ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਗੁਰਮਤਿ ਵਿੱਚ ਪਦਾਰਥਵਾਦੀ ਸੋਚ
ਗੁਰਮਤਿ ਵਿੱਚ ਪਦਾਰਥਵਾਦੀ ਸੋਚ
Page Visitors: 2630

ਗੁਰਮਤਿ ਵਿੱਚ ਪਦਾਰਥਵਾਦੀ ਸੋਚ
ਚਮਕੌਰ ਸਿੰਘ ਬਰਾੜ ਜੀ! ਲੱਗਦਾ ਹੈ ਤੁਸੀਂ ਗੁਰਮਤਿ ਵਿੱਚ ਆਪਣੀ ਸੋਚ ਵਾੜਨ ਦਾ ਪੱਕਾ ਹੀ ਪਲੈਨ ਬਣਾ ਰੱਖਿਆ ਹੈ।ਇਸੇ ਲਈ ਸ਼ਬਦ-ਜਾਲ ਬੁਣ ਕੇ ਐਸੇ ਐਸੇ ਅਰਥ ਘੜ ਲੈਂਦੇ ਹੋ ਕਿ ਛੇਤੀ ਕੀਤੇ ਤੁਹਾਡੀ ਇਸ ਗਤੀ ਵਿਧੀ ਦਾ ਪਤਾ ਹੀ ਨਹੀਂ ਲੱਗਦਾ।
‘ਕੁਦਰਤੀ’ ਦੇ ਅਰਥ ਤੁਸੀਂ ਦੱਸੇ ਹਨ- “ਅਰਥ== ਕੁਦਰਤੀ—ਕਿਰਿਆਵਾਂ ਜੋ ਸਾਰੇ ਸੰਸਾਰ ਨੂੰ ਚਲਾਉਂਦੀਆ ਹੈ॥ ਇਸ ਨੂੰ ਅਸੀ ਸ਼ਕਤੀਆ ਵੀ ਕਹਿ ਸਕਦੇ ਹਾਂ ਪਰ ਕਿਰਿਆਵਾ ਬਹੁਤ ਵਧੀਆ ਢੁਕਦਾ ਹੇ। ਕਿਉਂਕਿ ਇਹ ਸਾਰਾ ਸੰਸਾਰ ਭੌਤਕ ਅਤੇ ਰਸਾਇਣਕ ਕਿਰਿਆਵਾ ਨਾਲ ਹੀ ਚਲਦਾ ਹੈ॥ ਇੰਨਾ ਨੂੰ ਰੱਬੀ ਨਿਯਮ ਵੀ ਕਿਹਾ ਜਾ ਸਕਦਾ ਹੈ।”
ਬਰਾੜ ਜੀ! (ਮਹਾਨ ਕੋਸ਼ ਮੁਤਾਬਕ) ‘ਕੁਦਰਤ’ ਦੇ ਅਰਥ ਤਾਂ ਹਨ— ਤਾਕਤ, ਸ਼ਕਤੀ, ਮਾਇਆ, ਕਰਤਾਰ ਦੀ ਰਚਨਾ-ਸ਼ਕਤੀ
ਅਤੇ ‘ਕੁਦਰਤੀ’ ਦੇ ਅਰਥ ਲਿਖੇ ਹਨ—ਕੁਦਰਤ ਵਾਲਾ, ਕਾਦਿਰ, 2-ਕੁਦਰਤ ਨਾਲ. ਕੁਦਰਤ ਦਵਾਰਾ …’

ਫਾਰਸੀ ਕੋਸ਼ ਮੁਤਾਬਕ ‘ਕੁਦਰਤ’ ਸ਼ਬਦ; ਤਾਕਤ, ਸ਼ਕਤੀ; ‘ਸਮਰੱਥਾ, ਯੋਗਤਾ, ਸਾਹਸ, ਦਲੇਰ ਦੇ ਅਰਥਾਂ ਵਿੱਚ ਆਇਆ ਹੈ।
