ਖ਼ਬਰਾਂ
ਵਾਈਟ ਹਾਊਸ ‘ਚ ਨਿਊਯਾਰਕ ਵਾਸੀ ਦਾ ਪੁੱਜਣਾ ਤੈਅ
Page Visitors: 2563
ਵਾਈਟ ਹਾਊਸ ‘ਚ ਨਿਊਯਾਰਕ ਵਾਸੀ ਦਾ ਪੁੱਜਣਾ ਤੈਅ
Posted On 04 May 2016
ਵਾਸ਼ਿੰਗਟਨ, 4 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਤੈਅ ਕਰਨ ਲਈ ਪ੍ਰਾਇਮਰੀ ਚੋਣ ਆਖ਼ਰੀ ਗੇੜ ‘ਚ ਪੁੱਜ ਗਈ ਹੈ। ਇਸ ਦੇ ਨਾਲ ਹੀ ਅਗਲੇ ਸਾਲ ਵ੍ਹਾਈਟ ਹਾਊਸ ‘ਚ ਨਿਊਯਾਰਕ ਦੇ ਹੀ ਕਿਸੇ ਵਾਸੀ ਦਾ ਪੁੱਜਣਾ ਲਗਪਗ ਤੈਅ ਹੋ ਗਿਆ ਹੈ। ਦੇਸ਼ ਦੇ ਵੱਡੇ ਮੀਡੀਆ ਕਰਮਚਾਰੀ ਤੇ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਨਵੰਬਰ ‘ਚ ਉੱਚ ਅਹੁਦੇ ਲਈ ਮੁੱਖ ਮੁਕਾਬਲਾ ਨਿਊਯਾਰਕ ਦੇ ਅਰਬਪਤੀ ਕਾਰੋਬਾਰੀ ਡੋਨਾਲਡ ਟਰੰਪ ਤੇ ਇਥੋਂ ਦੇ ਸੀਨੇਟਰ ਰਹੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਿਚਾਲੇ ਸਿਮਟ ਗਿਆ ਹੈ। ਇੰਡੀਆਨਾ ‘ਚ ਬੀਤੇ ਮੰਗਲਵਾਰ ਨੂੰ ਹੋਈ ਪ੍ਰਾਇਮਰੀ ਚੋਣ ਤੋਂ ਪਹਿਲਾਂ ਇਹ ਆਸਾਰ ਜਤਾਇਆ ਗਿਆ।ਇਥੋਂ ਰਿਪਬਲੀਕਨ ਪਾਰਟ ਵੱਲੋਂ 57 ਹੋਰ ਡੈਮੋਕ੍ਰੇਟਿਕ ਪਾਰਟੀ ਵੱਲੋਂ 83 ਸਰਵੇਖਣਾਂ ਦੀ ਮੰਨੀਏ ਤਾਂ ਆਉਣ ਵਾਲੇ ਨਤੀਜੇ ਹਿਲੇਰੀ ਤੇ ਟਰੰਪ ਦੇ ਹੱਕ ‘ਚ ਹੀ ਹੋਣਗੇ। ਦੋਵੇਂ ਪਾਰਟੀਆਂ ਵੱਲੋਂ ਜੁਲਾਈ ‘ਚ ਉਮੀਦਵਾਰੀ ਦੇ ਦਾਅਵੇਦਾਰ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਰਾਜ਼ਗੀ ਭਾਰਤ, ਚੀਨ, ਜਾਪਾਨ ਜਾਂ ਵਿਅਤਨਾਮ ਵਰਗੇ ਦੇਸ਼ਾਂ ਨਾਲ ਨਹੀਂ ਹੈ। ਉਹ ਅਮਰੀਕੀ ਆਗੂਆਂ ਦੀ ਅਗਵਾਈ ਤੋਂ ਨਾਰਾਜ਼ ਹਨ।
ਟਰੰਪ ਦਾ ਦੋਸ਼ ਹੈ ਕਿ ਭਾਰਤ, ਚੀਨ, ਜਾਪਾਨ ਤੇ ਵਿਅਤਨਾਮ ਵਰਗੇ ਦੇਸ਼ ਅਮਰੀਕਾ ਤੋਂ ਨੌਕਰੀਆਂ ਖੋਹ ਰਹੇ ਹਨ। ਉਨ੍ਹਾਂ ਕਿਹਾ ਮੈਂ ਪੂਰੀ ਤਰ੍ਹਾਂ ਨਾਲ ਅਸਮਰੱਥ ਤੇ ਅਣਜਾਨ ਹੋਣ ਕਾਰਨ ਆਪਣੇ ਆਗੂਆਂ ਤੋਂ ਨਾਰਾਜ਼ ਹਾਂ। ਮੈਂ ਉਨ੍ਹਾਂ ਤੋਂ ਇਸ ਲਈ ਨਾਰਾਜ਼ ਹਾਂ ਕਿਉਂਕਿ ਉਹ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।
ਸਰਵੇ ਦੇ ਬੋਲ
ਸੀਐਨਐਨ/ਓਆਰਸੀ ਦੇ ਤਾਜ਼ਾ ਸਰਵੇ ਮੁਤਾਬਕ ਦੇਸ਼ ‘ਚ 84 ਫ਼ੀਸਦੀ ਵੋਟਰ ਸੋਚਦੇ ਹਨ ਕਿ ਨਵੰਬਰ ‘ਚ ਰਿਪਬਲੀਕਨ ਪਾਰਟੀ ਦੇ ਟਿਕਟ ‘ਤੇ ਟਰੰਪ ਵੋਟਾਂ ‘ਚ ਹੋਣਗੇ।
ਇਸੇ ਸਰਵੇਖਣ ਦੌਰਾਨ 85 ਫ਼ੀਸਦੀ ਵੋਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਹਿਲੇਰੀ ਕਲਿੰਟਨ ਨੂੰ ਮਿਲੇਗੀ।
51 ਫ਼ੀਸਦੀ ਡੈਮੋਕ੍ਰੇਟਿਕ ਵੋਟਰਾਂ ਦੀ ਪਹਿਲੀ ਪਸੰਦ ਹਿਲੇਰੀ ਹੈ, ਜਦਕਿ 49 ਫ਼ੀਸਦੀ ਰਿਪਬਲੀਕਨ ਵੋਟਰਾਂ ਦਾ ਕਹਿਣਾ ਹੈ ਕਿ ਉਹ ਆਪਣਾ ਉਮੀਦਵਾਰ ਟਰੰਪ ਨੂੰ ਬਣਾਉਣਾ ਚਾਹੁੰਣਗੇ।
ਸਰਚ ਇੰਜਣ ਬਿੰਗ ਮੁਤਾਬਕ ਕੈਲੀਫੋਰਨੀਆ ‘ਚ ਸੱਤ ਜੂਨ ਨੂੰ ਰਿਪਬਲੀਕਨ ਪ੍ਰਾਇਮਰੀ ਚੋਣ ਮਗਰੋਂ ਟਰੰਪ ਕੋਲ 1366 ਡੈਲੀਗੇਟ ਹੋਣਗੇ।
ਸੱਤ ਜੂਨ ਤੋਂ ਬਾਅਦ ਹਿਲੇਰੀ ਕੋਲ 2676 ਡੈਲੀਗੇਟ ਹੋਣਗੇ। ਡੈਮੋਕ੍ਰੇਟਿਕ ਉਮੀਦਵਾਰ ਬਣਨ ਲਈ ਲੋੜੀਂਦੀ ਗਿਣਤੀ 2383 ਤੋਂ ਇਹ ਲਗਪਗ 300 ਜ਼ਿਆਦਾ ਹੈ।