ਕੇਬਲ ਹਟਾਓ, ਡਿਸ਼ ਲਗਵਾਓ ਮੁਹਿੰਮ ਨੇ ਉਡਾਈ ਕੇਬਲ ਮਾਫੀਆ ਦੀ ਨੀਂਦ– ਬੈਂਸ
ਲੁਧਿਆਣਾ, 20 ਮਈ (ਪੰਜਾਬ ਮੇਲ/ਪ੍ਰਿਤਪਾਲ ਸਿੰਘ ਪਾਲੀ)- ਟੀਮ ਇਨਸਾਫ ਵੱਲੋਂ ਸ਼ੁਰੂ ਕੀਤੀ ਗਈ ਕੇਬਲ ਹਟਾਓ, ਡਿਸ਼ ਲਗਵਾਓ ਮੁਹਿੰਮ ਨੂੰ ਲੋਕਾਂ ਵੱਲੌਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਪਿੰਡ ਮੁੰਡੀਆਂ ਕਲਾਂ, ਗਿਆਸਪੁਰਾ, ਢੰਡਾਰੀ, ਨਿਊ ਜਨਤਾ ਨਗਰ,ਅਮਰਪੁਰਾ ਸਮੇਤ ਵੱਖ-ਵੱਖ ਇਲਾਕਿਆਂ ਤੋ ਸੈਂਕੜੇ ਲੋਕਾਂ ਨੇ ਆਪਣੇ ਘਰਾਂ ਵਿੱਚ ਕੇਬਲ ਕੁਨੈਕਸ਼ਨ ਕਟਵਾÀੁੰਦੇ ਹੋਏ ਡਿਸ਼ ਲਗਵਾਏ।ਇਸ ਮੌਕੇ ਬਜੁਰਗਾਂ ਨੇ ਨੇ ਵੀ ਇਸ ਮੁਹਿੰਮ ਪ੍ਰਤੀ ਉਤਸ਼ਾਹ ਦਿਖਾਉਂਦੇ ਹੋਏ ਕੇਬਲਾਂ ਕੱਟ ਕੇ ਡਿਸ਼ ਲਗਵਾਉਣ ਦਾ ਫੈਸਲਾ ਲਿਆ।
ਇਸ ਸਬੰਧੀ ਟੀਮ ਇਨਸਾਫ ਦੇ ਮੁੱਖੀ ਅਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਅਤੇ ਸਭ ਤੋ ਮਜਬੂਤ ਥੰਮ ਹੋਣ ਦੇ ਨਾਲ-ਨਾਲ ਜਮੂਹਰੀਅਤ ਦੀ ਰਾਖੀ ਲਈ ਇੱਕ ਬੇਸ਼ਕੀਮਤੀ ਹਥਿਆਰ ਵੀ ਹੈ ।ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਕੇ ਬਾਦਲ ਸਰਕਾਰ ਨੇ ਸਿਆਸੀ ਖੁਦਕੁਸ਼ੀ ਵੱਲ ਆਪਣੇ ਕਦਮ ਵਧਾ ਲਏ ਹਨ। ਟੀਮ ਇਨਸਾਫ ਵੱਲੌਂ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਕੇਬਲ ਮਾਫੀਆ ਖਿਲਾਫ ਚਲਾਈ ਗਈ ਮੁਹਿੰਮ ਕੇਬਲ ਹਟਾਓ,ਡਿਸ਼ ਲਗਵਾਓ ਨੇ ਕੇਬਲ ਮਾਫੀਆ ਦੀ ਨੀਂਦ ਉਡਾ ਦਿੱਤੀ ਹੈ।ਲੋਕਾਂ ਨੇ ਬੈਂਸ ਵੱਲੌਂ ਚਲਾਈ ਗਈ ਇਸ ਮੁਹਿੰਮ ਨੂੰ ਸਮੇ ਦੀ ਲੋੜ ਦੱਸਦੇ ਹੋਏ,ਇਸ ਨੂੰ ਡੱਟ ਕੇ ਘਰ-ਘਰ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਦਲਜੀਤ ਸਿੰਘ ਭੋਲਾ ਗਰੇਵਾਲ,ਰਣਧੀਰ ਸਿੰਘ ਸੀਬੀਆ,ਗੁਰਪ੍ਰੀਤ ਸਿੰਘ ਖੁਰਾਣਾ(ਤਿੰਨੇ ਕੌਂਸਲਰ),ਸਿਕੰਦਰ ਸਿੰਘ ਪੰਨੂੰ,ਗੁਰਮੀਤ ਸਿੰਘ ਮੁੰਡੀਆਂ,ਸ਼ੇਰ ਸਿੰਘ ਗਰਚਾ,ਅਲਬੇਲ ਸਿੰਘ ਢੰਡਾਰੀ,ਧਰਮਵੀਰ ਸੈਣੀ,ਹਰਪ੍ਰੀਤ ਮਾਨ,ਪਵਨਦੀਪ ਮਦਾਨ,ਸਰਬਜੀਤ ਜਨਕਪੁਰੀ,ਤਰਲੋਚਨ ਸਿੰਘ,ਸਤਨਾਮ ਸਿੰਘ ਬੇਦੀ,ਬਲਜੀਤ ਸਿੰਘ ਗਿਆਸਪੁਰਾ,ਸਿਰਾਜ ਮੁਹੰਮਦ,ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ’ਚ ਇਲਾਕਾ ਨਿਵਾਸੀ ਹਾਜਿਰ ਸਨ।