ਪਰ ਤੁਸੀਂ ਪਦਾਰਥਵਾਦੀ ਰੰਗਤ ਦੇਣ ਦੇ ਮਕਸਦ ਨਾਲ ਆਪਣੇ ਕੋਲੋਂ ਹੀ ‘ਸੰਸਾਰ ਨੂੰ ਚਲਾਉਣ ਵਾਲੀਆਂ ਕਿਰਿਆਵਾਂ ਅਤੇ ਰੱਬੀ ਨਿਯਮ’ ਅਰਥ ਘੜ ਲਏ ਹਨ।
ਬਰਾੜ ਜੀ! ਹੱਥ ਜੋੜਕੇ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਗੁਰਮਤਿ ਵਿੱਚ ਆਪਣੀ ਸੋਚ ਵਾੜ ਕੇ ਪਾਠਕਾਂ ਨੂੰ ਗੁਮਰਾਹ ਕਰਨ ਤੋਂ ਗੁਰੇਜ ਕਰੋ ਜੀ।
ਸਾਹਸ, ਦਲੇਰੀ, ਸਮਰੱਥਾ, ਯੋਗਤਾ ਦੇ ਪ੍ਰਸੰਗ ਵਾਲੇ ਅਰਥਾਂ ਨੂੰ ਕਿਰਿਆਵਾਂ ਅਤੇ ਨਿਯਮਾਂ ਦੇ ਰੂਪ ਵਿੱਚ ਨਹੀਂ ਵਰਤਿਆ ਜਾ ਸਕਦਾ।ਯਾਦ ਰਹੇ ਕਿ ਸਾਹਸ, ਦਲੇਰੀ, ਸਮਰੱਥਾ, ਯੋਗਤਾ ਆਦਿ ਅਰਥਾਂ ਨਾਲ ਕੁਦਰਤ ਦਾ ਸਿੱਧਾ ਸੰਬੰਧ ‘ਕਰਤੇ’ ਨਾਲ ਬਣਦਾ ਹੈ।ਜਦਕਿ ਕਿਰਿਆਵਾਂ ਅਤੇ ਰੱਬੀ ਨਿਯਮਾਂ ਦੇ ਅਰਥਾਂ ਵਿੱਚ ਕੁਦਰਤ ਦਾ ਸੰਬੰਧ ਕਰਤੇ ਨਾਲੋਂ ਖਤਮ ਹੋ ਕੇ ਭੌਤਿਕ ਸੰਸਾਰ ਨਾਲ ਰਹਿ ਜਾਂਦਾ/ ਜੁੜ ਜਾਂਦਾ ਹੈ।ਇਸ ਤਰ੍ਹਾਂ ਤੁਸੀਂ ਗੁਰਬਾਣੀ ਅਰਥਾਂ ਦੇ ਨਾਂ ਤੇ ਆਪਣੀ ਪਦਾਰਥਵਾਦੀ ਸੋਚ ਗੁਰਮਤਿ ਵਿੱਚ ਵਾੜਨ ਦੀ ਕੋਸ਼ਿਸ਼ ਕਰ ਰਹੇ ਹੋ।
ਹੁਣ ਦੇਖੋ ਤੁਹਾਡੇ ਅਰਥਾਂ ਨਾਲ ਗੁਰਮਤਿ ਦਾ ਘਾਣ ਕਿਵੇਂ ਹੁੰਦਾ ਹੈ—
ਗੁਰਬਾਣੀ ਵਿੱਚ ਨੇਕੀਆਂ, ਬਦੀਆਂ, ਮਾਨ, ਅਭਿਮਾਨ ਨੂੰ ਕੁਦਰਤ ਦੱਸਿਆ ਹੈ (ਦੇਖੋ ਆਸਾ ਦੀ ਵਾਰ)।ਜਦਕਿ ਨੇਕੀਆਂ ਜਾਂ ਬਦੀਆਂ ਆਪਣੇ ਆਪ ਵਿੱਚ ਨਾ ਤਾਂ ਕੋਈ ਕਿਰਿਆ ਹੈ ਨਾ ਹੀ ਇਹ ਕਿਸੇ ਨਿਯਮ ਅਨੁਸਾਰ ਹਨ।ਨੇਕੀ ਜਾਂ ਬਦੀ ਵਾਲੀ ਮਨੁੱਖ ਦੀ ਮਾਨਸਿਕਤਾ, ਸੋਚ ਹੁੰਦੀ ਹੈ, ਜਿਸ ਅਧੀਨ ਕੋਈ ਕੰਮ ਕਰਦਾ ਹੈ। ਇਹ ਖੁਦ ਕਿਰਿਆ ਨਹੀਂ ਹੈ।
