ਕੇਂਦਰ ਸਰਕਾਰ ਦਾ ਪਹਿਲੀ ਜੂਨ ਤੋਂ ਜਨਤਾ ਨੂੰ ਵੱਡਾ ਝਟਕਾ
ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਕੇਂਦਰ ਸਰਕਾਰ ਆਮ ਲੋਕਾਂ ਉੱਤੇ ਮਹਿੰਗਾਈ ਦਾ ਹੋਰ ਬੋਝ ਪਾਉਣ ਜਾ ਰਹੀ ਹੈ। ਪਹਿਲੀ ਜੂਨ ਤੋਂ ਦੇਸ਼ ਵਾਸੀਆਂ ਨੂੰ 15 ਫ਼ੀਸਦੀ ਸਰਵਿਸ ਟੈਕਸ ਦੇਣਾ ਹੋਵੇਗਾ। ਫ਼ਿਲਹਾਲ ਇਹ ਟੈਕਸ 14.5 ਫ਼ੀਸਦੀ ਹੈ। ਸਰਕਾਰ ਨੇ 0.5 ਫ਼ੀਸਦੀ ਕਿਸਾਨ ਕਲਿਆਣ ਸੈੱਸ ਲਾਉਣ ਦਾ ਪਹਿਲਾਂ ਹੀ ਬਜਟ ਦੌਰਾਨ ਐਲਾਨ ਕਰ ਦਿੱਤਾ ਸੀ। ਸਰਵਿਸ ਟੈਕਸ ਵਧ ਜਾਣ ਕਾਰਨ ਸਾਰੀਆਂ ਵਸਤਾਂ ਪਹਿਲਾਂ ਦੇ ਮੁਕਾਬਲੇ ਮਹਿੰਗੀਆਂ ਹੋ ਜਾਣਗੀਆਂ। ਹੋਟਲਾਂ ਵਿੱਚ ਖਾਣਾ, ਫ਼ਿਲਮ ਦੇਖਣੀ, ਰੇਲਵੇ ਤੇ ਹਵਾਈ ਸਫ਼ਰ, ਮੋਬਾਈਲ ਸਰਵਿਸ ਤੇ ਬੀਮਾ ਕਰਵਾਉਣ ਮਹਿੰਗਾ ਹੋ ਜਾਵੇਗਾ।
ਇਸ ਸਬੰਧ ਵਿੱਚ ਵਿੱਤ ਬਿੱਲ ਰਾਜ ਸਭਾ ਵਿੱਚ ਪਾਸ ਹੋ ਗਿਆ ਤੇ ਸਰਵਿਸ ਟੈਕਸ ਦੀਆਂ ਵਧੀਆਂ ਦਰਾਂ ਲਾਗੂ ਹੋਣ ਦਾ ਰਸਤਾ ਵੀ ਇਸ ਦੇ ਨਾਲ ਹੀ ਸਾਫ਼ ਹੋ ਗਿਆ ਹੈ। ਪਹਿਲੀ ਜੂਨ ਤੋਂ ਬਾਅਦ ਬੀਮਾ ਕਰਵਾਉਣਾ ਮਹਿੰਗਾ ਹੋ ਜਾਵੇਗਾ। ਜੇਕਰ ਤੁਸੀਂ ਨਵੀਂ ਕਾਰ, ਘਰ, ਸਿਹਤ ਪਾਲਿਸੀ ਲੈ ਰਹੇ ਹੋ ਜਾਂ ਉਸ ਨੂੰ ਰੀਨਿਊ ਕਰਵਾ ਰਹੇ ਹੋ ਤਾਂ 0.5 ਫ਼ੀਸਦੀ ਤੋਂ ਜ਼ਿਆਦਾ ਕਿਸਾਨ ਕਲਿਆਣ ਸੈੱਸ ਦੇਣਾ ਹੋਵੇਗਾ। ਬੈਂਕ ਵਿੱਚ ਡਰਾਫ਼ਟ ਬਣਾਉਣਾ, ਫ਼ੰਡ ਟਰਾਂਸਫ਼ਰ ਉੱਤੇ ਵੀ ਹੁਣ ਵਾਧੂ ਪੈਸੇ ਦੇਣੇ ਹੋਣਗੇ।
ਛੇ ਚੀਜ਼ਾਂ ਉੱਤੇ ਪਾਵੇਗਾ ਸਭ ਤੋਂ ਵੱਧ ਅਸਰ
1 ਬੀਮਾ-ਬੈਂਕਿੰਗ ਸੇਵਾਵਾਂ ਮਹਿੰਗੀਆਂ
2 ਮਨੋਰੰਜਨ ਵੀ ਹੋਵੇਗਾ ਮਹਿੰਗਾ
3 ਮੋਬਾਈਲ ਤੇ ਬਿਜਲੀ ਦਾ ਬਿੱਲ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ
4 ਸੈਰ-ਸਪਾਟਾ, ਹੋਟਲ ਤੇ ਸੈਲੂਨ ਵੀ ਹੋਵੇਗਾ ਮਹਿੰਗਾ
5 ਵਿਆਹ ਕਰਵਾਉਣਾ ਵੀ ਹੋਵੇਗਾ ਮਹਿੰਗਾ
ਸਰਕਾਰ ਨੂੰ ਇਸ ਸਕੀਮ ਤੋਂ 5 ਹਜ਼ਾਰ ਕਰੋੜ ਰੁਪਏ ਮਿਲਣ ਦੀ ਉਮੀਦ ਹੈ।