ਬ੍ਰਿਟੇਨ ਵੱਲੋਂ ਮਾਲਿਆ ਨੂੰ ਭਾਰਤ ਨੂੰ ਸੌਂਪਨ ਤੋਂ ਨਾਂਹ
ਬ੍ਰਿਟਿਸ਼ ਸਰਕਾਰ ਨੇ ਕਿਹਾ ਸੀ ਕਿ ਉਹ ਮਾਲਿਆ ਖ਼ਿਲਾਫ਼ ਲੱਗੇ ਦੋਸ਼ਾਂ ਦੀ ਗੰਭੀਰਤਾ ਨੂੰ ਮੰਨਦਾ ਹੈ ਅਤੇ ਉਹ ਭਾਰਤ ਸਰਕਾਰ ਦੀ ਸਹਾਇਤਾ ਲਈ ਤਿਆਰ ਵੀ ਹੈ। ਪਰ ਫ਼ਿਲਹਾਲ ਮਾਲਿਆ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ। ਭਾਰਤ ਨੇ ਕੁੱਝ ਦਿਨ ਪਹਿਲਾਂ ਹੀ ਵਿਜੇ ਮਾਲਿਆ ਦੀ ਹਵਾਲਗੀ ਸਬੰਧੀ ਇੰਗਲੈਂਡ ਨੂੰ ਲਿਖਿਆ ਸੀ। ਭਾਰਤ ਨੇ ਵਿਜੇ ਮਾਲਿਆ ਉਸ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋਏ ਹਨ।
2 ਮਾਰਚ ਨੂੰ ਭਾਰਤ ਤੋਂ ਫਰਾਰ ਹੋਇਆ ਮਾਲਿਆ ਬ੍ਰਿਟੇਨ ‘ਚ ਹੈ। 9 ਹਜ਼ਾਰ ਕਰੋੜ ਦਾ ਕਰਜ਼ ਵਾਪਸ ਲੈਣ ਲਈ ਦੇਸ਼ ਦੀਆਂ 17 ਬੈਂਕਾਂ ਨੇ ਮਾਲਿਆ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਕਈ ਅਦਾਲਤਾਂ ਤੋਂ ਉਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ। ਹੁਣ ਭਾਰਤੀ ਏਜੰਸੀਆਂ ਨੇ ਮਾਲਿਆ ਦੀ ਗ੍ਰਿਫਤਾਰੀ ਲਈ ਇੰਟਰਪੋਲ ਦੀ ਮਦਦ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
................................................
ਟਿੱਪਣੀ :- ਸੌ-ਦੋ ਸੌ ਕਿਸਾਨ ਫੜ ਕੇ ਬੰਦ ਕਰ ਦੇਵੋ, ਖਾਨਾ ਪੂਰਤੀ ਹੋ ਜਾਵੇਗੀ, ਉਨ੍ਹਾਂ ਵਿਚਾਰਿਆਂ ਨੇ ਕਿਹੜਾ ਦੇਸ਼ ਛੱਡ ਕੇ ਭੱਜ ਜਾਣਾ ਹੈ ।
ਅਮਰ ਜੀਤ ਸਿੰਘ ਚੰਦੀ