ਖ਼ਬਰਾਂ
ਮਾਲਿਆ ਦੇ ਕਿੰਗਫਿਸ਼ਰ ਬ੍ਰਾਂਡ ਦਾ ਨਹੀਂ ਮਿਲਿਆ ਕੋਈ ਖਰੀਦਦਾਰ
Page Visitors: 2517
ਮਾਲਿਆ ਦੇ ਕਿੰਗਫਿਸ਼ਰ ਬ੍ਰਾਂਡ ਦਾ ਨਹੀਂ ਮਿਲਿਆ ਕੋਈ ਖਰੀਦਦਾਰ
Posted On 30 Apr 2016
ਮੁੰਬਈ, 30 ਅਪਰੈਲ (ਪੰਜਾਬ ਮੇਲ)- ਬੈਂਕਾਂ ਦੇ ਕਰੀਬ 9000 ਕਰੋੜ ਰੁਪਏ ਦੇ ਕਰਜ਼ ਭੁਗਤਾਨ ਵਿਚ ਡਿਫਾਲਟਰ ਐਲਾਨੇ ਗਏ ਕਾਰੋਬਾਰੀ ਵਿਜੇ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਈਨਸ ਦੇ ਬ੍ਰਾਂਡ ਅਤੇ ਟਰੇਡਮਾਰਕ ਦੀ ਬੋਲੀ ਲਾ ਕੇ ਰਕਮ ਇਕੱਠੀ ਕਰਨ ਦੀ ਬੈਂਕਾਂ ਦੀ ਕੋਸ਼ਿਸ਼ ਉੱਤੇ ਪਾਣੀ ਫਿਰ ਗਿਆ ਹੈ। ਕਦੇ ਕਾਫੀ ਚਰਚਾ ਵਿਚ ਰਹੀ ਕਿੰਗਫਿਸ਼ਰ ਏਅਰਲਾਈਨ ਦੀ ਟੈਗਲਾਈਨ ‘ਫਲਾਈ ਦਿ ਗੁੱਡਨਾਈਟਸ’ ਲਈ ਵੀ ਕਿਸੇ ਨੇ ਬੋਲੀ ਨਹੀਂ ਲਾਈ ਹੈ। ਮਾਲਿਆ ਨੂੰ ਕਰਜ਼ ਦੇਣ ਵਾਲੇ 17 ਬੈਂਕਾਂ ਨੇ ਸ਼ਨਿੱਚਰਵਾਰ ਨੂੰ ਬੋਲੀ ਦਾ ਆਯੋਜਨ ਕੀਤਾ ਸੀ। ਮਾਲਿਆ ਤੋਂ ਕਰਜ਼ ਵਸੂਲਣ ਵਿਚ ਨਾਕਾਮ ਰਹੇ ਬੈਂਕਾਂ ਨੇ ਇਸ ਜ਼ਰੀਏ ਕੁਝ ਰਕਮ ਜੁਟਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਬੁਰੀ ਤਰ੍ਹਾਂ ਨਾਕਾਮ ਰਹੀ। ਇਸ ਨੂੰ ਖਰੀਦਣ ਵਿਚ ਕਿਸੇ ਨੇ ਰੁਚੀ ਨਹੀਂ ਦਿਖਾਈ।