ਖ਼ਬਰਾਂ
ਮਾਲਿਆ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ
Page Visitors: 2585
ਮਾਲਿਆ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ
Posted On 02 May 2016
ਨਵੀਂ ਦਿੱਲੀ, 2 ਮਈ (ਪੰਜਾਬ ਮੇਲ)- ਦੇਸ਼ ਦੀਆਂ 17 ਸਰਕਾਰੀ ਬੈਂਕਾਂ ਦਾ ਕਰੀਬ 9,000 ਕਰੋੜ ਰੁਪਏ ਦਾ ਕਰਜ਼ ਲੈ ਕੇ ਵਿਦੇਸ਼ ਵਿਚ ਬੈਠੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਰਾਜ ਸਕੱਤਰੇਤ ਨੇ ਕਿਹਾ ਕਿ ਉਸ ਨੂੰ ਹਾਲੇ ਤੱਕ ਮਾਲਿਆ ਦਾ ਅਸਤੀਫਾ ਨਹੀਂ ਮਿਲਿਆ ਹੈ। ਪਿਛਲੇ ਦਿਨੀਂ ਸੰਸਦ ਦੀ ਐਥਿਕਸ ਕਮੇਟੀ ਨੇ ਮਾਲਿਆ ਨੂੰ ਮੈਂਬਰਸ਼ਿਪ ਰੱਦ ਕਰਨ ਉੱਤੇ ਆਪਣਾ ਪੱਖ ਰੱਖਣ ਲਈ ਕਿਹਾ ਸੀ ਪਰ ਮਾਲਿਆ ਨੇ ਆਪਣਾ ਪੱਖ ਰੱਖਣ ਦੀ ਥਾਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।....................................
ਟਿੱਪਣੀ:- ਕਿੰਨਾ ਚੰਗਾ ਹੁੰਦਾ ਕਿ ਇਹ ਵੀ ਜੰਤਕ ਹੋ ਜਾਂਦਾ ਕਿ ਮਾਲਿਆ ਨੂੰ ਰਾਜ-ਸਭਾ ਦਾ ਮੈਂਬਰ ਕਿਸ ਪਾਰਟੀ ਨੇ ਬਣਾਇਆ ਸੀ ? ਅਤੇ ਦੇਸ਼ ਚੋਂ ਭੱਜਣ ‘ਚ ਕਿਸ ਨੇ ਮਦਦ ਕੀਤੀ ?
ਅਮਰ ਜੀਤ ਸਿੰਘ ਚੰਦੀ