ਸਾਡੇ ਕੋਲ ਗੁਰਬਾਣੀ ਦੀ ਇਕ ਸਪਸ਼ਟ ਪਰਿਭਾਸ਼ਾਂ ਸਾਮ੍ਹਣੇ ਹੈ
ਸਾਡੇ ਕੋਲ ਗੁਰਬਾਣੀ ਦੀ ਇਕ ਸਪਸ਼ਟ ਪਰਿਭਾਸ਼ਾਂ ਸਾਮ੍ਹਣੇ ਹੈ ਕਿ "ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ , ਜੋ ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿੱਚ , ਅਪਣੇ ਹੱਥੀ ਪੋਥੀ ਸਾਹਿਬ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ । ਇੱਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤਾਂ ,ਭੱਟਾਂ ਅਤੇ ਹੋਰ ਸ਼ਖਸ਼ਿਅਤਾਂ ਦੀ ਬਾਣੀ, ਜੋ ਗੁਰੂ ਸਾਹਿਬ ਨੇ ਆਪ ਦਰਜ ਕੀਤੀ , ਉਸ ਨੂੰ ਵੀ ਅਸੀ "ਗੁਰਬਾਣੀ" ਹੀ ਕਹਾਂਗੇ ਅਤੇ ਗੁਰਬਾਣੀ ਦੇ ਤੁਲ ਹੀ ਉਸ ਦਾ ਸਤਕਾਰ ਕਰਕੇ, ਉਸਤੇ ਅਮਲ ਕਰਾਂਗੇ, ਕਿਉ ਕਿ ਗੁਰੂ ਸਾਹਿਬ ਨੇ ਜੋ ਬਾਣੀ ਅਪਣੀ ਹੱਥੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ , ਕੇਵਲ ਉਸਨੂੰ ਹੀ "ਗੁਰਬਾਣੀ " ਦਾ ਦਰਜਾ ਪ੍ਰਾਪਤ ਹੈ । ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਹਰ ਬਾਣੀ ਕੱਚੀ ਹੈ ਭਾਵੇ ਉਹ ਕਿਸੇ ਨੇ ਹੀ ਕਿਉ ਨਾਂ ਉਚਾਰੀ ਹੋਵੇ । ਜੇ , ਛੋਟਾ ਮੂਹ ਵੱਡੀ ਗੱਲ ਵਾਲੀ ਕਹਾਵਤ ਨੂੰ ਅਮਲ ਵਿੱਚ ਲੈ ਆਈਏ ਤਾਂ ਇਹ ਕਹਿਣਾਂ ਵੀ ਅਤਿਸ਼ੋਕਤੀ ਨਹੀ ਹੋਵੇਗਾ ਕਿ , ਜੇ ਗੁਰੂ ਸਾਹਿਬਾਨ ਨੇ ਹੋਰ ਵੀ ਕੋਈ ਬਾਣੀ ਲਿੱਖੀ ਜਾਂ ਕਹੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀ ਹੈ , ਤਾਂ ਅਸੀ ਉਸ ਨੂੰ ਵੀ "ਗੁਰਬਾਣੀ" ਨਹੀ ਕਹਾਂਗੇ।
