ਖ਼ਬਰਾਂ
ਵੀਜ਼ਾ ਫਰਾਡ ਕੇਸ ‘ਚ ਭਾਰਤੀ ਜੋੜੇ ਨੂੰ 30 ਸਾਲਾਂ ਦੀ ਜੇਲ੍ਹ
Page Visitors: 2541
ਵੀਜ਼ਾ ਫਰਾਡ ਕੇਸ ‘ਚ ਭਾਰਤੀ ਜੋੜੇ ਨੂੰ 30 ਸਾਲਾਂ ਦੀ ਜੇਲ੍ਹ
Posted On 29 Apr 2016
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਵੀਜ਼ਾ ਕੈਟਾਗਰੀ ਵਿੱਚ ਹੇਰਾਫੇਰੀ ਕਰਨ ਵਾਲੇ ਇੱਕ ਭਾਰਤੀ ਜੋੜੇ ਨੂੰ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਹੈ। 44 ਸਾਲ ਦਾ ਰਾਜੂ ਕਸੂਰੀ ਤੇ ਉਸ ਦੀ ਪਤਨੀ ਸ੍ਰਮਿਤੀ ਉੱਤੇ ਦੋਸ਼ ਹੈ ਕਿ ਇਨ੍ਹਾਂ ਨੇ H-1B ਵੀਜ਼ਾ ਕੈਟਾਗਰੀ ਵਿੱਚ ਘਪਲੇਬਾਜ਼ੀ ਕਰਕੇ 800 ਲੋਕਾਂ ਨੂੰ ਇਮੀਗ੍ਰੇਸ਼ਨ ਵਿੱਚ ਫ਼ਾਇਦਾ ਪਹੁੰਚਿਆ ਹੈ।
ਪੁਲਿਸ ਦਾ ਦੋਸ਼ ਹੈ ਕਿ ਰਾਜੂ ਕਸੂਰੀ ਨੇ ਕਈ ਫ਼ਰਜ਼ੀ ਕੰਪਨੀਆਂ ਬਣਾਈਆਂ ਹੋਈਆਂ ਸਨ। ਇਸ ਦੇ ਆਧਾਰ ਉੱਤੇ ਉਹ ਭਾਰਤ ਵਿੱਚੋਂ ਕਾਮੇ H-1B ਵੀਜ਼ਾ ਕੈਟਾਗਰੀ ਉੱਤੇ ਮੰਗਵਾਉਂਦਾ ਸੀ। ਇਸ ਦੇ ਬਦਲੇ ਉਹ ਨੌਜਵਾਨਾਂ ਕੋਲੋਂ ਮੋਟੀ ਰਕਮ ਵਸੂਲਦਾ ਸੀ। ਭਾਰਤੀ ਕਾਮੇ ਮੰਗਵਾਉਣ ਲਈ ਕਸੂਰੀ ਅਜਿਹੀਆਂ ਨੌਕਰੀਆਂ ਦੀ ਲਿਸਟ ਜਾਰੀ ਕਰਦਾ ਜਿਨ੍ਹਾਂ ਦੇ ਕਾਮੇ ਅਮਰੀਕਾ ਵਿੱਚ ਨਹੀਂ ਮਿਲਦੇ ਸਨ। ਇਸ ਲਈ ਉਹ ਭਾਰਤ ਤੋਂ ਵਰਕ ਪਰਮਿਟ ਉੱਤੇ ਨੌਜਵਾਨਾਂ ਨੂੰ ਅਮਰੀਕਾ ਲੈ ਕੇ ਆਉਂਦਾ ਸੀ।