ਗੋਰਿਆਂ ਲਈ ਮਿਸਾਲ ਬਣੇ ਸਿੱਖ
ਅਲਬਰਟਾ, 6 ਮਈ (ਪੰਜਾਬ ਮੇਲ)-ਸਿੱਖ ਧਰਮ ਵਿੱਚ ਲੰਗਰ ਪ੍ਰਥਾ ਦੁਨੀਆ ਭਰ ਵਿੱਚ ਖਾਲਸੇ ਵਿਲੱਖਣ ਸ਼ਾਨ ਦਰਸਾਉਂਦੀ ਹੈ। ਅਜਿਹਾ ਹੀ ਕੈਨੇਡਾ ਦੇ ਅਲਬਰਟਾ ਵਿੱਚ ਵੇਖਣ ਨੂੰ ਮਿਲਿਆ। ਦਰਅਸਲ ਅਲਬਰਟਾ ਸੂਬੇ ਦੇ ਜੰਗਲਾਂ ਵਿੱਚ ਲੱਗੀ ਅੱਗ ਹੌਲੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰਟ ਮੈਕਮਰੀ ਇਲਾਕੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਨੂੰ ਤੇਲ ਉਤਪਾਦਕ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਜਿਸ ਕਰ ਕੇ ਅੱਗ ਕਾਰਨ ਸਭ ਤੋਂ ਜ਼ਿਆਦਾ ਖ਼ਤਰਾ ਇਸ ਸ਼ਹਿਰ ਨੂੰ ਹੋ ਗਿਆ ਹੈ।
ਦੂਜੇ ਪਾਸੇ ਅਲਬਰਟਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਸੀਬਤ ਦੀ ਇਸ ਘੜੀ ਵਿੱਚ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਐਡਮਿੰਟਨ ਦੇ ਗੁਰੂ ਨਾਨਕ ਸਿੱਖ ਸੁਸਾਇਟੀ ਗੁਰੂ ਘਰ ਪ੍ਰਭਾਵਿਤ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਤੋਂ ਇਲਾਵਾ ਗੁਰੂ ਘਰ ਵਿੱਚ ਲੋਕਾਂ ਦੇ ਰਹਿਣ ਦਾ ਪ੍ਰਬੰਧ ਵੀ ਵੱਖਰੇ ਤੌਰ ਉੱਤੇ ਕੀਤਾ ਗਿਆ ਹੈ। ਸਿੱਖਾਂ ਦੇ ਇਸ ਉਪਰਾਲੇ ਤੋਂ ਗੋਰੇ ਕਾਫੀ ਪ੍ਰਭਾਵਿਤ ਹਨ। ਗੁਰੂ ਘਰ ਵੱਲੋਂ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਿੱਖ ਭਾਈਚਾਰੇ ਨੇ ਨਿੱਜੀ ਤੌਰ ਉੱਤੇ ਵੀ ਲੋਕਾਂ ਨੂੰ ਰਾਹਤ ਸਮਗਰੀ ਦੇਣੀ ਸ਼ੁਰੂ ਕਰ ਦਿੱਤੀ ਹੈ।
...................
ਟਿੱਪਣੀ :- ਸ਼ਾਬਾਸ਼ ਸਿਖੋ
ਅਮਰ ਜੀਤ ਸਿੰਘ ਚੰਦੀ