ਉਦਾਹਰਣ ਦੇ ਤੌਰ ਤੇ ਬਾਬਾ ਕਬੀਰ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਐਸੀ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀ ਹੈ। ਅਸੀ ਉਸ ਨੂੰ ਗੁਰਬਾਣੀ ਤਾਂ ਨਹੀ ਕਹਿੰਦੇ , ਤੇ ਨਾਂ ਹੀ ਉਸ ਦੇ ਅੱਗੇ ਮੱਥਾ ਟੇਕਦੇ ਹਾਂ । ਬਾਬਾ ਕਬੀਰ ਸਾਹਿਬ ਅਤੇ ਹੋਰ ਭਗਤਾਂ ਦੀ ਬਾਣੀ ਜੋ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ, ਉਸ ਨੂੰ ਹੀ ਅਸੀ "ਗੁਰਬਾਣੀ" ਦਾ ਦਰਜਾ ਦਿੰਦੇ ਅਤੇ ਉਸਦੇ ਅੱਗੇ " ਮੱਥਾ ਟੇਕਦੇ ਹਾਂ , ਕਿਉ ਕਿ ਉਹ ਬਾਣੀ ਸਾਡੇ ਸ਼ਬਦ ਗੁਰੂ ਵਿੱਚ ਅੰਕਿਤ ਹੈ, ਅਤੇ ਸਾਡੇ ਗੁਰੂ ਸਾਹਿਬਾਨ ਨੇ , ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ ਹੈ ,ਤੇ ਹੁਕਮ ਵੀ ਕੀਤਾ ਹੈ "ਗੁਰੂ ਗ੍ਰੰਥ ਜੀ ਮਾਨਿਉ " । ਸਾਨੂੰ ਤਾਂ ਹਰ ਹੁਕਮ , ਹਰ ਆਦੇਸ਼ ਉਸ "ਸ਼ਬਦ ਗੁਰੂ" ਦਾ ਮਨਣਾਂ ਹੈ , ਜਿਸਦੇ ਲੱੜ ਸਾਨੂੰ ਆਪ ਦਸਮ ਪਿਤਾ ਲਾ ਗਏ ਹਨ ।
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਅੰਕ 920
ਇਥੇ ਮੈਂ ਤੁਹਾਡੇ ਕੋਲੋਂ ਗੁਰਬਾਣੀ ਦੇ ਇਸ ਹੁਕਮ ਵਿੱਚ ਆਏ "ਸਤਿਗੁਰੂ" ਸ਼ਬਦ ਦੇ ਬਾਰੇ ਇਕ ਸਵਾਲ ਪੁਛਦਾ ਹਾਂ , " ਕਿ ਤੁਹਾਡਾ "ਸਤਿਗੁਰੂ " ਕੌਣ ਹੈ ? ਗੁਰੂ ਗ੍ਰੰਥ ਸਾਹਿਬ ਜੀ ਜਾਂ , "ਸ਼ਿਯਾਮ ਕਵੀ" ? ਫੈਸਲਾ ਤੁਸੀ ਦੋ ਮਿੰਟਾਂ ਵਿੱਚ ਕਰ ਲਵੋ ਗੇ, ਜੇ ਅਪਣੀ ਜਮੀਰ ਨਾਲ ਇਕ ਵਾਰ ਉੱਚੀ ਅਵਾਜ ਇਸ ਸਵਾਲ ਦਾ ਜਵਾਬ ਦੇ ਸਕੋ ? ਸਭ ਦੇ ਮੂਹੋ ਇਹ ਹੀ ਨਿਕਲੇਗਾ ਕਿ "ਗੁਰੂ ਗ੍ਰੰਥ ਸਾਹਿਬ ਜੀ " । ਹੈ ਨਾਂ ? ਫਿਰ ਕਿਸ ਲਈ ਸ਼ਿਯਾਮ ਕਵੀ ਦੀਆਂ ਰਚਨਾਵਾਂ ਨੂੰ ਅਪਣਾਂ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਿੱਚ ਜੋੜ ਕੇ, ਅਪਣੇ "ਸਤਿਗੁਰੂ" ਤੋਂ ਬੇਮੁਖ ਕਿਉ ਬਣ ਰਹੇ ਹੋ ?
