‘ਆਪ’ ਦੇ ਕੁਮਾਰ ਵਿਸ਼ਵਾਸ ਦੀ ਪੰਜਾਬ ਦੇ ਨਸ਼ੇ ‘ਤੇ ਐਲਬਮ ਰਿਲੀਜ਼
ਨਵੀਂ ਦਿੱਲੀ, 9 ਮਈ (ਪੰਜਾਬ ਮੇਲ)- ਪੰਜਾਬ ‘ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਆਪ’ ਲੀਡਰ ਕੁਮਾਰ ਵਿਸ਼ਵਾਸ ਦੀ ਐਲਬਮ ਰਿਲੀਜ਼ ਹੋ ਗਈ ਹੈ। ਦਿੱਲੀ ਦੇ ਸੀਰੀ ਫੋਰਟ ਆਡੀਟੋਰੀਅਮ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਸ਼ਵਾਸ ਦਾ ਨਸ਼ਾ ਐਲਬਮ ਰਿਲੀਜ਼ ਕੀਤਾ। ਆਮ ਆਦਮੀ ਪਾਰਟੀ ਇਸ ਗਾਣੇ ਰਾਹੀਂ ਪੰਜਾਬ ‘ਤੇ ਨਿਸ਼ਾਨਾ ਲਗਾਉਣਾ ਚਾਹੁੰਦੀ ਹੈ, ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੇਜਰੀਵਾਲ ਨੇ ਸਮਾਰੋਹ ਦੌਰਾਨ ਸਾਫ ਕਿਹਾ ਕਿ ਪਾਰਟੀ ਇਸ ਗਾਣੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਖੂਬ ਵਧਾ ਚੜਾ ਕੇ ਵਰਤੇਗੀ।
ਪੰਜਾਬ ‘ਚ ਨਸ਼ੇ ਦੀ ਵਧ ਰਹੀ ਤਾਦਾਤ ਦੇ ਚੱਲਦੇ ਇਹ ਸੂਬੇ ਦੀ ਇੱਕ ਵੱਡੀ ਸਮੱਸਿਆ ਬਣ ਗਈ ਹੈ। ਪੰਜਾਬ ਦੀ ਅਕਾਲੀ ਸਰਕਾਰ ‘ਤੇ ਨਸ਼ੇ ਨੂੰ ਸ਼ਹਿ ਦੇਣ ਦੇ ਸਿੱਧੇ ਇਲਜ਼ਾਮ ਲੱਗਦੇ ਆ ਰਹੇ ਹਨ। ਨਸ਼ੇ ਖ਼ਿਲਾਫ ਅਜਿਹੇ ਤਿੰਨ ਗਾਣੇ ਤਿਆਰ ਹੋਏ ਹਨ ਜਿਨ੍ਹਾਂ ‘ਚ ‘ਬਾਦਲ’ ਤੇ’ਸਰਕਾਰ’ ਸ਼ਬਦ ਦਾ ਜ਼ਿਕਰ ਹੈ। ਗਾਣਿਆਂ ‘ਚ ਇਹ ਸ਼ਬਦ ਕਿਸੇ ਆਮ ਗਾਇਕ ਨੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕੁਮਾਰ ਵਿਸਵਾਸ਼ ਕਰ ਰਹੇ ਹਨ। ਇਹ ਸਾਰੇ ਗੀਤ ਪੰਜਾਬੀ ਭਾਸ਼ਾ ‘ਚ ਹਨ। ਕੁਮਾਰ ਵਿਸਵਾਸ਼ ਨੇ ਕਿਹਾ ਹੈ ਕਿ ਨਸ਼ੇ ਦੇ ਸ਼ਿਕੰਜੇ ‘ਚ ਫਸੇ ਰਾਜਾਂ ‘ਚ ਸਭ ਤੋਂ ਉੱਪਰ ਪੰਜਾਬ ਹੈ ਤੇ ਇੱਥੇ ਵੱਡੇ ਪੱਧਰ ‘ਤੇ ਨੌਜਵਾਨ ਨਸ਼ੇ ਤੋਂ ਪੀੜਤ ਹੈ। ਪੰਜਾਬ ਦੇ ਪਿੰਡਾਂ ਦੇ ਨੌਜਵਾਨ ਨਸ਼ੇ ‘ਚ ਸਭ ਤੋਂ ਵੱਧ ਗ੍ਰਸਤ ਹਨ ਤੇ ਇਸੇ ਕਰਕੇ ਗੀਤ ਪੰਜਾਬੀ ‘ਚ ਲਿਖਿਆ ਗਿਆ ਹੈ। ਆਪ’ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਦੇ ਕਈ ਮੰਤਰੀ ਨਸ਼ੇ ਦੇ ਕਾਰੋਬਾਰ ‘ਚ ਸ਼ਾਮਲ ਹਨ। ਉਹ ਅੱਠ ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ੍ਰੀਫੋਰਟ ਐਡੀਟੋਰੀਅਮ ‘ਚ ਸ਼ਾਮ ਨੂੰ 6 ਵਜੇ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸ਼ਾਇਦ ਕਪੂਰ ਦੀ ‘ਉਡਤਾ ਪੰਜਾਬ’ ਫ਼ਿਲਮ ਵੀ ਨਸ਼ੇ ਦੇ ਮਸਲੇ ‘ਤੇ ਹੀ ਆ ਰਹੀ ਹੈ ਜਿਸ ‘ਚ ਇੱਕ ਗਾਣਾ ‘ਚਿੱਟੇ’ ‘ਤੇ ਹੈ। ਇਹ ਮੰਨਿਆ ਜਾ ਰਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਨਸ਼ਾ ਸਭ ਤੋਂ ਵੱਡਾ ਮਸਲਾ ਬਣੇਗਾ ਤੇ ਇਸ ਦਾਫਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ।