ਸੋਮਨਾਥ ਮਹਾਂਦੇਵ ਮੰਦਰ ‘ਚ ਸ਼ਰਧਾਲੂ ਨੇ ਚੜਾਇਆ 100 ਕਿਲੋ ਸੋਨਾ
ਨਵੀਂ ਦਿੱਲੀ, 9 ਮਈ (ਪੰਜਾਬ ਮੇਲ)- ਸੋਮਨਾਥ ਮਹਾਂਦੇਵ ਮੰਦਰ ‘ਚ ਸ਼ਰਧਾਲੂ ਨੇ 100 ਕਿਲੋ ਸੋਨਾ ਚੜਾਇਆ ਹੈ। ਇਸ ਭਗਤ ਨੇ 3 ਸਾਲ ‘ਚ ਇਹ ਸੋਨੇ ਦੀ ਸੇਵਾ ਕਰਵਾਈ ਹੈ। ਦੇਸ਼ ਦੇ ਪਹਿਲੇ ਜਯੋਤਰਲਿੰਗ ਸੋਮਨਾਥ ਮਹਾਂਦੇਵ ਮੰਦਰ ਦੇ ਗਰਭ ਗ੍ਰਹਿ ਨੂੰ ਸੋਨੇ ਨਾਲ ਜੜਨ ਦਾ ਕੰਮ ਪੂਰਾ ਹੋ ਚੁੱਕਾ ਹੈ। ਮੁੰਬਈ ਦੇ ਇੱਕ ਸ਼ਰਧਾਲੂ ਦਿਲੀਪ ਭਾਈ ਲਖਿ ਨੇ 3 ਸਾਲ ਪਹਿਲਾਂ ਸੰਕਲਪ ਕੀਤਾ ਸੀ ਕਿ ਉਹ ਮੰਦਰ ‘ਚ 100 ਕਿਲੋ ਸੋਨਾ ਚੜਾਉਣਗੇ। ਅੱਜ ਤੋਂ 2 ਸਾਲ ਪਹਿਲਾਂ ਹੀ ਉਨ੍ਹਾਂ ਨੇ 60 ਕਿਲੋ ਸੋਨਾ ਦਾਨ ਕੀਤਾ ਸੀ। ਇਸ ਸੋਨੇ ਨਾਲ ਮੰਦਰ ਦਾ ਤ੍ਰਿਸ਼ੂਲ, ਗਰਭ ਗ੍ਰਹਿ, ਡਮਰ, ਧਵਜਾਦੰਡ ਤੇ ਸਿਖਰ ਜੜਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਬਾਕੀ 40 ਕਿਲੋ ਸੋਨਾ ਚੜਾ ਕੇ ਆਪਣਾ ਸੰਕਲਪ ਪੂਰਾ ਕੀਤਾ। ਹੁਣ ਮੰਦਰ ‘ਚ ਸੋਨਾ ਜੜਨ ਦਾ ਕੰਮ ਪੂਰਾ ਹੋ ਚੁੱਕਾ ਹੈ। ਮੰਨਿਆ ਜਾਂਦਾ ਹੈ ਕਿ ਸਦੀਆਂ ਪਹਿਲਾਂ ਸੋਮਨਾਥ ਮੰਦਰ ਸੋਨੇ ਦਾ ਸੀ। ਪਰ ਕਈ ਵਾਰ ਲੁਟੇਰਿਆਂ ਵੱਲੋਂ ਲੁੱਟਣ ਕਾਰਨ ਅੱਜ ਇਹ ਮੰਦਰ ਪੱਥਰ ਦਾ ਰਹਿ ਗਿਆ ਸੀ। ਫਿਰ ਤੋਂ ਸੋਨੇ ‘ਚ ਮੜਨ ਦਾ ਕੰਮ ਸ਼ੁਰੂ ਹੋਣ ‘ਤੇ ਸ਼ਰਧਾਲੂ ਵੱਲੋਂ ਦਾਨ ਕੀਤੇ 100 ਕਿਲੋ ਸੋਨੇ ਦੇ ਚੱਲਦੇ ਮੰਦਰ ਸਦੀਆਂ ਪੁਰਾਣੇ ਰੂਪ ‘ਚ ਪਰਤ ਆਇਆ ਹੈ।