ਖਾਲਸਾ ਜੀ ! ਹੋਸ਼ ਕਰੋ ! ਅਪਣੇ ਸਮਰੱਥ ਗੁਰੂ ਦੀਆਂ ਸਿਰਫ ਦੋ ਬਾਣੀਆਂ ਅਤੇ ਕਿਸੇ "ਅਜੀਬੋ ਗਰੀਬ (ਬਚਿਤੱਰ ) ਨਾਟਕ ਦੀਆਂ ਤਿਨ ਕੱਚੀਆਂ ਰਚਨਾਵਾਂ ਲੈ ਕੇ ਤੁਸੀ ਕੀ ਅਪਣੇ ਸਮਰੱਥ ਅਤੇ ਸੰਪੂਰਣ ਗੁਰੂ ਨੂੰ ਅਧੂਰਾ ਅਤੇ ਅਸਮਰਥ ਗੁਰੂ ਸਾਬਿਤ ਕਰਣ ਦੀ ਕੋਝੀ ਸਾਜਿਸ਼ ਵਿੱਚ ਤਾਂ ਨਹੀ ਫੰਸ ਚੁਕੇ ਹੋ ? ਅਪਣੇ ਵਿਵੇਕ ਅਤੇ ਬੁੱਧੀ ਦਾ ਇਸਤਮਾਲ ਕਰੋ ! ਅਤੇ ਇਹ ਸੋਚੋ ਕਿ "ਜੇ ਅਸੀ ਅਪਣੇ ਨਿਤਨੇਮ ਅਤੇ ਅੰਮ੍ਰਿਤ ਸੰਸਕਾਰ ਵਿੱਚ ਸਾਰੀਆਂ ਬਾਣੀਆਂ ਅਪਣੇ ਇਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿਚੋ ਲਈਏ , ਤਾਂ ਕੀ ਸਾਡਾ ਨਿਤਨੇਮ ਅਤੇ ਅੰਮ੍ਰਿਤ ਪ੍ਰਤੀ ਸਤਕਾਰ , ਹੋਰ ਦ੍ਰਿੜ ਅਤੇ ਮਜਬੂਤ ਨਹੀ ਹੋ ਜਾਏਗਾ ? ਇਸ ਤਰ੍ਹਾਂ ,ਇਕ ਸਿੱਖ ਦਾ ਨਿਤਨੇਮ ਅਤੇ ਅੰਮ੍ਰਿਤ , ਸ਼ਯਾਮ ਕਵੀ ਦੀਆਂ ਕੱਚੀਆਂ ਕਵਿਤਾਵਾਂ ਨਹੀ, ਬਲਕਿ ਉਸ ਰੁਹਾਨੀ ਅਤੇ ਰੱਬੀ ਬਾਣੀ ਦਾ ਸਮੂਹ ਹੋਵੇਗਾ , ਜਿਸਨੂੰ ਗੁਰੂਨਾਨਕ ਨੇ "ਧੁਰ ਦੀ ਬਾਣੀ" ਦਾ ਖਿਦਰਜਾ ਦਿਤਾ ਹੈ। ਫੈਸਲਾ ਤੁਹਾਡੇ ਹੱਥ ਵਿੱਚ ਹੈ । ਫੈਸਲਾ ਤੁਸਾਂ ਕਰਣਾਂ ਹੈ , ਕਿ ਤੁਸੀ ਅਪਣਾਂ ਜੀਵਨ ਸਿਯਾਮ ਕਵੀ ਦੀਆਂ ਕੱਚੀਆਂ ਰਚਨਾਵਾਂ ਨਾਲ ਭੰਗ ਦੇ ਭਾੜੇ ਗਵਾ ਦੇਣਾਂ ਹੈ, ਜਾਂ ਉਸ "ਧੁਰ ਕੀ ਬਾਣੀ" ਨਾਲ ਜੁੱੜ ਕੇ ਇਸ ਜੀਵਨ ਨੂੰ ਸਾਰਥਕ ਕਰਣਾਂ ਹੇ ?
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਸਾਡੇ ਕੋਲ ਗੁਰਬਾਣੀ ਦੀ ਇਕ ਸਪਸ਼ਟ ਪਰਿਭਾਸ਼ਾਂ ਸਾਮ੍ਹਣੇ ਹੈ
Page Visitors: 2754