਲੀ ਚੱਲਣ ਨੂੰ ਆਧਾਰ ਬਣਾ ਕੇ ਕੀਤੀ ਜਾਵੇਗੀ। ਪੁਲੀਸ ਸੂਤਰਾਂ ਮੁਤਾਬਕ ਟਕਸਾਲ ਦੇ ਬੰਦਿਆਂ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਵੱਲੋਂ ਟਕਸਾਲ ਮੁਖੀ ਖ਼ਿਲਾਫ਼ ਗਲਤ ਅਤੇ ਭੜਕਾਊ ਬਿਆਨਬਾਜ਼ੀ ਕੀਤੀ ਗਈ ਜੋ ਹਮਲੇ ਦਾ ਕਾਰਨ ਬਣੀ। ਸੁਖਵਿੰਦਰ ਸਿੰਘ ਸੋਨੀ, ਜੋ ਜਨਮ ਤੋਂ ਹੀ ਟਕਸਾਲ ਵਿੱਚ ਰਹਿੰਦਾ ਹੈ, ਦਾ ਕਹਿਣਾ ਹੈ ਕਿ ਸੰਸਥਾ ਦੇ ਮੁਖੀ ਨੂੰ ਜਦੋਂ ਅਸੀਂ ਆਪਣਾ ਗੁਰੂ, ਪਿਤਾ ਸਭ ਕੁਝ ਮੰਨਦੇ ਹਾਂ ਤਾਂ ਉਸ ਦੀ ਨੁਕਤਾਚੀਨੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਵਿਅਕਤੀਆਂ ਨੇ ਮੰਨਿਆ ਕਿ ਟਕਸਾਲ ਵਿਚਲੇ ਸਾਰੇ ਵਾਹਨ ਬਾਬਾ ਹਰਨਾਮ ਸਿੰਘ ਦੇ ਨਾਮ ’ਤੇ ਹੀ ਰਜਿਸਟਰਡ ਹੁੰਦੇ ਹਨ ਅਤੇ ਸੰਸਥਾ ਵਿਚਲਾ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਚਲਾ ਸਕਦਾ ਹੈ।
ਅੰਮ੍ਰਿਤਸਰ – ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਹੋਏ ਹਮਲੇ ਵਿੱਚ ਦਮਦਮੀ ਟਕਸਾਲ ਦਾ ਨਾਂ ਆਉਣ ਮਗਰੋਂ ਪਹਿਲੀ ਵਾਰ ਜਥੇਬੰਦੀ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਖਿਆ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਟਕਸਾਲ ਦੇ ਸਿੰਘਾਂ ਨੂੰ ਨਜਾਇਜ਼ ਤੌਰ ’ਤੇ ਚੁੱਕਿਆ ਗਿਆ ਹੈ। ਬਾਬਾ ਧੁੰਮਾ ਵੱਲੋਂ ਅੱਜ ਮਹਿਤਾ ਸਥਿਤ ਟਕਸਾਲ ਦੇ ਹੈੱਡ ਕੁਆਰਟਰ ’ਤੇ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ ਪਰ ਐਨ ਆਖਰੀ ਮੌਕੇ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਉਂਜ ਉਨ੍ਹਾਂ ਜ਼ਰੂਰ ਆਖਿਆ ਕਿ ਉਹ ਜਲਦੀ ਮੀਡੀਆ ਵਿੱਚ ਸਮੁੱਚੇ ਮਾਮਲੇ ਦਾ ਖ਼ੁਲਾਸਾ ਕਰਨਗੇ।
........................................................
Comment:-
ਗੁਰਮਤ ਨੂੰ ਕਿਨੇ ਸਮਰਪਿਤ ਹਨ ਟਕਸਾਲੀ ???
ਸੰਸਥਾ ਦੇ ਮੁਖੀ ਨੂੰ ਜਦੋਂ ਅਸੀਂ ਆਪਣਾ ਗੁਰੂ, ਪਿਤਾ ਸਭ ਕੁਝ ਮੰਨਦੇ ਹਾਂ ਤਾਂ ਉਸ ਦੀ ਨੁਕਤਾਚੀਨੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
                 ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.