ਮਿਸਾਲ ਦੇ ਤੌਰ ਤੇ ਕੋਈ ਲੁਟੇਰਾ ਧਨ ਲੁੱਟਣ ਦੇ ਇਰਾਦੇ ਨਾਲ ਕਿਸੇ ਦਾ ਚਾਕੂ ਨਾਲ ਕਤਲ ਕਰ ਦਿੰਦਾ ਹੈ।ਦੂਜੇ ਪਾਸੇ ਕੋਈ ਡਾਕਟਰ ਮਰੀਜ ਦਾ ਇਲਾਜ ਕਰਨ ਲਈ ਉਸ ਦੀ ਚੀਰ-ਫਾੜ ਕਰਦਾ ਹੈ ਪਰ ਓਪਰੇਸ਼ਨ ਬੈਡ ਤੇ ਹੀ ਮਰੀਜ ਦੀ ਮੌਤ ਹੋ ਜਾਂਦੀ ਹੈ।ਦੋਨਾਂ ਹਾਲਤਾਂ ਵਿੱਚ ਕਿਰਿਆ ਅਤੇ ਕੁਦਰਤੀ ਨਿਯਮ ਤਾਂ ਇਕੋ ਜਿਹੇ ਹੀ ਰਹੇ, ਪਰ ਫੇਰ ਵੀ ਇਕ ਨੂੰ ਬਦੀ ਅਤੇ ਦੁਸਰੀ ਨੂੰ ਨੇਕੀ ਕਿਹਾ ਜਾਂਦਾ ਹੈ?
ਗੁਰਬਾਣੀ; ਨੇਕੀਆਂ, ਬਦੀਆਂ, ਮਾਨ, ਅਭਿਮਾਨ ਨੂੰ ‘ਕੁਦਰਤ’ ਦੱਸਦੀ ਹੈ।ਪਰ ਤੁਸੀਂ ਕਹਿ ਰਹੇ ਹੋ-- ‘ਕਿਉਂਕਿ ਇਹ ਸਾਰਾ ਸੰਸਾਰ ਭੌਤਿਕ ਅਤੇ ਰਸਾਇਣਿਕ ਕਿਰਿਆਵਾਂ ਨਾਲ ਹੀ ਚੱਲਦਾ ਹੈ’
ਇਸ ਲਈ ਤੁਸੀਂ ਕੁਦਰਤ ਦੇ ਅਰਥ ਕਿਰਿਆਵਾਂ ਘੜੇ ਹਨ।
ਬਰਾੜ ਜੀ! ਦੱਸ ਸਕਦੇ ਹੋ ਕਿ—ਨੇਕੀਆਂ, ਬਦੀਆਂ, ਮਾਨ, ਅਭਿਮਾਨ ਕਿਹੜੀਆਂ ਭੌਤਿਕ ਅਤੇ/ਜਾਂ ਰਸਾਣਿਕ ਕਿਰਿਆਵਾਂ ਹਨ?
ਬਰਾੜ ਜੀ! ਇਕ ਵਿਚਾਰ ਨੂੰ ਕਿਸੇ ਸਿਰੇ ਲਗਾਇਆ ਕਰੋ ਜੀ।ਇਕ ਵਿਚਾਰ ਨੂੰ ਸਿਰੇ ਲਗਾਉਣ ਤੋਂ ਬਿਨਾਂ ਹੀ ਤੁਸੀਂ ਹੋਰ ਨਵੀਂ ਪੋਸਟ ਪਾ ਦਿੰਦੇ ਹੋ, ਇਸ ਦਾ ਮਤਲਬ ਇਹ ਬਣਦਾ ਹੈ ਕਿ ਤੁਸੀਂ ਪਾਠਕਾਂ ਤੇ ਆਪਣੀ ਸੋਚ ਥੋਪ ਰਹੇ ਹੋ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.