ਖ਼ਬਰਾਂ
‘ਆਪ’ ਦੇ ਕੈਨੇਡਾ ਦੌਰੇ ‘ਤੇ ਸੰਕਟ
Page Visitors: 2588
‘ਆਪ’ ਦੇ ਕੈਨੇਡਾ ਦੌਰੇ ‘ਤੇ ਸੰਕਟ
Posted On 28 Apr 2016
ਸਿੱਖ ਫਾਰ ਜਸਟਿਸ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀਟੋਰਾਂਟੋ, 28 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਆਧਾਰਤ ਸਿੱਖ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਕੈਨੇਡਾ ਵਿਚ ਆਮ ਆਦਮੀ ਪਾਰਟੀ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਸਿੱਖ ਫਾਰ ਜਸਟਿਸ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿਚ ਆਮ ਆਦਮੀ ਪਾਰਟੀ ਦੀਆਂ ਕੈਨੇਡਾ ਵਿਚ ਚੱਲ ਰਹੀਆਂ ਗਤੀਵਿਧੀਆਂ ਨੂੰ ਬੰਦ ਕਰਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਭਾਲੀ ਕੈਨੇਡਾ ਦੌਰੇ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ। ਵਿਦੇਸ਼ ਮੰਤਰੀ ਸਟੀਫਨ ਡਿਓਨ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਆਮ ਆਦਮੀ ਪਾਰਟੀ ਚੰਦਾ ਇਕੱਠਾ ਕਰਨ ਲਈ ਕਰ ਰਹੀ ਹੈ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਕੈਨੇਡਾ ਵਿਚ ਆਪਣੀਆਂ ਇਕਾਈਆਂ ਕਾਇਮ ਕੀਤੀਆਂ ਹਨ। ਸਿੱਖ ਜਥੇਬੰਦੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਕੈਨੇਡਾ ਵਿਚ ਚੱਲ ਰਹੀਆਂ ਸਿਆਸੀ ਸਰਗਰਮੀਆਂ ਗਲੋਬਲ ਅਫੇਅਰ ਕੈਨੇਡਾ ਪਾਲਿਸੀ ਵਿਰੁੱਧ ਹਨ। ਆਮ ਆਦਮੀ ਪਾਰਟੀ ਦੀ ਕੈਨੇਡਾ ਇਕਾਈ ਵੱਲੋਂ ਫੇਸਬੁੱਕ ਉੱਤੇ ਬਣਾਏ ਗਏ ‘ਚਲੋ ਪੰਜਾਬ-2017’ ਪੇਜ ਦਾ ਹਵਾਲਾ ਵੀ ਇਸ ਸ਼ਿਕਾਇਤ ਵਿਚ ਦਿੱਤਾ ਗਿਆ ਹੈ।